Heat Wave: ਲੂ ਤੋਂ ਬਚਣ ਲਈ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ | Heatwave Alert In India 5 Simple Tips to Prevent from Stroke and Exhaustion in the Summer know full detail in punjabi Punjabi news - TV9 Punjabi

Heat Wave: ਲੂ ਤੋਂ ਬਚਣ ਲਈ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ

Updated On: 

17 Apr 2024 13:54 PM

ਮਈ-ਜੂਨ ਦੇ ਮਹੀਨੇ ਸੂਰਜ ਦੀ ਤਪਸ਼ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ । ਗਰਮੀਆਂ ਦੇ ਮੌਸਮ ਵਿੱਚ ਡਾਇਰੀਆ ਅਤੇ ਟਾਈਫਾਈਡ ਵਰਗੀਆਂ ਗੰਭੀਰ ਬਿਮਾਰੀਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਇੱਥੇ ਅਸੀਂ ਤੁਹਾਨੂੰ ਹੀਟ ਸਟ੍ਰੋਕ ਤੋਂ ਬਚਣ ਲਈ 5 ਗੱਲਾਂ ਦੱਸ ਰਹੇ ਹਾਂ, ਜੇਕਰ ਧਿਆਨ ਵਿੱਚ ਰੱਖਿਆ ਜਾਵੇ ਤਾਂ ਗਰਮੀ ਦਾ ਮੌਸਮ ਬਿਨਾਂ ਕਿਸੇ ਬੀਮਾਰੀ ਦੇ ਲੰਘ ਸਕਦਾ ਹੈ।

Heat Wave: ਲੂ ਤੋਂ ਬਚਣ ਲਈ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ

ਸੰਕੇਤਕ ਤਸਵੀਰ

Follow Us On

ਹੀਟ ਸਟ੍ਰੋਕ ਯਾਨੀ ਲੂ ਉਦੋਂ ਲੱਗਦੀ ਹੈ ਜਦੋਂ ਤੁਹਾਡਾ ਸਰੀਰ ਲੰਬੇ ਸਮੇਂ ਤੱਕ ਉੱਚ ਤਾਪਮਾਨ ਵਿੱਚ ਰਹਿਣ ਕਾਰਨ ਜਾਂ ਬਹੁਤ ਜ਼ਿਆਦਾ ਦੇਰ ਤੱਕ ਗਰਮੀ ਜਾਂ ਲੂ ਵਿੱਚ ਰਹਿਣ ਕਾਰਨ ਸਰੀਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ। ਇਸਨੂੰ ਗਰਮੀ ਕਾਰਨ ਹੋਣ ਵਾਲੀ ਸਭ ਤੋਂ ਗੰਭੀਰ ਕਿਸਮ ਦੀ ਬਿਮਾਰੀ ਵਜੋਂ ਸਮਝਿਆ ਜਾਂਦਾ ਹੈ ਜਿੱਥੇ ਸਰੀਰ ਦਾ ਤਾਪਮਾਨ 104 F ਜਾਂ ਇਸਤੋਂ ਵੀ ਵੱਧ ਤੱਕ ਪਹੁੰਚ ਜਾਂਦਾ ਹੈ। ਅਜਿਹੀ ਸਮੱਸਿਆ ਜ਼ਿਆਦਾਤਰ ਗਰਮੀਆਂ ਵਿੱਚ ਉਦੋਂ ਪੇਸ਼ ਆਉਂਦੀ ਹੈ ਜਦੋਂ ਮੌਸਮ ਸਭ ਤੋਂ ਵੱਧ ਗਰਮ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਗਰਮੀ ਦੇ ਸੰਪਰਕ ਵਿੱਚ ਆਉਣ ਕਰਕੇ ਇਸਦੀ ਸੰਭਾਵਨਾ ਵੱਧ ਹੁੰਦੀ ਹੈ।

ਲੂ ਲੱਗਣਾ ਇੱਕ ਗੰਭੀਰ ਸਿਹਤ ਸਥਿਤੀ ਹੈ ਜਿਸ ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇਹ ਤੁਹਾਡੇ ਦਿਮਾਗ, ਦਿਲ, ਗੁਰਦਿਆਂ ਅਤੇ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤੁਸੀਂ ਇਲਾਜ ਲਈ ਜਿਨ੍ਹੀਂ ਦੇਰ ਕਰਦੇ ਹੋ, ਓਨਾ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਗੰਭੀਰ ਸਿਹਤ ਸਥਿਤੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਬਾਹਰ ਹੁੰਦੇ ਹੋ ਤਾਂ ਆਪਣੇ ਆਪ ਨੂੰ ਗਰਮੀ ਅਤੇ ਲੂ ਤੋਂ ਕਿਵੇਂ ਬਚਾਉਣਾ ਹੈ? ਜੇ ਨਹੀਂ, ਤਾਂ ਇਹ ਲੇਖ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਗਰਮੀ ਦੀ ਥਕਾਵਟ ਅਤੇ ਹੀਟਸਟ੍ਰੋਕ ਨਾਲ ਨਜਿੱਠਣ ਦੇ 5 ਆਸਾਨ ਤਰੀਕਿਆਂ ਨੂੰ ਸਮਝਣ ਲਈ ਇਹ ਪੂਰਾ ਲੇਖ ਪੜ੍ਹੋ।

