ਰਾਹੁਲ ਗਾਂਧੀ ਦੀ ਜੀਭ ਕੱਟਣ ਵਾਲੇ ਨੂੰ ਦੇਵਾਂਗਾ 11 ਲੱਖ ਦਾ ਇਨਾਮ , ਸ਼ਿੰਦੇ ਗੁੱਟ ਦੇ ਵਿਧਾਇਕ ਦਾ ਵਿਵਾਦਿਤ ਬਿਆਨ | cm-shinde-group-shiv-sena-mla-sanjay-gaikwad-controversial-remark-on-rahul-gandhi 11 lakh for cut toung more detail in punjabi Punjabi news - TV9 Punjabi

ਰਾਹੁਲ ਗਾਂਧੀ ਦੀ ਜੀਭ ਕੱਟਣ ਵਾਲੇ ਨੂੰ ਦੇਵਾਂਗਾ 11 ਲੱਖ ਦਾ ਇਨਾਮ , ਸ਼ਿੰਦੇ ਗੁੱਟ ਦੇ ਵਿਧਾਇਕ ਦਾ ਵਿਵਾਦਿਤ ਬਿਆਨ

Updated On: 

16 Sep 2024 13:57 PM

ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਸੰਵਿਧਾਨ ਖ਼ਤਰੇ ਵਿੱਚ ਹੈ। ਇਹੋ ਜਿਹਾ ਝੂਠਾ ਬਿਆਨ ਫੈਲਾ ਕੇ ਲੋਕਾਂ ਦੀਆਂ ਵੋਟਾਂ ਲਈਆਂ ਤੇ ਅੱਜ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ। ਮੈਂ ਐਲਾਨ ਕਰਦਾ ਹਾਂ ਕਿ ਰਾਹੁਲ ਗਾਂਧੀ ਦੀ ਜ਼ੁਬਾਨ ਕੱਟਣ ਵਾਲੇ ਨੂੰ 11 ਲੱਖ ਰੁਪਏ ਦੇਵਾਂਗਾ।

ਰਾਹੁਲ ਗਾਂਧੀ ਦੀ ਜੀਭ ਕੱਟਣ ਵਾਲੇ ਨੂੰ ਦੇਵਾਂਗਾ 11 ਲੱਖ ਦਾ ਇਨਾਮ , ਸ਼ਿੰਦੇ ਗੁੱਟ ਦੇ ਵਿਧਾਇਕ ਦਾ ਵਿਵਾਦਿਤ ਬਿਆਨ

ਸ਼ਿੰਦੇ ਗੁੱਟ ਦੇ MLA ਵੱਲੋਂ ਰਾਹੁਲ ਦੀ ਜੀਭ ਕੱਟਣ ਵਾਲੇ ਨੂੰ 11 ਲੱਖ ਦੇਣ ਦਾ ਐਲਾਨ

Follow Us On

ਮਹਾਰਾਸ਼ਟਰ ‘ਚ ਸ਼ਿੰਦੇ ਧੜੇ ਦੇ ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵਾੜ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਗਾਇਕਵਾੜ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਜ਼ੁਬਾਨ ਕੱਟਣ ਵਾਲੇ ਨੂੰ ਉਹ 11 ਲੱਖ ਰੁਪਏ ਦਾ ਇਨਾਮ ਦੇਣਗੇ। ਸ਼ਿਵ ਸੈਨਾ ਵਿਧਾਇਕ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਸੰਵਿਧਾਨ ਖ਼ਤਰੇ ਵਿੱਚ ਹੈ। ਇਹੋ ਜਿਹਾ ਝੂਠਾ ਬਿਆਨ ਫੈਲਾ ਕੇ ਲੋਕਾਂ ਦੀਆਂ ਵੋਟਾਂ ਲਈਆਂ ਤੇ ਅੱਜ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ।

