Delhi New Chief Minister: ਆਤਿਸ਼ੀ ਕੱਲ੍ਹ ਦਿੱਲੀ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਕੈਬਨਿਟ ਵਿੱਚ ਸ਼ਾਮਲ ਹੋਣਗੇ ਇਹ ਪੰਜ ਚਿਹਰੇ | atishi Delhi New Chief Minister swearing and ministers know full in punjabi Punjabi news - TV9 Punjabi

Delhi New Chief Minister: ਆਤਿਸ਼ੀ ਕੱਲ੍ਹ ਦਿੱਲੀ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਕੈਬਨਿਟ ਵਿੱਚ ਸ਼ਾਮਲ ਹੋਣਗੇ ਇਹ ਪੰਜ ਚਿਹਰੇ

Updated On: 

20 Sep 2024 21:29 PM

Delhi New Chief Minister: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਤਿਸ਼ੀ ਹੁਣ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਹ ਸ਼ਨੀਵਾਰ ਨੂੰ ਆਪਣੇ ਮੰਤਰੀ ਮੰਡਲ ਦੇ ਨਾਲ ਸਹੁੰ ਚੁੱਕਣਗੇ। ਕੇਜਰੀਵਾਲ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਆਤਿਸ਼ੀ ਨੂੰ ਵਿਧਾਇਕ ਦਲ ਦੀ ਬੈਠਕ 'ਚ ਨੇਤਾ ਚੁਣਿਆ ਗਿਆ ਸੀ।

Delhi New Chief Minister: ਆਤਿਸ਼ੀ ਕੱਲ੍ਹ ਦਿੱਲੀ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਕੈਬਨਿਟ ਵਿੱਚ ਸ਼ਾਮਲ ਹੋਣਗੇ ਇਹ ਪੰਜ ਚਿਹਰੇ

Delhi New Chief Minister: ਆਤਿਸ਼ੀ ਕੱਲ੍ਹ ਦਿੱਲੀ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਕੈਬਨਿਟ ਵਿੱਚ ਸ਼ਾਮਲ ਹੋਣਗੇ ਇਹ ਪੰਜ ਚਿਹਰੇ

Follow Us On

ਮੁੱਖ ਮੰਤਰੀ ਕੱਲ੍ਹ ਦਿੱਲੀ ਵਿੱਚ ਸਹੁੰ ਚੁੱਕਣਗੇ। ਨਾਮਜ਼ਦ ਮੁੱਖ ਮੰਤਰੀ ਆਤਿਸ਼ੀ ਸ਼ਾਮ ਕਰੀਬ 4:30 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਸੂਤਰਾਂ ਮੁਤਾਬਕ ਉਨ੍ਹਾਂ ਦੇ ਨਾਲ 5 ਮੰਤਰੀ ਵੀ ਸਹੁੰ ਚੁੱਕਣਗੇ। ਆਤਿਸ਼ੀ ਦੀ ਕੈਬਨਿਟ ਵਿੱਚ ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਸ਼ਾਮਲ ਹੋਣਗੇ। ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਜੇਲ ‘ਚੋਂ ਰਿਹਾਅ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਹੋਈ, ਜਿਸ ‘ਚ ਆਤਿਸ਼ੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ। ਆਤਿਸ਼ੀ ਪਿਛਲੀ ਕੇਜਰੀਵਾਲ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ। ਹੁਣ ਸ਼ਨੀਵਾਰ ਨੂੰ ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਸਭ ਤੋਂ ਜ਼ਿਆਦਾ ਰਹਿੰਦੇ ਮੰਤਰਾਲੇ

ਆਤਿਸ਼ੀ ਨੂੰ ਕੇਜਰੀਵਾਲ ਦਾ ਸਹਿਯੋਗੀ ਅਤੇ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ। ਉਹ ਅੰਨਾ ਅੰਦੋਲਨ ਦੇ ਸਮੇਂ ਤੋਂ ਹੀ ਕੇਜਰੀਵਾਲ ਦੇ ਨਾਲ ਹਨ। ਉਹਨਾਂ ਨੇ ਸਰਕਾਰ ਵਿੱਚ ਸਭ ਤੋਂ ਵੱਧ ਮੰਤਰਾਲੇ ਵੀ ਸੰਭਾਲੇ ਹਨ ਅਤੇ ਜਦੋਂ ਤੋਂ ਕੇਜਰੀਵਾਲ ਜੇਲ੍ਹ ਗਏ ਹਨ, ਉਹ ਪਾਰਟੀ ਅਤੇ ਸਰਕਾਰ ਨਾਲ ਜੁੜੇ ਜ਼ਿਆਦਾਤਰ ਮੁੱਦਿਆਂ ‘ਤੇ ਆਵਾਜ਼ ਉਠਾਉਂਦੇ ਰਹੀ ਸੀ।

2020 ਵਿੱਚ ਚੁਣੀ ਗਈ ਵਿਧਾਇਕ

ਆਤਿਸ਼ੀ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਚੁਣੀ ਗਈ ਸੀ। ਇਸ ਤੋਂ ਬਾਅਦ 2023 ‘ਚ ਕੇਜਰੀਵਾਲ ਨੇ ਉਨ੍ਹਾਂ ਨੂੰ ਆਪਣੀ ਕੈਬਨਿਟ ‘ਚ ਸ਼ਾਮਲ ਕੀਤਾ। 2020 ਦੀਆਂ ਚੋਣਾਂ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਦਿੱਲੀ ਦੀ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਨ੍ਹਾਂ ਇਸ ਸੀਟ ‘ਤੇ ਭਾਜਪਾ ਉਮੀਦਵਾਰ ਧਰਮਵੀਰ ਸਿੰਘ ਨੂੰ ਹਰਾਇਆ ਸੀ।

ਦਿੱਲੀ ਨੂੰ ਮਿਲੇਗੀ ਤੀਜੀ ਮਹਿਲਾ ਮੁੱਖ ਮੰਤਰੀ

ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ। ਇਸ ਤੋਂ ਪਹਿਲਾਂ ਭਾਜਪਾ ਦੀ ਮਰਹੂਮ ਅਤੇ ਦਿੱਗਜ ਨੇਤਾ ਸੁਸ਼ਮਾ ਸਵਰਾਜ ਅਤੇ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੀਆਂ ਹਨ। ਸੁਸ਼ਮਾ ਸਵਰਾਜ ਦਾ ਕਾਰਜਕਾਲ ਬਹੁਤ ਛੋਟਾ ਸੀ ਜਦੋਂ ਕਿ ਸ਼ੀਲਾ ਦੀਕਸ਼ਿਤ 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ। ਹੁਣ ਦਿੱਲੀ ਦੀ ਕਮਾਨ ਆਤਿਸ਼ੀ ਕੋਲ ਜਾਣ ਵਾਲੀ ਹੈ।

Exit mobile version