ਫਾਈਰਿੰਗ ਤੋਂ ਬਾਅਦ ਪਹਿਲੀ ਵਾਰ ਬਾਹਰ ਨਜ਼ਰ ਆਏ ਸਲਮਾਨ ਖਾਨ, ਲਾਰੈਂਸ ਬਿਸ਼ਨੋਈ ਨੇ ਫਿਰ ਦੇ ਦਿੱਤੀ ਧਮਕੀ! | salman khan came out first time from his home after firing lawrance Bishnoi again threat him full detail in punjabi Punjabi news - TV9 Punjabi

ਫਾਈਰਿੰਗ ਤੋਂ ਬਾਅਦ ਪਹਿਲੀ ਵਾਰ ਬਾਹਰ ਨਜ਼ਰ ਆਏ ਸਲਮਾਨ ਖਾਨ, ਲਾਰੈਂਸ ਬਿਸ਼ਨੋਈ ਨੇ ਫਿਰ ਦੇ ਦਿੱਤੀ ਧਮਕੀ!

Updated On: 

19 Apr 2024 14:45 PM

Salman Khan Threat: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ ਦਾ ਮੁੱਦਾ ਇਸ ਸਮੇਂ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੋਲੀਬਾਰੀ ਤੋਂ ਬਾਅਦ ਸਲਮਾਨ ਖਾਨ ਨੂੰ ਪਹਿਲੀ ਵਾਰ ਏਅਰਪੋਰਟ 'ਤੇ ਦੇਖਿਆ ਗਿਆ। ਇਕ ਪਾਸੇ ਸਲਮਾਨ ਘਰ ਤੋਂ ਬਾਹਰ ਨਿਕਲੇ ਤਾਂ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਫਿਰ ਤੋਂ ਧਮਕੀ ਦੇ ਦਿੱਤੀ। ਸਲਮਾਨ ਨੂੰ ਇਕ ਵਾਰ ਫਿਰ ਵੱਖਰੇ ਤਰੀਕੇ ਨਾਲ ਧਮਕੀ ਦਿੱਤੀ ਗਈ ਹੈ।

ਫਾਈਰਿੰਗ ਤੋਂ ਬਾਅਦ ਪਹਿਲੀ ਵਾਰ ਬਾਹਰ ਨਜ਼ਰ ਆਏ ਸਲਮਾਨ ਖਾਨ, ਲਾਰੈਂਸ ਬਿਸ਼ਨੋਈ ਨੇ ਫਿਰ ਦੇ ਦਿੱਤੀ ਧਮਕੀ!

ਸਲਮਾਨ ਖਾਨ ਦੇ ਘਰ ਤੇ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਦੀ ਪੁਰਾਣੀ ਤਸਵੀਰ

Follow Us On

14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ‘ਚ ਗੋਲੀਬਾਰੀ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਇਸ ਮਾਮਲੇ ‘ਚ ਇਕ ਵਾਰ ਫਿਰ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸੁਪਰਸਟਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਇਹ ਧਮਕੀ ਲਾਰੈਂਸ ਬਿਸ਼ਨੋਈ ਨੇ ਦਿੱਤੀ ਹੈ। ਦਰਅਸਲ ਅੱਜ ਇਕ ਵਿਅਕਤੀ ਨੇ ਕੈਬ ਬੁੱਕ ਕਰਵਾ ਕੇ ਸਲਮਾਨ ਦੇ ਘਰ ਭੇਜੀ। ਇਹ ਕੈਬ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਬੁੱਕ ਕੀਤੀ ਗਈ ਸੀ ਅਤੇ ਇਸ ਨੂੰ ਗਲੈਕਸੀ ਅਪਾਰਟਮੈਂਟ ਭੇਜਿਆ ਗਿਆ ਸੀ।

