ਹੁੱਡਾ ਤੇ ਸ਼ੈਲਜਾ ਦੇ ਝਗੜੇ ‘ਚ ਖਿੰਡ ਗਈਆਂ ਵੋਟਾਂ… ਹਰਿਆਣਾ ‘ਚ ਕਾਂਗਰਸ ਦੀ ਹਾਰ ਦੇ ਇਨ੍ਹਾਂ 7 ਕਾਰਨਾਂ ‘ਤੇ ਚਰਚਾ
Haryana Vidhansabha Election Result 2024: ਭਾਜਪਾ ਨੇ ਹਰਿਆਣਾ ਵਿੱਚ ਜਿੱਤਾਂ ਦੀ ਹੈਟ੍ਰਿਕ ਲਗਾਈ ਹੈ। ਪਾਰਟੀ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਉਹ ਮੰਨ ਰਹੀ ਸੀ ਕਿ ਇਸ ਵਾਰ ਉਹ ਇਕ ਦਹਾਕੇ ਦੀ ਜਲਾਵਤਨੀ ਖਤਮ ਕਰ ਦੇਵੇਗੀ, ਪਰ ਕਾਂਗਰਸ ਅਜਿਹਾ ਨਹੀਂ ਕਰ ਸਕੀ। ਉੱਧਰ, ਪਾਰਟੀ ਨੂੰ ਅੰਦਰੂਨੀ ਕਲੇਸ਼ ਕਾਰਨ ਵੱਡਾ ਨੁਕਸਾਨ ਹੋਇਆ ਹੈ।
ਹਰਿਆਣਾ ਤੀਜੀ ਵਾਰ ਭਾਜਪਾ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਹੁਣ ਤੱਕ ਦੇ ਰੁਝਾਨਾਂ ਅਤੇ ਨਤੀਜਿਆਂ ਮੁਤਾਬਕ ਹਰਿਆਣਾ ਵਿੱਚ ਤੀਜੀ ਵਾਰ ਕਮਲ ਖਿੜਣ ਜਾ ਰਿਹਾ ਹੈ। ਹਰਿਆਣਾ ਵਿੱਚ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਕਾਂਗਰਸ ਨੂੰ ਇੱਕ ਵਾਰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਪਾਰਟੀ ਵਿੱਚ ਇੱਕ ਵਾਰ ਫਿਰ ਕਲੇਸ਼ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਕਾਂਗਰਸ ਸੰਸਦ ਕੁਮਾਰੀ ਸ਼ੈਲਜਾ ਨੇ ਇੱਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੁੱਛਿਆ ਹੈ ਕਿ ਇਸ ਹਾਰ ਲਈ ਕੌਣ ਜ਼ਿੰਮੇਵਾਰ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਾਂਗਰਸ ਦੀ ਇੰਨੀ ਵੱਡੀ ਹਾਰ ਦੇ ਕੀ ਕਾਰਨ ਸਨ?
ਇਹ ਵੀ ਪੜ੍ਹੋ
- ਕੁਮਾਰੀ ਸ਼ੈਲਜਾ ਅਤੇ ਭੂਪੇਂਦਰ ਸਿੰਘ ਹੁੱਡਾ ਦੀ ਆਪਸੀ ਖਿੱਚੋਤਾਣ ਕਾਰਨ ਲੋਕ ਸਭਾ ਚੋਣਾਂ ਵਿੱਚ ਇਕੱਠੀਆਂ ਹੋਈਆਂ ਜਾਟ-ਦਲਿਤ ਵੋਟਾਂ ਵਿਖਰ ਗਈਆਂ।
- 14 ਦਿਨਾਂ ਤੱਕ ਸ਼ੈਲਜਾ ਦੇ ਗੁੱਸੇ ਦਾ ਫਾਇਦਾ ਉਠਾਉਣ ਵਿੱਚ ਭਾਜਪਾ ਸਫਲ ਰਹੀ; ਜਾਟ ਮੁੱਖ ਮੰਤਰੀ ਨੂੰ ਲੈ ਕੇ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਨਾਲ ਹੀ 14 ਦਿਨਾਂ ਬਾਅਦ ਰਾਹੁਲ ਸ਼ੈਲਜਾ ਨੂੰ ਅਹਿਮੀਅਤ ਦਿੰਦੇ ਨਜ਼ਰ ਆਏ ਤਾਂ ਜਾਟਾਂ ਵਿਚ ਇਹ ਸੰਦੇਸ਼ ਗਿਆ ਕਿ ਜੇਕਰ ਕਾਂਗਰਸ ਜਿੱਤ ਜਾਂਦੀ ਹੈ ਤਾਂ ਰਾਹੁਲ ਕਿਸੇ ਦਲਿਤ ਔਰਤ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪ ਸਕਦੇ ਹਨ।
