ਕਾਂਗਰਸ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ, ਦੇਸ਼ ‘ਚ ਲਿਆਵਾਂਗੇ UCC: ਅਮਿਤ ਸ਼ਾਹ

Updated On: 

17 Dec 2024 23:07 PM

Amit Shah Speech: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਖਵੇਂਕਰਨ ਦੇ ਮੁੱਦੇ 'ਤੇ ਰਾਜ ਸਭਾ 'ਚ ਕਾਂਗਰਸ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 50 ਫੀਸਦੀ ਦੀ ਹੱਦ ਵਧਾ ਕੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ ਹੈ, ਪਰ ਜਦੋਂ ਤੱਕ ਸੰਸਦ 'ਚ ਭਾਰਤੀ ਜਨਤਾ ਪਾਰਟੀ ਦਾ ਇਕ ਵੀ ਸੰਸਦ ਮੈਂਬਰ ਮੌਜੂਦ ਹੈ, ਉਦੋਂ ਤੱਕ ਅਸੀਂ ਰਾਖਵੇਂਕਰਨ ਨੂੰ ਧਰਮ ਦੇ ਆਧਾਰ 'ਤੇ ਲਾਗੂ ਨਹੀਂ ਹੋਣ ਦੇਵਾਂਗੇ।

ਕਾਂਗਰਸ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ, ਦੇਸ਼ ਚ ਲਿਆਵਾਂਗੇ UCC: ਅਮਿਤ ਸ਼ਾਹ
Follow Us On

Amit Shah Speech: ਰਾਜ ਸਭਾ ‘ਚ ਸੰਵਿਧਾਨ ‘ਤੇ ਚਰਚਾ ਚੱਲ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਇਸ ‘ਚ ਹਿੱਸਾ ਲਿਆ। ਉਨ੍ਹਾਂ ਵੱਖ-ਵੱਖ ਮੁੱਦਿਆਂ ‘ਤੇ ਕਾਂਗਰਸ ‘ਤੇ ਹਮਲਾ ਬੋਲਿਆ। ਇਸ ਸੰਦਰਭ ‘ਚ ਉਨ੍ਹਾਂ ਕਿਹਾ ਕਿ ਕੁਝ ਲੋਕ ਰਾਖਵੇਂਕਰਨ-ਰਿਜ਼ਰਵੇਸ਼ਨ ਦਾ ਰੌਲਾ ਪਾਉਂਦੇ ਹਨ। ਰਾਖਵੇਂਕਰਨ ‘ਤੇ ਕਾਂਗਰਸ ਦਾ ਕੀ ਸਟੈਂਡ ਸੀ? OBC ਰਾਖਵੇਂਕਰਨ ਲਈ 1955 ਵਿੱਚ ਕਾਕਾ ਕਾਲੇਲਕਰ ਕਮੇਟੀ ਬਣਾਈ ਗਈ ਸੀ, ਉਸ ਦੀ ਰਿਪੋਰਟ ਕਿੱਥੇ ਹੈ? ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਧਰਮ ਦੇ ਆਧਾਰ ‘ਤੇ ਰਾਖਵਾਂਕਰਨ ਦਿੱਤਾ ਸੀ। ਇਹ ਪਾਰਟੀ 50 ਫੀਸਦੀ ਦੀ ਸੀਮਾ ਵਧਾ ਕੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ ਹੈ, ਪਰ ਜਦੋਂ ਤੱਕ ਸੰਸਦ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਸੰਸਦ ਮੈਂਬਰ ਹੈ, ਅਸੀਂ ਧਰਮ ਦੇ ਆਧਾਰ ‘ਤੇ ਰਾਖਵਾਂਕਰਨ ਲਾਗੂ ਨਹੀਂ ਹੋਣ ਦੇਵਾਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਪੂਰੇ ਦੇਸ਼ ਚ ਯੂਸੀਸੀ ਲਿਆਵੇਗੀ।

ਅਮਿਤ ਸ਼ਾਹ ਨੇ ਕਿਹਾ ਕਿ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਮੁਸਲਿਮ ਪਰਸਨਲ ਲਾਅ ਬੋਰਡ ਲਿਆਉਣਾ ਦੇਸ਼ ਵਿੱਚ ਤੁਸ਼ਟੀਕਰਨ ਦੀ ਸ਼ੁਰੂਆਤ ਸੀ। ਮੈਂ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੋ ਰਾਜਾਂ ਵਿੱਚ ਧਰਮ ਦੇ ਆਧਾਰ ‘ਤੇ ਰਾਖਵਾਂਕਰਨ ਮੌਜੂਦ ਹੈ… ਜੋ ਗੈਰ-ਸੰਵਿਧਾਨਕ ਹੈ। ਸੰਵਿਧਾਨ ‘ਚ ਸਪੱਸ਼ਟ ਲਿਖਿਆ ਗਿਆ ਹੈ ਕਿ ਧਰਮ ਦੇ ਆਧਾਰ ‘ਤੇ ਕੋਈ ਰਾਖਵਾਂਕਰਨ ਨਹੀਂ ਹੋਵੇਗਾ। ਪਰ ਜਦੋਂ ਦੋਵਾਂ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਧਰਮ ਦੇ ਆਧਾਰ ‘ਤੇ ਰਾਖਵਾਂਕਰਨ ਦਿੱਤਾ ਗਿਆ।

