ਹਰਿਆਣਾ ਵਿੱਚ ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ, ਕਿਰਣ ਚੌਧਰੀ ਹੋ ਸਕਦੀ ਹੈ ਭਾਜਪਾ ਵਿੱਚ ਸ਼ਾਮਿਲ | haryana congress leader kiran chaudhri and daughter Shruti Choudry Maybe join the BJP know full in punjabi Punjabi news - TV9 Punjabi

ਹਰਿਆਣਾ ਵਿੱਚ ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ, ਕਿਰਨ ਚੌਧਰੀ ਅਤੇ ਬੇਟੀ ਸ਼ਰੂਤੀ ਚੌਧਰੀ ਹੋ ਸਕਦੀ ਹੈ ਭਾਜਪਾ ਵਿੱਚ ਸ਼ਾਮਿਲ

Updated On: 

18 Jun 2024 19:30 PM

ਕਾਂਗਰਸ ਲੀਡਰ ਅਤੇ ਵਿਧਾਇਕ ਕਿਰਨ ਚੌਧਰੀ ਅਤੇ ਉਨ੍ਹਾਂ ਦੀ ਧੀ ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਦੇ ਅਨੁਸਾਰ ਉਹ ਭਲਕੇ ਦਿੱਲੀ 'ਚ ਭਾਜਪਾ ਵਿੱਚ ਸ਼ਾਮਲ ਹੋ ਸਕਦੀਆਂ ਹਨ। ਤੋਸ਼ਾਮ ਤੋਂ ਕਾਂਗਰਸੀ ਵਿਧਾਇਕਾ ਕਿਰਨ ਚੌਧਰੀ ਆਪਣੀ ਧੀ ਸ਼ਰੂਤੀ ਚੌਧਰੀ ਨੂੰ ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਤੋਂ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੀ ਹੈ।

ਹਰਿਆਣਾ ਵਿੱਚ ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ, ਕਿਰਨ ਚੌਧਰੀ ਅਤੇ ਬੇਟੀ ਸ਼ਰੂਤੀ ਚੌਧਰੀ ਹੋ ਸਕਦੀ ਹੈ ਭਾਜਪਾ ਵਿੱਚ ਸ਼ਾਮਿਲ

ਭਲਕੇ ਭਾਜਪਾ ਵਿੱਚ ਸ਼ਾਮਿਲ ਹੋ ਸਕਦੀ ਹੈ ਕਿਰਨ ਅਤੇ ਸ਼ਰੂਤੀ ਚੌਧਰੀ

Follow Us On

ਕਾਂਗਰਸ ਲੀਡਰ ਅਤੇ ਵਿਧਾਇਕ ਕਿਰਨ ਚੌਧਰੀ ਅਤੇ ਉਨ੍ਹਾਂ ਦੀ ਧੀ ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਦੇ ਅਨੁਸਾਰ ਉਹ ਭਲਕੇ ਦਿੱਲੀ ‘ਚ ਭਾਜਪਾ ਵਿੱਚ ਸ਼ਾਮਲ ਹੋ ਸਕਦੀਆਂ ਹਨ। ਤੋਸ਼ਾਮ ਤੋਂ ਕਾਂਗਰਸੀ ਵਿਧਾਇਕਾ ਕਿਰਨ ਚੌਧਰੀ ਆਪਣੀ ਧੀ ਸ਼ਰੂਤੀ ਚੌਧਰੀ ਨੂੰ ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਤੋਂ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੀ ਹੈ। ਕਿਰਨ ਚੌਧਰੀ ਦੇ ਭਾਜਪਾ ‘ਚ ਸ਼ਾਮਲ ਹੋਣ ਨਾਲ ਹਰਿਆਣਾ ਦੀ ਰਾਜ ਸਭਾ ਸੀਟ ਲਈ ਆਉਣ ਵਾਲੀਆਂ ਚੋਣਾਂ ਕਾਂਗਰਸ ਮੁਸ਼ਕਿਲ ਬਣ ਸਕਦੀਆਂ ਹਨ।

