ਮਾਰੋ-ਮਾਰੋ ਕਹਿ ਕੇ ਪਿੱਛੇ ਪਈ ਭੀੜ, SDM ਨੇ ਭੱਜ ਕੇ ਬਚਾਈ ਆਪਣੀ ਜਾਨ – Punjabi News

ਮਾਰੋ-ਮਾਰੋ ਕਹਿ ਕੇ ਪਿੱਛੇ ਪਈ ਭੀੜ, SDM ਨੇ ਭੱਜ ਕੇ ਬਚਾਈ ਆਪਣੀ ਜਾਨ

Published: 

14 Oct 2024 20:00 PM

Mob Attack on SDM: ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਜ਼ਿਲੇ ਦੇ ਇਕ ਸ਼ਰੇਆਮ ਅਪਰਾਧੀ ਕੁਲਦੀਪ ਸਾਹੂ ਨੇ ਥਾਣਾ ਕੋਤਵਾਲੀ 'ਚ ਤਾਇਨਾਤ ਹੈੱਡ ਕਾਂਸਟੇਬਲ ਤਾਲਿਬ ਸ਼ੇਖ ਦੇ ਘਰ ਦਾ ਦਰਵਾਜ਼ਾ ਤੋੜ ਕੇ ਉਸ ਦੀ ਪਤਨੀ ਅਤੇ ਮਾਸੂਮ ਬੱਚੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਮਾਰੋ-ਮਾਰੋ ਕਹਿ ਕੇ ਪਿੱਛੇ ਪਈ ਭੀੜ, SDM ਨੇ ਭੱਜ ਕੇ ਬਚਾਈ ਆਪਣੀ ਜਾਨ

ਮਾਰੋ-ਮਾਰੋ ਕਹਿ ਕੇ ਪਿੱਛੇ ਪਈ ਭੀੜ

Follow Us On

Mob Attack: ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਵਿੱਚ ਹੈੱਡ ਕਾਂਸਟੇਬਲ ਦੀ ਪਤਨੀ ਅਤੇ ਮਾਸੂਮ ਬੱਚੀ ਦੀ ਹੱਤਿਆ ਦਾ ਮਾਮਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਲੋਕ ਸੜਕਾਂ ਤੇ ਉਤਰ ਆਏ ਹਨ। ਲੋਕਾਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਐਸਡੀਐਮ ਦੇ ਮਗਰ ‘ਮਾਰੋ-ਮਾਰੋ’ ਕਹਿ ਕੇ ਭੱਜ ਰਹੇ ਹਨ। ਐਸਡੀਐਮ ਭੀੜ ਅੱਗੇ ਭੱਜ ਕੇ ਆਪਣੇ ਆਪ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਕਤਲ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਲੋਕਾਂ ‘ਚ ਗੁੱਸਾ ਵਧਦਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਜ਼ਿਲੇ ਦੇ ਇਕ ਸ਼ਰੇਆਮ ਅਪਰਾਧੀ ਕੁਲਦੀਪ ਸਾਹੂ ਨੇ ਥਾਣਾ ਕੋਤਵਾਲੀ ‘ਚ ਤਾਇਨਾਤ ਹੈੱਡ ਕਾਂਸਟੇਬਲ ਤਾਲਿਬ ਸ਼ੇਖ ਦੇ ਘਰ ਦਾ ਦਰਵਾਜ਼ਾ ਤੋੜ ਕੇ ਉਸ ਦੀ ਪਤਨੀ ਅਤੇ ਮਾਸੂਮ ਬੱਚੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਦੋਸ਼ੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਘਰੋਂ ਚੁੱਕ ਕੇ ਬਾਹਰ ਸੁੱਟ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀ ਕੁਲਦੀਪ ਸਾਹੂ ਨੇ ਕੋਤਵਾਲੀ ਥਾਣੇ ਦੇ ਸਾਹਮਣੇ ਹੈੱਡ ਕਾਂਸਟੇਬਲ ਤਾਲਿਬ ਸ਼ੇਖ ਅਤੇ ਹੈੱਡ ਕਾਂਸਟੇਬਲ ਉਦੈ ਸਿੰਘ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਵੀ ਕੀਤੀ ਸੀ।

ਪਹਿਲਾਂ ਕੁਚਲਣ ਦੀ ਕੀਤੀ ਕੋਸ਼ਿਸ਼

ਮੁਲਜ਼ਮ ਪੁਲੀਸ ਦੀ ਕਾਰਵਾਈ ਤੋਂ ਨਾਰਾਜ਼ ਸੀ, ਜਿਸ ਤੋਂ ਬਾਅਦ ਉਹ ਪੁਲੀਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਦੋਸ਼ ਹੈ ਕਿ ਕੁਲਦੀਪ ਸਾਹੂ ਨੇ ਆਪਣੀ ਕਾਰ ਨਾਲ ਹੈੱਡ ਕਾਂਸਟੇਬਲ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੇ ਰਾਤ ਨੂੰ ਇਕ ਕਾਂਸਟੇਬਲ ‘ਤੇ ਉਬਲਦੇ ਤੇਲ ਨਾਲ ਹਮਲਾ ਕਰ ਦਿੱਤਾ। ਉਬਲਦੇ ਤੇਲ ਦੇ ਹਮਲੇ ਤੋਂ ਬਾਅਦ ਕਾਂਸਟੇਬਲ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੋਂ ਉਸ ਨੂੰ ਮੈਡੀਕਲ ਕਾਲਜ ਅੰਬਿਕਾਪੁਰ ਰੈਫਰ ਕਰ ਦਿੱਤਾ ਗਿਆ ਹੈ। ਉਸ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ।

ਸਖ਼ਤ ਕਾਰਵਾਈ ਦੀ ਕੀਤੀ ਮੰਗ

ਕੁਲਦੀਪ ਸਾਹੂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਲੋਕ ਸੜਕਾਂ ‘ਤੇ ਉਤਰ ਆਏ ਹਨ। ਲੋਕ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲੀਸ ਤੇ ਪ੍ਰਸ਼ਾਸਨ ਦੀ ਉਦਾਸੀਨਤਾ ਕਾਰਨ ਹੁਣ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਸੜਕਾਂ ਤੇ ਰੋਸ ਪ੍ਰਦਰਸ਼ਨ ਕਰਨ ਆਏ ਲੋਕਾਂ ਨੂੰ ਸ਼ਾਂਤ ਕਰਨ ਲਈ ਐਸਡੀਐਮ ਜਗਨਨਾਥ ਵਰਮਾ ਪੁੱਜੇ। ਪਰ, ਇੱਕ ਮਾਸੂਮ ਬੱਚੀ ਅਤੇ ਔਰਤ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਦੀ ਭੀੜ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ। ਇਸ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਭੀੜ ‘ਮਾਰੋ-ਮਾਰੋ’ ਦੇ ਨਾਅਰੇ ਲਾਉਂਦੀ ਐੱਸ.ਡੀ.ਐੱਮ. ਐਸਡੀਐਮ ਜਗਨਨਾਥ ਵਰਮਾ ਇੱਕ ਪੁਲਿਸ ਮੁਲਾਜ਼ਮ ਨਾਲ ਆਪਣੀ ਜਾਨ ਬਚਾਉਣ ਲਈ ਭੱਜਦੇ ਹੋਏ ਨਜ਼ਰ ਆ ਰਹੇ ਹਨ।

Exit mobile version