NEET UG ਕਾਉਂਸਲਿੰਗ ਲਈ ਕਾਲਜਾਂ ਨੂੰ ਨੋਟਿਸ, 20 ਤੱਕ ਅਪਡੇਟ ਕਰਨੀ ਹੋਵੇਗੀ ਸੀਟਾਂ ਦੀ ਡਿਟੇਲ | neet-ug-counselling-notice-to-colleges-for-updation of seat details-till-20th July full detail in punjabi Punjabi news - TV9 Punjabi

NEET UG ਕਾਉਂਸਲਿੰਗ ਲਈ ਕਾਲਜਾਂ ਨੂੰ ਨੋਟਿਸ, 20 ਤੱਕ ਅਪਡੇਟ ਕਰਨੀ ਹੋਵੇਗੀ ਸੀਟਾਂ ਦੀ ਡਿਟੇਲ

Updated On: 

16 Jul 2024 19:18 PM

Neet UG Seat Detail: ਕੇਂਦਰੀ ਸਿਹਤ ਮੰਤਰਾਲੇ ਨੇ NEET ਕਾਉਂਸਲਿੰਗ ਵਿੱਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਸਾਰਿਆਂ ਤੋਂ ਸੀਟਾਂ ਬਾਰੇ ਜਾਣਕਾਰੀ ਮੰਗੀ ਗਈ ਹੈ। ਕਾਲਜਾਂ ਨੂੰ ਇਨ੍ਹਾਂ ਵੇਰਵਿਆਂ ਨੂੰ ਪੋਰਟਲ 'ਤੇ ਅਪਡੇਟ ਕਰਨਾ ਹੋਵੇਗਾ।

NEET UG ਕਾਉਂਸਲਿੰਗ ਲਈ ਕਾਲਜਾਂ ਨੂੰ ਨੋਟਿਸ, 20 ਤੱਕ ਅਪਡੇਟ ਕਰਨੀ ਹੋਵੇਗੀ ਸੀਟਾਂ ਦੀ ਡਿਟੇਲ

NEET UG ਕਾਉਂਸਲਿੰਗ ਲਈ ਕਾਲਜਾਂ ਨੂੰ ਨੋਟਿਸ

Follow Us On

ਕੇਂਦਰੀ ਸਿਹਤ ਮੰਤਰਾਲੇ ਨੇ NEET UG ਕਾਉਂਸਲਿੰਗ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਸਾਰੇ ਕਾਲਜਾਂ ਨੂੰ ਸੀਟਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਪੋਰਟਲ ‘ਤੇ ਦੇਣੀ ਹੋਵੇਗੀ। ਇਸ ਦੇ ਲਈ 20 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਦੋਂ ਤੱਕ ਸਾਰੀਆਂ ਮੈਡੀਕਲ ਸੀਟਾਂ ਦੀ ਸੂਚੀ ਨੂੰ ਅਪਡੇਟ ਕਰਨਾ ਹੋਵੇਗਾ।

NEET UG ਦੀ ਪ੍ਰੀਖਿਆ 24 ਮਈ ਨੂੰ ਹੋਈ ਸੀ। ਇਸ ਦੀ ਕਾਊਂਸਲਿੰਗ ਜੁਲਾਈ ਦੇ ਪਹਿਲੇ ਹਫ਼ਤੇ ਹੋਣੀ ਸੀ। ਹਾਲਾਂਕਿ ਪੇਪਰ ਲੀਕ ਵਿਵਾਦ ਕਾਰਨ ਅਜਿਹਾ ਨਹੀਂ ਹੋ ਸਕਿਆ। ਫਿਲਹਾਲ ਮਾਮਲਾ ਸੁਪਰੀਮ ਕੋਰਟ ‘ਚ ਹੈ। ਵਿਦਿਆਰਥੀਆਂ ਦਾ ਇੱਕ ਸਮੂਹ ਪ੍ਰੀਖਿਆ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਉੱਧਰ, ਐਨਟੀਏ ਵੱਲੋਂ ਅਜਿਹਾ ਨਾ ਕਰਨ ਦੀ ਦਲੀਲ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਾਲਜਾਂ ਨੂੰ ਨੋਟਿਸ ਜਾਰੀ ਕਰਕੇ ਸੀਟਾਂ ਦਾ ਵੇਰਵਾ ਮੰਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ, ਸਿਹਤ ਮੰਤਰਾਲੇ ਨੇ ਜੁਲਾਈ ਦੇ ਤੀਜੇ ਹਫ਼ਤੇ ਤੋਂ NEET UG ਕਾਉਂਸਲਿੰਗ ਸ਼ੁਰੂ ਕਰਨ ਦੀ ਗੱਲ ਕਹੀ ਸੀ।

