Karan Aujla: ਕਰਨ ਔਜਲਾ ਨੇ ਖੰਨਾ ਦੇ ਪੈਰਾ ਕਰਾਟੇ ਖਿਡਾਰੀ ਦਾ ਚੁਕਾਇਆ ਕਰਜਾ, ਘਰ ਗਿਰਵੀ ਰੱਖ ਕੇ ਖੇਡ ਰਿਹਾ ਸੀ ਤਰੁਣ | Karan Aujla helped Para Karate olympican to repay his home debt know full news details in Punjabi Punjabi news - TV9 Punjabi

Karan Aujla: ਕਰਨ ਔਜਲਾ ਨੇ ਖੰਨਾ ਦੇ ਪੈਰਾ ਕਰਾਟੇ ਖਿਡਾਰੀ ਦਾ ਚੁਕਾਇਆ ਕਰਜਾ, ਘਰ ਗਿਰਵੀ ਰੱਖ ਕੇ ਖੇਡ ਰਿਹਾ ਸੀ ਤਰੁਣ

Updated On: 

19 Jul 2024 18:55 PM

Karan Aujla: ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਕੇ ਖ਼ਬਰਾਂ ਵਿੱਚ ਬਣੇ ਰਹਿੰਦੇ ਹਨ। ਪਰ ਅੱਜ ਉਨ੍ਹਾਂ ਦੀ ਸੁਰਖੀਆਂ ਵਿੱਚ ਰਹਿਣ ਦੀ ਵਜ੍ਹਾ ਉਨ੍ਹਾਂ ਦੀ ਦਰਿਆਦਿਲੀ ਬਣੀ ਹੈ। ਦਰਅਸਲ ਗਾਇਕ ਨੇ ਕਰਾਟੇ ਦੇ ਪੈਰਾ ਖਿਡਾਰੀ ਤਰੁਣ ਸ਼ਰਮਾ ਦੀ ਉਨ੍ਹਾਂ ਦਾ ਕਰਜ਼ ਚੁਕਾਉਣ ਵਿੱਚ ਮਦਦ ਕੀਤੀ ਹੈ।

Karan Aujla: ਕਰਨ ਔਜਲਾ ਨੇ ਖੰਨਾ ਦੇ ਪੈਰਾ ਕਰਾਟੇ ਖਿਡਾਰੀ ਦਾ ਚੁਕਾਇਆ ਕਰਜਾ, ਘਰ ਗਿਰਵੀ ਰੱਖ ਕੇ ਖੇਡ ਰਿਹਾ ਸੀ ਤਰੁਣ

ਕਰਨ ਔਜਲਾ ਨੇ ਖਰੀਦੀ Rolls Royce, ਇੰਸਟਾ 'ਤੇ ਸ਼ੇਅਰ ਕੀਤੀ ਭਾਵੁਕ ਕਰਨ ਵਾਲੀ ਪੋਸਟ

Follow Us On

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਦਰਿਆਦਿਲੀ ਦਿਖਾਈ ਹੈ। ਕਰਨ ਔਜਲਾ ਨੇ ਆਪਣੇ ਸ਼ਹਿਰ ਦੇ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ ਕਰੀਬ 9 ਲੱਖ ਰੁਪਏ ਦਾ ਬੈਂਕ ਕਰਜ਼ਾ ਚੁਕਾਇਆ ਹੈ। ਜਿਸ ਤੋਂ ਬਾਅਦ ਖਿਡਾਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਘਰ ਦਾ ਮਾਲਕੀ ਹੱਕ ਮੁੜ ਮਿਲ ਗਈ ਹੈ। ਤਰੁਣ ਇਸ ਤੋਂ ਪਹਿਲਾਂ ਆਪਣਾ ਘਰ ਗਿਰਵੀ ਰੱਖ ਕੇ ਦੇਸ਼ ਲਈ ਖੇਡ ਰਹੇ ਸਨ।

