ਕੀ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਵੱਡਾ ਕਰ ਰਹੇ ਆਈਟਮ ਸਾਂਗ ਅਤੇ ਐਡਲਟ ਮਿਊਜ਼ਿਕ? ਇੰਝ ਆ ਰਹੇ ਬਦਲਾਅ
Adult Music Impact on Child: ਡਾ: ਪਟੇਲ ਨੇ ਕਿਹਾ, ਛੋਟੇ ਬੱਚਿਆਂ ਦੀਆਂ ਅਸ਼ਲੀਲ ਹਰਕਤਾਂ ਤੇ ਵੱਡੀਆਂ ਵੱਲੋਂ ਪਿਆਰ ਲੁਟਾਉਂਦੇ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਦਾ ਹੈ। ਇਸ ਵਿੱਚ ਕੁਝ ਵੀ ਪਿਆਰਾ ਨਹੀਂ ਹੈ। ਇਹ ਛੋਟੀ ਉਮਰ ਵਿੱਚ ਬੱਚੇ ਦੀ ਭਾਵਨਾਤਮਕ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਹੜੇ ਮਾਪੇ ਸਟੇਜ 'ਤੇ ਪ੍ਰਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ ਅਤੇ ਅਜਿਹਾ ਨਹੀਂ ਕਰ ਪਾਉਂਦੇ ਹਨ, ਉਹ ਆਪਣੇ ਬੱਚਿਆਂ ਰਾਹੀਂ ਆਪਣੇ ਸੁਪਨਿਆਂ ਨੂੰ ਜਿਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਮਝੇ ਜਾਂ ਸੋਚੇ ਬਿਨਾਂ ਕਿ ਇਹ ਉਨ੍ਹਾਂ ਦੀ ਉਮਰ ਲਈ ਢੁਕਵਾਂ ਹੈ ਜਾਂ ਨਹੀਂ।
ਬੱਚੇ ਟੀਵੀ ‘ਤੇ ਆਈਟਮ ਸਾਂਗ ਅਤੇ ਹੋਰ ਗੀਤ ਦੇਖਦੇ ਹਨ। ਇਸ ਦਾ ਅਸਰ ਉਨ੍ਹਾਂ ਦੇ ਮਨ ‘ਤੇ ਪੈ ਰਿਹਾ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਇਸ ਕਰਕੇ ਬੱਚੇ ਸਮੇਂ ਤੋਂ ਪਹਿਲਾਂ ਵੱਡੇ ਹੋ ਰਹੇ ਹਨ। ਮੁੰਬਈ ਸਥਿਤ ਬਾਲ ਮਨੋਵਿਗਿਆਨੀ ਅਤੇ ਪੇਰੈਂਟਿੰਗ ਕਾਉਂਸਲਰ ਰਿਧੀ ਦੋਸ਼ੀ ਪਟੇਲ ਨੇ ਕਿਹਾ, “ਮੇਰੇ ਕੋਲ ਇੱਕ ਬੱਚੀ ਆਈ ਸੀ। ਉਹ ਪਹਿਲਾਂ ਕੁਝ ਡਾਂਸ ਰਿਐਲਿਟੀ ਸ਼ੋਅ ਲਈ ਆਡੀਸ਼ਨ ਦੇਣ ਗਈ ਸੀ। 