The Legend of Maula Jatt: ਜਾਣੋ ਭਾਰਤ ਵਿੱਚ ਕਦੋਂ ਰਿਲੀਜ਼ ਹੋਵੇਗੀ ਪਾਕਿਸਤਾਨ ਦੀ ਸਭ ਤੋਂ ਵੱਡੀ ਫਿਲਮ | The Legend of Maula Jatt pakistani movie Release Date In India know full in punjabi Punjabi news - TV9 Punjabi

The Legend of Maula Jatt: ਜਾਣੋ ਭਾਰਤ ਵਿੱਚ ਕਦੋਂ ਰਿਲੀਜ਼ ਹੋਵੇਗੀ ਪਾਕਿਸਤਾਨ ਦੀ ਸਭ ਤੋਂ ਵੱਡੀ ਫਿਲਮ

Published: 

20 Aug 2024 11:43 AM

The Legend of Maula Jatt Release Date In India: ਕਈ ਪਾਕਿਸਤਾਨੀ ਕਲਾਕਾਰਾਂ ਦੀ ਲੋਕਪ੍ਰਿਯਤਾ ਭਾਰਤ 'ਚ ਕਿਤੇ ਜ਼ਿਆਦਾ ਹੈ, ਜਿਨ੍ਹਾਂ 'ਚ ਫਵਾਦ ਖਾਨ, ਮਾਹਿਰਾ ਖਾਨ ਵਰਗੇ ਕਲਾਕਾਰਾਂ ਦੇ ਨਾਂ ਸ਼ਾਮਲ ਹਨ। ਪਾਕਿਸਤਾਨੀ ਕਲਾਕਾਰਾਂ ਨੂੰ ਪਸੰਦ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਫਵਾਦ ਖਾਨ ਅਤੇ ਮਾਹਿਰਾ ਖਾਨ ਸਟਾਰਰ ਪਾਕਿਸਤਾਨ ਦੀ ਬਲਾਕਬਸਟਰ ਫਿਲਮ ਜਲਦ ਹੀ ਭਾਰਤ 'ਚ ਰਿਲੀਜ਼ ਹੋਣ ਜਾ ਰਹੀ ਹੈ। ਭਾਰਤੀ ਦਰਸ਼ਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।

The Legend of Maula Jatt: ਜਾਣੋ ਭਾਰਤ ਵਿੱਚ ਕਦੋਂ ਰਿਲੀਜ਼ ਹੋਵੇਗੀ ਪਾਕਿਸਤਾਨ ਦੀ ਸਭ ਤੋਂ ਵੱਡੀ ਫਿਲਮ

'ਦ ਲੀਜੈਂਡ ਆਫ ਮੌਲਾ ਜੱਟ'

Follow Us On

The Legend of Maula Jatt Release Date: ਪਾਕਿਸਤਾਨੀ ਡਰਾਮੇ ਭਾਰਤ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਉੱਥੋਂ ਦੇ ਸਿਤਾਰਿਆਂ ਨੇ ਵੀ ਇੱਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਕਈ ਪਾਕਿਸਤਾਨੀ ਕਲਾਕਾਰਾਂ ਨੇ ਬਾਲੀਵੁੱਡ ਵਿੱਚ ਵੀ ਕੰਮ ਕੀਤਾ ਹੈ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਪਾਕਿਸਤਾਨੀ ਸਿਨੇਮਾ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਲਈ ਜਲਦੀ ਹੀ ਇੱਕ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ। ਹੁਣ ਜ਼ੀ ਸਟੂਡੀਓ ਪਾਕਿਸਤਾਨ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਨੂੰ ਭਾਰਤੀ ਦਰਸ਼ਕਾਂ ਤੱਕ ਪਹੁੰਚਾਉਣ ਲਈ ਪੂਰੀ ਤਿਆਰੀ ਕਰ ਰਿਹਾ ਹੈ।

