ਹਾਥਰਸ 'ਚ ਭੋਲੇ ਬਾਬਾ ਦੇ ਸਤਿਸੰਗ 'ਚ ਭਗਦੜ, ਮਚਿਆ ਚੀਕ-ਚਿਹਾੜਾ, 27 ਸ਼ਰਧਾਲੂਆਂ ਦੀ ਮੌਤ | hathras-stampede in bholebaba-satsang-many-died-and-injured-latest-updates full detail in punjabi Punjabi news - TV9 Punjabi

ਹਾਥਰਸ ‘ਚ ਭੋਲੇ ਬਾਬਾ ਦੇ ਸਤਿਸੰਗ ‘ਚ ਭਾਜੜ, ਮਚਿਆ ਚੀਕ-ਚਿਹਾੜਾ, 116 ਸ਼ਰਧਾਲੂਆਂ ਦੀ ਮੌਤ, ਰਾਸ਼ਟਰਪਤੀ ਨੇ ਜਤਾਇਆ ਸੋਗ

Updated On: 

02 Jul 2024 22:04 PM

Hathras Stampade : ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਇੱਕ ਪਿੰਡ ਵਿੱਚ ਭੋਲੇ ਬਾਬਾ ਦੇ ਸਤਿਸੰਗ ਦਾ ਆਯੋਜਨ ਕੀਤਾ ਗਿਆ ਸੀ, ਇਸ ਸਤਿਸੰਗ ਵਿੱਚ ਅਚਾਨਕ ਭਗਦੜ ਮੱਚਣ ਕਾਰਨ 116 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਸ਼ਾਸਨ ਦੀ ਮੰਨੀਏ ਤਾਂ ਮੌਤਾਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ।

ਹਾਥਰਸ ਚ ਭੋਲੇ ਬਾਬਾ ਦੇ ਸਤਿਸੰਗ ਚ ਭਾਜੜ, ਮਚਿਆ ਚੀਕ-ਚਿਹਾੜਾ, 116 ਸ਼ਰਧਾਲੂਆਂ ਦੀ ਮੌਤ, ਰਾਸ਼ਟਰਪਤੀ ਨੇ ਜਤਾਇਆ ਸੋਗ

Photo: PTI

Follow Us On

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ਕਾਰਨ ਤਕਰੀਬਨ 116 ਲੋਕਾਂ ਦੀ ਮੌਤ ਹੋ ਗਈ। ਇਹ ਸਤਿਸੰਗ ਮੰਗਲਵਾਰ ਨੂੰ ਸਿਕੰਦਰ ਰਾਉ ਦੇ ਫੁੱਲਰਾਏ ਦੇ ਰਤੀਭਾਨਪੁਰ ਵਿਖੇ ਕਰਵਾਇਆ ਗਿਆ। ਭਗਦੜ ਤੋਂ ਬਾਅਦ ਸ਼ਰਧਾਲੂਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਏਟਾ ਮੈਡੀਕਲ ਕਾਲਜ ਤੋਂ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ, ਹਾਲਾਂਕਿ ਹੋਰ ਥਾਵਾਂ ਤੋਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਫੁੱਲਰਾਈ ‘ਚ ਭੋਲੇ ਬਾਬਾ ਦਾ ਸਤਿਸੰਗ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ। ਪ੍ਰੋਗਰਾਮ ਦੌਰਾਨ ਹੀ ਸ਼ਰਧਾਲੂਆਂ ਵਿੱਚ ਅਚਾਨਕ ਭਗਦੜ ਮੱਚ ਗਈ। ਭਗਦੜ ਕਾਰਨ 116 ਲੋਕਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਦਕਿ ਗੰਭੀਰ ਜ਼ਖਮੀਆਂ ਨੂੰ ਉੱਚ ਕੇਂਦਰ ‘ਚ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।

