Monkeypox: ਕੇਰਲ ਦੇ ਮੱਲਪੁਰਮ ਵਿੱਚ ਐਮਪੌਕਸ ਦਾ ਸ਼ੱਕੀ ਮਾਮਲਾ, ਦੁਬਈ ਤੋਂ ਆਇਆ ਵਿਅਕਤੀ | monkeypox infection case in Malappram Kerala know full in punjabi Punjabi news - TV9 Punjabi

Monkeypox: ਕੇਰਲ ਦੇ ਮੱਲਪੁਰਮ ਵਿੱਚ ਐਮਪੌਕਸ ਦਾ ਮਾਮਲਾ, ਦੁਬਈ ਤੋਂ ਆਇਆ ਵਿਅਕਤੀ

Updated On: 

18 Sep 2024 19:29 PM

Monkeypox: ਕੇਰਲ ਤੋਂ ਮੰਕੀਪੌਕਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸਿਹਤ ਵਿਭਾਗ ਅਲਰਟ ਹੋ ਗਿਆ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਕੁਝ ਦਿਨ ਪਹਿਲਾਂ ਹੀ ਕੇਰਲ ਆਇਆ ਸੀ ਅਤੇ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਸ ਦੇ ਲਏ ਗਏ ਸੈਂਪਲਾਂ ਦੇ ਨਤੀਜ਼ੇ ਪੌਜੀਟਿਵ ਆਏ ਹਨ।

Monkeypox: ਕੇਰਲ ਦੇ ਮੱਲਪੁਰਮ ਵਿੱਚ ਐਮਪੌਕਸ ਦਾ ਮਾਮਲਾ, ਦੁਬਈ ਤੋਂ ਆਇਆ ਵਿਅਕਤੀ

ਸੰਕੇਤਕ ਤਸਵੀਰ

Follow Us On

Monkeypox: ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਬਾਂਦਰਪੌਕਸ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਵਿੱਚ ਮੌਕੀਪੌਕਸ ਦਾ ਇਹ ਦੂਜਾ ਮਾਮਲਾ ਹੈ। ਦੁਬਈ ਤੋਂ ਪਰਤੇ ਇੱਕ ਵਿਅਕਤੀ ਵਿੱਚ ਮੌਕੀਪੌਕਸ ਦੇ ਲੱਛਣ ਪਾਏ ਗਏ ਹਨ ਅਤੇ ਅਜਿਹੇ ਲੱਛਣਾ ਦੇ ਪਤਾ ਲੱਗਣ ਦੇ ਤੁਰੰਤ ਬਾਅਦ ਵਿਅਕਤੀ ਨੇ ਆਪਣੇ ਆਪ ਨੂੰ ਪਰਿਵਾਰ ਤੋਂ ਅਲੱਗ ਕਰ ਲਿਆ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਕੇਰਲ ਦੇ ਮਲਪੁਰਮ ਵਿੱਚ ਮੰਕੀਪੌਕਸ ਦੇ ਇੱਕ ਕੇਸ ਦੀ ਪਛਾਣ ਕੀਤੀ ਗਈ ਹੈ। ਹਾਲ ਹੀ ਵਿੱਚ ਦੁਬਈ ਤੋਂ ਪਰਤੇ ਇੱਕ ਵਿਅਕਤੀ ਵਿੱਚ ਇਸ ਬਿਮਾਰੀ ਦੇ ਲੱਛਣ ਦੇਖੇ ਗਏ ਹਨ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਲੱਛਣਾਂ ਦਾ ਪਤਾ ਲੱਗਦਿਆਂ ਹੀ ਵਿਅਕਤੀ ਨੇ ਆਪਣੇ ਆਪ ਨੂੰ ਪਰਿਵਾਰ ਤੋਂ ਅਲੱਗ ਕਰ ਲਿਆ। ਜਿਸ ਤੋਂ ਬਾਅਦ ਮਰੀਜ਼ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

ਕੇਰਲ ਦੇ ਸਿਹਤ ਮੰਤਰੀ ਨੇ ਕਿਹਾ ਕਿ ਮਰੀਜ਼ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਕੁਝ ਦਿਨ ਪਹਿਲਾਂ ਹੀ ਕੇਰਲ ਆਇਆ ਸੀ ਅਤੇ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਕਿਵੇਂ ਫੈਲਦਾ ਹੈ ਮੌਕੀਪੌਕਸ ?

ਮੌਕੀਪੌਕਸ ਵਾਇਰਸ ਆਮ ਤੌਰ ‘ਤੇ ਸਵੈ-ਸੀਮਤ ਹੁੰਦਾ ਹੈ, ਜੋ ਦੋ ਤੋਂ ਚਾਰ ਹਫ਼ਤਿਆਂ ਵਿਚਕਾਰ ਰਹਿੰਦਾ ਹੈ। ਇਹ ਆਮ ਤੌਰ ‘ਤੇ ਲੰਬੇ ਅਤੇ ਨਜ਼ਦੀਕੀ ਸੰਪਰਕ ਦੁਆਰਾ ਫੈਲਦਾ ਹੈ। ਇਸ ਦੇ ਲੱਛਣਾਂ ਵਿੱਚ ਬੁਖਾਰ, ਧੱਫੜ ਅਤੇ ਸੁੱਜੇ ਹੋਏ ਲਿੰਫ ਨੋਡ ਸ਼ਾਮਲ ਹਨ। ਦੇਸ਼ ਵਿੱਚ ਮੌਕੀ ਪੌਕਸ ਦੇ ਮਾਮਲਿਆਂ ਨੂੰ ਲੈਕੇ ਸਿਹਤ ਵਿਭਾਗ ਅਲਰਟ ਤੇ ਹੈ।

ਮਲਪੁਰਮ ‘ਚ ਨਿਪਾਹ ਵਾਇਰਸ ਕਾਰਨ ਹੋਈਆਂ ਮੌਤਾਂ

ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਨਿਪਾਹ ਲਾਗ ਕਾਰਨ ਇੱਕ 24 ਸਾਲਾ ਨੌਜਵਾਨ ਦੀ ਹਾਲ ਹੀ ਵਿੱਚ ਹੋਈ ਮੌਤ ਤੋਂ ਬਾਅਦ ਕੰਟੇਨਮੈਂਟ ਜ਼ੋਨ ਸਥਾਪਤ ਕੀਤੇ ਗਏ ਸਨ। ਸਰਕਾਰ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ 9 ਸਤੰਬਰ ਨੂੰ ਜਾਨ ਗੁਆਉਣ ਵਾਲਾ ਵਿਅਕਤੀ ਨਿਪਾਹ ਵਾਇਰਸ ਨਾਲ ਸੰਕਰਮਿਤ ਸੀ। 21 ਜੁਲਾਈ ਨੂੰ ਮਲਪੁਰਮ ਦੇ ਇਕ ਲੜਕੇ ਦੀ ਨਿਪਾਹ ਇਨਫੈਕਸ਼ਨ ਕਾਰਨ ਮੌਤ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ।

Exit mobile version