ਕਾਂਗਰਸ ਓਬੀਸੀ ਦੀ ਭਲਾਈ ਨਹੀਂ ਚਾਹੁੰਦੀ: ਸ਼ਾਹ

ਗ੍ਰਹਿ ਮੰਤਰੀ ਨੇ ਕਿਹਾ ਕਿ ਕਾਂਗਰਸ ਓਬੀਸੀ ਦੀ ਭਲਾਈ ਨਹੀਂ ਚਾਹੁੰਦੀ। ਉਹ 50 ਫੀਸਦੀ ਦੀ ਸੀਮਾ ਵਧਾ ਕੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ ਹੈ, ਪਰ ਅੱਜ ਮੈਂ ਇਸ ਸਦਨ ਵਿਚ ਇਕ ਵਾਰ ਫਿਰ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ ਕਿ ਜਦੋਂ ਤੱਕ ਭਾਜਪਾ ਦਾ ਇਕ ਵੀ ਸੰਸਦ ਮੈਂਬਰ ਹੈ, ਅਸੀਂ ਧਰਮ ਦੇ ਆਧਾਰ ‘ਤੇ ਰਾਖਵਾਂਕਰਨ ਨਹੀਂ ਹੋਣ ਦੇਵਾਂਗੇ।

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸੰਵਿਧਾਨ ਦਾ ਸਤਿਕਾਰ ਕਰਦੀ ਹੈ ਤਾਂ ਇਸ ਦਾ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਤੁਸ਼ਟੀਕਰਨ ਜਾਰੀ ਨਹੀਂ ਰਹਿ ਸਕਦਾ। 70 ਸਾਲਾਂ ਤੱਕ ਕਾਂਗਰਸ ਨੇ ਸੰਵਿਧਾਨ ਦੀ ਧਾਰਾ 370 ਨੂੰ ਨਜਾਇਜ਼ ਬੱਚੇ ਵਾਂਗ ਆਪਣੀ ਗੋਦ ਵਿੱਚ ਰੱਖਿਆ। ਜਦੋਂ ਮੋਦੀ 2019 ਵਿੱਚ ਦੁਬਾਰਾ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਇਸ ਸਦਨ ਵਿੱਚ ਧਾਰਾ 370 ਨੂੰ ਇੱਕ ਝਟਕੇ ਵਿੱਚ ਖ਼ਤਮ ਕਰ ਦਿੱਤਾ। ਇਹ ਲੋਕ ਕਹਿੰਦੇ ਸਨ ਕਿ ਧਾਰਾ 370 ਹਟਾ ਦਿੱਤੀ ਗਈ ਤਾਂ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ ਪਰ ਅੱਜ ਕਿਸੇ ਦੀ ਹਿੰਮਤ ਨਹੀਂ ਕਿ ਉਹ ਪੱਥਰ ਵੀ ਸੁੱਟ ਸਕੇ।

ਮੋਦੀ ਸਰਕਾਰ ਨੇ ਅਸਲ ਵਿੱਚ ਗਰੀਬੀ ਹਟਾਉਣ ਦਾ ਕੰਮ ਕੀਤਾ: ਸ਼ਾਹ

ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਦੇਸ਼ ਦੇ ਲੋਕਾਂ ਨੂੰ ਗਰੀਬੀ ਮਿਟਾਉਣ ਦਾ ਨਾਅਰਾ ਦੇਣ ਵਾਲੀ ਇਸ ਕਾਂਗਰਸ ਪਾਰਟੀ ਨੇ 75 ਸਾਲਾਂ ਤੋਂ ਗਰੀਬ ਹੀ ਰੱਖਿਆ ਹੈ। ਜਦੋਂ ਕਿ ਅਸਲ ਵਿੱਚ ਗਰੀਬੀ ਹਟਾਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਇਕ ਵਾਰ ਫਿਰ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦੇ ਭਾਸ਼ਣ ਵੀ ਸੁਣੇ ਹਨ, ਜੋ ਹਰ ਪਿੰਡ ਵਿੱਚ ਪਿਆਰ ਦੀ ਦੁਕਾਨ ਖੋਲ੍ਹਣ ਦੀ ਗੱਲ ਕਰਦੇ ਹਨ। ਮੁਹੱਬਤ ਦੁਕਾਨ ਤੇ ਵਿਕਣ ਵਾਲੀ ਚੀਜ਼ ਨਹੀਂ। ਪਿਆਰ ਦਿਲ ਵਿੱਚ ਵੱਸਣ ਦਾ ਜਨੂੰਨ ਹੈ। ਪਿਆਰ ਦੂਜਿਆਂ ਨੂੰ ਮਹਿਸੂਸ ਕਰਨ ਦਾ ਇੱਕ ਪਲ ਹੈ।

Exit mobile version