ਦਿੱਲੀ 'ਚ ਹੋਰ ਡੂੰਘਾ ਹੋਵੇਗਾ ਪਾਣੀ ਦਾ ਸੰਕਟ! ਯਮੁਨਾ ਦਾ ਪੱਧਰ 6 ਫੁੱਟ ਹੋਰ ਘੱਟਿਆ | delhi-water-crisis-yamuna-river-water-level-decreased-by-six-feet-at-wazirabad-barrage full detail in punjabi Punjabi news - TV9 Punjabi

Delhi Water Crisis: ਦਿੱਲੀ ‘ਚ ਹੋਰ ਡੂੰਘਾ ਹੋਵੇਗਾ ਪਾਣੀ ਦਾ ਸੰਕਟ! ਯਮੁਨਾ ਨਦੀ ਦੇ ਪਾਣੀ ਦਾ ਪੱਧਰ 6 ਫੁੱਟ ਹੋਰ ਘੱਟਿਆ

Updated On: 

17 Jun 2024 19:10 PM

Delhi Water Crises: ਦਿੱਲੀ ਦੇ ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟ ਨੇੜੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਆਮ ਨਾਲੋਂ ਛੇ ਫੁੱਟ ਹੇਠਾਂ ਆ ਗਿਆ ਹੈ। ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ, ਜਿੱਥੇ ਆਮ ਤੌਰ 'ਤੇ 674.5 ਫੁੱਟ ਹੋਣਾ ਚਾਹੀਦਾ ਸੀ, ਫਿਲਹਾਲ 668.3 ਫੁੱਟ ਤੱਕ ਪਹੁੰਚ ਗਿਆ ਹੈ। ਜੋ ਕਿ ਦਿੱਲੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ।

Delhi Water Crisis: ਦਿੱਲੀ ਚ ਹੋਰ ਡੂੰਘਾ ਹੋਵੇਗਾ ਪਾਣੀ ਦਾ ਸੰਕਟ! ਯਮੁਨਾ ਨਦੀ ਦੇ ਪਾਣੀ ਦਾ ਪੱਧਰ 6 ਫੁੱਟ ਹੋਰ ਘੱਟਿਆ

ਦਿੱਲੀ 'ਚ ਯਮੁਨਾ ਦਾ ਪੱਧਰ 6 ਫੁੱਟ ਹੋਰ ਘੱਟਿਆ

Follow Us On

ਦਿੱਲੀ ਵਿੱਚ ਪਾਣੀ ਦੀ ਕਮੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਦਿੱਲੀ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਹਰਿਆਣਾ ਸਰਕਾਰ ਨਿਰਧਾਰਤ ਸੀਮਾ ਤੋਂ ਘੱਟ ਪਾਣੀ ਯਮੁਨਾ ਵਿੱਚ ਛੱਡ ਰਹੀ ਹੈ, ਜਿਸ ਕਾਰਨ ਦਿੱਲੀ ਦੇ ਵਾਟਰ ਟ੍ਰੀਟਮੈਂਟ ਪਲਾਂਟਾਂ ਤੱਕ ਪੂਰਾ ਪਾਣੀ ਨਹੀਂ ਪਹੁੰਚ ਰਿਹਾ ਹੈ। ਹਾਲਾਤ ਅਜਿਹੇ ਪੜਾਅ ‘ਤੇ ਪਹੁੰਚ ਗਏ ਹਨ ਕਿ ਦਿੱਲੀ ਦੇ ਕਈ ਇਲਾਕਿਆਂ ‘ਚ ਪਾਣੀ ਨਹੀਂ ਹੈ। ਦਿੱਲੀ ਸਰਕਾਰ ਮੁਤਾਬਕ ਦਿੱਲੀ ਵਿੱਚ ਰੋਜ਼ਾਨਾ 1005 ਐਮਜੀਡੀ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਕਿੱਲਤ ਕਾਰਨ 17 ਜੂਨ ਨੂੰ ਸਿਰਫ਼ 917 ਐਮਜੀਡੀ ਪਾਣੀ ਦਾ ਉਤਪਾਦਨ ਹੋਇਆ, ਭਾਵ ਲੋੜ ਤੋਂ 85 ਐਮਜੀਡੀ ਘੱਟ।

ਸੋਮਵਾਰ ਨੂੰ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਜਲ ਮੰਤਰੀ ਆਤਿਸ਼ੀ ਨੇ ਕਿਹਾ ਕਿ ਅਸੀਂ ਯਮੁਨਾ ਨਦੀ ਦੇ ਸਾਹਮਣੇ ਖੜ੍ਹੇ ਹਾਂ ਅਤੇ ਇੱਥੇ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਹੈ। ਤਿੰਨੋਂ ਵਾਟਰ ਟ੍ਰੀਟਮੈਂਟ ਪਲਾਂਟਾਂ ਵਿੱਚ ਪਾਣੀ ਦੇ ਉਤਪਾਦਨ ਦੀ ਸਮੱਸਿਆ ਹੈ। ਅਸੀਂ ਹਰਿਆਣਾ ਸਰਕਾਰ ਨੂੰ ਅਪੀਲ ਕਰਾਂਗੇ ਕਿ ਦਿੱਲੀ ਦੇ ਲੋਕ ਬਹੁਤ ਪਰੇਸ਼ਾਨ ਹਨ ਅਤੇ ਹਰਿਆਣਾ ਸਰਕਾਰ ਯਮੁਨਾ ਨਦੀ ਵਿੱਚ ਪਾਣੀ ਛੱਡੇ। ਦਿੱਲੀ ਵਿੱਚ ਪਾਣੀ ਦਾ ਉਤਪਾਦਨ ਯਮੁਨਾ ਨਦੀ ਦੇ ਪਾਣੀ ਤੋਂ ਹੁੰਦਾ ਹੈ। ਪਾਣੀ ਦਾ ਇੱਕ ਹਿੱਸਾ ਇੱਥੇ ਵਜ਼ੀਰਾਬਾਦ ਬੈਰਾਜ ‘ਤੇ ਆਉਂਦਾ ਹੈ ਅਤੇ ਦੂਜਾ ਹਿੱਸਾ ਬਵਾਨਾ ਸੰਪਰਕ ਪੁਆਇੰਟ ‘ਤੇ ਮੂਨਕ ਨਹਿਰ ਤੋਂ ਆਉਂਦਾ ਹੈ।