ਸੀਐਮ ਯੋਗੀ ਦੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼

ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੇ ਇਸ ਭਿਆਨਕ ਹਾਦਸੇ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਸੀਐਮ ਯੋਗੀ ਨੇ ਸਾਰੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚਣ ਅਤੇ ਰਾਹਤ ਕਾਰਜਾਂ ਨੂੰ ਤੁਰੰਤ ਪ੍ਰਭਾਵ ਨਾਲ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਆਈਜੀ ਸ਼ਲਭ ਮਾਥੁਰ ਨੇ ਦੱਸਿਆ ਕਿ ਸਤਿਸੰਗ ਪ੍ਰੋਗਰਾਮ ਵਿੱਚ ਥਾਂ ਘੱਟ ਸੀ ਪਰ ਭੀੜ ਬਹੁਤ ਸੀ। ਜਿਸ ਕਾਰਨ ਕਈ ਲੋਕਾਂ ਦਾ ਦਮ ਘੁੱਟ ਗਿਆ ਅਤੇ ਭਾਜੜ ਮੱਚ ਗਈ। ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਦੇ ਇਲਾਜ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਜਿਆਦਾਤਰ ਔਰਤਾਂ ਅਤੇ ਬੱਚਿਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਲਾਸ਼ਾਂ ਨੂੰ ਏਟਾ ਦੇ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਸਤਿਸੰਗ ਵਿਚ ਜ਼ਿਆਦਾਤਰ ਔਰਤਾਂ, ਬਜ਼ੁਰਗ ਅਤੇ ਬੱਚੇ ਸ਼ਾਮਲ ਸਨ। ਜ਼ਖਮੀਆਂ ਵਿਚ ਇਨ੍ਹਾਂ ਦੀ ਹੀ ਗਿਣਤਾ ਜ਼ਿਆਦਾ ਹੈ।

Photo: PTI

ਦਮ ਘੁੱਟਣ ਕਾਰਨ ਮਚੀ ਭਾਜੜ

ਆਈਜੀ ਸ਼ਲਭ ਮਾਥੁਰ ਨੇ ਦੱਸਿਆ ਕਿ ਸਤਿਸੰਗ ਪ੍ਰੋਗਰਾਮ ਵਿੱਚ ਥਾਂ ਘੱਟ ਸੀ ਪਰ ਭੀੜ ਬਹੁਤ ਸੀ। ਗਰਮੀ ਅਤੇ ਮੌਸਮ ਕਾਰਨ ਪੰਡਾਲ ਦੇ ਹੇਠਾਂ ਕਈ ਲੋਕਾਂ ਦਾ ਦਮ ਘੁੱਟ ਗਿਆ ਅਤੇ ਇਸ ਕਾਰਨ ਭਾਜੜ ਮੱਚ ਗਈ। ਜ਼ਖ਼ਮੀਆਂ ਦੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਪ੍ਰਬੰਧ ਕੀਤੇ ਗਏ ਹਨ। ਜੋ ਗੰਭੀਰ ਜ਼ਖਮੀ ਹਨ, ਉਨ੍ਹਾਂ ਨੂੰ ਵੱਡੇ ਹਸਪਤਾਲਾਂ ‘ਚ ਭੇਜਿਆ ਜਾ ਰਿਹਾ ਹੈ।

ਰਾਸ਼ਟਰਪਤੀ ਮੁਰਮੂ ਨੇ ਜਤਾਇਆ ਸੋਗ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਾਥਰਸ ਹਾਦਸੇ ‘ਚ ਮਰਨ ਵਾਲਿਆਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਸ਼ਰਧਾਲੂਆਂ ਦੀ ਮੌਤ ਦੀ ਖਬਰ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਮ੍ਰਿਤਕਾਂ ਅਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ

ਇਸ ਭਾਜੜ ਵਿੱਚ ਮਰਨ ਵਾਲਿਆਂ ਲਈ ਯੂਪੀ ਸਰਕਾਰ ਨੇ 2-2 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਜਦਕਿ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਖੁਦ ਪਲ-ਪਲ ਦੇ ਘਟਨਾਕ੍ਰਮ ‘ਤੇ ਸਿੱਧੀ ਨਜ਼ਰ ਰੱਖ ਰਹੇ ਹਨ ਨਾਲ ਹੀ ਉਨ੍ਹਾਂ ਨੇ ਦੋ ਮੰਤਰੀਆਂ, ਮੁੱਖ ਸਕੱਤਰ ਅਤੇ ਡੀਜੀਪੀ ਨੂੰ ਮੌਕੇ ‘ਤੇ ਭੇਜਿਆ ਹੈ। ਸੀਐਮ ਯੋਗੀ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਏ.ਡੀ.ਜੀ., ਆਗਰਾ ਅਤੇ ਕਮਿਸ਼ਨਰ, ਅਲੀਗੜ੍ਹ ਦੀ ਅਗਵਾਈ ਹੇਠ ਟੀਮ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਆਯੋਜਕਾਂ ‘ਤੇ ਦਰਜ ਹੋਵੇਗੀ FIR

ਇਸ ਵੱਡੇ ਹਾਦਸੇ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਪ੍ਰੋਗਰਾਮ ਦੇ ਪ੍ਰਬੰਧਕਾਂ ਖਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਆਯੋਜਕਾਂ ਖਿਲਾਫ਼ ਐਫਆਈਆਰ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤੇ ਨਾਲ ਹੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਘਟਨਾ ਕਿਵੇਂ ਵਾਪਰੀ।

Exit mobile version