ਜਾਹਨਵੀ ਕਪੂਰ ਹਸਪਤਾਲ 'ਚ ਦਾਖ਼ਲ, 'ਉਲਝ' ਦੇ ਪ੍ਰਮੋਸ਼ਨ ਦੌਰਾਨ ਅਜਿਹਾ ਕੀ ਹੋ ਗਿਆ? | janhvi-kapoor-hospitalised-severe-case-of-food-poisoning film shooting overload of working full detail in punjabi Punjabi news - TV9 Punjabi

ਜਾਹਨਵੀ ਕਪੂਰ ਹਸਪਤਾਲ ‘ਚ ਦਾਖ਼ਲ, ‘ਉਲਝ’ ਦੇ ਪ੍ਰਮੋਸ਼ਨ ਦੌਰਾਨ ਅਜਿਹਾ ਕੀ ਹੋ ਗਿਆ?

Updated On: 

18 Jul 2024 16:55 PM

Jahnvi Kapoor Admitted in Hospital : ਜਾਨ੍ਹਵੀ ਕਪੂਰ ਪਿਛਲੇ ਕਾਫੀ ਸਮੇਂ ਤੋਂ ਆਪਣੇ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ 'ਚ ਹੈ। ਉਨ੍ਹਾਂ ਕੋਲ ਦੱਖਣ ਅਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਹਨ। ਇਸ ਸਾਲ ਇੱਕ ਫਿਲਮ ਰਿਲੀਜ਼ ਹੋ ਚੁੱਕੀ ਹੈ, ਜੋ ਸੀ- ਮਿਸਟਰ ਐਂਡ ਮਿਸਿਜ਼ ਮਾਹੀ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਆਈ ਹੈ। ਜਾਨ੍ਹਵੀ ਕਪੂਰ ਹਸਪਤਾਲ 'ਚ ਭਰਤੀ ਹੈ।

ਜਾਹਨਵੀ ਕਪੂਰ ਹਸਪਤਾਲ ਚ ਦਾਖ਼ਲ, ਉਲਝ ਦੇ ਪ੍ਰਮੋਸ਼ਨ ਦੌਰਾਨ ਅਜਿਹਾ ਕੀ ਹੋ ਗਿਆ?

ਜਾਹਨਵੀ ਕਪੂਰ ਹਸਪਤਾਲ 'ਚ ਦਾਖ਼ਲ

Follow Us On

ਜਾਹਨਵੀ ਕਪੂਰ ਦਾ ਨਾਂ ਇਸ ਸਮੇਂ ਕਈ ਵੱਡੇ ਪ੍ਰੋਜੈਕਟਾਂ ਨਾਲ ਜੁੜ ਰਿਹਾ ਹੈ। ਇਸ ਸਾਲ ਉਨ੍ਹਾਂ ਦੀ ਇੱਕ ਫਿਲਮ ਆਈ ਹੈ- ਮਿਸਟਰ ਐਂਡ ਮਿਸਿਜ਼ ਮਾਹੀ, ਜਿਸ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਉਹ ਜਲਦ ਹੀ ਦੱਖਣ ਅਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ‘ਚ ਨਜ਼ਰ ਆਉਣ ਵਾਲੀ ਹੈ। ਸ਼ੂਟਿੰਗ ਤੋਂ ਇਲਾਵਾ ਆਉਣ ਵਾਲੀਆਂ ਫਿਲਮਾਂ ਦੇ ਪ੍ਰਮੋਸ਼ਨ ਅਤੇ ਇਵੈਂਟਸ ਨੂੰ ਲੈ ਕੇ ਉਨ੍ਹਾਂ ਦਾ ਸ਼ੈਡਿਊਲ ਕਾਫੀ ਰੁਝੇਵਿਆਂ ਵਾਲਾ ਹੈ। ਉਹ ਲਗਾਤਾਰ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਜਾਨ੍ਹਵੀ ਕਪੂਰ ਹਸਪਤਾਲ ‘ਚ ਭਰਤੀ ਹੈ।

