ਸੁਨੰਦਾ ਸ਼ਰਮਾ ਨੇ Boyfriend ਨਾਲ ਕੀਤੀ ਪੋਸਟ ਸ਼ੇਅਰ, Mystery Man ਨੇ ਨਹੀਂ ਦਿਖਾਇਆ Face
Sunand Sharma with Boyfriend: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅ ਕੀਤੀ ਹੈ। ਇਸ ਪੋਸਟ ਵਿੱਚ ਗਾਇਕਾ ਇੱਕ Mystery Man ਨਾਲ ਦਿਖਾਈ ਦੇ ਰਹੀ ਹੈ। ਪੋਸਟ ਸ਼ੇਅਰ ਕਰਦੇ ਹੋਏ ਸੁਨੰਦਾ ਨੇ ਬਹੁਤ ਪਿਆਰਾ ਕੈਪਸ਼ਨ ਵੀ ਲਿਖਿਆ ਹੈ। ਫੈਨਜ਼ ਕਮੈਂਟ ਸੈਕਸ਼ਨ ਵਿੱਚ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
ਫੈਮਸ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਹੈ। ਸੁਨੰਦਾ ਸ਼ਰਮਾ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਜੁੜੀ ਹਰ ਅਪਡੇਟਸ ਦਿੰਦੀ ਰਹਿੰਦੀ ਹੈ। ਗਾਇਕਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੂੰ Mystery Man ਨਾਲ ਦੇਖਿਆ ਗਿਆ ਹੈ। ਜਿਸ ਨੂੰ ਲੈ ਕੇ ਗਾਈਕਾ ਨੇ ਸੋਸ਼ਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਯੂਜ਼ਰਸ ਗਾਇਕਾ ਦੀ ਨਵੀਂ ਸ਼ੁਰੂਆਤ ਲਈ ਵਧਾਈਆਂ ਦੇ ਰਹੇ ਹਨ।

ਸੁਨੰਦਾ ਨੇ Confirm ਕੀਤਾ Relationship
ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ, ਗਾਇਕਾ Mystery Man ਨਾਲ ਦਿਖਾਈ ਦੇ ਰਹੀ ਹੈ। ਪੋਸਟ ਵਿੱਚ ਸੁਨੰਦਾ ਦੇ ਨਾਲ ਦਿਖਾਈ ਦੇਣ ਵਾਲੇ ਵਿਅਕਤੀ ਦਾ ਚਿਹਰਾ ਨਹੀਂ ਦਿਖਾਈ ਦੇ ਰਿਹਾ ਹੈ ਅਤੇ ਉਸਨੇ ਬੈਕ ਸਾਈਡ ਪੋਜ਼ ਦਿੱਤਾ ਹੈ। ਪੋਸਟ ਸ਼ੇਅਰ ਕਰਦੇ ਹੋਏ, ਸੁਨੰਦਾ ਨੇ ਕੈਪਸ਼ਨ ਵਿੱਚ ਲਿਖਿਆ ਹੈ ਉਸ ਨੇ ਕਿਹਾ- ਅਜੇ ਕਿਸੇ ਨੂੰ ਨਹੀਂ ਦੱਸਦੇ, ਮੈਂ ਕਿਹਾ- ਪੋਸਟ ਕਰ ਦਿੰਦੇ ਹਾਂ. ( He said, ‘Let’s not tell anyone yet.’ I said,’Let’s post it.’ #oops #newbeginnings
ਬੁਆਏਫ੍ਰੈਂਡ ਦਾ ਚਿਹਰਾ ਨਹੀਂ ਦਿਖਾਇਆ
ਸੁਨੰਦਾ ਸ਼ਰਮਾ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਪਰ ਗਾਇਕਾ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਨੂੰ ਡੇਟ ਕਰ ਰਹੀ ਹੈ। ਪੋਸਟ ਵਿੱਚ ਨਾ ਤਾਂ ਸ਼ਖਸ (ਬੁਆਏਫ੍ਰੈਂਡ) ਦਾ ਨਾਮ ਦੱਸਿਆ ਗਿਆ ਹੈ ਅਤੇ ਨਾ ਹੀ ਉਸਦਾ ਚਿਹਰਾ ਸਾਹਮਣੇ ਆਇਆ ਹੈ। ਅਜਿਹੀ ਸਥਿਤੀ ਵਿੱਚ, ਇਹ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਸੁਨੰਦਾ ਕਿਸ ਨੂੰ ਡੇਟ ਕਰ ਰਹੀ ਹੈ। ਹਾਲਾਂਕਿ, ਯੂਜ਼ਰਸ ਗਾਇਕਾ ਦੀ ਪੋਸਟ ‘ਤੇ ਪਿਆਰ ਬਰਸਾ ਰਹੇ ਹਨ ਅਤੇ ਵਧਾਈ ਦੇ ਕਮੈਂਟਸ ਕਰ ਰਹੇ ਹਨ।
ਇਹ ਵੀ ਪੜ੍ਹੋ- ਕਦੋਂ ਖੋਹੀ ਜਾ ਸਕਦੀ ਹੈ ਕਿਸੇ ਭਾਰਤੀ ਦੀ ਨਾਗਰਿਕਤਾ? ਸਰਦਾਰ ਜੀ-3 ਵਿਵਾਦ ਤੇ ਦਿਲਜੀਤ ਲਈ ਉੱਠੀ ਮੰਗ
ਇਹ ਵੀ ਪੜ੍ਹੋ
ਯੂਜ਼ਰਸ ਵਧਾਈਆਂ ਦੇ ਰਹੇ ਹਨ
ਇੱਕ ਯੂਜ਼ਰ ਨੇ ਸੁਨੰਦਾ ਦੀ ਪੋਸਟ ‘ਤੇ ਕਮੈਂਟ ਕੀਤਾ ਅਤੇ ਲਿਖਿਆ ਕਿ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਦੁਨੀਆ ਦੀ ਸਭ ਤੋਂ ਪਿਆਰੀ ਕੁੜੀ ਹੋ। ਤੀਜੇ ਯੂਜ਼ਰ ਨੇ ਕਿਹਾ ਕਿ ਬਹੁਤ ਸਾਰੀਆਂ ਵਧਾਈਆਂ। ਇੱਕ ਹੋਰ ਯੂਜ਼ਰ ਨੇ ਲਿਖਿਆ ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ, ਕਿਸੇ ਦੀ ਬੁਰੀ ਨਜ਼ਰ ਨਾ ਲੱਗ ਜਾਵੇ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਨਵੀਂ ਸ਼ੁਰੂਆਤ ਲਈ ਵਧਾਈਆਂ। ਸੁਨੰਦਾ ਦੀ ਪੋਸਟ ‘ਤੇ ਲੋਕਾਂ ਨੇ ਇਸ ਤਰ੍ਹਾਂ ਦੇ ਕਈ ਕਮੈਂਟਸ ਦੇਖਣ ਨੂੰ ਮਿਲ ਰਹੇ ਹਨ।