ਸ਼ਿਮਲਾ ਮਸਜਿਦ ਦੇ ਨਜਾਇਜ਼ ਹਿੱਸੇ ਨੂੰ ਹਟਾਉਣ ਲਈ ਤਿਆਰ ਮੁਸਲਿਮ ਧਿਰ, ਕਿਹਾ- ਅਸੀਂ ਸ਼ਾਂਤੀ ਚਾਹੁੰਦੇ ਹਾਂ | himachal-pradesh-shimla-sanjauli-mosque-muslims-ready-to-remove-illegal-portion more detail in punjabi Punjabi news - TV9 Punjabi

ਸ਼ਿਮਲਾ ਮਸਜਿਦ ਦੇ ਨਜਾਇਜ਼ ਹਿੱਸੇ ਨੂੰ ਹਟਾਉਣ ਲਈ ਤਿਆਰ ਮੁਸਲਿਮ ਧਿਰ, ਕਿਹਾ- ਅਸੀਂ ਸ਼ਾਂਤੀ ਚਾਹੁੰਦੇ ਹਾਂ

Updated On: 

12 Sep 2024 13:47 PM

Shimla Masjid Controversy: ਸ਼ਿਮਲਾ ਦੀ ਸੰਜੌਲੀ ਮਸਜਿਦ ਨੂੰ ਲੈ ਕੇ ਕੱਲ੍ਹ ਦੇ ਵਿਵਾਦ ਤੋਂ ਬਾਅਦ ਮੁਸਲਿਮ ਪੱਖ ਨੇ ਵੱਡਾ ਫੈਸਲਾ ਲਿਆ ਹੈ। ਜਿੱਥੇ ਮੌਲਵੀ ਨੇ ਕਿਹਾ ਕਿ ਆਪਸੀ ਪਿਆਰ ਬਰਕਰਾਰ ਰੱਖਣ ਲਈ ਅਸੀਂ ਫੈਸਲਾ ਕੀਤਾ ਹੈ ਕਿ ਨਾਜਾਇਜ਼ ਹਿੱਸੇ ਨੂੰ ਹਟਾ ਦਿੱਤਾ ਜਾਵੇਗਾ।

ਸ਼ਿਮਲਾ ਮਸਜਿਦ ਦੇ ਨਜਾਇਜ਼ ਹਿੱਸੇ ਨੂੰ ਹਟਾਉਣ ਲਈ ਤਿਆਰ ਮੁਸਲਿਮ ਧਿਰ, ਕਿਹਾ- ਅਸੀਂ ਸ਼ਾਂਤੀ ਚਾਹੁੰਦੇ ਹਾਂ

ਸ਼ਿਮਲਾ ਮਸਜਿਦ ਦੇ ਨਜਾਇਜ਼ ਹਿੱਸੇ ਨੂੰ ਹਟਾਉਣ ਲਈ ਤਿਆਰ ਮੁਸਲਿਮ ਧਿਰ

Follow Us On

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਸੰਜੌਲੀ ‘ਚ ਸਥਿਤ ਗੈਰ-ਕਾਨੂੰਨੀ ਮਸਜਿਦ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਮਸਜਿਦ ਦੀ ਗੈਰ-ਕਾਨੂੰਨੀ ਉਸਾਰੀ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਅੰਦੋਲਨ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਮੌਲਵੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਪਸੀ ਪ੍ਰੇਮ ਬਰਕਰਾਰ ਰੱਖਣ ਲਈ ਅਸੀਂ ਨਾਜਾਇਜ਼ ਹਿੱਸੇ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਜੇਕਰ ਸਾਨੂੰ ਇਜਾਜ਼ਤ ਮਿਲਦੀ ਹੈ, ਤਾਂ ਅਸੀਂ ਇਸ ਨੂੰ ਖੁਦ ਹੀ ਹਟਾ ਦੇਵਾਂਗੇ।

ਬੁੱਧਵਾਰ ਨੂੰ ਸ਼ਿਮਲਾ ਪੁਲਿਸ ਨੇ ਸੰਜੌਲੀ ‘ਚ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਸੀ। ਇੰਨਾ ਹੀ ਨਹੀਂ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ। ਹੁਣ ਸਥਾਨਕ ਕਾਰੋਬਾਰੀ ਇਸ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਦੇ ਵਿਰੋਧ ਵਿੱਚ ਸਥਾਨਕ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸ਼ਿਮਲਾ ਵਪਾਰ ਮੰਡਲ ਅਧੀਨ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਰਹੀਆਂ।

ਬਾਜ਼ਾਰ ਬੰਦ ਹੋਣ ਕਾਰਨ ਹੋਈ ਪ੍ਰੇਸ਼ਾਨੀ

ਇਸ ਤੋਂ ਇਲਾਵਾ ਸੰਜੌਲੀ ਉਪਨਗਰ ਵਿੱਚ ਵੀ ਦੁਕਾਨਾਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ। ਸ਼ਿਮਲਾ ‘ਚ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਜਿਸ ਕਾਰਨ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰੀਆਂ ਨੇ ਸ਼ਿਮਲਾ ਲੋਅਰ ਬਾਜ਼ਾਰ ਵਿੱਚ ਰੋਸ ਰੈਲੀ ਕੱਢੀ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਉਹ ਇਸ ਨਾਜਾਇਜ਼ ਉਸਾਰੀ ਨੂੰ ਜਲਦੀ ਤੋਂ ਜਲਦੀ ਢਾਹੁਣ ਦੀ ਮੰਗ ਵੀ ਕਰ ਰਹੇ ਹਨ।

ਹਿੰਸਕ ਹੋਵੇਗਾ ਅੰਦੋਲਨ

ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਦਾ ਕਹਿਣਾ ਹੈ ਕਿ ਕੱਲ੍ਹ ਲੋਕ ਸੰਜੌਲੀ ਵਿੱਚ ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਪ੍ਰਦਰਸ਼ਨ ਕਰ ਰਹੇ ਸਨ ਅਤੇ ਪੁਲਿਸ ਨੇ ਉਨ੍ਹਾਂ ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਵਿਰੋਧ ‘ਚ ਅੱਜ ਸ਼ਿਮਲਾ ‘ਚ ਬਾਜ਼ਾਰ ਅਤੇ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਗਈਆਂ ਅਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਨਾਜਾਇਜ਼ ਉਸਾਰੀ ਨੂੰ ਜਲਦ ਤੋਂ ਜਲਦ ਢਾਹਿਆ ਜਾਵੇ ਅਤੇ ਜੇਕਰ ਇਸ ਨੂੰ ਨਾ ਢਾਹੁਇਆ ਗਿਆ ਤਾਂ ਆਉਣ ਵਾਲੇ ਸਮੇਂ ‘ਚ ਤਿੱਖਾ ਅੰਦੋਲਨ ਕੀਤਾ ਜਾਵੇਗਾ।

Exit mobile version