ਦਿੱਲੀ 'ਚ 2 ਦਿਨਾਂ ਬਾਅਦ ਆਉਣਾ ਸੀ ਮਾਨਸੂਨ, ਫਿਰ ਕਿਵੇਂ ਪੈ ਗਿਆ ਭਾਰੀ ਮੀਂਹ? | delhi-heavy rain-is-it-monsoon-or-pre-monsoon-what-imd-says-what-causes-know full detail in punjabi Punjabi news - TV9 Punjabi

ਦਿੱਲੀ ‘ਚ 2 ਦਿਨਾਂ ਬਾਅਦ ਆਉਣਾ ਸੀ ਮਾਨਸੂਨ, ਫਿਰ ਕਿਵੇਂ ਪੈ ਗਿਆ ਭਾਰੀ ਮੀਂਹ?

Updated On: 

28 Jun 2024 16:36 PM

Delhi Rain: ਦਿੱਲੀ-ਐਨਸੀਆਰ ਵਿੱਚ ਸ਼ੁੱਕਰਵਾਰ ਸਵੇਰੇ ਭਾਰੀ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅਪਡੇਟ 'ਚ ਕਿਹਾ ਗਿਆ ਸੀ ਕਿ ਅਗਲੇ 2-3 ਦਿਨਾਂ 'ਚ ਮਾਨਸੂਨ ਦਿੱਲੀ 'ਚ ਆ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਇਹ ਪ੍ਰੀ-ਮਾਨਸੂਨ ਹੈ ਜਾਂ ਮਾਨਸੂਨ ਆ ਗਿਆ ਹੈ। ਆਮ ਤੌਰ 'ਤੇ ਪ੍ਰੀ ਮਾਨਸੂਨ 'ਚ ਹਲਕੀ ਬਾਰਿਸ਼ ਹੁੰਦੀ ਹੈ ਪਰ ਦਿੱਲੀ-ਐੱਨਸੀਆਰ 'ਚ ਜੋ ਤੇਜ਼ ਬਾਰਿਸ਼ ਹੋਈ ਹੈ, ਉਹ ਹੈਰਾਨ ਕਰਨ ਵਾਲੀ ਹੈ।

ਦਿੱਲੀ ਚ 2 ਦਿਨਾਂ ਬਾਅਦ ਆਉਣਾ ਸੀ ਮਾਨਸੂਨ, ਫਿਰ ਕਿਵੇਂ ਪੈ ਗਿਆ ਭਾਰੀ ਮੀਂਹ?
Follow Us On

ਮਾਨਸੂਨ ਦੇ ਇੰਤਜ਼ਾਰ ਤੋਂ ਬਾਅਦ ਦਿੱਲੀ-ਐੱਨਸੀਆਰ ‘ਚ ਭਾਰੀ ਬਾਰਿਸ਼ ਹੋਈ। ਬਾਰਿਸ਼ ਇੰਨੀ ਜ਼ਿਆਦਾ ਹੋਈ ਕਿ ਦਿੱਲੀ ਦੀਆਂ ਸੜਕਾਂ ‘ਤੇ ਵਾਹਨ ਤੈਰਦੇ ਨਜ਼ਰ ਆਏ। ਨੋਇਡਾ ਸਮੇਤ ਕਈ ਇਲਾਕਿਆਂ ‘ਚ ਭਾਰੀ ਪਾਣੀ ਭਰ ਗਿਆ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੀਂਹ ਕਾਰਨ ਹਾਦਸਾ ਵਾਪਰ ਗਿਆ। ਟਰਮੀਨਲ 1 ਦੀ ਛੱਤ ਦਾ ਇੱਕ ਹਿੱਸਾ ਉੱਥੇ ਖੜ੍ਹੇ ਵਾਹਨਾਂ ‘ਤੇ ਡਿੱਗ ਗਿਆ। ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਵੀਰਵਾਰ ਨੂੰ ਜਾਰੀ ਆਪਣੇ ਬੁਲੇਟਿਨ ‘ਚ ਮੌਸਮ ਵਿਭਾਗ ਨੇ ਕਿਹਾ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਬਾਰਿਸ਼ ਹੋਵੇਗੀ।

ਵੀਰਵਾਰ ਨੂੰ ਬੁਲੇਟਿਨ ‘ਚ ਕਿਹਾ ਗਿਆ ਸੀ ਕਿ ਅਗਲੇ 2-3 ਦਿਨਾਂ ‘ਚ ਮਾਨਸੂਨ ਦਿੱਲੀ ਪਹੁੰਚ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਇਹ ਪ੍ਰੀ-ਮਾਨਸੂਨ ਹੈ ਜਾਂ ਮਾਨਸੂਨ ਆ ਗਿਆ ਹੈ। ਆਮ ਤੌਰ ‘ਤੇ ਪ੍ਰੀ ਮਾਨਸੂਨ ‘ਚ ਹਲਕੀ ਬਾਰਿਸ਼ ਹੁੰਦੀ ਹੈ ਪਰ ਦਿੱਲੀ-ਐੱਨਸੀਆਰ ‘ਚ ਜੋ ਤੇਜ਼ ਬਾਰਿਸ਼ ਹੋਈ ਹੈ, ਉਹ ਹੈਰਾਨ ਕਰਨ ਵਾਲੀ ਹੈ।

ਇਹ ਮੌਨਸੂਨ ਹੈ ਜਾਂ ਉਸ ਦੇ ਆਉਣ ਦੀ ਦਸਤਕ?

