ਅਨੰਤਨਾਗ 'ਚ ਅੱਤਵਾਦੀਆਂ ਵਲੋਂ ਅਗਵਾ ਕੀਤੇ ਗਏ ਫੌਜੀ ਜਵਾਨ ਲਾਸ਼ ਬਰਾਮਦ | Army soldier Body recovered in Anantnag know full in punjabi Punjabi news - TV9 Punjabi

ਅਨੰਤਨਾਗ ‘ਚ ਅੱਤਵਾਦੀਆਂ ਵਲੋਂ ਅਗਵਾ ਕੀਤੇ ਗਏ ਫੌਜੀ ਜਵਾਨ ਲਾਸ਼ ਬਰਾਮਦ

Published: 

09 Oct 2024 15:33 PM

ਜੰਮੂ-ਕਸ਼ਮੀਰ ਦੇ ਅਨੰਤਨਾਗ ਇਲਾਕੇ 'ਚ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ ਟੈਰੀਟੋਰੀਅਲ ਆਰਮੀ ਦੇ ਜਵਾਨ ਦੀ ਲਾਸ਼ ਬਰਾਮਦ ਹੋ ਗਈਆਂ ਹੈ। ਜਵਾਨ ਨੂੰ ਕਈ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਵਾਨ ਬੀਤੇ ਕੱਲ੍ਹ ਤੋਂ ਲਾਪਤਾ ਸੀ।

ਅਨੰਤਨਾਗ ਚ ਅੱਤਵਾਦੀਆਂ ਵਲੋਂ ਅਗਵਾ ਕੀਤੇ ਗਏ ਫੌਜੀ ਜਵਾਨ ਲਾਸ਼ ਬਰਾਮਦ

ਸੰਕੇਤਕ ਤਸਵੀਰ

Follow Us On

ਜੰਮੂ-ਕਸ਼ਮੀਰ ਦੇ ਅਨੰਤਨਾਗ ਇਲਾਕੇ ‘ਚ ਮੰਗਲਵਾਰ ਨੂੰ ਅੱਤਵਾਦੀਆਂ ਵਲੋਂ ਅਗਵਾ ਕੀਤੇ ਗਏ ਟੈਰੀਟੋਰੀਅਲ ਆਰਮੀ ਦੇ ਜਵਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਵਾਨ ਦੇ ਸਰੀਰ ਤੋਂ ਕਈ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਫ਼ੌਜੀ ਕੱਲ੍ਹ ਤੋਂ ਲਾਪਤਾ ਦੱਸਿਆ ਗਿਆ ਸੀ ਅਤੇ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਕੀਤੀ ਜਾ ਰਹੀ ਸੀ।

ਅੱਤਵਾਦੀਆਂ ਵੱਲੋਂ ਅਗਵਾ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਕੋਕਰਨਾਗ ਦੇ ਉਤਰਾਸੂ ਇਲਾਕੇ ‘ਚ ਸਾਂਗਲਾਨ ਜੰਗਲੀ ਖੇਤਰ ‘ਚੋਂ ਭਾਰਤੀ ਫੌਜ ਦੇ ਟੀਏ ਜਵਾਨ ਦੀ ਗੋਲੀਆਂ ਨਾਲ ਛੱਲਨੀ ਲਾਸ਼ ਬਰਾਮਦ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਦੀ ਪਛਾਣ ਹਿਲਾਲ ਅਹਿਮਦ ਭੱਟ ਵਾਸੀ ਅਨੰਤਨਾਗ ਦੇ ਮੁਕਤਮਪੋਰਾ ਨੌਗਾਮ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਮੈਡੀਕਲ ਲਈ ਹਸਪਤਾਲ ਲਿਜਾਇਆ ਗਿਆ ਹੈ।

ਰਿਪੋਰਟਾਂ ਮੁਤਾਬਕ ਟੈਰੀਟੋਰੀਅਲ ਆਰਮੀ ਦੀ 161 ਯੂਨਿਟ ਨਾਲ ਸਬੰਧਤ ਦੋ ਸੈਨਿਕਾਂ ਨੂੰ 8 ਅਕਤੂਬਰ ਨੂੰ ਸ਼ੁਰੂ ਕੀਤੇ ਗਏ ਅੱਤਵਾਦ ਵਿਰੋਧੀ ਅਭਿਆਨ ਦੌਰਾਨ ਅਨੰਤਨਾਗ ਦੇ ਜੰਗਲੀ ਖੇਤਰ ਤੋਂ ਅਗਵਾ ਕਰ ਲਿਆ ਗਿਆ ਸੀ ਪਰ, ਉਨ੍ਹਾਂ ਵਿੱਚੋਂ ਇੱਕ ਦੋ ਗੋਲੀਆਂ ਲੱਗਣ ਤੋਂ ਬਾਅਦ ਵੀ ਭੱਜ ਕੇ ਵਾਪਸ ਆਉਣ ਵਿੱਚ ਕਾਮਯਾਬ ਹੋ ਗਿਆ।

ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਸਿਪਾਹੀ ਨੂੰ ਜ਼ਰੂਰੀ ਇਲਾਜ ਲਈ ਮੈਡੀਕਲ ਸਹੂਲਤ ਲਈ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਲਾਪਤਾ ਜਵਾਨ ਦੀ ਭਾਲ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਸਮਾਚਾਰ ਏਜੰਸੀ ਪੀਟੀਆਈ ਨੇ ਭਾਰਤੀ ਸੈਨਾ ਦੇ ਹਵਾਲੇ ਨਾਲ ਕਿਹਾ ਕਿ 5 ਅਕਤੂਬਰ ਨੂੰ, ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਦੋ ਅੱਤਵਾਦੀ ਮਾਰੇ ਗਏ।

ਇਸ ਤੋਂ ਪਹਿਲਾਂ ਇਸ ਸਾਲ ਅਗਸਤ ‘ਚ ਵੀ ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਦੋ ਜਵਾਨ ਸ਼ਹੀਦ ਹੋ ਗਏ ਸਨ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ।

ਇਸ ਤੋਂ ਪਹਿਲਾਂ ਡੋਡਾ ਜ਼ਿਲ੍ਹੇ ਵਿੱਚ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਚਾਰ ਫੌਜੀ ਜਵਾਨ ਅਤੇ ਇੱਕ ਪੁਲਿਸ ਅਧਿਕਾਰੀ ਸ਼ਹੀਦ ਹੋ ਗਿਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਮਰਥਿਤ ਜੈਸ਼-ਏ-ਮੁਹੰਮਦ (JeM) ਦੇ ਪ੍ਰੌਕਸੀ ਸਮੂਹ ‘ਕਸ਼ਮੀਰ ਟਾਈਗਰਜ਼’ ਨੇ ਲਈ ਸੀ।

Exit mobile version