ਜਲ ਮੰਤਰੀ ਆਤਿਸ਼ੀ ਨੇ ਕੀ ਕਿਹਾ ?

ਜਲ ਮੰਤਰੀ ਆਤਿਸ਼ੀ ਨੇ ਅੱਗੇ ਕਿਹਾ ਕਿ ਇੱਕ ਪਾਸੇ ਮੂਨਕ ਨਹਿਰ ਵਿੱਚੋਂ ਪਾਣੀ ਘੱਟ ਆ ਰਿਹਾ ਹੈ ਅਤੇ ਤਾਂ ਦੂਜੇ ਪਾਸੇ ਵਜ਼ੀਰਾਬਾਦ ਬੈਰਾਜ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ। ਇਸ ਸਮੇਂ ਵਜ਼ੀਰਾਬਾਦ ਬੈਰਾਜ ਵਿਖੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ 674.5 ਫੁੱਟ ਸੀ, ਜੋ ਕਿ ਡਿੱਗ ਕੇ 668 ਫੁੱਟ ਰਹਿ ਗਿਆ ਹੈ। ਜੇਕਰ ਪਾਣੀ ਦਾ ਪ੍ਰੋਡੇਕਸ਼ਨ ਘੱਟ ਹੋਵੇਗਾ ਤਾਂ ਸਪਲਾਈ ਵੀ ਘੱਟ ਹੋਵੇਗੀ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋਣਗੇ।

6 ਫੁੱਟ ਘੱਟ ਗਿਆ ਯਮੁਨਾ ਦੇ ਪਾਣੀ ਦਾ ਪੱਧਰ

ਜਦੋਂ ਟੀਵੀ9 ਭਾਰਤਵਰਸ਼ ਨੇ ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟ ਨੇੜੇ ਯਮੁਨਾ ਦੇ ਪਾਣੀ ਦੇ ਪੱਧਰ ਦੀ ਵੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਯਮੁਨਾ ਦੇ ਪਾਣੀ ਦਾ ਪੱਧਰ ਆਮ ਨਾਲੋਂ ਛੇ ਫੁੱਟ ਹੇਠਾਂ ਆ ਗਿਆ ਹੈ। ਯਮੁਨਾ ‘ਚ ਪਾਣੀ ਦਾ ਪੱਧਰ, ਜਿੱਥੇ ਆਮ ਤੌਰ ‘ਤੇ 674.5 ਫੁੱਟ ਹੋਣਾ ਚਾਹੀਦਾ ਸੀ, ਫਿਲਹਾਲ 668.3 ਫੁੱਟ ‘ਤੇ ਪਹੁੰਚ ਗਿਆ ਹੈ। ਹਾਲਾਤ ਇਹ ਹਨ ਕਿ ਸਿਰਫ਼ ਦੋ ਫੁੱਟ ਦਾ ਕੁੱਤਾ ਵੀ ਪੈਦਲ ਹੀ ਯਮੁਨਾ ਨਦੀ ਪਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ – ਅਸੀਂ ਟੈਂਕਰ ਮਾਫੀਆ ਖਿਲਾਫ ਐਕਸ਼ਨ ਨਹੀਂ ਲੈ ਸਕਦੇ, ਹਰਿਆਣਾ ਤੋਂ ਸਵਾਲ ਕਰੋ ਦਿੱਲੀ ਸਰਕਾਰ ਦਾ SC ਚ ਹਲਫਨਾਮਾ

ਪਾਣੀ ਦੀ ਕਮੀ ਨੂੰ ਲੈ ਕੇ ਆਪ ਅਤੇ ਭਾਜਪਾ ਆਹਮੋ-ਸਾਹਮਣੇ

ਦਿੱਲੀ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਟਕਰਾਅ ਚੱਲ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਭਾਜਪਾ ਦਿੱਲੀ ਸਰਕਾਰ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ, ਉਥੇ ਹੀ ਆਮ ਆਦਮੀ ਪਾਰਟੀ ਦਾ ਆਰੋਪ ਹੈ ਕਿ ਭਾਜਪਾ ਦਿੱਲੀ ਦੇ ਲੋਕਾਂ ਨਾਲ ਸਾਜ਼ਿਸ਼ ਰਚ ਕੇ ਹਰਿਆਣਾ ਦਾ ਪਾਣੀ ਰੋਕ ਰਹੀ ਹੈ। ਦਿੱਲੀ ਵਿੱਚ ਵੀ ਸਪਲਾਈ ਵਿੱਚ ਵਿਘਨ ਪਾਉਣ ਲਈ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਐਤਵਾਰ ਨੂੰ ਛਤਰਪੁਰ ਖੇਤਰ ਵਿੱਚ ਦਿੱਲੀ ਜਲ ਬੋਰਡ ਦੇ ਦਫ਼ਤਰ ਵਿੱਚ ਭੰਨਤੋੜ ਕੀਤੀ ਗਈ।

Exit mobile version