Live Update: ਸੂਰਤ ਤੋਂ ਆ ਰਹੀ ਲਗਜ਼ਰੀ ਬੱਸ ਸਾਪੁਤਾਰਾ ਘਾਟ 'ਤੇ ਖਾਈ 'ਚ ਡਿੱਗੀ, 70 ਯਾਤਰੀ ਸਨ ਸਵਾਰ | today breaking news aaj ki taaja khabar live updates latest news punjabi samachar daily breaking 7th july 2024 Punjabi news - TV9 Punjabi

Live Update: ਮੁੰਬਈ ‘ਚ ਹਿੱਟ ਐਂਡ ਰਨ ਮਾਮਲੇ ‘ਚ ਮੁੱਖ ਦੋਸ਼ੀ ਦਾ ਪਿਤਾ ਗ੍ਰਿਫਤਾਰ

Updated On: 

07 Jul 2024 23:21 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਮੁੰਬਈ ਚ ਹਿੱਟ ਐਂਡ ਰਨ ਮਾਮਲੇ ਚ ਮੁੱਖ ਦੋਸ਼ੀ ਦਾ ਪਿਤਾ ਗ੍ਰਿਫਤਾਰ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ

LIVE NEWS & UPDATES

The liveblog has ended.
  • 07 Jul 2024 09:31 PM (IST)

    ਮੁੰਬਈ ‘ਚ ਹਿੱਟ ਐਂਡ ਰਨ ਮਾਮਲੇ ‘ਚਮੁੱਖ ਦੋਸ਼ੀ ਦਾ ਪਿਤਾ ਗ੍ਰਿਫਤਾਰ

    ਮੁੰਬਈ ਦੇ ਵਰਲੀ ‘ਚ ਹੋਏ ਹਿੱਟ ਐਂਡ ਰਨ ਮਾਮਲੇ ‘ਚ ਪੁਲਿਸ ਨੇ ਮੁੱਖ ਦੋਸ਼ੀ ਮਿਹਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਅਤੇ ਇੱਕ ਹੋਰ ਵਿਅਕਤੀ ਰਾਜ ਰਿਸ਼ੀ ਰਾਜੇਂਦਰ ਸਿੰਘ ਵਿਦਾਵਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੋਵਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰੇਗੀ।

  • 07 Jul 2024 09:30 PM (IST)

    ਦਿੱਲੀ ‘ਚ ਅਧਿਆਪਕਾਂ ਦੇ ਤਬਾਦਲੇ ਦੇ ਵਿਰੋਧ ‘ਚ ਭਾਜਪਾ ਸੰਸਦ ਮੈਂਬਰ ਲੈਫਟੀਨੈਂਟ ਗਵਰਨਰ ਨੂੰ ਮਿਲੇ

    ਦਿੱਲੀ ਵਿੱਚ 5 ਹਜ਼ਾਰ ਤੋਂ ਵੱਧ ਸਰਕਾਰੀ ਅਧਿਆਪਕਾਂ ਦੇ ਅਚਾਨਕ ਤਬਾਦਲੇ ਦੇ ਵਿਰੋਧ ਵਿੱਚ ਦਿੱਲੀ ਭਾਜਪਾ ਦੇ ਸੰਸਦ ਮੈਂਬਰਾਂ ਨੇ ਦਿੱਲੀ ਸਕੂਲ ਟੀਚਰ ਐਸੋਸੀਏਸ਼ਨ ਦੇ ਨਾਲ LG ਵਿਨੈ ਸਕਸੈਨਾ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਲੈਫਟੀਨੈਂਟ ਗਵਰਨਰ ਤੋਂ ਤਬਾਦਲਿਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ ਹੈ।

  • 07 Jul 2024 09:01 PM (IST)

    ਸੂਰਤ ਤੋਂ ਆ ਰਹੀ ਲਗਜ਼ਰੀ ਬੱਸ ਸਾਪੁਤਾਰਾ ਘਾਟ ‘ਤੇ ਖਾਈ ‘ਚ ਡਿੱਗੀ, 70 ਯਾਤਰੀ ਸਨ ਸਵਾਰ

    ਸੂਰਤ ਤੋਂ ਆ ਰਹੀ ਇੱਕ ਲਗਜ਼ਰੀ ਬੱਸ ਸਾਪੁਤਾਰਾ ਘਾਟ ‘ਤੇ ਡੂੰਘੀ ਖਾਈ ‘ਚ ਡਿੱਗ ਗਈ। ਸਾਪੁਤਾਰਾ ਪੁਲਿਸ ਅਤੇ 108 ਦੀ ਟੀਮ ਨੇ ਘਟਨਾ ਵਾਲੀ ਥਾਂ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਬੱਸ ਵਿੱਚ 70 ਯਾਤਰੀ ਸਵਾਰ ਸਨ। ਜ਼ਖਮੀਆਂ ਨੂੰ ਨਜ਼ਦੀਕੀ ਪ੍ਰਾਇਮਰੀ ਹੈਲਥ ਸੈਂਟਰ ‘ਚ ਦਾਖਲ ਕਰਵਾਇਆ ਗਿਆ ਹੈ।

