ਹਰਿਆਣਾ ‘ਚ ਜਿੱਤ ਤੋਂ ਕਾਂਗਰਸ ਖੁਸ਼, ਪਵਨ ਖੇੜਾ ਨੇ ਕਿਹਾ- ਪੀਐੱਮ ਮੋਦੀ ਨੂੰ ਜਲੇਬੀ ਭੇਜਾਂਗੇ

Updated On: 

08 Oct 2024 09:48 AM

Haryana Vidhansabha Election Result: ਹਰਿਆਣਾ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਤੋਂ ਬਾਅਦ ਪਾਰਟੀ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕਾਂਗਰਸ ਦੇ ਦਿੱਲੀ ਹੈੱਡਕੁਆਰਟਰ ਦੇ ਬਾਹਰ ਜਸ਼ਨ ਮਨਾਇਆ ਜਾ ਰਿਹਾ ਹੈ ਢੋਲ ਵਜਾਏ ਜਾ ਰਹੇ ਹਨ ਅਤੇ ਜਲੇਬੀ-ਲੱਡੂ ਵੰਡੇ ਜਾ ਰਹੇ ਹਨ।

ਹਰਿਆਣਾ ਚ ਜਿੱਤ ਤੋਂ ਕਾਂਗਰਸ ਖੁਸ਼, ਪਵਨ ਖੇੜਾ ਨੇ ਕਿਹਾ- ਪੀਐੱਮ ਮੋਦੀ ਨੂੰ ਜਲੇਬੀ ਭੇਜਾਂਗੇ

ਪਵਨ ਖੇੜਾ ਦੀ ਪੁਰਾਣੀ ਤਸਵੀਰ (Pic Source: TV9Hindi)

Follow Us On

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਇਸ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਜਸ਼ਨ ਦਾ ਮਾਹੌਲ ਹੈ। ਦਿੱਲੀ ‘ਚ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਲੱਡੂ ਅਤੇ ਜਲੇਬੀ ਵੰਡੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ, ਅਸੀਂ ਪੀਐਮ ਮੋਦੀ ਨੂੰ ਜਲੇਬੀ ਵੀ ਭੇਜਣ ਜਾ ਰਹੇ ਹਾਂ, ਕਾਂਗਰਸ ਨੇਤਾ ਨੇ ਅੱਗੇ ਕਿਹਾ, ਫਿਲਹਾਲ ਇਹ ਸ਼ੁਰੂਆਤੀ ਰੁਝਾਨ ਹੈ, ਉਡੀਕ ਕਰੋ। ਪੂਰਾ ਭਰੋਸਾ ਹੈ ਕਿ ਅੱਜ ਤੁਹਾਨੂੰ ਪੂਰਾ ਦਿਨ ਜਲੇਬੀ ਅਤੇ ਲੱਡੂ ਖਾਣ ਨੂੰ ਮਿਲੇਗਾ। ਨਾਇਬ ਸਿੰਘ ਸੈਣੀ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਵੀ ਜਲੇਬੀ ਭੇਜਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਕਾਂਗਰਸ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ।

ਸਵੇਰੇ 9 ਵਜੇ ਤੱਕ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਨੇ 67 ਸੀਟਾਂ ਨਾਲ ਬਹੁਮਤ ਹਾਸਲ ਕਰ ਲਿਆ ਹੈ। 5 ਅਕਤੂਬਰ ਨੂੰ ਹਰਿਆਣਾ ਦੀਆਂ 90 ਸੀਟਾਂ ‘ਤੇ ਇੱਕੋ ਪੜਾਅ ‘ਚ ਚੋਣਾਂ ਹੋਈਆਂ ਸਨ। ਇਸ ਤੋਂ ਬਾਅਦ 6 ਅਕਤੂਬਰ ਨੂੰ ਐਗਜ਼ਿਟ ਪੋਲ ਸਾਹਮਣੇ ਆਏ ਸਨ। ਐਗਜ਼ਿਟ ਪੋਲ ‘ਚ ਵੀ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਹਾਲਾਂਕਿ ਹੁਣ ਐਗਜ਼ਿਟ ਪੋਲ ਸ਼ੁਰੂਆਤੀ ਰੁਝਾਨਾਂ ਮੁਤਾਬਕ ਸਹੀ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਜੇਕਰ ਕਾਂਗਰਸ ਜਿੱਤਦੀ ਹੈ ਤਾਂ ਕਾਂਗਰਸ 10 ਸਾਲ ਤੋਂ ਬਾਅਦ ਹਰਿਆਣਾ ਵਿੱਚ ਵਾਪਸੀ ਕਰੇਗੀ।

ਕਾਂਗਰਸ ‘ਚ ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ?

ਇਸ ਵਾਰ ਹਰਿਆਣਾ ਚੋਣਾਂ ਲਈ ਕਾਂਗਰਸ ਨੇ ਕਿਸੇ ਨੂੰ ਸੀਐਮ ਚਿਹਰਾ ਨਹੀਂ ਐਲਾਨਿਆ ਸੀ, ਜਿਸ ਕਾਰਨ ਜਿੱਤ ਤੋਂ ਬਾਅਦ ਸੀਐਮ ਅਹੁਦੇ ਲਈ ਕਾਂਗਰਸ ਦੇ ਖੇਮੇ ਵਿੱਚ ਲੜਾਈ ਹੋਵੇਗੀ। ਪਾਰਟੀ ‘ਚ ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ‘ਚ ਹਨ। ਤਿੰਨੋਂ ਆਪਣੀ ਦਾਅਵੇਦਾਰੀ ਪੱਕੀ ਕਰਨ ਲਈ ਸਿਆਸੀ ਫੀਲਡਿੰਗ ਕਰ ਰਹੇ ਹਨ।

ਕੀ 10 ਸਾਲਾਂ ਬਾਅਦ ਸੱਤਾ ‘ਚ ਵਾਪਸੀ ਕਰੇਗੀ ਕਾਂਗਰਸ?

ਇੱਕ ਪਾਸੇ ਹਰਿਆਣਾ ਵਿੱਚ ਕਾਂਗਰਸ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਭਾਜਪਾ ਪਛੜ ਰਹੀ ਹੈ ਅਤੇ 21 ਸੀਟਾਂ ‘ਤੇ ਬਰਕਰਾਰ ਹੈ। ਭਾਜਪਾ ਦੇ ਸਾਬਕਾ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਵਿੱਚ ਪੂਰੀ ਇਮਾਨਦਾਰੀ ਨਾਲ ਹਰਿਆਣਾ ਦੇ ਲੋਕਾਂ ਦੀ ਸੇਵਾ ਕੀਤੀ ਹੈ। ਜੇ ਅਸੀਂ ਕੰਮਾਂ ਦੀ ਗਿਣਤੀ ਕਰੀਏ, ਤਾਂ ਇਸ ਵਿੱਚ ਬਹੁਤ ਸਮਾਂ ਲੱਗੇਗਾ। ਉਨ੍ਹਾਂ ਨੇ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਹਰਿਆਣਾ ‘ਚ ਇਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ, ਅਸੀਂ ਵਿਕਾਸ ਕੀਤਾ, ਕਾਂਗਰਸ ਨੇ ਭ੍ਰਿਸ਼ਟਾਚਾਰ ਕੀਤਾ।

Exit mobile version