Live Update: ਮੈਂ ਰਾਜ ਸਭਾ ‘ਚ ਸੀ, ਰਾਹੁਲ ਗਾਂਧੀ ਦਾ ਬਿਆਨ ਨਹੀਂ ਸੁਣ ਸਕਿਆ: ਰਾਘਵ ਚੱਢਾ – Punjabi News

Live Update: ਮੈਂ ਰਾਜ ਸਭਾ ‘ਚ ਸੀ, ਰਾਹੁਲ ਗਾਂਧੀ ਦਾ ਬਿਆਨ ਨਹੀਂ ਸੁਣ ਸਕਿਆ: ਰਾਘਵ ਚੱਢਾ

Updated On: 

01 Jul 2024 16:46 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update: ਮੈਂ ਰਾਜ ਸਭਾ ਚ ਸੀ, ਰਾਹੁਲ ਗਾਂਧੀ ਦਾ ਬਿਆਨ ਨਹੀਂ ਸੁਣ ਸਕਿਆ: ਰਾਘਵ ਚੱਢਾ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

LIVE NEWS & UPDATES

  • 01 Jul 2024 04:46 PM (IST)

    ਮੈਂ ਰਾਜ ਸਭਾ ‘ਚ ਸੀ, ਰਾਹੁਲ ਗਾਂਧੀ ਦਾ ਬਿਆਨ ਨਹੀਂ ਸੁਣ ਸਕਿਆ: ਰਾਘਵ ਚੱਢਾ

    ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕਿਹਾ ਕਿ ਮੈਂ ਲੋਕ ਸਭਾ ‘ਚ ਦਿੱਤਾ ਰਾਹੁਲ ਗਾਂਧੀ ਦਾ ਭਾਸ਼ਣ ਇਸ ਲਈ ਨਹੀਂ ਸੁਣ ਸਕਿਆ ਕਿਉਂਕਿ ਮੈਂ ਰਾਜ ਸਭਾ ‘ਚ ਸੀ। ਉਨ੍ਹਾਂ ਦੇ ਇਸ ਬਿਆਨ ਦੀ ਲੋਕਾਂ ‘ਚ ਚਰਚਾ ਹੋ ਰਹੀ ਹੈ।

  • 01 Jul 2024 04:36 PM (IST)

    ਵਿਦਿਆਰਥੀਆਂ ਦਾ NEET ਪ੍ਰੀਖਿਆ ਤੋਂ ਵਿਸ਼ਵਾਸ ਉੱਠ ਗਿਆ ਹੈ: ਰਾਹੁਲ

    ਰਾਹੁਲ ਗਾਂਧੀ ਨੇ ਕਿਹਾ ਕਿ ਸੱਚਾਈ ਨੂੰ ਰੋਕਿਆ ਨਹੀਂ ਜਾ ਸਕਦਾ। NEET ਦੇ ਵਿਦਿਆਰਥੀ ਸਾਲਾਂ ਤੋਂ ਪ੍ਰੀਖਿਆ ਦੀ ਤਿਆਰੀ ਕਰਦੇ ਹਨ, ਪਰ ਸੱਚਾਈ ਇਹ ਹੈ ਕਿ ਵਿਦਿਆਰਥੀਆਂ ਦਾ NEET ਪ੍ਰੀਖਿਆ ਤੋਂ ਵਿਸ਼ਵਾਸ ਉੱਠ ਗਿਆ ਹੈ। NEET ਪ੍ਰੀਖਿਆ ਦਾ ਡਿਜ਼ਾਈਨ ਅਜਿਹਾ ਹੈ ਕਿ ਇਹ ਲੋਕਾਂ ਦੇ ਇੱਕ ਖਾਸ ਵਰਗ ਦੀ ਮਦਦ ਕਰਦਾ ਹੈ। ਗਰੀਬਾਂ ਲਈ ਕੋਈ ਪ੍ਰਬੰਧ ਨਹੀਂ ਹੈ।

  • 01 Jul 2024 03:36 PM (IST)

    ਕਿਸਾਨਾਂ ਨੂੰ ਡਰਾਉਣ ਲਈ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ-ਰਾਹੁਲ

    ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਡਰਾਉਣ ਲਈ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ। ਕਿਸਾਨਾਂ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਤੁਸੀਂ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਹੋ। ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨਾਂ ਲਈ ਕੋਈ ਚੁੱਪ ਨਹੀਂ ਸੀ। ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ। ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲੇਗੀ।

  • 01 Jul 2024 03:05 PM (IST)

    ਮਾਈਕ ਦਾ ਕੰਟਰੋਲ ਕਿਸ ਦੇ ਹੱਥ ਵਿੱਚ ਹੈ, ਮੇਰੇ ਭਾਸ਼ਣ ਦੇ ਵਿਚਕਾਰ ਹੀ ਮਾਈਕ ਬੰਦ ਹੋ ਜਾਂਦਾ ਹੈ – ਰਾਹੁਲ

