ਸਭ ਤੋਂ ਉੱਤੇ ਰੱਬ, ਅੱਲ੍ਹਾ…ਜਾਨ ਤੋਂ ਮਾਰਨ ਦੀਆਂ ਧਮਕੀਆਂ ‘ਤੇ ਸਲਮਾਨ ਖਾਨ ਦਾ ਜਵਾਬ
Salman Khan: ਸਲਮਾਨ ਖਾਨ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਸਿਕੰਦਰ ਦੇ ਪ੍ਰਮੋਸ਼ਨ ਦੌਰਾਨ, ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਸਵਾਲ ਪੁੱਛੇ ਗਏ ਸਨ। ਸੁਪਰਸਟਾਰ ਦੇ ਜਵਾਬ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਜਦੋਂ ਵੀ ਸਲਮਾਨ ਖਾਨ ਈਦ ‘ਤੇ ਕੋਈ ਫਿਲਮ ਲੈ ਕੇ ਆਉਂਦੇ ਹਨ, ਤਾਂ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ੀ ਨਾਲ ਪਾਗਲ ਹੋ ਜਾਂਦੇ ਹਨ। ਹੁਣ ਈਦ ਦੇ ਖਾਸ ਮੌਕੇ ‘ਤੇ ਸਲਮਾਨ ਆਪਣੀ ਫਿਲਮ ਸਿਕੰਦਰ ਰਿਲੀਜ਼ ਕਰਨ ਜਾ ਰਹੇ ਹਨ। ਸਿਕੰਦਰ ਐਤਵਾਰ, 30 ਮਾਰਚ ਨੂੰ ਬਾਕਸ ਆਫਿਸ ‘ਤੇ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਿਕੰਦਰ ਦੀ ਰਿਲੀਜ਼ ਨਾਲ ਬਾਕਸ ਆਫਿਸ ‘ਤੇ ਪੈਸੇ ਦੀ ਬਾਰਿਸ਼ ਹੋਵੇਗੀ। ਵੱਡੀਆਂ-ਵੱਡੀਆਂ ਫਿਲਮਾਂ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਹਾਲ ਹੀ ਵਿੱਚ, ਸਿਕੰਦਰ ਦੇ ਪ੍ਰਮੋਸ਼ਨ ਦੌਰਾਨ, ਸਲਮਾਨ ਖਾਨ ਨੇ ਵੀ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਜਵਾਬ ਦਿੱਤਾ।
26 ਮਾਰਚ ਨੂੰ ਹੋਏ ਇੱਕ ਪ੍ਰੋਗਰਾਮ ਦੌਰਾਨ, ਸਲਮਾਨ ਖਾਨ ਨੇ ਸਿਕੰਦਰ ਬਾਰੇ ਗੱਲ ਕੀਤੀ। ਉਹਨਾਂ ਨੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਹਰ ਕੋਈ ਜਾਣਦਾ ਹੈ ਕਿ ਸਲਮਾਨ ਖਾਨ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਬਾਰੇ, ਜਦੋਂ ਸਲਮਾਨ ਤੋਂ ਪੁੱਛਿਆ ਗਿਆ ਕੀ ਜਾਨੋਂ ਮਾਰਨ ਦੀਆਂ ਧਮਕੀਆਂ ਉਨ੍ਹਾਂ ਨੂੰ ਪਰੇਸ਼ਾਨ ਕਰਦੀਆਂ ਹਨ? ਸਲਮਾਨ ਦੇ ਜਵਾਬ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਸਲਮਾਨ ਨੇ ਜਵਾਬ ਦੇਣ ਤੋਂ ਪਹਿਲਾਂ ਆਪਣੀ ਉਂਗਲ ਨਾਲ ਉੱਪਰ ਵੱਲ ਇਸ਼ਾਰਾ ਕੀਤਾ।
ਰੱਬ-ਅੱਲ੍ਹਾ ਸਭ ਤੋਂ ‘ਤੇ ਹਨ: ਸਲਮਾਨ ਖਾਨ
ਸਲਮਾਨ ਖਾਨ ਨੇ ਕਿਹਾ, “ਰੱਬ, ਅੱਲ੍ਹਾ ਸਭ ਕੁੱਝ ਤੋਂ ‘ਤੇ ਹਨ। ਮੇਰੀ ਉਮਰ ਜਿਨ੍ਹੀਂ ਲਿਖੀ ਹੈ ਉਹਨੀਂ ਹੀ ਜੀ ਕੇ ਜਾਵਾਗਾਂ। ਕਈ ਵਾਰ ਤੁਹਾਨੂੰ ਇੰਨੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਪੈਂਦਾ ਹੈ, ਇਹੀ ਸਮੱਸਿਆ ਹੈ।” ਸਲਮਾਨ ਨਾ ਸਿਰਫ਼ ਇੱਕ ਵੱਡੇ ਸੁਪਰਸਟਾਰ ਹਨ, ਸਗੋਂ ਉਹ ਹਮੇਸ਼ਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਦੇ ਹਨ। ਸਲਮਾਨ ਆਪਣੀ ਦਰਿਆਦਿਲੀ ਲਈ ਵੀ ਜਾਣੇ ਜਾਂਦੇ ਹਨ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ‘ਤੇ ਦੋ ਬਾਈਕ ਸਵਾਰਾਂ ਨੇ ਹਮਲਾ ਕੀਤਾ ਸੀ।
ਸਲਮਾਨ ਖਾਨ ਦੇ ਘਰ ‘ਤੇ ਚਲਾਈਆਂ ਗੋਲੀਆਂ
ਸਲਮਾਨ ਦੇ ਘਰ ਦੀ ਬਾਲਕੋਨੀ ਵਿੱਚ ਗੋਲੀਆਂ ਚਲਾਈਆਂ ਗਈਆਂ। ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ, ਸਲਮਾਨ ਦੇ ਕਰੀਬੀ ਦੋਸਤ ਬਾਬਾ ਸਿੱਦੀਕੀ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਪਰਸਟਾਰ ਦੇ ਪਿਤਾ ਸਲੀਮ ਖਾਨ ਨੂੰ ਵੀ ਧਮਕੀ ਦਿੱਤੀ ਗਈ ਸੀ। ਅਜਿਹੇ ਵਿੱਚ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪਿਛਲੇ ਸਾਲ ਤੋਂ, ਸਲਮਾਨ ਜਿੱਥੇ ਵੀ ਜਾਂਦੇ ਹਨ, ਉਹ ਸੁਰੱਖਿਆ ਘੇਰੇ ਵਿੱਚ ਜਾਂਦੇ ਹਨ।