ਭਾਰਤੀ ਦਰਸ਼ਕ ਜਲਦੀ ਹੀ ਪਾਕਿਸਤਾਨ ਦੇ ਦਿੱਗਜ ਅਭਿਨੇਤਾ ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਭੂਮਿਕਾ ਵਾਲੀ ‘ਦ ਲੀਜੈਂਡ ਆਫ ਮੌਲਾ ਜੱਟ’ ਦੇਖਣ ਦੇ ਯੋਗ ਹੋਣਗੇ। ਇਹ ਫਿਲਮ ਭਾਰਤ ‘ਚ ਅਗਲੇ ਮਹੀਨੇ ਯਾਨੀ ਸਤੰਬਰ ਦੀ ਸ਼ੁਰੂਆਤ ‘ਚ ਰਿਲੀਜ਼ ਹੋ ਸਕਦੀ ਹੈ। ਇਹ ਫਿਲਮ 13 ਅਕਤੂਬਰ 2022 ਨੂੰ ਪਾਕਿਸਤਾਨ ‘ਚ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ ‘ਚ ਫਵਾਦ ਖਾਨ, ਮਾਹਿਰਾ ਖਾਨ, ਹੁਮੈਮਾ ਮਲਿਕ ਅਤੇ ਹਮਜ਼ਾ ਅੱਬਾਸੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ।

2022 ‘ਚ ਵੀ ਰਿਲੀਜ਼ ਹੋਣ ਦੀ ਖਬਰ ਸੀ

ਭਾਰਤ ‘ਚ ਵੀ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਦਸੰਬਰ 2022 ‘ਚ ਇਸ ਫਿਲਮ ਨੂੰ ਭਾਰਤ ‘ਚ ਰਿਲੀਜ਼ ਕਰਨ ਦੀਆਂ ਖਬਰਾਂ ਵੀ ਕਾਫੀ ਤੇਜ਼ੀ ਨਾਲ ਆ ਰਹੀਆਂ ਸਨ ਪਰ ਕੁਝ ਕਾਰਨਾਂ ਕਰਕੇ ‘ਦ ਲੀਜੈਂਡ ਆਫ ਮੌਲਾ ਜੱਟ’ ਭਾਰਤੀ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋ ਸਕੀ। ਇਸ ਫਿਲਮ ਨੂੰ ਲੈ ਕੇ ਲੋਕਾਂ ਦਾ ਇੰਤਜ਼ਾਰ ਹੁਣ ਖਤਮ ਹੋ ਸਕਦਾ ਹੈ। ਜੇਕਰ ਇਹ ਫ਼ਿਲਮ ਭਾਰਤ ਵਿੱਚ ਰਿਲੀਜ਼ ਹੁੰਦੀ ਹੈ ਤਾਂ ਫ਼ਿਲਮਾਂ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਵੱਡਾ ਹੁਲਾਰਾ ਮਿਲੇਗਾ।

ਕਈ ਵੱਡੀਆਂ ਫਿਲਮਾਂ ਦੇ ਟੁੱਟ ਗਏ ਰਿਕਾਰਡ

‘ਦ ਲੀਜੈਂਡ ਆਫ ਮੌਲਾ ਜੱਟ’ ਨੂੰ ਪਾਕਿਸਤਾਨੀ ਫਿਲਮਕਾਰ ਬਿਲਾਲ ਲਾਸ਼ਾਰੀ ਨੇ ਬਣਾਇਆ ਹੈ, ਇਸ ਫਿਲਮ ਦਾ ਬਜਟ ਸਿਰਫ 45 ਕਰੋੜ ਸੀ। ਇਸ ਫਿਲਮ ਨੇ ਪਾਕਿਸਤਾਨ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਕਾਫੀ ਕਮਾਈ ਕੀਤੀ ਹੈ। ‘ਦ ਲੀਜੈਂਡ ਆਫ ਮੌਲਾ ਜੱਟ’ ਨੇ ਦੁਨੀਆ ਭਰ ‘ਚ 300 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ। ਕਈ ਥਾਵਾਂ ‘ਤੇ ਇਹ ਅੰਕੜਾ 400 ਕਰੋੜ ਰੁਪਏ ਵੀ ਦੱਸਿਆ ਗਿਆ ਹੈ। ਇਸ ਫਿਲਮ ਨੇ ਕਈ ਵੱਡੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।

ਇਹ ਫਿਲਮ ਮੌਲਾ ਜੱਟ ਅਤੇ ਨੂਰੀ ਨਾਟ ਦੀ ਕਲਾਸਿਕ ਕਹਾਣੀ ‘ਤੇ ਆਧਾਰਿਤ ਹੈ। ਇਹ ਪੰਜਾਬੀ ਭਾਸ਼ਾ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਬਿਲਾਲ ਲਾਸ਼ਾਰੀ ਨੇ ਸਾਲ 2018 ‘ਚ ਹੀ ਇਸ ਫਿਲਮ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਸੀ। ‘ਦ ਲੀਜੈਂਡ ਆਫ ਮੌਲਾ ਜੱਟ’ ਨੇ ਪਾਕਿਸਤਾਨੀ ਕਰੰਸੀ ‘ਚ 200 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਪਾਕਿਸਤਾਨ ‘ਚ ਰਿਕਾਰਡ ਬਣਾਇਆ ਹੈ।