12 ਲੱਖ ਦਾ ਕਰਜ਼ਾ

ਵਿਦੇਸ਼ੀ ਧਰਤੀ ‘ਤੇ ਖੇਡਣ ਲਈ ਕਈ ਸਾਲ ਪਹਿਲਾਂ ਤਰੁਣ ਸ਼ਰਮਾ ਨੇ ਆਪਣਾ ਘਰ ਕਰੀਬ 12 ਲੱਖ ਰੁਪਏ ਵਿੱਚ ਗਿਰਵੀ ਰੱਖਿਆ ਸੀ। ਤਰੁਣ ਸ਼ਰਮਾ ਨੇ ਕਈ ਦੇਸ਼ਾਂ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪਰ ਉਨ੍ਹਾਂ ਮੁਤਾਬਕ ਨਾ ਤਾਂ ਕੇਂਦਰ ਸਰਕਾਰ ਨਾ ਹੀ ਸੂਬਾ ਸਰਕਾਰ ਨੇ ਉਨ੍ਹਾਂ ਦੀ ਮਹਿਨਤ ਨੂੰ ਸਰਾਇਆ ਹੈ। ਜਿਸ ਕਾਰਨ ਅਜੇ ਤੱਕ ਉਨ੍ਹਾਂ ਦਾ ਘਰ ਗਿਰਵੀ ‘ਤੇ ਸੀ। ਕਿਉਂਕਿ ਉਹ ਕਰਜ਼ਾ ਨਹੀਂ ਮੋੜ ਪਾਏ ਸੀ।

ਸੋਸ਼ਲ ਮੀਡੀਆ ਰਾਹੀਂ ਸੁਰਖੀਆਂ ਵਿੱਚ ਆਏ ਤਰੁਣ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਕੁਝ ਐਨਆਰਆਈਜ਼ ਨੇ ਮਦਦ ਕੀਤੀ ਸੀ। ਜਿਸ ਕਾਰਨ ਕਰੀਬ 3 ਲੱਖ ਰੁਪਏ ਦਾ ਕਰਜ਼ਾ ਵਾਪਸ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਇਸ ਖਿਡਾਰੀ ‘ਤੇ ਕਰਨ ਔਜਲਾ ਦੀ ਮੇਹਰ ਦੀ ਨਜ਼ਰ ਪਈ। ਜਿਸ ਤੋਂ ਬਾਅਦ ਕਰਨ ਨੇ ਹੁਣ ਉਨ੍ਹਾਂ ਦਾ ਕਰੀਬ 9 ਲੱਖ ਰੁਪਏ ਦਾ ਕਰਜ਼ਾ ਚੁੱਕਾ ਦਿੱਤਾ ਹੈ।

ਤਰੁਣ ਸ਼ਰਮਾ ਨੇ ਕੀਤਾ ਧੰਨਵਾਦ

ਤਰੁਣ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗਾਇਕ ਕਰਨ ਔਜਲਾ ਨੇ ਉਨ੍ਹਾਂ ਦਾ ਕਰੀਬ 9 ਲੱਖ ਰੁਪਏ ਦਾ ਕਰਜ਼ਾ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਦਾ ਘਰ ਕਰਜ਼ਾ ਮੁਕਤ ਹੋ ਗਿਆ ਹੈ। ਇਸ ਦੇ ਲਈ ਤਰੁਣ ਨੇ ਔਜਲਾ ਅਤੇ ਮਦਦ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਦਾ ਵੀ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ- ਸੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਕਰਨ ਔਜਲਾ, ਰਿਹਾ ਬਚਾਅ

ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਤਰੁਣ

ਤਰੁਣ ਸ਼ਰਮਾ ਪੈਰਾ ਕਰਾਟੇ ਦੇ ਖਿਡਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਆਪਣੇ ਪਿਤਾ ਨਾਲ ਸਬਜ਼ੀ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸੀ। ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਹੁਣ ਉਹ ਖੁਦ ਰੇਹੜੀ ਲਾਉਂਦੇ ਹਨ। ਉਸ ਕਈ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਚੁੱਕੇ ਹਨ। ਉਹ ਲੰਬੇ ਸਮੇਂ ਤੋਂ ਸਰਕਾਰ ਕੋਲ ਨੌਕਰੀ ਦੀ ਮੰਗ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲੀ ਹੈ।

Exit mobile version