ਗਰਮੀ ਦੀ ਲਹਿਰ ਤੋਂ ਬਚਣ ਲਈ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ

  1. AC ਤੋਂ ਨਿਕਲ ਕੇ ਸਿੱਧੇ ਗਰਮ ਧੁੱਪ ਵਿੱਚ ਬਾਹਰ ਨਾ ਨਿਕਲੋ। ਜੇਕਰ ਤੁਸੀਂ AC ਛੱਡ ਕੇ ਸਿੱਧੇ ਕਿਸੇ ਗਰਮ ਜਗ੍ਹਾ ‘ਤੇ ਜਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਜੇਕਰ ਤੁਹਾਨੂੰ ਕਦੇ ਵੀAC ਤੋਂ ਗਰਮੀ ‘ਚ ਬਾਹਰ ਜਾਣਾ ਪਵੇ ਤਾਂ ਸਭ ਤੋਂ ਪਹਿਲਾਂ ਇਸ ਨੂੰ ਬੰਦ ਕਰ ਦਿਓ ਅਤੇ ਸਰੀਰ ਦਾ ਤਾਪਮਾਨ ਨਾਰਮਲ ‘ਤੇ ਆਉਣ ‘ਤੇ ਹੀ AC ਕਮਰੇ ‘ਚੋਂ ਬਾਹਰ ਨਿਕਲੋ।
  2. ਧੁੱਪ ‘ਚ ਨਿਕਲਦੇ ਹੀ ਠੰਡਾ ਪਾਣੀ ਪੀਣ ਦੀ ਗਲਤੀ ਕਦੇ ਵੀ ਨਾ ਕਰੋ। ਜੇਕਰ ਤੁਹਾਨੂੰ ਪਿਆਸ ਲੱਗ ਰਹੀ ਹੈ ਤਾਂ ਹਮੇਸ਼ਾ ਧੁੱਪ ਤੋਂ ਵਾਪਸ ਆ ਕੇ ਸਾਦਾ ਜਾਂ ਘੜੇ ਦਾ ਪਾਣੀ ਪੀਓ। ਸਰੀਰ ਠੰਡਾ ਹੋਣ ‘ਤੇ ਵੀ ਠੰਡਾ ਪਾਣੀ ਪੀਓ।
  3. ਲੂ ਤੋਂ ਬਚਣ ਲਈ, ਦੁਪਹਿਰ ਦੀ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ। ਜੇਕਰ ਤੁਹਾਨੂੰ ਧੁੱਪ ‘ਚ ਬਾਹਰ ਜਾਣਾ ਪਵੇ ਤਾਂ ਆਪਣੇ ਸਿਰ ਨੂੰ ਸੂਤੀ ਕੱਪੜੇ ਨਾਲ ਢੱਕ ਕੇ ਰੱਖੋ ਅਤੇ ਹਲਕੇ ਰੰਗ ਦੇ ਆਰਾਮਦਾਇਕ ਕੱਪੜੇ ਪਾਓ।
  4. ਹੀਟਸਟ੍ਰੋਕ ਤੋਂ ਬਚਣ ਲਈ ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖੋ। ਇਸ ਦੇ ਲਈ ਜਿਆਦਾ ਪਾਣੀ ਪਿਓ ਅਤੇ ਅੰਬ ਦਾ ਪਰਨਾ, ਜੂਸ, ਨਾਰੀਅਲ ਪਾਣੀ, ਨਿੰਬੂ ਪਾਣੀ ਦਾ ਸੇਵਨ ਵੀ ਕਰਦੇ ਰਹੋ। ਇਹ ਸਾਰੇ ਪੀਣ ਵਾਲੇ ਪਦਾਰਥ ਸਰੀਰ ਨੂੰ ਹਾਈਡਰੇਟ ਰੱਖਦੇ ਹਨ।
  5. ਗਰਮੀ ਦੇ ਮੌਸਮ ‘ਚ ਡਾਇਰੀਆ ਅਤੇ ਟਾਈਫਾਈਡ ਹੋਣ ਦਾ ਡਰ ਰਹਿੰਦਾ ਹੈ। ਅਜਿਹੇ ‘ਚ ਇਸ ਮੌਸਮ ‘ਚ ਤੁਹਾਨੂੰ ਸੜਕਾਂ ‘ਤੇ ਵਿਕਣ ਵਾਲੇ ਪਾਣੀ ਤੋਂ ਬਚਣਾ ਚਾਹੀਦਾ ਹੈ। ਘਰ ਤੋਂ ਪਾਣੀ ਆਪਣੇ ਨਾਲ ਲੈ ਕੇ ਜਾਓ।
Exit mobile version