Bird Flu: ਬੱਚਿਆਂ ਨੂੰ ਬਰਡ ਫਲੂ ਦਾ ਜ਼ਿਆਦਾ ਖ਼ਤਰਾ, ਅਜਿਹਾ ਕਿਉਂ ਅਤੇ ਕਿਵੇਂ ਕਰੀਏ ਬਚਾਆ? ਮਾਹਿਰਾਂ ਤੋਂ ਜਾਣੋ | Children are at high risk of bird flu know precautions and treatment Punjabi news - TV9 Punjabi

Bird Flu: ਬੱਚਿਆਂ ਨੂੰ ਬਰਡ ਫਲੂ ਦਾ ਜ਼ਿਆਦਾ ਖ਼ਤਰਾ, ਅਜਿਹਾ ਕਿਉਂ ਅਤੇ ਕਿਵੇਂ ਕਰੀਏ ਬਚਾਆ? ਮਾਹਿਰਾਂ ਤੋਂ ਜਾਣੋ

Updated On: 

13 Jun 2024 15:56 PM

ਦੁਨੀਆ ਭਰ ਵਿੱਚ ਬਰਡ ਫਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਇਨਸਾਨ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ। ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਇੱਕ 4 ਸਾਲ ਦੇ ਬੱਚੇ ਵਿੱਚ ਬਰਡ ਫਲੂ ਦਾ ਵਾਇਰਸ ਪਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਵੱਡਿਆਂ ਨਾਲੋਂ ਬਰਡ ਫਲੂ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ, ਪਰ ਅਜਿਹਾ ਕਿਉਂ ਹੈ? ਚਲੋ ਅਸੀ ਜਾਣੀਐ...

Bird Flu: ਬੱਚਿਆਂ ਨੂੰ ਬਰਡ ਫਲੂ ਦਾ ਜ਼ਿਆਦਾ ਖ਼ਤਰਾ, ਅਜਿਹਾ ਕਿਉਂ ਅਤੇ ਕਿਵੇਂ ਕਰੀਏ ਬਚਾਆ? ਮਾਹਿਰਾਂ ਤੋਂ ਜਾਣੋ

Bird Flu: ਬੱਚਿਆਂ ਨੂੰ ਬਰਡ ਫਲੂ ਦਾ ਜ਼ਿਆਦਾ ਖ਼ਤਰਾ, ਅਜਿਹਾ ਕਿਉਂ ਅਤੇ ਕਿਵੇਂ ਕਰੀਏ ਬਚਾਆ? ਮਾਹਿਰਾਂ ਤੋਂ ਜਾਣੋ

Follow Us On

ਬਰਡ ਫਲੂ ਦੁਨੀਆ ਲਈ ਇੱਕ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਇਸ ਬਿਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇਹ ਵਾਇਰਸ ਪੰਛੀਆਂ ਤੋਂ ਇਲਾਵਾ ਜਾਨਵਰਾਂ ਅਤੇ ਹੁਣ ਇਨਸਾਨਾਂ ਵਿੱਚ ਵੀ ਫੈਲ ਰਿਹਾ ਹੈ। ਕੁਝ ਦਿਨ ਪਹਿਲਾਂ ਮੈਕਸੀਕੋ ਵਿੱਚ ਬਰਡ ਫਲੂ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਹੁਣ ਭਾਰਤ ਵਿੱਚ ਵੀ ਇਸ ਵਾਇਰਸ ਦਾ ਮਨੁੱਖੀ ਸੰਕਰਮਣ ਦੇਖਿਆ ਗਿਆ ਹੈ। ਦੇਸ਼ ‘ਚ ਪੱਛਮੀ ਬੰਗਾਲ ‘ਚ 4 ਸਾਲ ਦੇ ਬੱਚੇ ਨੂੰ ਬਰਡ ਫਲੂ ਹੋ ਗਿਆ ਹੈ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਨੇ ਦਿੱਤੀ।

ਭਾਰਤ ਵਿੱਚ ਇਹ ਅਜਿਹਾ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਸਾਲ 2019 ਵਿੱਚ ਵੀ ਇੱਕ ਬੱਚੇ ਵਿੱਚ ਇਸ ਵਾਇਰਸ ਦੀ ਇਨਫੈਕਸ਼ਨ ਪਾਈ ਗਈ ਸੀ। ਹਾਲਾਂਕਿ ਇਲਾਜ ਤੋਂ ਬਾਅਦ ਬੱਚਾ ਠੀਕ ਹੋ ਗਿਆ। ਭਾਰਤ ਵਿੱਚ ਬਰਡ ਫਲੂ ਦੇ ਦੋਵੇਂ ਮਨੁੱਖੀ ਕੇਸ ਬੱਚਿਆਂ ਦੇ ਹਨ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਬੱਚੇ ਆਸਾਨੀ ਨਾਲ ਇਸ ਵਾਇਰਸ ਦਾ ਸ਼ਿਕਾਰ ਕਿਉਂ ਹੋ ਰਹੇ ਹਨ। ਇਹ ਜਾਣਨ ਲਈ ਅਸੀਂ ਮਾਹਿਰਾਂ ਨਾਲ ਗੱਲ ਕੀਤੀ ਹੈ।

ਬੱਚੇ ਖਤਰੇ ਵਿੱਚ ਕਿਉਂ ਹਨ?

