Miss World 2023 In India: ਭਾਰਤ ਵਿੱਚ ਹੋਵੇਗਾ 71ਵਾਂ ਮਿਸ ਵਰਲਡ ਬਿਊਟੀ ਕੰਪੀਟਿਸ਼ਨ , ਇੱਥੇ ਹੈ ਪੂਰੀ ਡਿਟੇਲ

Published: 

08 Jun 2023 22:09 PM

Miss World 2023 In India: ਮਿਸ ਵਰਲਡ ਦਾ 71ਵਾਂ ਐਡੀਸ਼ਨ ਭਾਰਤ ਵਿੱਚ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਦਿੱਤੀ ਗਈ।

Miss World 2023 In India: ਭਾਰਤ ਵਿੱਚ ਹੋਵੇਗਾ 71ਵਾਂ ਮਿਸ ਵਰਲਡ ਬਿਊਟੀ ਕੰਪੀਟਿਸ਼ਨ , ਇੱਥੇ ਹੈ ਪੂਰੀ ਡਿਟੇਲ
Follow Us On

Miss World 2023 In India: ਮਿਸ ਵਰਲਡ 2023 ਬਿਊਟੀ ਪੇਜੇਂਟ ਦਾ ਸਮਾਰੋਹ ਭਾਰਤ ਵਿੱਚ ਆਯੋਜਿਤ ਕੀਤਾ ਜਾਵੇਗਾ। ਪਿਛਲੇ ਸਾਲ ਦੀ ਮਿਸ ਵਰਲਡ ਕੈਰੋਲੀਨਾ ਬੀਲਾਸਕਾ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਬਿਊਟੀ ਕੰਪੀਟਿਸ਼ਨ ਦੀ ਮੇਜ਼ਬਾਨੀ ਨੂੰ ਭਾਰਤ ਦੇ ਹੋਸਟ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਅਤੇ ਸੀਈਓ ਜੀਆ ਮੋਰਲੇ ਵੀ ਮੌਜੂਦ ਸਨ।

ਇਸ ਬਿਊਟੀ ਕੰਪੀਟਿਸ਼ਨ ਵਿੱਚ ਹਿੱਸਾ ਲੈਣ ਲਈ 130 ਤੋਂ ਵੱਧ ਦੇਸ਼ਾਂ ਦੇ ਪ੍ਰਤੀਯੋਗੀ ਭਾਰਤ ਆਉਣਗੀਆਂ ਅਤੇ ਇੱਥੇ ਉਹ ਆਪਣੀ ਟੈਲੇਂਟ ਸਮਝਦਾਰੀ ਨੂੰ ਪੇਸ਼ ਕਰਨੀਆਂ। ਇਸ ਦੌਰਾਨ, ਇਹ ਸਾਰੇ ਪ੍ਰਤੀਯੋਗੀ ਕਈ ਪੜਾਵਾਂ ਵਿੱਚੋਂ ਲੰਘਣਗੇ, ਜਿਸ ਵਿੱਚ ਟੈਲੇਂਟ ਸ਼ੋਕੇਸ , ਖੇਡਾਂ ਦੀਆਂ ਚੁਣੌਤੀਆਂ ਅਤੇ ਚੈਰਿਟੀ ਨਾਲ ਸਬੰਧਤ ਚੀਜ਼ਾਂ ਹੋਣਗੀਆਂ।

ਪ੍ਰਤੀਭਾਗੀਆਂ ਨੂੰ ਸ਼ਾਰਟਲਿਸਟ ਕਰਨ ਲਈ, ਉਨ੍ਹਾਂ ਨੂੰ ਇਸਦੌਰਾਨ ਇੱਕ ਮਹੀਨੇ ਵਿੱਚ ਕਈ ਰਾਉਂਡਸ ਵਿੱਚੋਂ ਲੰਘਣਾ ਪਏਗਾ। ਇਸ ਤੋਂ ਬਾਅਦ, ਸਾਲ ਦੇ ਅੰਤ ਵਿੱਚ, ਨਵੰਬਰ/ਦਸੰਬਰ ਦੇ ਮਹੀਨੇ ਵਿੱਚ, ਮਿਸ ਵਰਲਡ ਮੁਕਾਬਲੇ ਦਾ ਫਾਈਨਲ ਰਾਊਂਡ ਹੋਵੇਗਾ ਅਤੇ ਸਾਨੂੰ ਇੱਕ ਨਵੀਂ ਮਿਸ ਵਰਲਡ ਮਿਲੇਗੀ।

