ਹਰਿਆਣਾ ਦੇ ਸਕੂਲਾਂ ‘ਚ ਹੁਣ ਗੁੱਡ ਮਾਰਨਿੰਗ ਦੀ ਥਾਂ ‘ਜੈ ਹਿੰਦ’ ਕਹਿਣਗੇ ਬੱਚੇ , ਨਾਇਬ ਸਰਕਾਰ ਦਾ ਹੁਕਮ

Updated On: 

09 Aug 2024 18:46 PM

ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਇੱਥੋਂ ਦੇ ਸਕੂਲੀ ਬੱਚਿਆਂ ਨੂੰ ਸਕੂਲ 'ਚ 'ਗੁੱਡ ਮਾਰਨਿੰਗ' ਦੀ ਬਜਾਏ 'ਜੈ ਹਿੰਦ' ਕਹਿਣਾ ਹੋਵੇਗਾ। ਇਹ ਲਾਜ਼ਮੀ ਹੋਵੇਗਾ। ਇਸ ਸਾਲ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ, ਇਸ ਲਈ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਉਣ ਦੇ ਉਦੇਸ਼ ਨਾਲ ਹਰਿਆਣਾ ਸਰਕਾਰ ਦੇ ਸਿੱਖਿਆ ਵਿਭਾਗ ਨੇ 15 ਅਗਸਤ ਤੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਹਰਿਆਣਾ ਦੇ ਸਕੂਲਾਂ ਚ ਹੁਣ ਗੁੱਡ ਮਾਰਨਿੰਗ ਦੀ ਥਾਂ ਜੈ ਹਿੰਦ ਕਹਿਣਗੇ ਬੱਚੇ , ਨਾਇਬ ਸਰਕਾਰ ਦਾ ਹੁਕਮ

ਹਰਿਆਣਾ ਦੇ ਸਕੂਲਾਂ 'ਚ ਹੁਣ ਗੁੱਡ ਮਾਰਨਿੰਗ ਦੀ ਥਾਂ 'ਜੈ ਹਿੰਦ' ਕਹਿਣਗੇ ਬੱਚੇ

Follow Us On

ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਇੱਥੋਂ ਦੇ ਸਕੂਲੀ ਬੱਚਿਆਂ ਨੂੰ ਸਕੂਲ ‘ਚ ‘ਗੁੱਡ ਮਾਰਨਿੰਗ’ ਦੀ ਬਜਾਏ ‘ਜੈ ਹਿੰਦ’ ਕਹਿਣਾ ਹੋਵੇਗਾ। ਇਹ ਲਾਜ਼ਮੀ ਹੋਵੇਗਾ। ਇਸ ਸਾਲ ਦੇਸ਼ 77ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ, ਇਸ ਲਈ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਉਣ ਦੇ ਉਦੇਸ਼ ਨਾਲ ਹਰਿਆਣਾ ਸਰਕਾਰ ਦੇ ਸਿੱਖਿਆ ਵਿਭਾਗ ਨੇ 15 ਅਗਸਤ ਤੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਹੁਣ ਵਿਦਿਆਰਥੀਆਂ ਨੂੰ ਸਕੂਲ ‘ਚ ‘ਗੁੱਡ ਮਾਰਨਿੰਗ’ ਦੀ ਥਾਂ ‘ਜੈ ਹਿੰਦ’ ਦੀ ਵਰਤੋਂ ਕਰਨੀ ਪਵੇਗੀ।

ਦੋ ਪੰਨਿਆਂ ਦੇ ਇਸ ਨੋਟੀਫਿਕੇਸ਼ਨ ਵਿੱਚ ਸਿੱਖਿਆ ਵਿਭਾਗ ਵੱਲੋਂ ਕਈ ਤਰਕ ਦਿੱਤੇ ਗਏ ਹਨ। ਦੱਸਿਆ ਗਿਆ ਹੈ ਕਿ ਕਿਸ ਆਧਾਰ ‘ਤੇ ਬੱਚਿਆਂ ਲਈ ‘ਜੈ ਹਿੰਦ’ ਕਹਿਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਰਕਾਰੀ ਨੋਟੀਫਿਕੇਸ਼ਨ ‘ਚ ‘ਜੈ ਹਿੰਦ’ ਦਾ ਮਹੱਤਵ ਵੀ ਦੱਸਿਆ ਗਿਆ ਹੈ।

