Live Updates: ਪੰਚਾਇਤੀ ਚੋਣਾਂ 'ਤੇ ਸਰਕਾਰ ਨੂੰ ਵੱਡੀ ਰਾਹਤ, HC ਨੇ ਪਟੀਸ਼ਨਾਂ ਕੀਤੀ ਰੱਦ | today breaking news aaj ki taaja khabar live updates latest news punjabi samachar daily breaking 14 OCTOBER 2024 Punjabi news - TV9 Punjabi

Live Updates: ਕੈਨੇਡਾ ਨੂੰ ਲੈ ਕੇ ਭਾਰਤ ਨੇ ਦਿਖਾਈ ਸਖ਼ਤੀ, 6 ਡਿਪਲੋਮੈਟਾਂ ਨੂੰ ਦੱਸਿਆ ਬਾਹਰ ਦਾ ਰਸਤਾ

Updated On: 

14 Oct 2024 23:23 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਕੈਨੇਡਾ ਨੂੰ ਲੈ ਕੇ ਭਾਰਤ ਨੇ ਦਿਖਾਈ ਸਖ਼ਤੀ, 6 ਡਿਪਲੋਮੈਟਾਂ ਨੂੰ ਦੱਸਿਆ ਬਾਹਰ ਦਾ ਰਸਤਾ

ਅੱਜ ਡੋਡਾ ਜਾਣਗੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਵੀ ਰਹਿ ਸਕਦੇ ਨੇ ਮੌਜੂਦ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 14 Oct 2024 10:11 PM (IST)

    ਅਦਾਕਾਰ ਅਤੁਲ ਪਰਚੂਰੇ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ

    ਅਦਾਕਾਰ ਅਤੁਲ ਪਰਚੂਰੇ ਦਾ ਦਿਹਾਂਤ ਹੋ ਗਿਆ ਹੈ, ਅਤੁਲ ਲੰਬੀ ਬਿਮਾਰੀ ਤੋਂ ਪੀੜਤ ਸਨ, ਉਨ੍ਹਾਂ ਨੇ 57 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਤੁਲ ਨੂੰ ਫਿਲਮ ‘ਤੁਮਸਾ ਨਹੀਂ ਦਿਖਾ’ ਤੋਂ ਖਾਸ ਪਛਾਣ ਮਿਲੀ। ਉਹ ਮਰਾਠੀ ਫਿਲਮ ਜਗਤ ਦਾ ਜਾਣਿਆ-ਪਛਾਣਿਆ ਚਿਹਰਾ ਸੀ।

  • 14 Oct 2024 08:23 PM (IST)

    ਦਿੱਲੀ ਵਿੱਚ ਅੱਜ ਤੋਂ GRAP ਪੜਾਅ 1 ਲਾਗੂ

    ਦਿੱਲੀ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਅੱਜ ਤੋਂ ਜੀਆਰਏਪੀ ਪੜਾਅ 1 ਲਾਗੂ ਕਰ ਦਿੱਤਾ ਗਿਆ ਹੈ। ਰਾਜਧਾਨੀ ‘ਚ ਸੋਮਵਾਰ ਨੂੰ ਪ੍ਰਦੂਸ਼ਣ ਖਰਾਬ ਸ਼੍ਰੇਣੀ ‘ਚ ਰਿਹਾ।

  • 14 Oct 2024 07:21 PM (IST)

    ਬਹਿਰਾਇਚ ‘ਚ RAF ਦੀ ਇੱਕ ਹੋਰ ਤੇ ਪੀਏਸੀ ਦੀਆਂ ਤਿੰਨ ਕੰਪਨੀਆਂ ਤੈਨਾਤ

    ਯੂਪੀ ਦੇ ਬਹਿਰਾਇਚ ਵਿੱਚ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਚਾਰ ਐਸਪੀ-ਐਸਐਸਪੀ ਰੈਂਕ ਦੇ ਅਧਿਕਾਰੀਆਂ, 4 ਡੀਐਸਪੀ, ਆਰਏਐਫ ਦੀ ਇੱਕ ਕੰਪਨੀ ਅਤੇ ਪੀਏਸੀ ਦੀਆਂ 3 ਕੰਪਨੀਆਂ ਦੇ ਨਾਲ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੈ। ਪੁਲਿਸ ਨੇ ਹੁਣ ਤੱਕ 30 ਬਦਮਾਸ਼ਾਂ ਨੂੰ ਹਿਰਾਸਤ ‘ਚ ਲਿਆ ਹੈ ਅਤੇ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