  • 07 Jul 2024 07:38 PM (IST)

    ਦਿੱਲੀ ਵਿੱਚ TMC ਸੰਸਦ ਮਹੂਆ ਮੋਇਤਰਾ ਖ਼ਿਲਾਫ਼ FIR ਦਰਜ

    ਦਿੱਲੀ ਵਿੱਚ TMC ਸੰਸਦ ਮਹੂਆ ਮੋਇਤਰਾ ਖ਼ਿਲਾਫ਼ FIR ਦਰਜਦਿੱਲੀ ਪੁਲਿਸ ਨੇ ਰਾਸ਼ਟਰੀ ਮਹਿਲਾ ਕਮਿਸ਼ਨ (ਐਨਸੀਡਬਲਯੂ) ਦੇ ਮੁਖੀ ਵਿਰੁੱਧ ‘ਅਪਮਾਨਜਨਕ’ ਟਿੱਪਣੀ ਲਈ ਟੀਐਮਸੀ ਸੰਸਦ ਮਹੂਆ ਮੋਇਤਰਾ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸ਼ਿਕਾਇਤ ਕੀਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਸੰਸਦ ਮੈਂਬਰ ਮੋਹੂਆ ਮੋਇਤਰਾ ਦੁਆਰਾ ਇੱਕ ਟਵੀਟ ਦੇ ਕਥਿਤ ਰੀਪੋਸਟ ਨੇ ਧਾਰਾ 79, ਬੀਐਨਐਸ – 2023 ਦੇ ਤਹਿਤ ਇੱਕ ਅਪਰਾਧ ਕੀਤਾ ਹੈ।

  • 07 Jul 2024 06:07 PM (IST)

    ਆਂਧਰਾ ਪ੍ਰਦੇਸ਼ ‘ਚ ਸੀਮਿੰਟ ਫੈਕਟਰੀ ‘ਚ ਧਮਾਕਾ, 16 ਲੋਕ ਜ਼ਖਮੀ

    ਆਂਧਰਾ ਪ੍ਰਦੇਸ਼ ਦੇ ਐਨਟੀਆਰ ਜ਼ਿਲ੍ਹੇ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਕੁੱਲ 16 ਲੋਕ ਜ਼ਖਮੀ ਹੋਏ ਹਨ। ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

  • 07 Jul 2024 05:58 PM (IST)

    ਲੁਧਿਆਣਾ ਪੁਲਿਸ ਕਮਿਸ਼ਨਰ ਦੇ ਸਖ਼ਤ ਆਦੇਸ਼, ਜਾਰੀ ਕੀਤਾ ਪ੍ਰੈਸ ਨੋਟ

    ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਲ ਨੇ ਸਖ਼ਤ ਆਦੇਸ਼ ਦਿੱਤੇ ਹਨ। ਪੁਲਿਸ ਨੇ ਪ੍ਰੈਸ ਨੋਟ ਕਰ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਜਾ ਇਲੈਕਟਰੋਨਿਕ ਮੀਡੀਆ ਜਰੀਏ ਕੋਈ ਵੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਵੀਡੀਓ ਪੋਸਟ ਸਾਂਝੀ ਨਾ ਕੀਤੀ ਜਾਵੇ ਨਹੀਂ ਤਾਂ ਵੱਡੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਨੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੀ ਵੀ ਗੱਲ ਕਹੀ।

  • 07 Jul 2024 05:46 PM (IST)