    ਲੋਕ ਸਭਾ ‘ਚ ਰਾਹੁਲ ਗਾਂਧੀ ਨੇ ਸਪੀਕਰ ਨੂੰ ਸਵਾਲ ਕੀਤਾ ਕਿ ਮਾਈਕ ਦਾ ਕੰਟਰੋਲ ਕਿਸ ਦੇ ਹੱਥ ‘ਚ ਹੈ? ਇਸ ‘ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਆਸਨ ‘ਤੇ ਅਜਿਹੇ ਦੋਸ਼ ਨਾ ਲਗਾਓ। ਮਾਈਕ ਦਾ ਵਿਸ਼ਾ ਕਈ ਵਾਰ ਆਇਆ ਹੈ। ਤੁਹਾਡਾ ਮਾਈਕ ਕਦੇ ਨਹੀਂ ਰੁਕਿਆ। ਬਿਨਾਂ ਨਾਮ ਲਏ ਬੋਲ਼ਣ ਵਾਲਿਆ ਦੇ ਮਾਈਕ ਬੰਦ ਹਨ। ਸਪੀਕਰ ਨੇ ਰਾਹੁਲ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਰਾਹੁਲ ਨੇ ਕਿਹਾ ਕਿ ਮੇਰੇ ਭਾਸ਼ਣ ਦੇ ਵਿਚਕਾਰ ਹੀ ਮਾਈਕ ਬੰਦ ਹੋ ਜਾਂਦਾ ਹੈ। ਮੈਂ ਅਯੁੱਧਿਆ ਸ਼ਬਦ ਬੋਲਿਆ ਤੇ ਮਾਈਕ ਬੰਦ ਹੋ ਗਿਆ। ਸਪੀਕਰ ਨੇ ਕਿਹਾ ਕਿ ਅਜਿਹਾ ਨਹੀਂ ਹੈ।

  • 01 Jul 2024 02:39 PM (IST)

    ਰਾਹੁਲ ਗਾਂਧੀ ਦੇ ਬਿਆਨ ‘ਤੇ ਸਦਨ ‘ਚ ਹੰਗਾਮਾ

    ਰਾਹੁਲ ਗਾਂਧੀ ਦੇ ਬਿਆਨ ‘ਤੇ ਸਦਨ ‘ਚ ਹੰਗਾਮਾ ਹੋ ਗਿਆ ਹੈ। ਇਸ ਨੂੰ ਲੈ ਕੇ ਸੱਤਾ ਧਿਰ ਨੇ ਇਤਰਾਜ ਜਤਾਇਆ ਹੈ। ਸੱਤਾ ਧਿਰ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਹਿੰਦੂਆਂ ਨੂੰ ਹਿੰਸਕ ਕਿਹਾ ਗਿਆ ਹੈ।

  • 01 Jul 2024 02:32 PM (IST)

    ਜੋ ਬੋਲੇ ਸੋ ਨਿਹਾਲ: ਰਾਹੁਲ ਗਾਂਧੀ

    ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾਇਆ ਹੈ। ਉਨ੍ਹਾਂ ਇਸ ਦੌਰਾਨ ਗੁਰੂ ਨਾਨਕ ਦੇਵ ਦੇ ਵਿਚਾਰਾਂ ਦਾ ਜਿਕਰ ਕੀਤਾ ਹੈ।

  • 01 Jul 2024 02:02 PM (IST)

    ਲਾਡੋਵਾਲ ਟੋਲ ਪਲਾਜ਼ਾ ਦਾ ਮਾਮਲਾ ਪਹੁੰਚਿਆ HC

    ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਸੂਤਰਾਂ ਮੁਤਾਬਿਕ ਰੋਜ਼ਾਨਾ ਹੋ ਰਹੇ ਕਰੋੜਾਂ ਦੇ ਨੁਕਸਾਨ ‘ਤੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।

  • 01 Jul 2024 01:40 PM (IST)

    ਹੁਣ ਲੋਕਾਂ ਨੂੰ ਮਿਲੇਗਾ ਇਨਸਾਫ਼: ਅਮਿਤ ਸ਼ਾਹ

    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਜਦੋਂ ਇਹ ਕਾਨੂੰਨ ਅੱਜ ਤੋਂ ਲਾਗੂ ਹੋਏ ਹਨ, ਤਾਂ ਲੰਬੇ ਸਮੇਂ ਤੋਂ ਚੱਲ ਰਹੇ ਬਸਤੀਵਾਦੀ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਭਾਰਤੀ ਸੰਸਦ ਵਿੱਚ ਬਣੇ ਕਾਨੂੰਨਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਦੇਸ਼ ਵਿੱਚ ਸਜ਼ਾ ਦੀ ਥਾਂ ਨਿਆਂ ਲੈ ਲਵੇਗਾ।

  • 01 Jul 2024 01:05 PM (IST)

    ਚੰਡੀਗੜ੍ਹ ਅਕਾਲ ਦਲ ਦੇ ਦਫ਼ਤਰ ਸੁਖਬੀਰ ਬਾਦਲ

    ਪ੍ਰਧਾਨ ਸੁਖਬੀਰ ਬਾਦਲ ਚੰਡੀਗੜ੍ਹ ਅਕਾਲ ਦਲ ਦੇ ਦਫ਼ਤਰ ਪਹੁੰਚੇ ਹਨ। ਉਹ ਇੱਥੇ SC ਅਤੇ ਮਹਿਲਾ ਵਿੰਗ ਨਾਲ ਮੀਟਿੰਗ ਕਰ ਰਹੇ ਹਨ।

