ਹੇਮੰਤ ਸੋਰੇਨ ਫਿਰ ਬਣੇ ਝਾਰਖੰਡ ਦੇ ਮੁੱਖ ਮੰਤਰੀ, ਜੇਲ੍ਹ ਤੋਂ ਰਿਹਾਈ ਤੋਂ ਬਾਅਦ ਚੁੱਕੀ ਸਹੁੰ – Punjabi News

ਹੇਮੰਤ ਸੋਰੇਨ ਫਿਰ ਬਣੇ ਝਾਰਖੰਡ ਦੇ ਮੁੱਖ ਮੰਤਰੀ, ਜੇਲ੍ਹ ਤੋਂ ਰਿਹਾਈ ਤੋਂ ਬਾਅਦ ਚੁੱਕੀ ਸਹੁੰ

Published: 

04 Jul 2024 18:31 PM

Hemant Soren : ਹੇਮੰਤ ਸੋਰੇਨ ਨੇ ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਸੂਬੇ ਦੇ 13ਵੇਂ ਮੁੱਖ ਮੰਤਰੀ ਬਣ ਗਏ ਹਨ। ਹੇਮੰਤ ਨੇ ਤੀਜੀ ਵਾਰ ਰਾਜ ਦੀ ਕਮਾਨ ਸੰਭਾਲੀ ਹੈ। ਇਸ ਤੋਂ ਪਹਿਲਾਂ ਚੰਪਾਈ ਸੋਰੇਨ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਹੇਮੰਤ ਸੋਰੇਨ ਫਿਰ ਬਣੇ ਝਾਰਖੰਡ ਦੇ ਮੁੱਖ ਮੰਤਰੀ, ਜੇਲ੍ਹ ਤੋਂ ਰਿਹਾਈ ਤੋਂ ਬਾਅਦ ਚੁੱਕੀ ਸਹੁੰ

ਹੇਮੰਤ ਸੋਰੇਨ ਫਿਰ ਬਣੇ ਝਾਰਖੰਡ ਦੇ CM

Follow Us On

ਝਾਰਖੰਡ ਮੁਕਤੀ ਮੋਰਚਾ (JMM) ਦੇ ਆਗੂ ਹੇਮੰਤ ਸੋਰੇਨ ਨੇ ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਸੂਬੇ ਦੇ 13ਵੇਂ ਮੁੱਖ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਚੰਪਈ ਸੋਰੇਨ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ JMM ਆਗੂ ਹੇਮੰਤ ਸੋਰੇਨ ਨੇ ਰਾਜ ਭਵਨ ਵਿੱਚ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਹੇਮੰਤ ਨੇ ਤੀਜੀ ਵਾਰ ਰਾਜ ਦੀ ਕਮਾਨ ਸੰਭਾਲੀ ਹੈ।

ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਹੇਮੰਤ 7 ਜੁਲਾਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ, ਸੱਤਾਧਾਰੀ ਗਠਜੋੜ ਦੇ ਨੇਤਾਵਾਂ ਅਤੇ ਵਿਧਾਇਕਾਂ ਨੇ ਰਾਂਚੀ ਵਿੱਚ ਚੰਪਈ ਸੋਰੇਨ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਹੇਮੰਤ ਸੋਰੇਨ ਨੂੰ ਝਾਰਖੰਡ ਮੁਕਤੀ ਮੋਰਚਾ ਵਿਧਾਇਕ ਦਲ ਦਾ ਨੇਤਾ ਚੁਣਿਆ।

ਗਠਜੋੜ ਦਾ ਫੈਸਲਾ ਹੇਮੰਤ ਦੇ ਹੱਕ ਵਿੱਚ : ਚੰਪਈ

ਰਾਜਪਾਲ ਨੂੰ ਅਸਤੀਫਾ ਸੌਂਪਣ ਤੋਂ ਬਾਅਦ, ਚੰਪਈ ਸੋਰੇਨ ਨੇ ਕੱਲ੍ਹ ਕਿਹਾ, ਮੈਂ ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਦੇ ਫੈਸਲੇ ਅਨੁਸਾਰ ਅਸਤੀਫਾ ਦਿੱਤਾ ਹੈ। ਰਾਜ ਵਿੱਚ ਸਾਡਾ ਗਠਜੋੜ ਮਜ਼ਬੂਤ ​​ਹੈ।” ਉਨ੍ਹਾਂ ਨੇ ਅੱਗੇ ਕਿਹਾ, ਹਰ ਕੋਈ ਜਾਣਦਾ ਹੈ ਕਿ ਹੇਮੰਤ ਨਾਲ ਕੀ ਹੋਇਆ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਗਠਜੋੜ ਦੇ ਭਾਈਵਾਲਾਂ ਨੇ ਮੈਨੂੰ ਸੂਬੇ ਦੀ ਜ਼ਿੰਮੇਵਾਰੀ ਸੌਂਪੀ ਸੀ। ਹੁਣ ਗਠਜੋੜ ਨੇ ਹੇਮੰਤ ਸੋਰੇਨ ਦੇ ਹੱਕ ਵਿੱਚ ਫੈਸਲਾ ਲਿਆ ਹੈ।

ਪਿਛਲੇ ਮਹੀਨੇ 28 ਜੂਨ ਨੂੰ ਹੋਏ ਸਨ ਰਿਹਾ

ਚੰਪਈ ਸੋਰੇਨ ਅਤੇ ਹੇਮੰਤ ਸੋਰੇਨ ਤੋਂ ਇਲਾਵਾ ਰਾਜਪਾਲ ਨਾਲ ਮੁਲਾਕਾਤ ਕਰਨ ਵਾਲੇ ਰਾਜ ਸੱਤਾਧਾਰੀ ਗਠਜੋੜ ਦੇ ਵਫ਼ਦ ਵਿੱਚ ਸੂਬਾ ਕਾਂਗਰਸ ਪ੍ਰਧਾਨ ਰਾਜੇਸ਼ ਠਾਕੁਰ, ਪ੍ਰਦੇਸ਼ ਕਾਂਗਰਸ ਇੰਚਾਰਜ ਗੁਲਾਮ ਅਹਿਮਦ ਮੀਰ, ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਅਤੇ ਮੰਤਰੀ ਸਤਿਆਨੰਦ ਭੋਕਤਾ, ਸੀਪੀਆਈ (ਐਮਐਲ) ਦੇ ਵਿਧਾਇਕ ਵਿਨੋਦ ਸਿੰਘ ਵੀ ਸ਼ਾਮਲ ਸਨ।

ਹੇਮੰਤ ਸੋਰੇਨ ਨੂੰ ਪਿਛਲੇ ਮਹੀਨੇ 28 ਜੂਨ ਨੂੰ ਕਥਿਤ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਉਹ ਕਰੀਬ 5 ਮਹੀਨੇ ਜੇਲ੍ਹ ਵਿੱਚ ਰਹੇ। ਹੇਮੰਤ ਨੇ ਸਾਲ ਦੀ ਸ਼ੁਰੂਆਤ ‘ਚ 31 ਜਨਵਰੀ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੇਮੰਤ ਮੁੜ ਅਜਿਹੇ ਸਮੇਂ ਵਿਚ ਸੂਬੇ ਦੀ ਕਮਾਨ ਸੰਭਾਲ ਰਹੇ ਹਨ ਜਦੋਂ ਇਥੇ ਕੁਝ ਮਹੀਨਿਆਂ (ਨਵੰਬਰ-ਦਸੰਬਰ) ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

Exit mobile version