ਇਸ ਨੂੰ ਸਮਝਣ ਲਈ ਪਹਿਲਾਂ ਪ੍ਰੀ-ਮਾਨਸੂਨ ਬਾਰੇ ਜਾਣਨਾ ਜ਼ਰੂਰੀ ਹੈ। ਪ੍ਰੀ-ਮਾਨਸੂਨ ਦਰਸਾਉਂਦਾ ਹੈ ਕਿ ਗਰਮੀਆਂ ਖ਼ਤਮ ਹੋਣ ਵਾਲੀਆਂ ਹਨ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਨੂੰ ਹਲਕੀ ਬੂੰਦਾਬਾਂਦੀ ਵਜੋਂ ਦੇਖਿਆ ਜਾਂਦਾ ਹੈ। ਇਸ ਦੌਰਾਨ ਕਈ ਵਾਰ ਬੱਦਲ ਗਰਜਦੇ ਹਨ ਅਤੇ ਬਿਜਲੀ ਡਿੱਗਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ।

ਸ਼ੁੱਕਰਵਾਰ ਸਵੇਰੇ ਹੋਈ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਨੂੰ ਸਾਬਤ ਕਰਨ ਲਈ ਹਵਾ, ਸਮਾਂ ਅਤੇ ਹੋਰ ਪੈਰਾਮੀਟਰ ਹੁੰਦੇ ਹਨ। ਪਰ ਜੋ ਮੀਂਹ ਪਿਆ ਹੈ, ਉਹ ਮਾਨਸੂਨ ਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਦਾ। ਇਹੀ ਕਾਰਨ ਹੈ ਕਿ ਵਿਭਾਗ ਹਾਲ ਦੀ ਘੜੀ ਹੋਈ ਬਾਰਸ਼ ਨੂੰ ਪੂਰੀ ਤਰ੍ਹਾਂ ਮਾਨਸੂਨ ਦੀ ਬਾਰਸ਼ ਨਹੀਂ ਮੰਨ ਰਿਹਾ।

ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ ਨੂੰ ਰਾਜਧਾਨੀ ਅਤੇ ਆਸਪਾਸ ਭਾਰੀ ਮੀਂਹ ਤੋਂ ਬਾਅਦ ਇੱਕ ਬੁਲੇਟਿਨ ਜਾਰੀ ਕੀਤਾ। ਬੁਲੇਟਿਨ ਵਿੱਚ, ਮੌਸਮ ਵਿਭਾਗ ਨੇ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਕੀਤਾ।

ਦਿੱਲੀ ਐਨਸੀਆਰ ਵਿੱਚ ਮੀਂਹ

ਦਿੱਲੀ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ। ਫੋਟੋ: ਪੀਟੀਆਈ

ਕਿਉਂ ਪਿਆ ਭਾਰੀ ਮੀਂਹ?

ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮਾਨਸੂਨ ਪਹਿਲਾਂ ਹੀ ਉੱਤਰੀ ਅਰਬ ਸਾਗਰ, ਗੁਜਰਾਤ, ਰਾਜਸਥਾਨ ਦੇ ਕੁਝ ਹੋਰ ਹਿੱਸਿਆਂ ਅਤੇ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਗੇ ਵਧ ਚੁੱਕਾ ਹੈ। ਇਸ ਦਾ ਅਸਰ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਇੱਥੇ ਵੀ ਦੇਖਿਆ ਜਾ ਰਿਹਾ ਹੈ, ਇਸ ਦੌਰਾਨ ਆਈਐਮਡੀ ਨੇ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਪੂਰਬੀ ਭਾਰਤ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਮੀਂਹ ਨੇ ਕਿੰਨਾ ਕੀਤਾ ਪਰੇਸ਼ਾਨ ?

ਮੀਂਹ ਨੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ, ਪਰ ਪਾਣੀ ਭਰਨ ਨੇ ਕਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਦਿੱਲੀ ਦੀ ਹਾਲਤ ਖਰਾਬ ਹੈ। ਦਿੱਲੀ ਦੇ ਮਿੰਟੋ ਬ੍ਰਿਜ, ਅਰਬਿੰਦੋ ਰੋਡ ਅਤੇ ਮੂਲਚੰਦ ਵਿਨੋਦ ਨਗਰ ਵਰਗੇ ਇਲਾਕਿਆਂ ਵਿੱਚ ਪਾਣੀ ਭਰਨ ਦਾ ਬੁਰਾ ਹਾਲ ਹੈ। ਮਿੰਟੋ ਪੁਲ ‘ਤੇ ਗੱਡੀ ਪਾਣੀ ‘ਚ ਡੁੱਬੀ ਦਿਖਾਈ ਦੇ ਰਹੀ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ, ਉਨ੍ਹਾਂ ਨੇ ਕਿਹਾ, ‘ਦਿੱਲੀ ‘ਚ ਮਿੰਟੋ ਬ੍ਰਿਜ ਅਜਿਹੀ ਜਗ੍ਹਾ ਹੈ ਜਿੱਥੇ ਹਰ ਵਾਰ ਬਾਰਿਸ਼ ਹੁੰਦੀ ਹੈ, ਅਸੀਂ ਇਸ ਨਾਲ ਜਲਦੀ ਨਜਿਠਣ ਦੀ ਕੋਸ਼ਿਸ਼ ਕਰ ਰਹੇ ਹਾਂ।

Exit mobile version