  • 01 Jul 2024 12:00 PM (IST)

    ਅਕਾਲੀ ਦਲ ਦੇ ਧੜੇ ਨੇ ਮੰਗੀ ਮਾਫ਼ੀ

    ਅਕਾਲੀ ਦਲ ਧੜੇ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਨੂੰ ਗਲਤੀ ਮੰਨਿਆ ਹੈ। 2015 ਵਿੱਚ ਫਰੀਦਕੋਟ ਦੇ ਬਰਗਾੜੀ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਸਹੀ ਢੰਗ ਨਾਲ ਜਾਂਚ ਨਾ ਕਰਨ ਲਈ ਮੁਆਫੀ ਵੀ ਮੰਗੀ ਗਈ ਹੈ। ਆਈਪੀਐਸ ਅਧਿਕਾਰੀ ਸੁਮੇਧ ਸੈਣੀ ਨੂੰ ਡੀਜੀਪੀ ਬਣਾਉਣਾ ਅਤੇ ਮੁਹੰਮਦ ਇਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇਣਾ ਵੀ ਗਲਤੀ ਮੰਨਿਆ ਗਿਆ ਹੈ।

  • 01 Jul 2024 11:39 AM (IST)

    ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅਕਾਲੀ ਦਲ ਦਾ ਧੜਾ

    ਸ਼੍ਰੋਮਣੀ ਅਕਾਲੀ ਦਲ ਦਾ ਧੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਹੈ। ਬੀਬੀ ਜਾਗੀਰ ਕੌਰ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਆਗੂ ਪਹੁੰਚੇ ਹਨ। ਇੱਥੇ ਇਹ ਧੜਾ ਖਿਮਾ ਯਾਚਨਾ ਕਰੇਗਾ।

  • 01 Jul 2024 11:05 AM (IST)

    ਪ੍ਰਧਾਨਗੀ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ

    ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਆਫਰ ਮਿਲਦਾ ਹੈ ਤਾਂ ਉਹ ਇਸ ਤੇ ਵਿਚਾਰ ਕਰਣਗੇ।

  • 01 Jul 2024 10:54 AM (IST)

    BJP ਨੂੰ ਲੱਗ ਸਕਦਾ ਝਟਕਾ

    10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ਪੱਛਮੀ ਹਲਕੇ ‘ਚ ਸਿਆਸਤ ਗਰਮਾ ਗਈ ਹੈ। ਅੱਜ ਭਾਜਪਾ ਨੂੰ ਵੱਡਾ ਝਟਕਾ ਲੱਗਣ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਆਗੂ ਅੱਜ ਆਪ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

  • 01 Jul 2024 10:31 AM (IST)

    NEET ਪੇਪਰ ਲੀਕ ‘ਤੇ ਚਰਚਾ ਕਰਨ ਲਈ ਪ੍ਰਸਤਾਵ

    ਸ਼ੁੱਕਰਵਾਰ ਨੂੰ, NEET ਪੇਪਰ ਲੀਕ ‘ਤੇ ਚਰਚਾ ਕਰਨ ਲਈ ਸੰਸਦ ਵਿੱਚ ਇੱਕ ਮੁਲਤਵੀ ਮਤਾ ਪੇਸ਼ ਕੀਤਾ ਗਿਆ ਸੀ। ਰਾਜ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਨਾਸਿਰ ਹੁਸੈਨ ਅਤੇ ਆਈਯੂਐਮਐਲ ਦੇ ਸੰਸਦ ਮੈਂਬਰ ਅਬਦੁਲ ਵਹਿਬ ਨੇ NEET ਪੇਪਰ ਲੀਕ ‘ਤੇ ਚਰਚਾ ਕਰਨ ਲਈ ਸਦਨ ਵਿੱਚ ਮੁਲਤਵੀ ਮਤਾ ਪੇਸ਼ ਕੀਤਾ ਹੈ। ਚੇਅਰਮੈਨ ਨੇ 22 ਸੰਸਦ ਮੈਂਬਰਾਂ ਦੇ ਨੋਟਿਸ ਰੱਦ ਕਰ ਦਿੱਤੇ।

  • 01 Jul 2024 10:11 AM (IST)

    NEET-UG ਰੀ-ਐਗਜਾਮ ਦਾ ਨਤੀਜਾ ਘੋਸ਼ਿਤ

    ਨੈਸ਼ਨਲ ਟੈਸਟਿੰਗ ਏਜੰਸੀ ਨੇ NEET-UG ਰੀ-ਐਗਜਾਮ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। NTA ਨੇ 1563 ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਸੀ ਅਤੇ ਉਨ੍ਹਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਪ੍ਰੀਖਿਆ 23 ਜੂਨ ਨੂੰ ਦੁਬਾਰਾ ਰੱਖੀ ਗਈ ਸੀ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Exit mobile version