- ਟਿਕਟਾਂ ਦੀ ਵੰਡ ਵਿੱਚ 70 ਸੀਟਾਂ ਸਿੱਧੀਆਂ ਹੁੱਡਾ ਕੈਂਪ ਵਿੱਚ ਗਈਆਂ, ਜਿਸ ਨੂੰ ਲੈ ਕੇ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੂਰਜੇਵਾਲਾ ਆਪਣੀ ਨਾਰਾਜ਼ਗੀ ਜਤਾਉਂਦੇ ਰਹੇ। ਅਜਿਹੇ ‘ਚ ਦੋਹਾਂ ਨੇ ਖੁਦ ਨੂੰ ਆਪਣੇ-ਆਪਣੇ ਖੇਤਰ ਤੱਕ ਹੀ ਸੀਮਤ ਕਰ ਲਿਆ।
- ਜਦੋਂ ਤੋਂ ਕਿਰਨ ਚੌਧਰੀ ਕਾਂਗਰਸ ਵਿੱਚ ਸੀ ਉਦੋਂ ਤੋਂ ਹੀ ਹੁੱਡਾ ਬਨਾਮ ਐਸਆਰਕੇ ਵਿਚਾਲੇ ਝਗੜਾ ਜਾਰੀ ਸੀ। SRK ਗਰੁੱਪ ਇੰਚਾਰਜ ਦੀਪਕ ਬਾਵਰੀਆ ‘ਤੇ ਹੁੱਡਾ ਕੈਂਪ ਦੇ ਪਾਸੇ ਜਾਣ ਦਾ ਆਰੋਪ ਲਾਉਂਦਾ ਰਿਹਾ, ਪਰ ਹਾਈਕਮਾਂਡ ਅਤੇ ਇੰਚਾਰਜ ਦੀਪਕ ਬਾਵਰੀਆ ਲੜਾਈ ਨੂੰ ਸੰਭਾਲ ਨਹੀਂ ਸਕੇ। ਜਦੋਂ ਕਿਰਨ ਚੌਧਰੀ ਭਾਜਪਾ ‘ਚ ਸ਼ਾਮਲ ਹੋਈ ਤਾਂ ਹੁੱਡਾ ਬਨਾਮ ਐੱਸਆਰਕੇ ਵਿਚਾਲੇ ਝਗੜਾ ਚੱਲਦਾ ਹੀ ਰਿਹਾ। ਸ਼ੈਲਜਾ ਅਤੇ ਸੁਰਜੇਵਾਲਾ ਵੀ ਚੋਣ ਲੜਨਾ ਚਾਹੁੰਦੇ ਸਨ ਪਰ ਹੁੱਡਾ ਕੈਂਪ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ।
- ਪਾਰਟੀ ਅੰਦਰੋਂ ਵੀ ਆਵਾਜ਼ਾਂ ਉੱਠਣ ਲੱਗ ਪਈਆਂ ਹਨ ਕਿ ਪਾਰਟੀ ਅੰਦਰ ਫਰੈਂਚਾਇਜ਼ੀ ਸਿਸਟਮ ਬੰਦ ਕੀਤਾ ਜਾਵੇ। ਇਸ ਦੇ ਲਈ ਇੱਕ ਉਦਾਹਰਣ ਦਿੱਤੀ ਜਾ ਰਹੀ ਹੈ ਕਿ ਮੱਧ ਪ੍ਰਦੇਸ਼ ਵਿੱਚ ਕਮਲਨਾਥ, ਰਾਜਸਥਾਨ ਵਿੱਚ ਅਸ਼ੋਕ ਗਹਿਲੋਤ, ਛੱਤੀਸਗੜ੍ਹ ਵਿੱਚ ਭੂਪੇਸ਼ ਬਘੇਲ ਤੋਂ ਬਾਅਦ ਹੁਣ ਹਰਿਆਣਾ ਵਿੱਚ ਭੁਪਿੰਦਰ ਹੁੱਡਾ ਨੂੰ ਇਕਪਾਸੜ ਸੱਤਾ ਤਾਕਟ ਸੌਂਪੀ ਗਈ, ਜਦੋਂ ਕਿ ਹਿਮਾਚਲ, ਤੇਲੰਗਾਨਾ ਅਤੇ ਕਰਨਾਟਕ ਵਿੱਚ ਕਿਸੇ ਇੱਕ ਤੇ ਨਿਰਭਰਤਾ ਨਹੀਂ ਰੱਖੀ ਤਾ ਸਰਕਾਰ ਬਣੀ।
- ਜਿੱਥੇ ਹੁੱਡਾ ਨੇ ਸਾਰੇ 25 ਵਿਧਾਇਕਾਂ ਨੂੰ ਰਿਪੀਟ ਕੀਤਾ। ਸ਼ੈਲਜਾ ਨੇ ਆਪਣੇ 4 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ। ਕੁੱਲ ਮਿਲਾ ਕੇ 29 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ 16 ਹਾਰ ਗਏ। ਹੁੱਡਾ ਦੇ ਸਮਰਥਕ ਦਲਿਤ ਸੂਬਾ ਪ੍ਰਧਾਨ ਉਦੈਭਾਨ ਵੀ ਚੋਣ ਹਾਰ ਗਏ।
- ਕਾਂਗਰਸ ਦੀ ਦਲਿਤ ਜਾਟ ਵੋਟ ਨੂੰ ਨੁਕਸਾਨ ਪਹੁੰਚਾਉਣ ਲਈ ਜੇਜੇਪੀ-ਆਜ਼ਾਦ ਸਮਾਜ ਪਾਰਟੀ ਅਤੇ ਇਨੈਲੋ-ਬਸਪਾ ਦੇ ਦੋ-ਦੋ ਗਠਜੋੜ ਸਨ। ਇਸ ਦੇ ਬਾਵਜੂਦ ਰਾਹੁਲ ਦੇ ਕਹਿਣ ‘ਤੇ ਹਰਿਆਣਾ ਦੇ ਆਗੂਆਂ ਨੇ ‘ਆਪ’ ਨਾਲ ਸਮਝੌਤਾ ਨਹੀਂ ਕੀਤਾ। ਇਸ ਦੇ ਉਲਟ, ਹੁੱਡਾ ਕੈਂਪ ਵੀ ਚਿਤਰਾ ਸਰਵਾਰਾ ਵਰਗੇ ਹੁੱਡਾ ਪੱਖੀ ਆਜ਼ਾਦ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਵਿੱਚ ਅਸਫਲ ਰਿਹਾ।