ਬ੍ਰਿਜ ਭੂਸ਼ਣ ਸਿੰਘ ਦੀ ਥਾਂ ਪੁੱਤਰ ਕਰਨ ਨੂੰ ਮਿਲੇਗੀ BJP ਤੋਂ ਟਿਕਟ? ਨਾਮਜ਼ਦਗੀ ਲਈ ਲਿਆ ਫਾਰਮ – Punjabi News

ਬ੍ਰਿਜ ਭੂਸ਼ਣ ਸਿੰਘ ਦੀ ਥਾਂ ਪੁੱਤਰ ਕਰਨ ਨੂੰ ਮਿਲੇਗੀ BJP ਤੋਂ ਟਿਕਟ? ਨਾਮਜ਼ਦਗੀ ਲਈ ਲਿਆ ਫਾਰਮ

Updated On: 

02 May 2024 13:23 PM

Brij Bhushan Singh: ਕੈਸਰਗੰਜ ਲੋਕ ਸਭਾ ਸੀਟ 'ਤੇ ਪੰਜਵੇਂ ਪੜਾਅ 'ਚ ਵੋਟਿੰਗ ਹੋਣੀ ਹੈ। 20 ਮਈ ਨੂੰ ਵੋਟਾਂ ਪੈਣਗੀਆਂ ਹਨ। ਇੱਥੇ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 3 ਮਈ ਹੈ। ਇਸ ਦੌਰਾਨ ਕੈਸਰਗੰਜ ਲੋਕ ਸਭਾ ਸੀਟ ਲਈ ਬ੍ਰਿਜ ਭੂਸ਼ਣ ਸਿੰਘ ਦੀ ਉਮੀਦਵਾਰੀ ਨੂੰ ਲੈ ਕੇ ਭਾਜਪਾ ਹਾਈਕਮਾਂਡ ਨਾਲ ਫੋਨ 'ਤੇ ਗੱਲਬਾਤ ਹੋਈ ਹੈ।

ਬ੍ਰਿਜ ਭੂਸ਼ਣ ਸਿੰਘ ਦੀ ਥਾਂ ਪੁੱਤਰ ਕਰਨ ਨੂੰ ਮਿਲੇਗੀ BJP ਤੋਂ ਟਿਕਟ? ਨਾਮਜ਼ਦਗੀ ਲਈ ਲਿਆ ਫਾਰਮ

ਬ੍ਰਿਜਭੂਸ਼ਣ ਸਿੰਘ

Follow Us On

Brij Bhushan Singh: ਉੱਤਰ ਪ੍ਰਦੇਸ਼ ਦੀ ਕੈਸਰਗੰਜ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਉਮੀਦਵਾਰ ਕੌਣ ਹੋਵੇਗਾ, ਇਸ ਬਾਰੇ ਪਾਰਟੀ ਨੇ ਅਜੇ ਤੱਕ ਆਪਣਾ ਪੱਤਾ ਨਹੀਂ ਖੋਲ੍ਹਿਆ ਹੈ। ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ (ਸਪਾ) ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਟਿਕਟ ਭਾਜਪਾ ਰੱਦ ਕਰ ਸਕਦੀ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਖਬਰ ਸਾਹਮਣੇ ਆਈ ਹੈ ਕਿ ਕੈਸਰਗੰਜ ਲੋਕ ਸਭਾ ਸੀਟ ਤੋਂ ਬ੍ਰਿਜ ਭੂਸ਼ਣ ਸਿੰਘ ਦੀ ਉਮੀਦਵਾਰੀ ਨੂੰ ਲੈ ਕੇ ਭਾਜਪਾ ਹਾਈਕਮਾਂਡ ਨਾਲ ਫੋਨ ‘ਤੇ ਗੱਲਬਾਤ ਹੋਈ ਹੈ।

ਸੂਤਰਾਂ ਮੁਤਾਬਕ ਭਾਜਪਾ ਕੈਸਰਗੰਜ ਸੀਟ ਤੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਕਰਨ ਭੂਸ਼ਣ ਸਿੰਘ ਨੂੰ ਟਿਕਟ ਦੇ ਸਕਦੀ ਹੈ। ਕਰਨ ਭੂਸ਼ਣ ਸਿੰਘ ਨੇ ਲੋਕ ਸਭਾ ਕੈਸਰਗੰਜ ਤੋਂ ਚਾਰ ਸੈਟ ਫਾਰਮ ਲਏ। ਇਹ ਜਾਣਕਾਰੀ ਭਾਜਪਾ ਨੇ ਦਿੱਤੀ ਹੈ। ਇੰਨਾ ਹੀ ਨਹੀਂ ਪਾਰਟੀ ਉਨ੍ਹਾਂ ਦੀ ਪਤਨੀ ਦੇ ਨਾਂ ‘ਤੇ ਵੀ ਵਿਚਾਰ ਕਰ ਸਕਦੀ ਹੈ। ਕਰਨ ਭੂਸ਼ਣ ਸਿੰਘ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਦੇ ਛੋਟੇ ਪੁੱਤਰ ਹਨ। ਵੱਡੇ ਪੁੱਤਰ ਪ੍ਰਤੀਕ ਭਾਜਪਾ ਤੋਂ ਵਿਧਾਇਕ ਹੈ। ਬ੍ਰਿਜਭੂਸ਼ਣ ਸਿੰਘ ‘ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਾ ਹੈ, ਜਿਸ ਕਾਰਨ ਭਾਜਪਾ ਟਿਕਟ ਰੱਦ ਕਰ ਸਕਦੀ ਹੈ।

