ਕੇਕ ਨਾਲ ਹੁੰਦਾ ਹੈ ਕੈਂਸਰ ਦਾ ਖਤਰਾ! ਕਰਨਾਟਕ ‘ਚ ਫੂਡ ਸੇਫਟੀ ਅਤੇ ਕੁਆਲਿਟੀ ਵਿਭਾਗ ਦੀ ਰਿਪੋਰਟ ‘ਚ ਵੱਡਾ ਖੁਲਾਸਾ

Updated On: 

03 Oct 2024 19:15 PM

Cake Cause Cancer: ਕਰਨਾਟਕ ਦੇ ਫੂਡ ਸੇਫਟੀ ਐਂਡ ਕੁਆਲਿਟੀ ਰੈਗੂਲੇਟਰੀ ਵੱਲੋਂ ਕੀਤੀ ਜਾਂਚ ਦੌਰਾਨ ਕੇਕ ਦੇ 12 ਸੈਂਪਲਾਂ ਵਿੱਚ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਪਾਏ ਗਏ ਹਨ। ਫੂਡ ਸੇਫਟੀ ਐਂਡ ਕੁਆਲਿਟੀ ਰੈਗੂਲੇਟਰੀ ਨੇ ਕਿਹਾ ਕਿ ਨਕਲੀ ਰੰਗਾਂ ਦੀ ਜ਼ਿਆਦਾ ਵਰਤੋਂ ਨਾ ਸਿਰਫ ਕੈਂਸਰ ਦੇ ਖਤਰੇ ਨੂੰ ਵਧਾਉਂਦੀ ਹੈ, ਸਗੋਂ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

ਕੇਕ ਨਾਲ ਹੁੰਦਾ ਹੈ ਕੈਂਸਰ ਦਾ ਖਤਰਾ! ਕਰਨਾਟਕ ਚ ਫੂਡ ਸੇਫਟੀ ਅਤੇ ਕੁਆਲਿਟੀ ਵਿਭਾਗ ਦੀ ਰਿਪੋਰਟ ਚ ਵੱਡਾ ਖੁਲਾਸਾ

ਕੇਕ ਨਾਲ ਕੈਂਸਰ ਦਾ ਖਤਰਾ!

Follow Us On

ਸਥਾਨਕ ਤੌਰ ‘ਤੇ ਬਣੇ ਕੇਕ ਵਿਚ ਵਰਤੇ ਜਾਣ ਵਾਲੇ ਤੱਤਾਂ ਨਾਲ ਕੈਂਸਰ ਦਾ ਖਤਰਾ ਹੋ ਸਕਦਾ ਹੈ। ਕਰਨਾਟਕ ਦੇ ਫੂਡ ਸੇਫਟੀ ਅਤੇ ਕੁਆਲਿਟੀ ਡਿਪਾਰਟਮੈਂਟ ਨੇ ਇਸ ਦੇ ਮੱਦੇਨਜ਼ਰ ਚੇਤਾਵਨੀ ਜਾਰੀ ਕੀਤੀ ਹੈ। ਫੂਡ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੋਣ ‘ਤੇ ਕੇਕ ਦੇ ਸੈਂਪਲ ਲਏ ਗਏ ਅਤੇ ਕੇਕ ‘ਚ ਵਰਤੇ ਜਾਣ ਵਾਲੇ ਤੱਤਾਂ ਦੀ ਜਾਂਚ ਕੀਤੀ ਗਈ। ਟੈਸਟ ਕੀਤੇ ਗਏ ਕੇਕ ਦੇ 12 ਨਮੂਨਿਆਂ ਵਿੱਚ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਪਾਏ ਗਏ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਰੈੱਡ ਵੈਲਵੇਟ ਅਤੇ ਬਲੈਕ ਫੋਰੈਸਟ ਕੇਕ ‘ਚ ਜ਼ਿਆਦਾ ਰੰਗਾਂ ਦੀ ਵਰਤੋਂ ਕਾਰਨ ਇਹ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ।

ਕੇਕ ਦੇ 12 ਨਮੂਨਿਆਂ ਵਿੱਚ ਅਲੂਨਾ ਰੈੱਡ, ਸਨਸੈੱਟ ਯੈਲੋ, ਪੋਨੁਸੀਆ 4ਆਰ, ਕੋਰਮੀਓਸਿਨ ਪਾਏ ਗਏ ਹਨ। ਇਨ੍ਹਾਂ ਨਕਲੀ ਰੰਗਾਂ ਦਾ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਰੈੱਡ ਵੈਲਵੇਟ ਅਤੇ ਬਲੈਕ ਫੋਰੈਸਟ ਕੇਕ ਲਈ ਰੰਗਾਂ ਦੀ ਵਰਤੋਂ ਦੀ ਮਨਾਹੀ ਹੈ। ਅਧਿਕਾਰੀਆਂ ਨੇ ਕੇਕ ਨਿਰਮਾਤਾਵਾਂ ਨੂੰ ਫੂਡ ਸੇਫਟੀ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਸਟੇਟ ਡਿਪਾਰਟਮੈਂਟ ਆਫ ਫੂਡ ਸੇਫਟੀ ਐਂਡ ਕੁਆਲਿਟੀ ਨੇ ਸਥਾਨਕ ਬੇਕਰੀਆਂ ਨੂੰ ਅਜਿਹੇ ਕੇਕ ਵੇਚਣ ਵਿਰੁੱਧ ਚੇਤਾਵਨੀ ਦਿੱਤੀ ਹੈ ਜਿਸ ਵਿੱਚ ਬਹੁਤ ਜ਼ਿਆਦਾ ਨਕਲੀ ਰੰਗ ਹੁੰਦੇ ਹਨ।