ਕਿਰਨ ਨੇ ਮੀਡੀਆ ‘ਤੇ ਕਈ ਵਾਰ ਉਸ ਨੂੰ ਸਿਆਸੀ ਤੌਰ ‘ਤੇ ਖਤਮ ਕਰਨ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਾਏ ਹਨ।ਉਨ੍ਹਾਂ ਤੋਂ ਇਲਾਵਾ ਇੱਕ ਹੋਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ ਦੇ ਪਾਰਟੀ ਛੱਡਣ ਦੀ ਚਰਚਾ ਹੈ। ਹਾਲਾਂਕਿ ਕੁਲਦੀਪ ਅਜੇ ਕਾਂਗਰਸ ‘ਚ ਹਨ ਪਰ ਸੂਤਰਾਂ ਮੁਤਾਬਕ ਉਹ ਜਲਦ ਹੀ ਭਾਜਪਾ ‘ਚ ਵੀ ਸ਼ਾਮਲ ਹੋ ਸਕਦੇ ਹਨ।

ਹੁੱਡਾ ਦੇ ਕਰੀਬੀ ਨੂੰ ਮਿਲੀ ਸੀ ਲੋਕ ਸਭਾ ਟਿਕਟ

2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਨੇ ਹਰਿਆਣਾ ਵਿੱਚ 5-5 ਸੀਟਾਂ ਜਿੱਤੀਆਂ ਹਨ। ਕਿਰਨ ਚੌਧਰੀ ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਸੀਟ ਤੋਂ ਆਪਣੀ ਧੀ ਸ਼ਰੂਤੀ ਚੌਧਰੀ ਲਈ ਟਿਕਟ ਮੰਗ ਰਹੀ ਸੀ। ਉਨ੍ਹਾਂ ਦੀ ਬੇਟੀ ਵੀ ਪਹਿਲਾਂ ਇਕ ਵਾਰ ਇਸ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ, ਪਰ ਇਸ ਵਾਰ ਪਾਰਟੀ ਨੇ ਸ਼ਰੁਤੀ ਦੀ ਟਿਕਟ ਕੱਟ ਕੇ ਸਾਬਕਾ ਸੀਐੱਮ ਹੁੱਡਾ ਦੇ ਖਾਸ ਮਹਿੰਦਰਗੜ੍ਹ ਦੇ ਵਿਧਾਇਕ ਰਾਓ ਦਾਨ ਸਿੰਘ ਨੂੰ ਦੇ ਦਿੱਤੀ ਸੀ। ਜਿਸ ਕਾਰਨ ਕਿਰਨ ਨਾਰਾਜ਼ ਹੋ ਗਈ ਅਤੇ ਦੋਵਾਂ ਨੇ ਚੋਣ ਪ੍ਰਚਾਰ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ। ਹਾਲਾਤ ਇਹ ਬਣ ਗਏ ਕਿ ਰਾਓ ਦਾਨ ਸਿੰਘ ਚੋਣ ਹਾਰ ਗਿਆ।

