ਅੱਜ ਉਹ ਪਛਤਾ ਰਿਹਾ ਹੋਵੇਗਾ ਮੇਰਾ ਸਾਥ ਛੱਡ ਕੇ ... ਹਰਿਆਣਾ 'ਚ ਕਾਂਗਰਸ ਦੀ ਹਾਰ 'ਤੇ ਰਾਘਵ ਚੱਢਾ ਦਾ ਤਿੱਖਾ ਤੰਜ | haryana-vidhan-sabha-chunav aap-mp-raghav-chadha-share post on congress on Haryana defeat more detail in punjabi Punjabi news - TV9 Punjabi

ਅੱਜ ਉਹ ਪਛਤਾ ਰਿਹਾ ਹੋਵੇਗਾ ਮੇਰਾ ਸਾਥ ਛੱਡ ਕੇ … ਹਰਿਆਣਾ ‘ਚ ਕਾਂਗਰਸ ਦੀ ਹਾਰ ‘ਤੇ ਰਾਘਵ ਚੱਢਾ ਦਾ ਤਿੱਖਾ ਤੰਜ

Updated On: 

09 Oct 2024 14:20 PM

Haryana Vidhansabha Election: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ਾਇਰੀ ਰਾਹੀਂ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਿਹਾ ਹੈ ਕਿ ਜੇਕਰ ਕਾਂਗਰਸ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜਦੀ ਤਾਂ ਅੱਜ ਅਸੀਂ ਜਿੱਤ ਦੇ ਝੰਡੇ ਲਹਿਰਾ ਚੁੱਕੇ ਹੁੰਦੇ, ਪਰ ਅਫਸੋਸ ਅਜਿਹਾ ਨਹੀਂ ਹੋ ਸਕਿਆ।

ਅੱਜ ਉਹ ਪਛਤਾ ਰਿਹਾ ਹੋਵੇਗਾ ਮੇਰਾ ਸਾਥ ਛੱਡ ਕੇ ... ਹਰਿਆਣਾ ਚ ਕਾਂਗਰਸ ਦੀ ਹਾਰ ਤੇ ਰਾਘਵ ਚੱਢਾ ਦਾ ਤਿੱਖਾ ਤੰਜ

ਹਰਿਆਣਾ 'ਚ ਕਾਂਗਰਸ ਦੀ ਹਾਰ 'ਤੇ ਰਾਘਵ ਚੱਢਾ ਦਾ ਤਿੱਖਾ ਤੰਜ

Follow Us On

Raghav Chadha on Rahul Gandhi: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਿਆਣਾ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਬਹੁਮਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਐਗਜ਼ਿਟ ਪੋਲ ਤੋਂ ਉਤਸ਼ਾਹਿਤ ਕਾਂਗਰਸ ਨੂੰ ਤੀਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਇਸ ਹਾਰ ਨੇ ਇੰਡੀਆ ਗਠਜੋੜ ਦੇ ਭਾਈਵਾਲਾਂ ਨੂੰ ਵੀ ਕਾਂਗਰਸ ‘ਤੇ ਹਮਲਾ ਕਰਨ ਦਾ ਮੌਕਾ ਦੇ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਖਾਤਾ ਭਾਵੇਂ ਨਾ ਖੁੱਲ੍ਹ ਸਕਿਆ ਹੋਵੇ ਪਰ ਕਾਂਗਰਸ ‘ਤੇ ਨਿਸ਼ਾਨਾ ਸਾਧਣ ‘ਚ ਉਹ ਪਿੱਛੇ ਨਹੀਂ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਾਂਗਰਸ ‘ਤੇ ਸ਼ਾਇਰਾਨਾ ਅੰਦਾਜ਼ ‘ਚ ਨਿਸ਼ਾਨਾ ਸਾਧਿਆ ਹੈ।

ਰਾਘਵ ਚੱਢਾ ਨੇ ਸ਼ਾਇਰੀ ਨਾਲ ਕੱਸਿਆ ਤੰਜ

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖੀ ਇਹ ਸ਼ਾਇਰੀ

ਕਾਂਗਰਸ-ਆਪ ਨੇ ਵੱਖ-ਵੱਖ ਚੋਣਾਂ ਲੜੀਆਂ

ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਹੋਈ ਸੀ। ਪਰ ਆਪਸੀ ਤਾਲਮੇਲ ਦੀ ਘਾਟ ਕਾਰਨ ਦੋਵੇਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ। ਉੱਥੇ ਹੀ ਹੁਣ ਰਾਘਵ ਚੱਢਾ ਨੇ ਸ਼ਾਇਰੀ ਰਾਹੀਂ ਇਸ਼ਾਰਿਆਂ-ਇਸ਼ਾਰਿਆਂ ‘ਚ ਕਿਹਾ ਹੈ ਕਿ ਜੇਕਰ ਕਾਂਗਰਸ ਹਰਿਆਣਾ ‘ਚ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜਦੀ ਤਾਂ ਅੱਜ ਅਸੀਂ ਜਿੱਤ ਦਾ ਝੰਡਾ ਲਹਿਰਾ ਰਹੇ ਹੁੰਦੇ, ਪਰ ਅਫਸੋਸ ਅਜਿਹਾ ਨਹੀਂ ਹੋ ਸਕਿਆ।

Exit mobile version