ਨੋਟਿਸ ਵਿੱਚ ਇਹ ਲਿਖਿਆ ਹੈ

ਸਿਹਤ ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਯੂਜੀ ਕਾਊਂਸਲਿੰਗ 2024 ਵਿੱਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਨੂੰ ਹੇਠ ਲਿਖੇ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ। UG ਕਾਉਂਸਲਿੰਗ 2024 ਵਿੱਚ ਭਾਗ ਲੈਣ ਵਾਲੀਆਂ ਸੰਸਥਾਵਾਂ ਨੂੰ ਪੋਰਟਲ ‘ਤੇ UG ਸੀਟਾਂ ਬਾਰੇ ਜਾਣਕਾਰੀ ਅੱਪਡੇਟ ਕਰਨੀ ਚਾਹੀਦੀ ਹੈ, ਇਸ ਲਈ ਇੰਟਰਾਮੈਸ ਪੋਰਟਲ ਖੋਲ੍ਹਿਆ ਗਿਆ ਹੈ। ਨੋਟਿਸ ਵਿੱਚ, ਸੰਸਥਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਪੋਰਟਲ ‘ਤੇ ਆਪਣੀਆਂ ਸੀਟਾਂ ਦੀ ਰਜਿਸਟਰੇਸ਼ਨ ਸ਼ੁਰੂ ਕਰਨ ਤਾਂ ਜੋ ਸੀਟਾਂ ਦੇ ਯੋਗਦਾਨ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ – NEET ਮਾਮਲੇ ਚ ਹੁਣ ਤੱਕ ਦੀ ਸਭ ਤੋਂ ਵੱਡੀ ਗ੍ਰਿਫਤਾਰੀ, ਟਰੰਕ ਚੋਂ ਪੇਪਰ ਚੋਰੀ ਕਰਨ ਵਾਲੇ ਨੂੰ CBI ਦੇ ਚੜ੍ਹਿਆ ਹੱਥੇ

ਪਾਸਵਰਡ ਭੁੱਲੇ ਤਾਂ ਇਹ ਹੈ ਵਿਕਲਪ

ਨੋਟਿਸ ‘ਚ ਕਿਹਾ ਗਿਆ ਹੈ ਕਿ ਪੋਰਟਲ ‘ਤੇ ਸੀਟਾਂ ਵਿੱਚ ਪ੍ਰਵੇਸ਼ ਲਈ ਯੂਜ਼ਰ ਆਈਡੀ/ਪਾਸਵਰਡ ਪਿਛਲੇ ਸਾਲ ਵਾਂਗ ਹੀ ਹੈ। ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ, ਤਾਂ ਤੁਸੀਂ ਫਾਰਗੇਟ ਪਾਸਵਰਡ ਵਿਕਲਪ ਦੀ ਵਰਤੋਂ ਕਰਕੇ ਇਸਨੂੰ ਮੁੜ ਬਦਲ ਸਕਦੇ ਹੋ। ਇਸ ‘ਚ ਸੀਟਾਂ ਨੂੰ ਅਪਡੇਟ ਕਰਨ ਦੀ ਆਖਰੀ ਤਰੀਕ 20 ਜੁਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤਕਨੀਕੀ ਸਹਾਇਤਾ ਲਈ ਡੀਜੀਐਚਐਸ ਦੀ ਮੈਡੀਕਲ ਕਾਉਂਸਲਿੰਗ ਕਮੇਟੀ ਦੇ ਨੰਬਰ ਵੀ ਦਿੱਤੇ ਗਏ ਹਨ, ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version