    ਠਾਕਰੇ ਪਾਰਟੀ ਦੀ ਚੋਣ ‘ਤੇ ਕਿੰਨੀ ਵਾਰ ਰੋਣਗੇ: CM ਸ਼ਿੰਦੇ

    ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਹ (ਊਧਵ ਠਾਕਰੇ) ਕਿੰਨੀ ਵਾਰ ਰੋਣਗੇ। ਉਨ੍ਹਾਂ ਦੀ ਪਾਰਟੀ ਗ੍ਰਾਮ ਪੰਚਾਇਤ ਚੋਣਾਂ ਵਿੱਚ ਛੇਵੇਂ ਸਥਾਨ ਤੇ ਰਹੀ। ਇਸ ਲੋਕ ਸਭਾ ਚੋਣ ਵਿੱਚ ਸਾਨੂੰ ਉਨ੍ਹਾਂ ਨਾਲੋਂ ਵੱਧ ਵੋਟਾਂ ਮਿਲੀਆਂ ਹਨ। ਉਹ ਕਿੰਨੀ ਵਾਰ ਕਹਿਣਗੇ ਕਿ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਚੋਰੀ ਹੋ ਗਿਆ? ਲੋਕਾਂ ਨੇ ਸਾਡੇ ਹੱਕ ਵਿੱਚ ਵੋਟਾਂ ਪਾਈਆਂ ਕਿਉਂਕਿ ਉਨ੍ਹਾਂ ਨੇ ਬਾਲਾ ਸਾਹਿਬ ਦੇ ਵਿਚਾਰਾਂ ਨੂੰ ਤਿਆਗ ਦਿੱਤਾ ਸੀ। ਉਨ੍ਹਾਂ ਦੀ ਪਾਰਟੀ ਦੀ ਸਟ੍ਰਾਈਕ ਰੇਟ 42 ਫੀਸਦੀ ਅਤੇ ਸਾਡੀ 47 ਫੀਸਦੀ ਰਹੀ ਹੈ।

  • 07 Jul 2024 05:37 PM (IST)

    ਯੂਪੀ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ, ਕਈ ਥਾਵਾਂ ‘ਤੇ ਪਾਣੀ ਭਰ ਗਿਆ

    ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਕੁਸ਼ੀਨਗਰ ਖੱਡਾ ਥਾਣੇ ਨੇੜੇ ਕਈ ਪਿੰਡਾਂ ਵਿੱਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਅਯੁੱਧਿਆ ‘ਚ ਵੀ ਕਈ ਇਲਾਕਿਆਂ ‘ਚ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।

  • 07 Jul 2024 05:30 PM (IST)

    ਮੁੰਬਈ ਦੇ ਨਾਲ ਲੱਗਦੇ ਵਸਈ ਇਲਾਕੇ ‘ਚ ਹੜ੍ਹ ‘ਚ ਫਸੇ 16 ਲੋਕਾਂ ਨੂੰ ਬਚਾਇਆ ਗਿਆ

    NDRF ਦੀ ਟੀਮ ਨੇ ਮੁੰਬਈ ਦੇ ਨਾਲ ਲੱਗਦੇ ਵਸਈ ਇਲਾਕੇ ‘ਚ ਹੜ੍ਹ ‘ਚ ਫਸੇ 16 ਲੋਕਾਂ ਨੂੰ ਬਚਾਇਆ ਹੈ। ਇਹ ਸਾਰੇ ਲੋਕ ਖੇਤਾਂ ਵਿੱਚ ਕੰਮ ਕਰਨ ਲਈ ਗਏ ਹੋਏ ਸਨ ਕਿ ਅਚਾਨਕ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਸਾਰੇ ਖੇਤਾਂ ਵਿੱਚ ਫਸੇ ਰਹੇ। ਪ੍ਰਸ਼ਾਸਨ ਨੂੰ ਜਿਵੇਂ ਹੀ ਸੂਚਨਾ ਮਿਲੀ ਤਾਂ NDRF ਟੀਮ ਨੂੰ ਸੂਚਨਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

  • 07 Jul 2024 05:02 PM (IST)

    ਉੱਤਰੀ ਭਾਰਤ ਵਿੱਚ ਲਗਭਗ ਸਾਰੀਆਂ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ: IMD

    ਮੌਸਮ ਦੀ ਸਥਿਤੀ ਬਾਰੇ ਦਿੱਲੀ ਵਿੱਚ ਆਈਐਮਡੀ ਦੇ ਵਿਗਿਆਨੀ ਡਾਕਟਰ ਨਰੇਸ਼ ਕੁਮਾਰ ਨੇ ਕਿਹਾ ਕਿ ਮਾਨਸੂਨ ਸਰਗਰਮ ਪੜਾਅ ਵਿੱਚ ਹੈ। ਇਸ ਦੇ ਪ੍ਰਭਾਵ ਕਾਰਨ ਅੱਜ ਉੱਤਰੀ ਭਾਰਤ ਵਿੱਚ ਲਗਭਗ ਸਾਰੀਆਂ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਸੀਂ ਅਨੁਮਾਨ ਲਗਾਇਆ ਹੈ ਕਿ ਅੱਜ ਉੱਤਰਾਖੰਡ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਸਕਦੀ ਹੈ। ਮੱਧ ਭਾਰਤ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ 4-5 ਦਿਨਾਂ ਤੱਕ ਦਿੱਲੀ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

  • 07 Jul 2024 05:01 PM (IST)

    ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਗਵਾਨ ਜਗਨਨਾਥ ਦੇ ਦਰਸ਼ਨਾਂ ਲਈ ਪੁਰੀ ਪਹੁੰਚੀ