ਜਲਦ ਤੋਂ ਜਲਦ ਲਾਗੂ ਹੋਵੇਗਾ ਫੈਸਲਾ

ਜਲਦੀ ਹੀ ਪੂਰਾ ਦੇਸ਼ ਆਪਣਾ 77ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। ਇਹ ਦਿਨ ਸਕੂਲ ਦੇ ਬੱਚਿਆਂ ਲਈ ਸਭ ਤੋਂ ਖਾਸ ਹੁੰਦਾ ਹੈ। ਬੱਚੇ ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦੇ ਹਨ ਅਤੇ ਛੋਟੀ ਉਮਰ ਵਿੱਚ ਉਹ ਜਿਸ ਵੀ ਸਾਂਚੇ ਵਿੱਚ ਢਾਲੇ ਜਾਂਦੇ ਹਨ, ਉਸ ਵਿੱਚ ਢਲ ਜਾਂਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਆਣਾ ਦੀ ਨਾਇਬ ਸੈਣੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਤਾਂ ਜੋ ਛੋਟੀ ਉਮਰ ਵਿੱਚ ਹੀ ਬੱਚਿਆਂ ਵਿੱਚ ਦੇਸ਼ ਪ੍ਰਤੀ ਭਾਵਨਾਵਾਂ ਜਾਗ ਸਕੇ। ਸਿੱਖਿਆ ਨਿਰਦੇਸ਼ਕ ਨੇ ਜ਼ਿਲ੍ਹਾ ਅਤੇ ਬਲਾਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਿੰਸੀਪਲ ਅਤੇ ਹੈੱਡਮਾਸਟਰ ਇਸ ਪ੍ਰਣਾਲੀ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ।

ਬੱਚਿਆਂ ਵਿੱਚ ਪੈਦਾ ਹੋਵੇਗੀ ਦੇਸ਼ ਭਗਤੀ ਦੀ ਭਾਵਨਾ

ਸਕੂਲਾਂ ਲਈ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਕੰਮ 15 ਅਗਸਤ ਨੂੰ ਤਿਰੰਗਾ ਝੰਡਾ ਲਹਿਰਾਉਣ ਤੋਂ ਪਹਿਲਾਂ ਸਕੂਲਾਂ ਵਿੱਚ ਸ਼ੁਰੂ ਹੋ ਜਾਵੇਗਾ। ਇਹ ਫੈਸਲਾ ਬੱਚਿਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਲਈ ਲਿਆ ਗਿਆ ਹੈ। ਵਿਭਾਗ ਨੇ ਇਸ ਫੈਸਲੇ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੈ ਹਿੰਦ ਕਹਿਣ ਨਾਲ ਸਕੂਲੀ ਬੱਚਿਆਂ ਨੂੰ ਰਾਸ਼ਟਰੀ ਏਕਤਾ ਅਤੇ ਸਾਡੇ ਦੇਸ਼ ਦੇ ਇਤਿਹਾਸ ਬਾਰੇ ਪ੍ਰੇਰਿਤ ਕੀਤਾ ਜਾਵੇਗਾ। ਵਿਭਾਗ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ ਕਿ ਜੈ ਹਿੰਦ ਦਾ ਨਾਅਰਾ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਉਸ ਸਮੇਂ ਦਿੱਤਾ ਸੀ ਜਦੋਂ ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਸੀ। ਇਸ ਲਈ ਸਾਡੇ ਬੱਚਿਆਂ ਵਿੱਚ ਵੀ ਉਨ੍ਹਾਂ ਲੋਕਾਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਹੋਵੇਗੀ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ।

Exit mobile version