Haryana Election Result: ਕਿਸਾਨਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਗੁਰਨਾਮ ਸਿੰਘ ਚੜੂਨੀ ਨੂੰ ਮਿਲੀ ਕਰਾਰੀ ਹਾਰ, ਸਿਰਫ਼ 1 ਹਜ਼ਾਰ 170 ਵੋਟਾਂ ਮਿਲੀਆਂ | Haryana Assembly Election Result 2024 Pehowa Seat Gurnam Singh Chaduni Know details in Punjabi Punjabi news - TV9 Punjabi

Haryana Election Result: ਕਿਸਾਨਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਗੁਰਨਾਮ ਸਿੰਘ ਚੜੂਨੀ ਨੂੰ ਮਿਲੀ ਕਰਾਰੀ ਹਾਰ, ਸਿਰਫ਼ 1 ਹਜ਼ਾਰ 170 ਵੋਟਾਂ ਮਿਲੀਆਂ

Published: 

08 Oct 2024 17:17 PM

Haryana Election Result: ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਗੁਰਨਾਮ ਸਿੰਘ ਚੜੂਨੀ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਪਿਹੋਵਾ ਸੀਟ ਤੋਂ ਚੋਣ ਲੜੀ ਸੀ। ਇਸ ਸੀਟ 'ਤੇ ਉਨ੍ਹਾਂ ਨੂੰ ਸਿਰਫ਼ 1170 ਵੋਟਾਂ ਮਿਲੀਆਂ। ਪਿਹੋਵਾ ਸੀਟ ਤੋਂ ਕਾਂਗਰਸ ਦੇ ਮਨਦੀਪ ਚੱਠਾ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਨੂੰ ਹਰਾਇਆ ਹੈ।

Haryana Election Result: ਕਿਸਾਨਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਗੁਰਨਾਮ ਸਿੰਘ ਚੜੂਨੀ ਨੂੰ ਮਿਲੀ ਕਰਾਰੀ ਹਾਰ, ਸਿਰਫ਼ 1 ਹਜ਼ਾਰ 170 ਵੋਟਾਂ ਮਿਲੀਆਂ

ਗੁਰਨਾਮ ਸਿੰਘ ਚੜੂਨੀ ਨੂੰ ਮਿਲੀ ਕਰਾਰੀ ਹਾਰ

Follow Us On

ਹਰਿਆਣਾ ਵਿੱਚ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ ‘ਤੇ ਕਾਬਜ਼ ਹੁੰਦੀ ਨਜ਼ਰ ਆ ਰਹੀ ਹੈ। ਹੁਣ ਤੱਕ ਦੇ ਨਤੀਜਿਆਂ ਅਤੇ ਸੀਟਾਂ ਦੀ ਬੜ੍ਹਤ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਹਰਿਆਣਾ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਹਰਿਆਣਾ ਦੀ ਪਿਹੋਵਾ ਸੀਟ ‘ਤੇ ਭਾਜਪਾ ਦੀ ਹਾਰ ਯਕੀਨੀ ਤੌਰ ‘ਤੇ ਹੋਈ ਹੈ। ਪਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਗੁਰਨਾਮ ਸਿੰਘ ਚੜੂਨੀ ਵੀ ਇਹ ਸੀਟ ਨਹੀਂ ਜਿੱਤ ਸਕੇ ਹਨ। ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੜੂਨੀ ਨੂੰ ਸਿਰਫ਼ 1 ਹਜ਼ਾਰ 170 ਵੋਟਾਂ ਮਿਲੀਆਂ ਹਨ। ਇਹ ਸੀਟ ਕਾਂਗਰਸ ਦੇ ਮਨਦੀਪ ਚੱਠਾ ਨੇ ਜਿੱਤੀ ਹੈ।

ਪਾਰਟੀ ਉਮੀਦਵਾਰ ਵੋਟ
ਕਾਂਗਰਸ ਮਨਦੀਪ ਚੱਠਾ 64548
ਬੀਜੇਪੀ ਜੈ ਭਗਵਾਨ ਸ਼ਰਮਾ 57995
ਲੋਕ ਦਲ ਬਲਦੇਵ ਸਿੰਘ 1772
ਜੇਜੇਪੀ ਸੁਖਵਿੰਦਰ ਕੌਰ 1253
ਸੰਯੁਕਤ ਸੰਘਰਸ਼ ਪਾਰਟੀ ਗੁਰਨਾਮ ਸਿੰਘ ਚੜੂਨੀ 1170
ਆਮ ਆਦਮੀ ਪਾਰਟੀ ਗੇਹਲ ਸਿੰਘ ਸੰਧੂ 890

ਹਰਿਆਣਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ ਅਤੇ ਨਤੀਜਿਆਂ ਨੂੰ ਲੈ ਕੇ ਭਾਜਪਾ ਵਿੱਚ ਭਾਰੀ ਉਤਸ਼ਾਹ ਹੈ। ਪਾਰਟੀ ਹੈੱਡਕੁਆਰਟਰ ‘ਤੇ ਜਸ਼ਨ ਸ਼ੁਰੂ ਹੋ ਗਏ ਹਨ। ਪਾਰਟੀ ਆਗੂ ਤੇ ਵਰਕਰ ਇੱਕ ਦੂਜੇ ਨੂੰ ਲੱਡੂ ਖਿਲਾ ਕੇ ਖੁਸ਼ੀ ਮਨਾ ਰਹੇ ਹਨ। ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਸੁਧਾਂਸ਼ੂ ਤ੍ਰਿਵੇਦੀ, ਅਨਿਲ ਬਲੂਨੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਇੱਕ ਦੂਜੇ ਨੂੰ ਮਠਿਆਈਆਂ ਖਿਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮੰਗਲਵਾਰ ਸ਼ਾਮ ਨੂੰ ਪਾਰਟੀ ਦੇ ਜਨਰਲ ਸਕੱਤਰਾਂ ਦੀ ਬੈਠਕ ਬੁਲਾਈ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਾਰਟੀ ਹੈੱਡਕੁਆਰਟਰ ਵੀ ਪਹੁੰਚ ਸਕਦੇ ਹਨ। ਪ੍ਰਧਾਨ ਮੰਤਰੀ ਵਰਕਰਾਂ ਨੂੰ ਵੀ ਸੰਬੋਧਨ ਕਰ ਸਕਦੇ ਹਨ। ਹਰਿਆਣਾ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਜਪਾ ਸ਼ਾਸਤ ਸੂਬਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਮੈਂ ਕਿਹਾ ਕਿ ਰਾਹੁਲ ਤੀਜੀ ਵਾਰ ਸਫਲ ਨਹੀਂ ਹੋਣਗੇ

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਰ ਪ੍ਰਧਾਨ ਰਾਹੁਲ ਗਾਂਧੀ ਦੀ ਅਸਫਲ ਲੀਡਰਸ਼ਿਪ ਦਾ ਸਬੂਤ ਹੈ। ਇੱਥੋਂ ਤੱਕ ਕਿ ਕਾਂਗਰਸੀ ਵੀ ਉਨ੍ਹਾਂ ਨੂੰ ਆਪਣਾ ਨੇਤਾ ਨਹੀਂ ਮੰਨਦੇ। ਹਰਿਆਣਾ ਵਿੱਚ ਚੋਣ ਪ੍ਰਚਾਰ ਕਰਦਿਆਂ ਮੈਂ ਕਿਹਾ ਸੀ ਕਿ ਰਾਹੁਲ ਤੀਜੀ ਵਾਰ ਫੇਲ ਹੋਣਗੇ। ਲੋਕ ਜਾਣਦੇ ਹਨ ਕਿ ਕਾਂਗਰਸੀਆਂ ਨੂੰ ਉਨ੍ਹਾਂ ਦੀ ਲੀਡਰਸ਼ਿਪ ਪਸੰਦ ਨਹੀਂ ਹੈ। ਹਰਿਆਣਾ ਦੇ ਨਤੀਜੇ ਪੀਐਮ ਮੋਦੀ ਦੀ ਅਗਵਾਈ ਅਤੇ ਡਬਲ ਇੰਜਣ ਵਾਲੀ ਸਰਕਾਰ ਦੇ ਵਿਕਾਸ ਏਜੰਡੇ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੇ ਹਨ।

ਇਹ ਵੀ ਪੜ੍ਹੋ: ਚੌਟਾਲਾ ਪਰਿਵਾਰ ਦੀ ਚੌਧਰਾਹਟ ਜ਼ਮੀਨ ਚ ਧੱਸੀ, ਹਰਿਆਣਾ ਚੋਣਾਂ ਚ ਇਨੈਲੋ ਅਤੇ ਜੇਜੇਪੀ ਪੂਰੀ ਤਰ੍ਹਾਂ ਫੇਲ

Exit mobile version