7 ਸਾਲ ਦੀ ਬੱਚੀ ਨੇ ਆਪਣੇ ਸ਼ਰੀਰ ਤੇ ਇੱਕ ਅਜਿਹੀ ਤਸਵੀਰ ਬਣਾਉਣੀ ਸ਼ੁਰੂ ਕਰ ਦਿੱਤੀ ਜੋ ਹਰ ਕੁੜੀ ਕੋਲ ਹੋਣੀ ਚਾਹੀਦੀ ਹੈ। ਉਹ ਆਪਣੀ ਛਾਤੀ ‘ਤੇ ਕਾਗਜ਼ ਦੀਆਂ ਗੇਂਦਾਂ ਰੱਖਦੀ ਸੀ ਤਾਂ ਜੋ ਵਧੀ ਹੋਈ ਬ੍ਰੈਸਟ ਦਿਖੇ ਜੋ ਬੱਚਿਆਂ ਵਿੱਚ ਨਹੀਂ ਹੁੰਦਾ।
ਅੱਜਕੱਲ੍ਹ ਬਹੁਤ ਸਾਰੇ ਮਾਪਿਆ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਗੀਤਾਂ ‘ਤੇ ਨੱਚਣ ਵਿੱਚ ਕੁਝ ਵੀ ਗਲਤ ਨਹੀਂ ਦਿਖਦਾ ਜੋ ਉਨ੍ਹਾਂ ਦੀ ਉਮਰ ਦੇ ਅਨੁਕੂਲ ਨਹੀਂ ਹਨ। ਜਦੋਂ ਘਰ ਵਿਚ ਜਾਂ ਪਾਰਟੀਆਂ ਦੌਰਾਨ ਅਜਿਹੇ ਗੀਤ ਵੱਜਦੇ ਹਨ ਤਾਂ ਬੱਚੇ ਵੀ ਇਨ੍ਹਾਂ ‘ਤੇ ਨੱਚਦੇ ਹਨ। ਬਾਲਗ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਸ ਦਾ ਬੱਚਿਆਂ ਦੇ ਮਨਾਂ ‘ਤੇ ਕੀ ਪ੍ਰਭਾਵ ਪਵੇਗਾ, ਇਸ ਵੱਲ ਧਿਆਨ ਨਹੀਂ ਦਿੰਦੇ। ਪਰ, ਇਹ ਸਮਝਣ ਦੀ ਲੋੜ ਹੈ ਕਿ ਅਜਿਹੇ ਗੀਤ ਬੱਚੇ ਦੇ ਮਨ ‘ਤੇ ਡੂੰਘਾ ਪ੍ਰਭਾਵ ਪਾ ਸਕਦੇ ਹਨ। ਉਹ ਇਹ ਨਹੀਂ ਜਾਣ ਪਾਉਂਦੇ ਹਨ ਕਿ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਲਈ ਕੀ ਚੰਗਾ ਹੈ ਅਤੇ ਕੀ ਨਹੀਂ।
ਬਿਨਾਂ ਸਮਝੇ ਨਕਲ ਕਰਨ ਲੱਗ ਜਾਂਦੇ ਹਨ ਬੱਚੇ
ਡਾਕਟਰ ਪਟੇਲ ਨੇ ਦੱਸਿਆ ਕਿ ਕੁਝ ਕਿਸਮ ਦੇ ਗੀਤ ਬੱਚਿਆਂ ਲਈ ਠੀਕ ਨਹੀਂ ਹਨ। ਖਾਸ ਤੌਰ ‘ਤੇ ਜੇਕਰ ਉਹ ਹਿੰਸਾ, ਨਸ਼ੇ, ਸੈਕਸ ਜਾਂ ਅਜਿਹੀਆਂ ਹੋਰ ਚੀਜ਼ਾਂ ਨੂੰ ਦਰਸਾਉਂਦੇ ਹੋਣ। ਬੱਚੇ ਬਿਨਾਂ ਸਮਝੇ ਉਨ੍ਹਾਂ ਗੀਤਾਂ ਦੀ ਨਕਲ ਕਰ ਦਿੰਦੇ ਹਨ। ਬੱਚੇ ਅਜਿਹੇ ਗੀਤਾਂ ਦੇ ਸ਼ਬਦਾਂ ਦੇ ਅਰਥ ਪੁੱਛਣ ਲੱਗ ਪੈਂਦੇ ਹਨ। ਜੇਕਰ ਮਾਪੇ ਸਹੀ ਜਵਾਬ ਨਹੀਂ ਦੇ ਪਾਉਂਦੇ ਤਾਂ ਬੱਚੇ ਆਪਣੇ ਦੋਸਤਾਂ ਜਾਂ ਹੋਰ ਲੋਕਾਂ ਤੋਂ ਪੁੱਛਣਗੇ। ਉਨ੍ਹਾਂ ਨੂੰ ਗਲਤ ਜਾਣਕਾਰੀ ਮਿਲ ਸਕਦੀ ਹੈ। ਇਹ ਚਿੰਤਾ ਦਾ ਵਿਸ਼ਾ ਹੈ।