ਅੱਜ ਉਹ ਪਛੜੇ ਲੋਕਾਂ ਅਤੇ ਆਦਿਵਾਸੀਆਂ ਲਈ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਰ ਰਹੇ ਹਨ। ਰਾਹੁਲ ਨੇ ਜੋ ਭਾਸ਼ਾ ਬੋਲੀ ਹੈ ਕਿ ਉਹ ਰਾਖਵਾਂਕਰਨ ਖ਼ਤਮ ਕਰ ਦੇਣਗੇ। ਮੈਂ ਕਹਿੰਦਾ ਹਾਂ ਕਿ ਰਾਹੁਲ ਦੀ ਜੀਭ ਕੱਟਣ ਵਾਲੇ ਨੂੰ 11 ਲੱਖ ਰੁਪਏ ਦੇਵਾਂਗਾ। ਰਾਹੁਲ ਗਾਂਧੀ ਪਛੜੇ ਲੋਕਾਂ, ਆਦਿਵਾਸੀਆਂ ਅਤੇ ਹੋਰਾਂ ਲਈ 100 ਫੀਸਦੀ ਰਾਖਵਾਂਕਰਨ ਖਤਮ ਕਰਨਾ ਚਾਹੁੰਦੇ ਹਨ। ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਇੱਛਾ ਉਨ੍ਹਾਂ ਦੀ ਜੁਬਾਨ ਤੇ ਆ ਗਈ। ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ।

ਮੇਰਾ ਇਹ ਬਿਆਨ ਮੇਰੀ ਪ੍ਰਸਿੱਧੀ ਲਈ ਨਹੀਂ ਹੈ। ਅਸੀਂ ਪਛੜੀਆਂ ਸ਼੍ਰੇਣੀਆਂ ਅਤੇ ਓਬੀਸੀ ਦੀ ਦੁਰਦਸ਼ਾ ਦੇਖ ਰਹੇ ਹਾਂ। ਅੱਜ ਸਾਨੂੰ ਉਸ ਸਮਾਜ ਨੂੰ ਆਪਣੇ ਨਾਲ ਲਿਆਉਣ ਦੀ ਲੋੜ ਹੈ। ਉਨ੍ਹਾਂ ਦੇ ਦੁੱਖਾਂ ਨੂੰ ਦੇਖਦੇ ਹੋਏ ਮੈਂ ਇਹ ਬਿਆਨ ਦਿੱਤਾ ਹੈ।

ਭਾਜਪਾ ਨੇਤਾ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੱਸਿਆ ਹੈ ਅੱਤਵਾਦੀ

ਸੰਜੇ ਗਾਇਕਵਾੜ ਤੋਂ ਪਹਿਲਾਂ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ‘ਤੇ ਹਮਲਾ ਬੋਲਿਆ ਸੀ। ਉਨ੍ਹਾਂ ਰਾਹੁਲ ਨੂੰ ਅੱਤਵਾਦੀ ਦੱਸਿਆ ਹੈ। ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਨੰਬਰ ਇੱਕ ਅੱਤਵਾਦੀ ਹਨ, ਰਾਹੁਲ ਗਾਂਧੀ ਨੂੰ ਆਪਣੇ ਦੇਸ਼ ਨਾਲ ਬਹੁਤਾ ਪਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਭਾਰਤੀ ਨਹੀਂ ਹਨ। ਉਨ੍ਹਾਂ ਨੇ ਦੇਸ਼ ਤੋਂ ਬਾਹਰ ਕਾਫੀ ਸਮਾਂ ਬਿਤਾਇਆ ਹੈ। ਉਹ ਬਾਹਰ ਜਾ ਕੇ ਗਲਤ ਗੱਲਾਂ ਆਖਦੇ ਹਨ। ਦੇਸ਼ ਦੀ ਸੁਰੱਖਿਆ ਏਜੰਸੀ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਕਰਨੀ ਚਾਹੀਦੀ ਹੈ।

Exit mobile version