    ਭਗਵਾਨ ਜਗਨਨਾਥ ਰਥ ਯਾਤਰਾ ‘ਚ ਭਗਵਾਨ ਜਗਨਨਾਥ ਦੇ ਦਰਸ਼ਨਾਂ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੁਰੀ ਪਹੁੰਚ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਮੋਹਨ ਚਰਨ ਮਾਝੀ, ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਹੋਰ ਪਤਵੰਤੇ ਵੀ ਮੌਜੂਦ ਹਨ।

  • 07 Jul 2024 05:00 PM (IST)

    ਤਾਮਿਲਨਾਡੂ: ਹਾਈ ਕੋਰਟ ਨੇ ਦਫ਼ਤਰ ਨੂੰ ਦਫ਼ਨਾਉਣ ਦੀ ਮੰਗ ਨੂੰ ਕੀਤਾ ਰੱਦ

    ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ‘ਚ ਬਸਪਾ ਦੇ ਸੂਬਾ ਪ੍ਰਧਾਨ ਕੇ. ਆਰਮਸਟ੍ਰਾਂਗ ਨੂੰ ਪਾਰਟੀ ਦਫ਼ਤਰ ਦੇ ਅਹਾਤੇ ਵਿੱਚ ਦਫ਼ਨਾਉਣ ਦੀ ਮੰਗ ਵਾਲੀ ਰਿੱਟ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਹੁਣ ਉਨ੍ਹਾਂ ਦਾ ਅੰਤਿਮ ਸੰਸਕਾਰ ਤਿਰੂਵੱਲੁਰ ਜ਼ਿਲੇ ਦੇ ਪੋਥੂਰ ਪਿੰਡ ‘ਚ ਇਕ ਨਿੱਜੀ ਜ਼ਮੀਨ ‘ਤੇ ਕੀਤਾ ਜਾਵੇਗਾ।

  • 07 Jul 2024 03:26 PM (IST)

    ਉੱਤਰਾਖੰਡ ਅਤੇ ਯੂਪੀ ਵਿੱਚ ਭਾਰੀ ਮੀਂਹ ਦਾ ਅਲਰਟ

    ਭਾਰਤੀ ਮੌਸਮ ਵਿਭਾਗ ਅਨੁਸਾਰ ਉਤਰਾਖੰਡ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਘਟ ਜਾਵੇਗਾ। ਜਦਕਿ ਅਗਲੇ 5 ਦਿਨਾਂ ‘ਚ ਪੱਛਮੀ ਤੱਟ, ਉੱਤਰ-ਪੂਰਬ ਅਤੇ ਪੂਰਬੀ ਭਾਰਤ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ।

  • 07 Jul 2024 02:25 PM (IST)

    ਮੋਹਿੰਦਰ ਸਿੰਘ ਕੇਪੀ ਦੀ ਪਤਨੀ ਦਾ ਦਿਹਾਂਤ

    ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਦੀ ਧਰਮਪਤਨੀ ਸੁਮਨ ਕੇਪੀ ਦਾ ਦਿਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਅਤੇ ਚੰਡੀਗੜ੍ਹ ਪਾਜੀਆਈ ਤੋਂ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ।

  • 07 Jul 2024 12:56 PM (IST)

    ਉੱਤਰਾਖੰਡ ‘ਚ ਭਾਰੀ ਮੀਂਹ ਦਾ ਅਲਰਟ

    ਉੱਤਰਾਖੰਡ ਦੇ 9 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਾਰਿਸ਼ ਕਾਰਨ ਦੇਹਰਾਦੂਨ, ਉੱਤਰਕਾਸ਼ੀ ਅਤੇ ਹਰਿਦੁਆਰ ‘ਚ ਆਰੇਂਜ ਅਲਰਟ ਐਲਾਨ ਕੀਤਾ ਗਿਆ ਹੈ ਜਦਕਿ ਚਮੋਲੀ, ਰੁਦਰਪ੍ਰਯਾਗ ਅਤੇ ਪੌੜੀ ‘ਚ ਰੈੱਡ ਅਲਰਟ ਐਲਾਨ ਕੀਤਾ ਗਿਆ ਹੈ।

  • 07 Jul 2024 10:50 AM (IST)

    ਜਲਾਲਾਬਾਦ ਚੋਂ ਟੁੱਟੀ ਮਾਈਨਰ

    ਜਲਾਲਾਬਾਦ ਦੇ ਨਜ਼ਦੀਕ ਪਿੰਡ ਵਾ ਮੋਕਮ ਵਾਲੀ ਵਿਖੇ ਟੁੱਟੀ ਬਰਕਤ ਵਾ ਮਾਈਨਰ 20 ਤੋਂ 25 ਫੁੱਟ ਦਾ ਪਾੜ ਪੈ ਗਿਆ ਹੈ। ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਹਿਰ ਬੰਦ ਨਹੀਂ ਕੀਤੀ।

Exit mobile version