  • 14 Oct 2024 03:32 PM (IST)

    ਭਲਕੇ ਪੰਜਾਬ ਭਰ ‘ਚ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਜਾਰੀ ਕੀਤੀਆਂ ਸਖ਼ਤ ਹਦਾਇਤਾਂ

    ਪੰਜਾਬ ਰਾਜ ਚੋਣ ਕਮਿਸ਼ਨ ਨੇ ਗ੍ਰਾਮ ਪੰਚਾਇਤ ਚੋਣਾਂ 2024 ਲਈ ਇੱਕ ਅਹਿਮ ਫੈਸਲਾ ਲਿਆ ਹੈ। ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਪਿੰਡਾਂ ਵਿੱਚ 15 ਅਕਤੂਬਰ 2024 ਨੂੰ ਸਵੇਰੇ 12 ਵਜੇ ਤੋਂ 16 ਅਕਤੂਬਰ 2024 ਨੂੰ ਸਵੇਰੇ 10 ਵਜੇ ਤੱਕ ਡਰਾਈ ਡੇਅ ਐਲਾਨਿਆ ਗਿਆ ਹੈ। ਇਸ ਦੌਰਾਨ ਸੂਬੇ ਦੇ ਪਿੰਡਾਂ ਵਿੱਚ ਸ਼ਰਾਬ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਰਹੇਗੀ।

  • 14 Oct 2024 02:40 PM (IST)

    ਭਾਜਪਾ ਆਗੂ ਕ੍ਰਿਸ਼ਨ ਲਾਲ ਪੰਵਾਰ ਨੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

    ਹਰਿਆਣਾ ਵਿੱਚ ਭਾਜਪਾ ਆਗੂ ਕ੍ਰਿਸ਼ਨ ਲਾਲ ਪੰਵਾਰ ਨੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੰਵਾਰ ਨੇ ਦਿੱਲੀ ‘ਚ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਉਪ ਰਾਸ਼ਟਰਪਤੀ ਨੇ ਕ੍ਰਿਸ਼ਨ ਲਾਲ ਪੰਵਾਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕ੍ਰਿਸ਼ਨ ਲਾਲ ਪੰਵਾਰ ਨੂੰ ਸਾਲ 2020 ‘ਚ ਹਰਿਆਣਾ ਤੋਂ ਰਾਜ ਸਭਾ ਭੇਜਿਆ ਗਿਆ ਸੀ ਪਰ ਹੁਣ ਉਹ ਵਿਧਾਨ ਸਭਾ ਚੋਣਾਂ ਜਿੱਤ ਕੇ ਇਸਰਾਨਾ ਸੀਟ ਤੋਂ ਨਵੇਂ ਚੁਣੇ ਵਿਧਾਇਕ ਬਣ ਗਏ ਹਨ, ਜਿਸ ਕਾਰਨ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ।

  • 14 Oct 2024 02:03 PM (IST)

    ਫ਼ਸਲ ਦੀ ਖਰੀਦ ਨੂੰ ਲੈਕੇ CM ਦੀ ਕੇਂਦਰੀ ਮੰਤਰੀ ਨਾਲ ਮੀਟਿੰਗ ਜਾਰੀ

    ਝੋਨੇ ਦੀ ਫ਼ਸਲ ਦੀ ਖਰੀਦ ਨੂੰ ਲੈਕੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਹਿਮ ਬੈਠਕ ਜਾਰੀ ਹੈ। ਬੈਠਕ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਸ਼ਾਮਿਲ ਹਨ।

  • 14 Oct 2024 01:37 PM (IST)