ਓਲਾ ਡਰਾਈਵਰ ਬੁਕਿੰਗ ਮੁਤਾਬਕ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਪਹੁੰਚਿਆ ਅਤੇ ਆਪਣੀ ਕਾਰ ਰੋਕੀ। ਡਰਾਈਵਰ ਨੇ ਉਥੇ ਮੌਜੂਦ ਸਿਕਊਰਿਟੀ ਨੂੰ ਕਿਹਾ ਕਿ ਕਾਰ ਲਾਰੈਂਸ ਬਿਸ਼ਨੋਈ ਨਾਂ ਦੇ ਵਿਅਕਤੀ ਕੋਲ ਲੈ ਜਾਵੇ। ਕਿਉਂਕਿ ਉਸ ਨਾਂ ‘ਤੇ ਕੈਬ ਬੁੱਕ ਕੀਤੀ ਗਈ ਸੀ। ਇਹ ਬੁਕਿੰਗ ਸਲਮਾਨ ਖਾਨ ਦੇ ਘਰ ਤੋਂ ਲੈ ਕੇ ਬਾਂਦਰਾ ਪੁਲਿਸ ਸਟੇਸ਼ਨ ਤੱਕ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਕੀਤੀ ਗਈ ਸੀ।

ਇਸ ਕੈਬ ਦੀ ਬੁਕਿੰਗ ਦਾ ਨਾਂ ਸੁਣਦੇ ਹੀ ਸਲਮਾਨ ਖਾਨ ਦੀ ਸਿਕਿਊਰਿਟੀ ਨੇ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਬਾਂਦਰਾ ਪੁਲਿਸ ਨੇ ਕੈਬ ਡਰਾਈਵਰ ਤੋਂ ਜਾਣਕਾਰੀ ਲਈ। ਮਾਮਲੇ ਦੀ ਜਾਂਚ ਤੋਂ ਬਾਅਦ ਕੈਬ ਬੁੱਕ ਕਰਨ ਵਾਲੇ ਵਿਅਕਤੀ ਨੂੰ ਵੀ ਗਾਜ਼ੀਆਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਕਾਰ ਬੁੱਕ ਕਰਨ ਵਾਲੇ ਆਰੋਪੀ ਦੀ ਪਛਾਣ 20 ਸਾਲਾ ਰੋਹਿਤ ਤਿਆਗੀ ਵਜੋਂ ਹੋਈ ਹੈ। ਬਾਂਦਰਾ ਪੁਲਿਸ ਗ੍ਰਿਫਤਾਰ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ।

ਪਰਿਣੀਤੀ ਚੋਪੜਾ ਨੇ ਪ੍ਰੈਗਨੈਂਸੀ ਅਤੇ ਪਲਾਸਟਿਕ ਸਰਜਰੀ ਦੀਆਂ ਅਫਵਾਹਾਂ ਤੇ ਤੋੜੀ ਚੁੱਪ, ਦੱਸਿਆ ਕਿਵੇਂ ਵਧਾਇਆ 15 ਕਿੱਲੋ ਭਾਰ

ਦੱਸ ਦੇਈਏ ਕਿ ਸਲਮਾਨ ਖਾਨ ਨੂੰ ਅੱਜ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਗੋਲੀਬਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸਲਮਾਨ ਖਾਨ ਸ਼ਹਿਰ ਤੋਂ ਬਾਹਰ ਜਾਣ ਲਈ ਆਪਣੇ ਘਰ ਤੋਂ ਨਿਕਲੇ ਸਨ। ਸਲਮਾਨ ਖਾਨ ਨੂੰ ਏਅਰਪੋਰਟ ‘ਤੇ ਸਖਤ ਸੁਰੱਖਿਆ ਨਾਲ ਦੇਖਿਆ ਗਿਆ। ਸੁਪਰਸਟਾਰ ਨੇ ਪਾਪਰਾਜ਼ੀ ਨੂੰ ਦੇਖ ਕੇ ਆਪਣਾ ਸਿਰ ਹਿਲਾਇਆ ਅਤੇ ਤੁਰੰਤ ਏਅਰਪੋਰਟ ਦੇ ਅੰਦਰ ਚਲੇ ਗਏ।

Exit mobile version