ਦਰਅਸਲ, ਜਾਹਨਵੀ ਕਪੂਰ ਕੋਲ ਇਸ ਸਮੇਂ ਬਹੁਤ ਸਾਰਾ ਕੰਮ ਹੈ। ਇੱਥੇ ਇੱਕ ਫ਼ਿਲਮ ਦੀ ਸ਼ੂਟਿੰਗ ਖਤਮ ਵੀ ਨਹੀਂ ਹੁੰਦੀ ਕਿ ਦੂਜੀ ਫ਼ਿਲਮ ਦੀ ਪ੍ਰਮੋਸ਼ਨ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਉਹ ਹਾਲ ਹੀ ‘ਚ ਰਾਧਿਕਾ-ਅਨੰਤ ਅੰਬਾਨੀ ਦੇ ਵਿਆਹ ‘ਚ ਵੀ ਸ਼ਾਮਲ ਹੋਈ ਸੀ। ਹਾਲਾਂਕਿ, ਹੈਵੀ ਵਰਕ ਅਤੇ ਸੋਸ਼ਲ ਰੁਟੀਨ ਨੇ ਉਨ੍ਹਾਂ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਵੀਰਵਾਰ (18 ਜੁਲਾਈ) ਨੂੰ ਅਭਿਨੇਤਰੀ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।

ਹਸਪਤਾਲ ‘ਚ ਚੱਲ ਰਿਹਾ ਹੈ ਇਲਾਜ

ਹਾਲ ਹੀ ਵਿੱਚ ਟਾਈਮਜ਼ ਨਾਓ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਜਾਹਨਵੀ ਕਪੂਰ ਦੇ ਕਰੀਬੀ ਦੋਸਤ ਨੇ ਉਨ੍ਹਾਂ ਨੂੰ ਦੱਸਿਆ ਕਿ ਜਾਹਨਵੀ ਕਪੂਰ ਨੂੰ ਫੂਡ ਪੋਇਜ਼ਨਿੰਗ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ 17 ਜੁਲਾਈ ਨੂੰ ਅਦਾਕਾਰਾ ਦੀ ਸਿਹਤ ਕਾਫੀ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਸਾਰੀਆਂ ਅਪਾਇੰਟਮੈਂਟਸ ਮੁਲਤਵੀ ਕਰਨ ਦਾ ਫੈਸਲਾ ਕੀਤਾ। ਨਾਲ ਹੀ ਉਹ ਘਰ ਵਿਚ ਆਰਾਮ ਕਰ ਰਹੀ ਸਨ। ਹਾਲਾਂਕਿ, ਸਥਿਤੀ ਸੁਧਰਨ ਦੀ ਬਜਾਏ ਅਗਲੇ ਦਿਨ ਯਾਨੀ ਵੀਰਵਾਰ ਨੂੰ ਹੋਰ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦਾ ਫੈਸਲਾ ਕੀਤਾ।

ਫਿਲਹਾਲ ਜਾਹਨਵੀ ਕਪੂਰ ਦਾ ਇਲਾਜ ਚੱਲ ਰਿਹਾ ਹੈ, ਉਹ ਡਾਕਟਰਾਂ ਦੀ ਦੇਖ-ਰੇਖ ‘ਚ ਹਨ। ਹਾਲਾਂਕਿ, ਉਹ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ। ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੂੰ 19 ਜੁਲਾਈ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ। ਪਰ ਇਹ ਫੈਸਲਾ ਉਨ੍ਹਾਂ ਦੀ ਸਿਹਤ ਨੂੰ ਦੇਖ ਕੇ ਲਿਆ ਜਾਵੇਗਾ।

ਜਾਹਨਵੀ ਕਪੂਰ ਦੀ ਫਿਲਮ ‘ਉਲਝ’ ਜਲਦ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ‘ਚ ਉਹ ‘ਉਲੋਝ’ ਦੀ ਟੀਮ ਨਾਲ ਪ੍ਰਮੋਸ਼ਨ ਕਰਦੀ ਨਜ਼ਰ ਆਈ, ਜਿੱਥੇ ਉਨ੍ਹਾਂ ਤੋਂ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਨਾਲ ਵਿਆਹ ਬਾਰੇ ਪੁੱਛਿਆ ਗਿਆ। ਕਈ ਵਾਰ ਇਗਨੋਰ ਕਰਨ ਤੋਂ ਬਾਅਦ ਅਦਾਕਾਰਾ ਗੁੱਸੇ ‘ਚ ਆ ਗਈ। ਉਹ ਸਵਾਲ ਦਾ ਜਵਾਬ ਦਿੰਦੀ ਹੈ – Are You Mad?

Exit mobile version