ਰਾਜ ਸਭਾ ਲਈ ਰਾਸਤਾ ਹੋ ਸਕਦਾ ਹੈ ਕਲੀਅਰ

ਦਰਅਸਲ, ਦੀਪੇਂਦਰ ਹੁੱਡਾ ਦੇ ਰੋਹਤਕ ਲੋਕ ਸਭਾ ਤੋਂ ਚੋਣ ਜਿੱਤਣ ਤੋਂ ਬਾਅਦ ਹਰਿਆਣਾ ਵਿੱਚ ਰਾਜ ਸਭਾ ਦੀ ਇੱਕ ਸੀਟ ਖਾਲੀ ਹੋ ਗਈ ਹੈ। ਇਸ ਸਮੇਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ। ਅਜਿਹੇ ‘ਚ ਰਾਜ ਸਭਾ ‘ਚ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਚਰਚਾ ਹੈ ਕਿ ਭਾਜਪਾ ਹਰਿਆਣਾ ਵਿਚ ਕਾਂਗਰਸ ਦੇ ਕਿਸੇ ਵੱਡੇ ਨੇਤਾ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਰਾਜ ਸਭਾ ਵਿਚ ਭੇਜ ਸਕਦੀ ਹੈ। ਇਨ੍ਹਾਂ ਵਿੱਚ ਕਿਰਨ ਚੌਧਰੀ ਜਾਂ ਉਨ੍ਹਾਂ ਦੀ ਬੇਟੀ ਸ਼ਰੂਤੀ ਚੌਧਰੀ ਦਾ ਨਾਂ ਸਭ ਤੋਂ ਉੱਪਰ ਹੈ, ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਿਰਨ ਚੌਧਰੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ।

ਭਾਵੇਂ ਕਿਰਨ ਚੌਧਰੀ ਮਾਹੌਲ ਨੂੰ ਭਾਂਪਦਿਆਂ ਸ਼ਾਂਤ ਰਹੀ ਪਰ ਉਸ ਦੀ ਧੀ ਦੀ ਟਿਕਟ ਰੱਦ ਹੋਣ ਅਤੇ ਫਿਰ ਪਾਰਟੀ ਆਗੂਆਂ ਵੱਲੋਂ ਉਸ ਦੀ ਅਣਦੇਖੀ ਕੀਤੇ ਜਾਣ ਕਾਰਨ ਉਹਨਾਂ ਨੂੰ ਸਿਆਸੀ ਨਿਰਾਸ਼ਾ ਹੱਥ ਲੱਗੀ। ਕਿਰਨ ਮੀਡੀਆ ਦੇ ਸਾਹਮਣੇ ਕਈ ਵਾਰ ਕਹਿ ਚੁੱਕੀ ਹੈ ਕਿ ਉਹਨਾਂ ਨੂੰ ਦਬਾਉਣ ਅਤੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

ਦੂਜੇ ਪਾਸੇ ਬ੍ਰਾਹਮਣ ਚਿਹਰੇ ਵਜੋਂ ਕੁਲਦੀਪ ਸ਼ਰਮਾ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਵੀ ਭੇਜਿਆ ਜਾ ਸਕਦਾ ਹੈ ਪਰ ਇਸ ਦੀ ਸੰਭਾਵਨਾ ਘੱਟ ਹੈ। ਕਿਉਂਕਿ ਭਾਜਪਾ ਪਹਿਲਾਂ ਹੀ ਹਰਿਆਣਾ ਤੋਂ ਆਜ਼ਾਦ ਕਾਰਤੀਕੇਯ ਸ਼ਰਮਾ ਨੂੰ ਸਮਰਥਨ ਦੇ ਕੇ ਰਾਜ ਸਭਾ ਵਿੱਚ ਭੇਜ ਚੁੱਕੀ ਹੈ।

ਹਰ ਕਿਸੇ ਨੂੰ ਆਪਣਾ ਭਵਿੱਖ ਚੁਣਨ ਦਾ ਅਧਿਕਾਰ- ਉਦੈਭਾਨ

ਕਿਰਨ ਚੌਧਰੀ ਦੇ ਭਾਜਪਾ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈਭਾਨ ਨੇ ਕਿਹਾ ਕਿ ਹਰ ਨੇਤਾ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ। ਜੇਕਰ ਉਹ ਉੱਥੇ ਆਪਣਾ ਭਵਿੱਖ ਦੇਖਦੀ ਹੈ ਤਾਂ ਉਹ ਕੋਈ ਫੈਸਲਾ ਲੈ ਸਕਦੀ ਹੈ।

Exit mobile version