ਕੇਂਦਰ ਸਰਕਾਰ ਨੇ ਚੁਣਿਆ ਈਡੀ ਦਾ ਨਵਾਂ ਡਾਇਰੈਕਟਰ, ਰਾਹੁਲ ਨਵੀਨ ਨੂੰ ਮਿਲੀ ਕਮਾਂਡ | ed special-director-rahul-navin-has-been-appointed-director-enforcement-directorate know full detail in punjabi Punjabi news - TV9 Punjabi

ਕੇਂਦਰ ਸਰਕਾਰ ਨੇ ਚੁਣਿਆ ਈਡੀ ਦਾ ਨਵਾਂ ਡਾਇਰੈਕਟਰ, ਰਾਹੁਲ ਨਵੀਨ ਨੂੰ ਮਿਲੀ ਕਮਾਂਡ

Updated On: 

14 Aug 2024 19:36 PM

ਕੇਂਦਰ ਸਰਕਾਰ ਨੇ ਚੁਣਿਆ ਈਡੀ ਦਾ ਨਵਾਂ ਡਾਇਰੈਕਟਰ, ਰਾਹੁਲ ਨਵੀਨ ਨੂੰ ਮਿਲੀ ਕਮਾਂਡ

ਕੇਂਦਰ ਸਰਕਾਰ ਨੇ ਚੁਣਿਆ ਈਡੀ ਦਾ ਨਵਾਂ ਡਾਇਰੈਕਟਰ, ਰਾਹੁਲ ਨਵੀਨ ਨੂੰ ਮਿਲੀ ਕਮਾਂਡ

ਰਾਹੁਲ ਨਵੀਨ ਈਡੀ ਦੇ ਨਵੇਂ ਡਾਇਰੈਕਟਰ

Follow Us On

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਆਰਥਿਕ ਮਾਮਲਿਆਂ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਫੁੱਲ-ਟਾਈਮ ਡਾਇਰੈਕਟਰ ਨਿਯੁਕਤ ਕਰ ਲਿਆ ਹੈ। ਜਾਂਚ ਏਜੰਸੀ ਦੇ ਸਪੈਸ਼ਲ ਡਾਇਰੈਕਟਰ ਰਾਹੁਲ ਨਵੀਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ 2 ਸਾਲ ਤੱਕ ਅਹੁਦੇ ‘ਤੇ ਬਣੇ ਰਹਿਣਗੇ।

ਰਾਹੁਲ ਨਵੀਨ ਭਾਰਤੀ ਮਾਲੀਆ ਸੇਵਾ (ਇਨਕਮ ਟੈਕਸ) ਦਾ 1993 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੇ ਪਿਛਲੇ ਸਾਲ 15 ਸਤੰਬਰ ਨੂੰ ਪਿਛਲੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਜਾਂਚ ਏਜੰਸੀ ਦੇ ਸਪੈਸ਼ਲ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਉਹ ਵਿੱਤ ਮੰਤਰੀ ਦੇ ਅੰਡਰ ਸੈਕਟਰੀ ਵੀ ਰਹਿ ਚੁੱਕੇ ਹਨ। ਪਿਛਲੇ ਸਾਲ 20023 ਵਿੱਚ ਉਨ੍ਹਾਂ ਨੂੰ ਈਡੀ ਦਾ ਕਾਰਜਕਾਰੀ ਮੁਖੀ ਬਣਾਇਆ ਗਿਆ ਸੀ।

ਸ਼ਾਨਦਾਰ ਟਰੈਕ ਰਿਕਾਰਡ

ਸਪੈਸ਼ਲ ਡਾਇਰੈਕਟਰ ਬਣਾਏ ਜਾਣ ਤੋਂ ਪਹਿਲਾਂ ਰਾਹੁਲ ਨਵੀਨ ਇੰਚਾਰਜ ਡਾਇਰੈਕਟਰ (In-charge Director) ਵਜੋਂ ਕੰਮ ਕਰ ਰਹੇ ਸਨ। ਉਦੋਂ ਉਹ ਤਤਕਾਲੀ ਡਾਇਰੈਕਟਰ ਸੰਜੇ ਮਿਸ਼ਰਾ ਦੇ ਨਾਲ ਮਿਲ ਕੇ ਏਜੰਸੀ ਦੀ ਜਿੰਮੇਦਾਰੀ ਸੰਭਾਲ ਰਹੇ ਸਨ। ਉਹ ਇੱਕ ਠੋਸ ਅਤੇ ਸ਼ਾਨਦਾਰ ਟਰੈਕ ਰਿਕਾਰਡ ਵਾਲੇ ਅਧਿਕਾਰੀ ਹਨ। ਇਸ ਤੋਂ ਪਹਿਲਾਂ ਰਾਹੁਲ ਨਵੀਨ ਈਡੀ ‘ਚ ਕਈ ਅਹਿਮ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਰਥਿਕ ਅਪਰਾਧਾਂ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਕਈ ਮਾਮਲਿਆਂ ਦੀ ਜਾਂਚ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਈਡੀ ਦੇ ਸਪੈਸ਼ਲ ਡਾਇਰੈਕਟਰ ਵਜੋਂ ਉਨ੍ਹਾਂ ਨੇ ਕਈ ਵੱਡੇ ਮਾਮਲਿਆਂ ਦੀ ਜਾਂਚ ਵਿੱਚ ਵੀ ਅਹਿਮ ਰੋਲ ਨਿਭਾਇਆ ਹੈ। 2023 ਵਿੱਚ ਉਨ੍ਹਾਂ ਨੂੰ ਐਕਟਿੰਗ ਚੀਫ ਬਣਾਇਆ ਗਿਆ ਸੀ।

ਕੌਣ ਹਨ ਰਾਹੁਲ ਨਵੀਨ?

ਬਿਹਾਰ ਦੇ ਰਹਿਣ ਵਾਲੇ ਨਵੀਨ 1993 ਬੈਚ ਦੇ ਆਈਆਰਐਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਈਡੀ ਦਾ ਡਾਇਰੈਕਟਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹ ਈਡੀ ਵਿੱਚ ਚੀਫ ਵਿਜੀਲੈਂਸ ਅਫਸਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਨਵੰਬਰ 2020 ਵਿੱਚ ਈਡੀ ਦਾ ਵਿਸ਼ੇਸ਼ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਨਵੰਬਰ 2019 ਤੋਂ ਇਸ ਅਹੁਦੇ ‘ਤੇ ਕੰਮ ਕਰ ਰਹੇ ਹਨ। ਨਵੀਨ ਨੂੰ ਸਾਲ 2017 ਵਿੱਚ ਇਨਕਮ ਟੈਕਸ ਕਮਿਸ਼ਨਰ ਬਣਾਇਆ ਗਿਆ ਸੀ।

Exit mobile version