Jammu Kashmir Assembly Election: ਪਹਿਲੇ ਪੜਾਅ ਲਈ ਪ੍ਰਚਾਰ ਖਤਮ, 18 ਸਤੰਬਰ ਨੂੰ ਇਨ੍ਹਾਂ 24 ਸੀਟਾਂ 'ਤੇ ਪੈਣਗੀਆਂ ਵੋਟਾਂ | jammu-kashmir-assembly-election-first-phase-election-campaign-end voting-on-24-seats-bjp-congress-national-conference-pdp in punjabi Punjabi news - TV9 Punjabi

Jammu Kashmir Assembly Election: ਪਹਿਲੇ ਪੜਾਅ ਲਈ ਪ੍ਰਚਾਰ ਖਤਮ, 18 ਸਤੰਬਰ ਨੂੰ ਇਨ੍ਹਾਂ 24 ਸੀਟਾਂ ‘ਤੇ ਪੈਣਗੀਆਂ ਵੋਟਾਂ

Updated On: 

16 Sep 2024 19:29 PM

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਪ੍ਰਚਾਰ ਦਾ ਸ਼ੋਰ ਖਤਮ ਹੋ ਗਿਆ ਹੈ। ਇਸ ਗੇੜ ਵਿੱਚ 219 ਉਮੀਦਵਾਰ ਮੈਦਾਨ ਵਿੱਚ ਹਨ। ਕਈ ਸਾਬਕਾ ਮੰਤਰੀਆਂ ਅਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਜ਼ਿਆਦਾਤਰ ਸੀਟਾਂ 'ਤੇ ਤਿਕੋਣਾ ਮੁਕਾਬਲਾ ਹੈ।

Jammu Kashmir Assembly Election: ਪਹਿਲੇ ਪੜਾਅ ਲਈ ਪ੍ਰਚਾਰ ਖਤਮ, 18 ਸਤੰਬਰ ਨੂੰ ਇਨ੍ਹਾਂ 24 ਸੀਟਾਂ ਤੇ ਪੈਣਗੀਆਂ ਵੋਟਾਂ

J&K: ਪਹਿਲੇ ਗੇੜ੍ਹ ਦਾ ਪ੍ਰਚਾਰ ਖਤਮ

Follow Us On

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਪ੍ਰਚਾਰ ਖਤਮ ਹੋ ਗਿਆ ਹੈ। ਹੁਣ 18 ਸਤੰਬਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 24 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਗੇੜ ਵਿੱਚ 219 ਉਮੀਦਵਾਰ ਮੈਦਾਨ ਵਿੱਚ ਹਨ। ਭਾਜਪਾ 16 ਸੀਟਾਂ ‘ਤੇ ਚੋਣ ਲੜ ਰਹੀ ਹੈ। ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ ਨੇ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਦੌਰ ‘ਚ ਕਈ ਸਾਬਕਾ ਮੰਤਰੀਆਂ ਅਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਵੀ ਪਹਿਲੀ ਵਾਰ ਚੋਣ ਮੈਦਾਨ ਵਿੱਚ ਹਨ। ਜ਼ਿਆਦਾਤਰ ਸੀਟਾਂ ‘ਤੇ ਤਿਕੋਣਾ ਮੁਕਾਬਲਾ ਹੈ।

ਕਸ਼ਮੀਰ ਜ਼ੋਨ ਦੇ ਆਈਜੀ ਵੀਕੇ ਬਿਰਦੀ ਨੇ ਕਿਹਾ ਕਿ ਵੋਟਿੰਗ ਦੇ ਪਹਿਲੇ ਪੜਾਅ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ (CAPF) ਅਤੇ ਪੁਲਿਸ ਨੂੰ ਬਹੁ-ਪੱਧਰੀ ਸੁਰੱਖਿਆ ਦੇ ਹਿੱਸੇ ਵਜੋਂ ਤਾਇਨਾਤ ਕੀਤਾ ਜਾਵੇਗਾ।

ਪਹਿਲੇ ਪੜਾਅ ‘ਚ ਇਨ੍ਹਾਂ ਸੀਟਾਂ ‘ਤੇ ਹੋਵੇਗੀ ਵੋਟਿੰਗ

  • ਪੰਪੋਰ
  • ਤ੍ਰਾਲ
  • ਪੁਲਵਾਮਾ
    ਰਾਜਪੋਰਾ
    ਜੈਨਾਪੋਰਾ
    ਸ਼ੋਪੀਆਂ
    ਡੀ.ਐਚ. ਪੋਰਾ
    ਕੁਲਗਾਮ
    ਦੇਵਸਰ
    ਦੂਰੂ
    ਕੋਕਰਨਾਗ (ST)
    ਅਨੰਤਨਾਗ ਪੱਛਮੀ
    ਅਨੰਤਨਾਗ
    ਸ਼੍ਰੀਗੁਫਵਾਰਾ
    ਬਿਜਬੇਹਰਾ
    ਸ਼ੰਗਸ-ਅਨੰਤਨਾਗ ਪੂਰਬ
    ਪਹਿਲਗਾਮ
    ਇੰਦਰਵਲ
    ਕਿਸ਼ਤਵਾੜ
    ਪਾਡਰ—ਨਾਗਸੇਨੀ
    ਭਦਰਵਾਹ
    ਡੋਡਾ
    ਡੋਡਾ ਵੈਸਟ
    ਰਾਮਬਨ

ਜੰਮੂ-ਕਸ਼ਮੀਰ ਵਿੱਚ ਤਿੰਨ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ‘ਚ ਬੁੱਧਵਾਰ ਨੂੰ 24 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਤੋਂ ਬਾਅਦ 25 ਸਤੰਬਰ ਨੂੰ ਦੂਜੇ ਪੜਾਅ ‘ਚ 26 ਸੀਟਾਂ ‘ਤੇ ਵੋਟਿੰਗ ਹੋਵੇਗੀ। ਤੀਜੇ ਪੜਾਅ ‘ਚ 40 ਸੀਟਾਂ ‘ਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

Exit mobile version