ਓਮ ਬਿਰਲਾ ਦੂਜੀ ਵਾਰ ਚੁਣੇ ਗਏ ਲੋਕ ਸਭਾ ਸਪੀਕਰ, ਆਵਾਜ਼ੀ ਵੋਟ ਨਾਲ ਪਾਸ ਹੋਇਆ ਮਤਾ | om-birla-second time elected as loksabha speaker k-suresh-congress parliament-session-third-day-bjp-india-alliance full detail in punjabi Punjabi news - TV9 Punjabi

ਓਮ ਬਿਰਲਾ ਦੂਜੀ ਵਾਰ ਚੁਣੇ ਗਏ ਲੋਕ ਸਭਾ ਸਪੀਕਰ, ਪੀਐਮ ਮੋਦੀ ਬੋਲੇ – ਬਣਾ ਦਿੱਤਾ ਇਤਿਹਾਸ

Updated On: 

26 Jun 2024 11:43 AM

Loksabha Speaker: ਅੱਜ ਲੋਕ ਸਭਾ ਸਪੀਕਰ ਦੀ ਚੋਣ ਹੋਈ। ਵਿਰੋਧੀ ਧਿਰ ਨੇ ਓਮ ਬਿਰਲਾ ਖ਼ਿਲਾਫ਼ .ਕੇ. ਸੁਰੇਸ਼ ਨੂੰ ਮੈਦਾਨ ਵਿਚ ਉਤਾਰਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ ਅਤੇ ਇਸ ਪ੍ਰਸਤਾਵ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਪੀਐਮ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਵਧਾਈ ਦਿੱਤੀ ਹੈ। 1976 ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਵਿੱਚ ਸਪੀਕਰ ਦੀ ਚੋਣ ਹੋਈ ਹੈ।

ਓਮ ਬਿਰਲਾ ਦੂਜੀ ਵਾਰ ਚੁਣੇ ਗਏ ਲੋਕ ਸਭਾ ਸਪੀਕਰ, ਪੀਐਮ ਮੋਦੀ ਬੋਲੇ - ਬਣਾ ਦਿੱਤਾ ਇਤਿਹਾਸ

ਓਮ ਬਿਰਲਾ ਦੂਜੀ ਵਾਰ ਚੁਣੇ ਗਏ ਲੋਕ ਸਭਾ ਸਪੀਕਰ

Follow Us On

18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਪਿਛਲੇ ਦੋ ਦਿਨਾਂ ਤੋਂ ਚੱਲੀ ਕਾਰਵਾਈ ਵਿੱਚ ਚੁਣੇ ਗਏ ਸੰਸਦ ਮੈਂਬਰਾਂ ਨੇ ਸਦਨ ਦੀ ਮੈਂਬਰੀ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਐਨਡੀਏ ਵੱਲੋਂ ਓਮ ਬਿਰਲਾ ਨੂੰ ਅਤੇ ਇੰਡੀਆ ਅਲਾਇੰਸ ਵੱਲੋਂ ਕਾਂਗਰਸ ਐਮਪੀ ਕੇ ਸੁਰੇਸ਼ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ। ਅੱਜ ਸਪੀਕਰ ਦੀ ਚੋਣ ਹੋਈ। ਓਮ ਬਿਰਲਾ ਨੂੰ ਸਪੀਕਰ ਚੁਣਿਆ ਗਿਆ। ਇਹ ਇੱਕ ਇਤਿਹਾਸਕ ਪਲ ਸੀ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਜਪਾ ਦੇ ਇੱਕ ਹੀ ਵਿਅਕਤੀ ਨੂੰ ਲਗਾਤਾਰ ਦੂਜੀ ਵਾਰ ਸਪੀਕਰ ਚੁਣਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨੇ ਓਮ ਬਿਰਲਾ ਨੂੰ ਵਧਾਈ ਦਿੰਦਿਆ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਨਾਲ ਇੱਆਕ ਸੰਸਦ ਮੈਂਬਰ ਵਜੋਂ ਕੰਮ ਕਰਦੇ ਹੋ, ਉਹ ਵੀ ਜਾਣਨ ਯੋਗ ਹੈ ਅਤੇ ਬਹੁਤ ਕੁਝ ਸਿੱਖਣ ਯੋਗ ਹੈ। ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਦੂਜੀ ਵਾਰ 18ਵੀਂ ਲੋਕ ਸਭਾ ਵਿੱਚ ਸਪੀਕਰ ਦਾ ਅਹੁਦਾ ਸੰਭਾਲਿਆ ਹੈ, ਅਸੀਂ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਬਣਦੇ ਦੇਖ ਰਹੇ ਹਾਂ। ਸ਼੍ਰੀ ਬਲਰਾਮ ਜਾਖੜ ਜੀ ਪਹਿਲੇ ਸਪੀਕਰ ਸਨ ਜਿਨ੍ਹਾਂ ਨੂੰ 5 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਦੁਬਾਰਾ ਸਪੀਕਰ ਬਣਨ ਦਾ ਮੌਕਾ ਮਿਲਿਆ। ਉਨ੍ਹਾਂ ਤੋਂ ਬਾਅਦ ਤੁਸੀਂ ਹੋ, ਜਿਨ੍ਹਾਂ ਨੂੰ 5 ਸਾਲ ਪੂਰੇ ਕਰਨ ਤੋਂ ਬਾਅਦ ਦੁਬਾਰਾ ਇਸ ਅਹੁਦੇ ‘ਤੇ ਰਹਿਣ ਦਾ ਮੌਕਾ ਮਿਲਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਪੀਕਰ ਸਾਹਿਬ, ਇਹ ਸਦਨ ਦੀ ਖੁਸ਼ਕਿਸਮਤੀ ਹੈ ਕਿ ਤੁਸੀਂ ਦੂਜੀ ਵਾਰ ਇਸ ਸੀਟ ‘ਤੇ ਬਿਰਾਜਮਾਨ ਹੋ ਰਹੇ ਹੋ। ਮੈਂ ਤੁਹਾਨੂੰ ਅਤੇ ਪੂਰੇ ਸਦਨ ਨੂੰ ਵਧਾਈ ਦਿੰਦਾ ਹਾਂ। ਓਮ ਬਿਰਲਾ ਦੀ ਕਾਰਜਸ਼ੈਲੀ ਨੌਜਵਾਨ ਸੰਸਦ ਮੈਂਬਰਾਂ ਨੂੰ ਪ੍ਰੇਰਿਤ ਕਰੇਗੀ। ਸਾਨੂੰ ਭਰੋਸਾ ਹੈ ਕਿ ਤੁਸੀਂ ਅਗਲੇ ਪੰਜ ਸਾਲਾਂ ਲਈ ਸਾਡਾ ਮਾਰਗਦਰਸ਼ਨ ਕਰੋਗੇ ਅਤੇ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਾਡੀ ਮਦਦ ਕਰੋਗੇ।