ਕੇਕ ਦੇ 12 ਨਮੂਨਿਆਂ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ

ਸਿਹਤ ਅਧਿਕਾਰੀਆਂ ਨੇ 235 ਕੇਕ ਦੇ ਨਮੂਨਿਆਂ ਵਿੱਚੋਂ 223 ਨੂੰ ਖਾਣ ਲਈ ਸੁਰੱਖਿਅਤ ਪਾਇਆ, ਜਦੋਂ ਕਿ 12 ਨਮੂਨਿਆਂ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਪਾਏ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਨਕਲੀ ਰੰਗ ਜਿਵੇਂ ਕਿ ਐਲੂਰਾ ਰੈੱਡ, ਸਨਸੈਟ ਯੈਲੋ ਐਫਸੀਐਫ, ਪੋਨਸੀਓ 4ਆਰ, ਟਾਰਟਰਾਜ਼ੀਨ ਅਤੇ ਕਾਰਮੋਇਸੀਨ ਸਨ। ਇਹ ਰੰਗ ਰੈੱਡ ਵੈਲਵੇਟ ਅਤੇ ਬਲੈਕ ਫੋਰੈਸਟ ਵਰਗੀਆਂ ਕਿਸਮਾਂ ਵਿੱਚ ਮੌਜੂਦ ਸਨ।

ਸਟੇਟ ਫੂਡ ਸੇਫਟੀ ਐਂਡ ਕੁਆਲਿਟੀ ਰੈਗੂਲੇਟਰ ਨੇ ਇਕ ਬਿਆਨ ‘ਚ ਕਿਹਾ ਕਿ ਨਕਲੀ ਰੰਗਾਂ ਦੀ ਜ਼ਿਆਦਾ ਵਰਤੋਂ ਨਾ ਸਿਰਫ ਕੈਂਸਰ ਦੇ ਖਤਰੇ ਨੂੰ ਵਧਾਉਂਦੀ ਹੈ ਸਗੋਂ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

ਫੂਡ ਸੇਫਟੀ ਕਮਿਸ਼ਨਰ ਸ਼੍ਰੀਨਿਵਾਸ ਕੇ ਨੇ ਵੀ ਬੇਕਰੀਆਂ ਨੂੰ ਉਨ੍ਹਾਂ ਦੇ ਕੇਕ ਵਿੱਚ ਹਾਨੀਕਾਰਕ ਰਸਾਇਣਾਂ ਅਤੇ ਨਕਲੀ ਰੰਗਾਂ ਦੀ ਵਰਤੋਂ ਕਰਨ ਵਿਰੁੱਧ ਚੇਤਾਵਨੀ ਦਿੱਤੀ, ਜਿਨ੍ਹਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਦੁਆਰਾ ਨਿਰਧਾਰਤ ਮਾਪਦੰਡ ਤੋਂ ਵੱਧ ਮਿਲਾਇਆ ਗਿਆ ਸੀ।

ਨਕਲੀ ਰੰਗਾਂ ਦੀ ਵਰਤੋਂ ਕਰਨ ਵਿਰੁੱਧ ਚੇਤਾਵਨੀ

FSSAI ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਆਦਾਤਰ ਖਾਦ ਰੰਗ 100 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਹੋਣੇ ਚਾਹੀਦੇ ਹਨ। ਐਲੂਰਾ ਰੈੱਡ, ਸਨਸੈਟ ਯੈਲੋ ਐਫਸੀਐਫ, ਪੋਨਸੀਓ 4ਆਰ, ਟਾਰਟਰਾਜ਼ੀਨ ਅਤੇ ਕਾਰਮੋਸਿਨ ਨੂੰ 100 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਦੀ ਵੱਧ ਤੋਂ ਵੱਧ ਮਾਤਰਾ ਖਾਦ ਪਦਾਰਥਾਂ ਵਿੱਚ ਮਿਲਾਇਆ ਜਾਣਾ ਚਾਹੀਦਾ ਹੈ।

ਫੂਡ ਸੇਫਟੀ ਕਮਿਸ਼ਨਰ ਸ਼੍ਰੀਨਿਵਾਸ ਕੇ ਨੇ ਵੀ ਬੇਕਰੀਆਂ ਨੂੰ ਉਨ੍ਹਾਂ ਦੇ ਕੇਕ ਵਿੱਚ ਹਾਨੀਕਾਰਕ ਰਸਾਇਣਾਂ ਅਤੇ ਨਕਲੀ ਰੰਗਾਂ ਦੀ ਵਰਤੋਂ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ।

ਇਹ ਚੇਤਾਵਨੀ ਸਿਹਤ ਅਧਿਕਾਰੀਆਂ ਦੁਆਰਾ ਭੋਜਨ ਵਿਕਰੇਤਾਵਾਂ ਨੂੰ ਕਾਟਨ ਕੈਂਡੀ ਅਤੇ ‘ਗੋਬੀ ਮੰਚੂਰਿਅਨ’ ਵਿੱਚ ਰੋਡਾਮਾਈਨ-ਬੀ ਸ਼ਾਮਲ ਕਰਨ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਆਈ ਹੈ। ਇਸ ਪਾਬੰਦੀ ਦੀ ਉਲੰਘਣਾ ਕਰਨ ‘ਤੇ 7 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

Exit mobile version