2001 ਵਿੱਚ ਕਰੀਅਰ ਦੀ ਕੀਤੀ ਸ਼ੁਰੂਆਤ

ਫਵਾਦ ਖਾਨ ਨੇ ਬਾਲੀਵੁੱਡ ‘ਚ ਵੀ ਫਿਲਮਾਂ ਕੀਤੀਆਂ ਹਨ। ਉਹਨਾਂ ਨੇ ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ, ਆਲੀਆ ਭੱਟ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਫਵਾਦ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2001 ‘ਚ ਕੀਤੀ ਸੀ ਪਰ ਉਨ੍ਹਾਂ ਦੀ ਪਹਿਲੀ ਫਿਲਮ 2007 ‘ਚ ਆਈ ਸੀ। ਇਸ ਫਿਲਮ ਦਾ ਨਾਂ ‘ਖੁਦਾ ਕੇ ਲੀਏ’ ਹੈ, ਜਿਸ ਨੂੰ ਇੰਟਰਨੈਸ਼ਨਲ ਮਾਰਕਿਟ ‘ਚ ‘ਇਨ ਦਾ ਨੇਮ ਆਫ ਗੌਡ’ ਦੇ ਨਾਂ ਨਾਲ ਵੀ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਨੂੰ ਸ਼ੋਏਬ ਮਨਸੂਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ ਅਤੇ ਸ਼ਾਨ ਸ਼ਾਹਿਦ, ਫਵਾਦ ਖਾਨ ਅਤੇ ਇਮਾਨ ਅਲੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ‘ਖੁਦਾ ਕੇ ਲੀਏ’ ਪਾਕਿਸਤਾਨ ਵਿੱਚ 20 ਜੁਲਾਈ 2007 ਨੂੰ ਅਤੇ ਭਾਰਤ ਵਿੱਚ 4 ਅਪ੍ਰੈਲ 2008 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਅਧਿਕਾਰਤ ਤੌਰ ‘ਤੇ ਭਾਰਤੀ ਫਿਲਮ ਫੈਸਟੀਵਲ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ।

2014 ‘ਚ ‘ਖੂਬਸੂਰਤ’ ਨਾਲ ਕੀਤੀ ਐਂਟਰੀ

ਫਵਾਦ ਨੇ 2014 ‘ਚ ਸੋਨਮ ਕਪੂਰ ਨਾਲ ਫਿਲਮ ‘ਖੂਬਸੂਰਤ’ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ, ਜਿਸ ਤੋਂ ਬਾਅਦ ਉਹ ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ‘ਚ ਵੀ ਨਜ਼ਰ ਆਏ। 2016 ‘ਚ ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ‘ਤੇ ਭਾਰਤ ‘ਚ ਕੰਮ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਪਾਬੰਦੀ ਤੋਂ ਬਾਅਦ ਫਵਾਦ ਖਾਨ ਦੀ ਬਾਲੀਵੁੱਡ ‘ਚ ਵਾਪਸੀ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਫਵਾਦ ‘ਭੂਲ ਭੁਲਾਇਆ 3’ ‘ਚ ਕੈਮਿਓ ਰੋਲ ਕਰਨਗੇ, ਪਰ ਇਸ ਖਬਰ ‘ਤੇ ਸਫਾਈ ਨਹੀਂ ਦਿੱਤੀ ਗਈ ਹੈ।

ਰਿਪੋਰਟ ਮੁਤਾਬਕ ਫਵਾਦ 8 ਸਾਲ ਬਾਅਦ ਵਾਣੀ ਕਪੂਰ ਨਾਲ ਬਾਲੀਵੁੱਡ ‘ਚ ਵਾਪਸੀ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਵੀ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਰਿਪੋਰਟ ‘ਚ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਫਿਲਮ ਦੀ ਸ਼ੂਟਿੰਗ ਲੰਡਨ ‘ਚ ਸ਼ੁਰੂ ਹੋਵੇਗੀ। ਨਿਰਮਾਤਾਵਾਂ ਨੇ ਇਸ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

Exit mobile version