1976 ਤੋਂ ਬਾਅਦ ਪਹਿਲੀ ਵਾਰ ਹੋਈ ਵੋਟਿੰਗ

ਉੱਧਰ, ਇੰਡੀਆ ਅਲਾਇੰਸ ਦੇ ਉਮੀਦਵਾਰ ਕੇ ਸੁਰੇਸ਼ ਕੇਰਲ ਦੇ ਮਵੇਲੀਕਾਰਾ ਤੋਂ 8 ਵਾਰ ਦੇ ਸੰਸਦ ਹਨ, ਪਰ ਉਨ੍ਹਾਂ ਲਈ ਇਸ ਚੋਣ ਨੂੰ ਮੁਸ਼ਕਲ ਮਾਨੀ ਜਾ ਰਿਹਾ ਸੀ। ਪਰ ਇਸ ਚੋਣ ਵਿੱਚ ਉਨ੍ਹਾਂ ਦਾ ਰਾਹ ਮੁਸ਼ਕਲ ਮੰਨਿਆ ਜਾ ਰਿਹਾ ਸੀ। 543 ਮੈਂਬਰੀ ਲੋਕ ਸਭਾ ਵਿੱਚ ਇਸ ਵੇਲੇ 542 ਸੰਸਦ ਮੈਂਬਰ ਸਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਗਿਣਤੀ ਨਹੀਂ ਸੀ। ਇਸ ਦੇ ਨਾਲ ਹੀ ਟੀਐਮਸੀ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਸਬੰਧੀ ਉਨ੍ਹਾਂ ਨਾਲ ਕੋਈ ਸਲਾਹ ਨਹੀਂ ਕੀਤੀ ਗਈ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਸਪੀਕਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕੀਤਾ। ਇਹ ਤੀਜੀ ਵਾਰ ਹੈ ਜਦੋਂ ਲੋਕ ਸਭਾ ਵਿੱਚ ਸਪੀਕਰ ਦੇ ਅਹੁਦੇ ਲਈ ਚੋਣ ਹੋਈ ਹੈ। 1976 ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਸਪੀਕਰ ਲਈ ਵੋਟਿੰਗ ਹੋਈ।

ਰਾਹੁਲ ਗਾਂਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣਗੇ

ਇਸ ਦੇ ਨਾਲ ਹੀ ਰਾਹੁਲ ਗਾਂਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣਗੇ। ਕਾਂਗਰਸ ਨੇ ਪ੍ਰੋਟੈਮ ਸਪੀਕਰ ਭਰਤਰਿਹਰੀ ਮਹਿਤਾਬ ਨੂੰ ਪੱਤਰ ਲਿਖ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਇੰਡੀਆ ਅਲਾਇੰਸ ਦੀ ਬੈਠਕ ਹੋਈ, ਜਿਸ ‘ਚ ਪਾਰਟੀ ਦੇ ਲਗਭਗ ਸਾਰੇ ਨੇਤਾ ਮੌਜੂਦ ਸਨ। ਇਸ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਚਰਚਾ ਹੋਈ ਅਤੇ ਫਿਰ ਰਾਹੁਲ ਗਾਂਧੀ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਦੇਣ ਸਬੰਧੀ ਪ੍ਰੋਟੈਮ ਸਪੀਕਰ ਨੂੰ ਪੱਤਰ ਲਿਖਿਆ ਗਿਆ।

Exit mobile version