ਗਲਤ ਗੀਤਾਂ ਨਾਲ ਪ੍ਰਭਾਵਿਤ ਹੁੰਦਾ ਹੈ ਬੱਚਿਆਂ ਦਾ ਨੈਤਿਕ ਵਿਕਾਸ
ਬਾਲ ਮਨੋਵਿਗਿਆਨੀ ਰੀਨਾ ਚੋਪੜਾ ਨੇ ਦੱਸਿਆ ਕਿ ਬੱਚੇ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ। ਗਲਤ ਕਿਸਮ ਦਾ ਸੰਗੀਤ ਸੁਣਨਾ ਅਤੇ ਦੇਖਣਾ ਵਿਵਹਾਰ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਨੂੰ ਸੰਭਾਲਣ ਲਈ ਉਹ ਭਾਵਨਾਤਮਕ ਤੌਰ ‘ਤੇ ਤਿਆਰ ਨਹੀਂ ਹਨ। ਅਸਲੀਅਤ ਅਤੇ ਕਲਪਨਾ ਵਿੱਚ ਫਰਕ ਕਰਨ ਦੀ ਉਨ੍ਹਾਂ ਦੀ ਯੋਗਤਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦਾ ਨੈਤਿਕ ਵਿਕਾਸ ਪ੍ਰਭਾਵਿਤ ਹੁੰਦਾ ਹੈ।
ਬੱਚਿਆ ਨੂੰ ਕੰਟਰੋਲ ਕਰਨ ਪ੍ਰਤੀ ਲਾਪਰਵਾਹੀ ਨਾ ਵਰਤਣ ਮਾਪੇ
ਬੱਚਿਆਂ ਲਈ ਆਪਣੇ ਆਪ ਨੂੰ ਰਚਨਾਤਮਕ ਢੰਗ ਨਾਲ ਖੋਜਣਾ ਅਤੇ ਪ੍ਰਗਟ ਕਰਨਾ ਮਹੱਤਵਪੂਰਨ ਹੈ। ਉਹਨਾਂ ਨੂੰ ਇਹ ਸਮਝਣ ਅਤੇ ਉਨਹ੍ਆਂ ਦੇ ਸਾਹਮਣਏ ਆਉਣ ਵਾਲੀਆਂ ਗੱਲਾਂ ਨੂੰ ਸਮਝਨ ਵਿੱਚ ਮਦਦ ਕਰਨ ਲਈ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਰੀਨਾ ਚੋਪੜਾ ਨੇ ਦੱਸਿਆ ਕਿ ਬੱਚਿਆਂ ਨੂੰ ਗਲਤ ਸੰਗੀਤ ਅਤੇ ਮੀਡੀਆ ਦੇ ਸੰਪਰਕ ਵਿੱਚ ਆਉਣ ਤੋਂ ਰੋਕਣ ਲਈ ਮਾਪਿਆਂ ਦਾ ਕੰਟਰੋਲ ਜ਼ਰੂਰੀ ਹੈ। ਕੁਝ ਮਾਪੇ ਜ਼ਿਆਦਾ ਲਾਪਰਵਾਹ ਹੁੰਦੇ ਹਨ। ਅਜਿਹਾ ਕਰਨ ਨਾਲ ਬੱਚਿਆਂ ‘ਤੇ ਡੂੰਘਾ ਅਸਰ ਪੈ ਸਕਦਾ ਹੈ।