    ਪੰਚਾਇਤੀ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਭਗਵੰਤ ਮਾਨ ਦੀ ਸਰਕਾਰ ਵਚਨਬੱਧ- ਕੰਗ

    ਕਾਂਗਰਸ ਦੀ ਪੰਚਾਇਤੀ ਚੋਣਾਂ ਨੂੰ ਅੱਗੇ ਪਾਉਣ ਵਾਲੀ ਮੰਗ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਚਾਇਤੀ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਭਗਵੰਤ ਮਾਨ ਦੀ ਸਰਕਾਰ ਵਚਨਬੱਧ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ। ਜਿਸ ਕਰਕੇ ਉਹ ਅਜਿਹੀਆਂ ਮੰਗਾਂ ਕਰ ਰਹੇ ਹਨ।

  • 14 Oct 2024 01:17 PM (IST)

    ਕਾਨਪੁਰ ‘ਚ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

    ਕਾਨਪੁਰ ‘ਚ ਨੈਸ਼ਨਲ ਹਾਈਵੇ-2 ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਅੱਗੇ ਜਾ ਰਹੀ ਟਰਾਲੀ ਨੇ ਜ਼ੋਰਦਾਰ ਬ੍ਰੇਕ ਲਗਾਈ, ਜਿਸ ਕਾਰਨ ਕਾਰ ਟਰਾਲੀ ਨਾਲ ਜਾ ਟਕਰਾਈ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੇ ਟਰੱਕ ਨੇ ਵੀ ਕਾਰ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ।

  • 14 Oct 2024 12:27 PM (IST)

    ਕਾਂਗਰਸ ਨੇ ਪੰਚਾਇਤੀ ਚੋਣਾਂ 3 ਹਫਤੇ ਟਾਲਣ ਦੀ ਕੀਤੀ ਮੰਗ

    ਵਿਰੋਧੀਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗੁਵਾਈ ਵਿੱਚ ਕਾਂਗਰਸ ਦਾ ਵਫਦ ਸੂਬਾ ਚੋਣ ਕਮਿਸ਼ਨ ਨੂੰ ਮਿਲਿਆ। ਪੰਚਾਇਤੀ ਚੋਣਾਂ 3 ਹਫਤੇ ਟਾਲਣ ਦੀ ਕੀਤੀ ਮੰਗ

  • 14 Oct 2024 10:38 AM (IST)

    ਈਡੀ ਨੇ ਰਾਂਚੀ ਸਮੇਤ ਝਾਰਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਛਾਪੇਮਾਰੀ

    ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਵਾਰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਰਾਜਧਾਨੀ ਸਮੇਤ ਝਾਰਖੰਡ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਰਾਂਚੀ ਦੇ ਰੱਤੂ ਰੋਡ ‘ਤੇ ਸਥਿਤ ਇੰਦਰਾਪੁਰੀ ‘ਚ ਵਿਜੇ ਅਗਰਵਾਲ ਨਾਮ ਦੇ ਕਾਰੋਬਾਰੀ ਦੇ ਘਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਨੀ ਲਾਂਡਰਿੰਗ ਨੂੰ ਲੈ ਕੇ ਈਡੀ ਦੀ ਛਾਪੇਮਾਰੀ ਸਵੇਰ ਤੋਂ ਸ਼ੁਰੂ ਹੋ ਗਈ ਹੈ।

  • 14 Oct 2024 10:01 AM (IST)

    ਅੱਜ ਕੇਂਦਰੀ ਮੰਤਰੀ ਨੂੰ ਮਿਲਣਗੇ ਭਗਵੰਤ ਮਾਨ, ਖਰੀਦ ਪ੍ਰਬੰਧਾਂ ਤੇ ਹੋਵੇਗੀ ਚਰਚਾ

    ਅੱਜ ਪੰਜਾਬ ਦੇ ਮੁੱਖ ਮੰਤਰੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲਣਗੇ। ਜਿੱਥੇ ਉਹਨਾਂ ਨਾਲ ਝੋਨੇ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਨੂੰ ਲੈਕੇ ਚਰਚਾ ਹੋਵੇਗੀ।

Exit mobile version