ਬ੍ਰਿਜ ਭੂਸ਼ਣ ਸਿੰਘ ਨੇ ਇਸ਼ਾਰਿਆਂ ‘ਚ ਦਿੱਤੀ ਚੇਤਾਵਨੀ

ਹਾਲ ਹੀ ਵਿੱਚ ਬ੍ਰਿਜ ਭੂਸ਼ਣ ਸਿੰਘ ਨੇ ਭਾਜਪਾ ਨੂੰ ਇਸ਼ਾਰਾ ਕੀਤਾ ਸੀ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਉਹ ਹੋਰ ਵਿਕਲਪ ਲੱਭ ਸਕਦੇ ਹਨ। ਸਿੰਘ ਗੋਂਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕੈਸਰਗੰਜ ਸੀਟ ਤੋਂ ਦੁਬਾਰਾ ਚੋਣ ਲੜਨ ਦੇ ਫੈਸਲੇ ‘ਚ ਦੇਰੀ ਲਈ ਮੀਡੀਆ ‘ਤੇ ਦੋਸ਼ ਲਗਾਇਆ ਸੀ। ਟਿਕਟਾਂ ‘ਚ ਦੇਰੀ ‘ਤੇ ਉਨ੍ਹਾਂ ਕਿਹਾ ਸੀ, ‘ਇਹ ਮੇਰੀ ਚਿੰਤਾ ਹੈ, ਤੁਹਾਡੀ ਨਹੀਂ… ਤੁਹਾਡੇ ਕਾਰਨ ਮੇਰੀ ਟਿਕਟ ‘ਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਈਦ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਮੁਸਲਿਮ ਨੇਤਾਵਾਂ ਨਾਲ ਮੁਲਾਕਾਤ ਦੇ ਬਾਰੇ ‘ਚ ਉਨ੍ਹਾਂ ਕਿਹਾ ਸੀ ਕਿ ਮੈਂ ਧਰਮ ਦੀ ਰਾਜਨੀਤੀ ‘ਚ ਵਿਸ਼ਵਾਸ ਨਹੀਂ ਰੱਖਦਾ। ਮੁਸਲਮਾਨਾਂ ਨੂੰ ਮਿਲਣ ਜਾਣਾ ਅਤੇ ਉਨ੍ਹਾਂ ਦੇ ਤਿਉਹਾਰਾਂ ‘ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣਾ ਕੋਈ ਅਪਰਾਧ ਨਹੀਂ ਹੈ।

ਇਹ ਵੀ ਪੜ੍ਹੋ: ਕਾਂਗਰਸ ਦੇ ਸ਼ਹਿਜ਼ਾਦੇ ਲਈ ਪਾਕਿਸਤਾਨ ਚ ਹੋ ਰਹੀ ਦੁਆਪੀਐਮ ਮੋਦੀ ਦਾ ਰਾਹੁਲ ਤੇ ਨਿਸ਼ਾਨਾ

ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਹਰ ਪਾਰਟੀ ਦੇ ਆਗੂਆਂ ਨਾਲ ਚੰਗੇ ਸਬੰਧ ਹਨ। ਮੁਲਾਇਮ ਸਿੰਘ ਯਾਦਵ ਨਾਲ ਹਮੇਸ਼ਾ ਸੁਹਿਰਦ ਸਬੰਧ ਰਹੇ ਹਨ, ਭਾਵੇਂ ਕਿ ਉਹ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸਨ। ਬ੍ਰਿਜ ਭੂਸ਼ਣ ਸਿੰਘ ਦੇ ਇਸ ਬਿਆਨ ਨੂੰ ਭਾਜਪਾ ਲਈ ਚੇਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ। ਸਿੰਘ ਲਗਾਤਾਰ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।

ਭਾਜਪਾ ਅੱਜ ਕੈਸਰਗੰਜ ‘ਚ ਉਮੀਦਵਾਰ ਦਾ ਕਰ ਸਕਦੀ ਹੈ ਐਲਾਨ

ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲੋਕ ਸਭਾ ਹਲਕੇ ‘ਚ ਬਿਨਾਂ ਮਨਜ਼ੂਰੀ ਦੇ ਵਾਹਨਾਂ ਦਾ ਕਾਫਲਾ ਲਿਜਾਣ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਸੀ। ਇਸ ਸਬੰਧੀ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਕੈਸਰਗੰਜ ਲੋਕ ਸਭਾ ਸੀਟ ‘ਤੇ ਪੰਜਵੇਂ ਪੜਾਅ ‘ਚ ਵੋਟਿੰਗ ਹੋਣੀ ਹੈ। 20 ਮਈ ਨੂੰ ਵੋਟਾਂ ਪੈਣਗੀਆਂ। ਇੱਥੇ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 3 ਮਈ ਹੈ। ਅਜਿਹੇ ‘ਚ ਉਮੀਦ ਹੈ ਕਿ ਭਾਜਪਾ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ।

Exit mobile version