27 ਸਾਲ ਬਾਅਦ ਭਾਰਤ ਵਿੱਚ ਹੋਵੇਗਾ ਇਹ ਮੁਕਾਬਲਾ

ਦੁਨੀਆ ਦੇ ਸਭ ਤੋਂ ਵੱਡੇ ਮੁਕਾਬਲਿਆਂ ਵਿੱਚੋਂ ਇੱਕ ਮਿਸ ਵਰਲਡ ਬਿਊਟੀ ਪੇਜੈਂਟ 27 ਸਾਲਾਂ ਬਾਅਦ ਭਾਰਤ ਵਿੱਚ ਫਿਰ ਤੋਂ ਹੋ ਰਿਹਾ ਹੈ। ਇਸ ਤੋਂ ਪਹਿਲਾਂ 1996 ਵਿੱਚ ਭਾਰਤ ਨੇ ਇਸ ਦੀ ਮੇਜ਼ਬਾਨੀ ਕੀਤੀ ਸੀ। ਦੱਸ ਦੇਈਏ ਕਿ ਰੀਟਾ ਫਾਰੀਆ ਪਹਿਲੀ ਭਾਰਤੀ ਸੀ ਜਿਸ ਨੇ ਸਾਲ 1966 ਵਿੱਚ ਇਹ ਮੁਕਾਬਲਾ ਜਿੱਤਿਆ ਸੀ। ਭਾਰਤ ਨੇ ਕੁੱਲ ਛੇ ਵਾਰ ਇਹ ਮੁਕਾਬਲਾ ਜਿੱਤਿਆ ਹੈ।

ਇਨ੍ਹਾਂ ਭਾਰਤੀਆਂ ਦੇ ਸਿਰ ‘ਤੇ ਸੱਜ ਚੁੱਕਾ ਹੈ ਤਾਜ

ਰੀਟਾ ਫਾਰੀਆ ਤੋਂ ਬਾਅਦ ਸਾਲ 1994 ਵਿੱਚ ਅੱਜ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਮਿਸ ਵਰਲਡ ਦਾ ਤਾਜ ਪਹਿਨਾਇਆ ਗਿਆ। ਉਸ ਤੋਂ ਬਾਅਦ 1997 ਵਿੱਚ ਡਾਇਨਾ ਹੇਡਨ, 1999 ਵਿੱਚ ਯੁਕਤਾ ਮੂਖੀ ਅਤੇ 2000 ਵਿੱਚ ਪ੍ਰਿਅੰਕਾ ਚੋਪੜਾ ਨੇ ਇਹ ਵੱਕਾਰੀ ਤਾਜ ਜਿੱਤਿਆ। ਮਾਨੁਸ਼ੀ ਛਿੱਲਰ ਇਹ ਖਿਤਾਬ ਜਿੱਤਣ ਵਾਲੀ ਆਖਰੀ ਭਾਰਤੀ ਹੈ। ਉਹ ਸਾਲ 2017 ਵਿੱਚ ਮਿਸ ਵਰਲਡ ਬਣੀ ਸੀ।

ਮਿਸ ਵਰਲਡ ਦਾ ਤਾਜ ਜਿੱਤਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਕਾਫੀ ਪ੍ਰਸਿੱਧੀ ਮਿਲੀ। ਐਸ਼ਵਰਿਆ ਰਾਏ, ਪ੍ਰਿਅੰਕਾ ਚੋਪੜਾ ਨੇ ਫਿਲਮੀ ਦੁਨੀਆ ‘ਚ ਵੀ ਕਾਫੀ ਨਾਂ ਕਮਾਇਆ। ਮਾਨੁਸ਼ੀ ਛਿੱਲਰ ਨੇ ਵੀ ਫਿਲਮਾਂ ‘ਚ ਕਦਮ ਰੱਖਿਆ ਹੈ। ਉਹ ਅਕਸ਼ੈ ਨਾਲ ਫਿਲਮ ਸਮਰਾਟ ਪ੍ਰਿਥਵੀਰਾਜ ਵਿੱਚ ਨਜ਼ਰ ਆਈ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