ਏਮਜ਼ ਵਿੱਚ ਬਾਲ ਰੋਗ ਵਿਭਾਗ ਵਿੱਚ ਡਾਕਟਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿੱਚ ਬਰਡ ਫਲੂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਭਾਰਤ ਵਿੱਚ ਹੁਣ ਤੱਕ ਮਨੁੱਖਾਂ ਵਿੱਚ ਬਰਡ ਫਲੂ ਦੇ ਸਾਹਮਣੇ ਆਏ ਦੋ ਮਾਮਲਿਆਂ ਵਿੱਚੋਂ, ਦੋਵੇਂ ਕੇਸ ਬੱਚਿਆਂ ਦੇ ਹਨ। ਬੱਚਿਆਂ ਦੀ ਇਮਿਊਨ ਸਿਸਟਮ ਬਰਡ ਫਲੂ ਦੇ ਵਾਇਰਸ ਨਾਲ ਆਸਾਨੀ ਨਾਲ ਲੜਨ ਦੇ ਸਮਰੱਥ ਨਹੀਂ ਹੈ। ਇਸ ਕਾਰਨ ਉਹ ਆਸਾਨੀ ਨਾਲ ਇਸ ਦਾ ਸ਼ਿਕਾਰ ਹੋ ਸਕਦੇ ਹਨ।

ਕੁਝ ਵਾਇਰਸਾਂ ਦੇ ਮਾਮਲੇ ਵਿੱਚ, ਬੱਚਿਆਂ ਦੀ ਇਮਿਊਨ ਸਿਸਟਮ ਬਾਲਗਾਂ ਨਾਲੋਂ ਕਮਜ਼ੋਰ ਹੁੰਦਾ ਹੈ। ਇਸ ਕਾਰਨ ਬੱਚੇ ਜਲਦੀ ਸੰਕਰਮਿਤ ਹੋ ਜਾਂਦੇ ਹਨ। ਉਨ੍ਹਾਂ ਨੂੰ ਬਾਹਰੀ ਵਾਤਾਵਰਣ ਅਤੇ ਪੰਛੀਆਂ ਦੇ ਸੰਪਰਕ ਵਿੱਚ ਆਉਣ ਦਾ ਵੀ ਖਤਰਾ ਹੈ। ਅਜਿਹੇ ‘ਚ ਜਿਸ ਇਲਾਕੇ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ, ਉਥੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚੌਕਸ ਰਹਿਣ ਦੀ ਲੋੜ ਹੈ।

ਇਨਫੈਕਸ਼ਨ ਇਨਸਾਨਾਂ ਵਿੱਚ ਆਸਾਨੀ ਨਾਲ ਨਹੀਂ ਹੁੰਦੀ

ਬਰਡ ਫਲੂ ਦੀ ਇਨਫੈਕਸ਼ਨ ਇਨਸਾਨਾਂ ਵਿੱਚ ਆਸਾਨੀ ਨਾਲ ਨਹੀਂ ਹੁੰਦੀ। ਇਹ ਵਾਇਰਸ ਜਾਨਵਰਾਂ ਅਤੇ ਪੰਛੀਆਂ ਵਿੱਚ ਤੇਜ਼ੀ ਨਾਲ ਫੈਲਦਾ ਹੈ, ਪਰ ਇਸ ਦਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਸੰਚਾਰ ਕਰਨਾ ਮੁਸ਼ਕਲ ਹੈ। ਇਨਫੈਕਸ਼ਨ ਦੇ ਮਾਮਲੇ ਜੋ ਮਨੁੱਖਾਂ ਵਿੱਚ ਹੋਏ ਹਨ। ਉਹ ਜਾਨਵਰਾਂ ਜਾਂ ਪੰਛੀਆਂ ਦੇ ਸੰਪਰਕ ਤੋਂ ਬਾਅਦ ਆਏ ਹਨ।

ਬਰਡ ਫਲੂ ਦੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦੇ ਬਹੁਤ ਘੱਟ ਮਾਮਲੇ ਹਨ। ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ, ਹਾਲਾਂਕਿ ਮਨੁੱਖੀ ਸੰਕਰਮਣ ਦੇ ਖਤਰੇ ਨੂੰ ਦੇਖਦੇ ਹੋਏ ਸਾਵਧਾਨ ਰਹਿਣ ਦੀ ਲੋੜ ਹੈ। ਸਾਨੂੰ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਵਧੇਰੇ ਸੁਚੇਤ ਰਹਿਣਾ ਹੋਵੇਗਾ। ਜਿਨ੍ਹਾਂ ਖੇਤਰਾਂ ਵਿੱਚ ਬਰਡ ਫਲੂ ਦੇ ਕੇਸ ਵੱਧ ਰਹੇ ਹਨ, ਉਨ੍ਹਾਂ ਵਿੱਚ ਸਾਵਧਾਨੀ ਵਰਤਣੀ ਪਵੇਗੀ।

Exit mobile version