Gurpreet Ghuggi:ਗੁਰਪ੍ਰੀਤ ਘੁੱਗੀ ਨੇ ਇੰਟਰਵੀਊ 'ਚ ਹੋਸਟ ਨੂੰ ਕੀਤੀ KISS, ਕੀ ਹੈ ਪੂਰੀ ਕਹਾਣੀ, ਜਾਣੋ | Gurpreet Ghuggi kissed Gippy Grewal son Gurbaaz in Podcast read full news details in Punjabi Punjabi news - TV9 Punjabi

Gurpreet Ghuggi: ਗੁਰਪ੍ਰੀਤ ਘੁੱਗੀ ਨੇ ਇੰਟਰਵਿਊ ‘ਚ ਕੀਤੀ ਹੋਸਟ ਨੂੰ KISS, ਕੀ ਹੈ ਪੂਰੀ ਕਹਾਣੀ, ਜਾਣੋ

Updated On: 

07 Sep 2024 17:34 PM

Gurpreet Ghuggi: Upcoming ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਪੂਰੀ ਟੀਮ ਫਿਲਮ ਦੀ ਪ੍ਰਮੋਸ਼ਨ ਵਿੱਚ ਕਾਫੀ ਰੁਝੀ ਹੋਈ ਹੈ। ਟੀਮ ਨੇ ਨਾ ਕਿ ਸਿਰਫ ਪੰਜਾਬ ਸਗੋਂ ਮੁੰਬਈ ਅਤੇ ਵਿਦੇਸ਼ ਤੱਕ ਵੀ ਫਿਲਮ ਨੂੰ ਪ੍ਰਮੋਟ ਕੀਤਾ ਹੈ। ਪਰ ਸਭ ਤੋਂ ਜ਼ਿਆਦਾ ਚਰਚਾ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਗੁਰਬਾਜ਼ ਦੇ ਪੋਡਕਾਸਟ ਦੀ ਹੋ ਰਹੀ ਹੈ। ਪੂਰੇ ਇੰਟਰਵਿਊ ਵਿੱਚ ਦੋਵੇਂ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸ਼ੁਰੂਆਤ ਵਿੱਚ ਗੁਰਬਾਜ਼ ਅਦਾਕਾਰ ਘੁੱਗੀ ਦਾ ਬਹੁਤ ਨਿੱਘਾ ਸਵਾਗਤ ਕਰਦੇ ਹਨ ਅਤੇ ਅਦਾਕਾਰ ਵੀ ਗੁਰਬਾਜ਼ ਨੂੰ ਕਿਊਟ ਅੰਦਾਜ਼ 'ਚ ਲਾਡ ਕਰਦੇ ਹਨ।

Gurpreet Ghuggi: ਗੁਰਪ੍ਰੀਤ ਘੁੱਗੀ ਨੇ ਇੰਟਰਵਿਊ ਚ ਕੀਤੀ ਹੋਸਟ ਨੂੰ KISS, ਕੀ ਹੈ ਪੂਰੀ ਕਹਾਣੀ, ਜਾਣੋ

ਗੁਰਪ੍ਰੀਤ ਘੁੱਗੀ ਅਤੇ ਗੁਰਬਾਜ਼ ਗਰੇਵਾਲ Pic Credit: Humble kids

Follow Us On

ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਹਿੱਟ ਫ੍ਰੈਂਚਾਇਜ਼ੀ ਦੀ ਤੀਜੀ ਸਿਕਵਲ ਹੈ। ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਿੱਪੀ ਗਰੇਵਾਲ ਦੀ ਇਹ ਫਿਲਮ ਸਿਨੇਮਾਘਰਾਂ ਵਿੱਚ 13 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਫਿਲਮ ਅਰਦਾਸ ਦਾ ਤੀਜਾ ਪਾਰਟ ਹੈ। ਸਟਾਰ ਕਾਸਟ ਵੱਲੋਂ ਫਿਲਮ ਦੀ ਪ੍ਰਮੋਸ਼ਨ ਸਿਰਫ਼ ਪੰਜਾਬ ਨਹੀਂ ਸਗੋਂ ਵਿਦੇਸ਼ਾ ਵਿੱਚ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਫਿਲਮ ਦੀ ਸਟਾਰਕਾਸਟ ਵੱਖ-ਵੱਖ ਇੰਟਰਵਿਊ ਵੀ ਦਿੰਦੇ ਨਜ਼ਰ ਆ ਰਹੇ ਹਨ। ਜਿਸ ਦੇ ਚੱਲਦੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਇਕ ਬਹੁਤ ਮਜ਼ੇਦਾਰ ਪੋਡਕਾਸਟ ਵਿੱਚ ਹਿੱਸਾ ਲਿਆ। ਜੋ ਗੁਰਬਾਜ਼ ਗਰੇਵਾਲ ਵੱਲੋਂ ਹੋਸਟ ਕੀਤਾ ਗਿਆ। ਪੋਡਕਾਸਟ ਵਿੱਚ ਗੁਰਪ੍ਰੀਤ ਘੁੱਗੀ ਗੁਰਬਾਜ਼ ਨੂੰ ਖੂਬ ਲਾਡ-ਪਿਆਰ ਕਰਦੇ ਨਜ਼ਰ ਆਏ।

ਫਿਲਮ ਦੇ ਟਰੇਲਰ ਨੂੰ ਮੁੰਬਈ ਵਿੱਚ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਤੇ ਐਕਸ਼ਨ ਡਾਈਰੈਕਟਰ ਰੋਹਿਤ ਸ਼ੈਟੀ ਵੱਲੋਂ ਲਾਂਚ ਕੀਤਾ ਗਿਆ ਸੀ। ਫਿਲਮ ਅਮਰੀਕਾ, ਕੈਨੇਡਾ ਅਤੇ ਯੂਕੇ ਪ੍ਰਮੁੱਖ ਅੰਤਰਰਾਸ਼ਟਰੀ ਮਾਰਕੇਟ ਵਿੱਚ ਵੀ ਰਿਲੀਜ਼ ਹੋਵੇਗੀ। ਸਟਾਰ ਕਾਸਟ ਗਿੱਪੀ ਗਰੇਵਾਲ,ਜੈਸਮੀਨ ਭਸੀਨ ਅਤੇ ਗੁਰਪ੍ਰੀਤ ਘੁੱਗੀ ਫਿਲਮ ਤੋਂ ਪਹਿਲਾਂ ਸਾਰੇ ਚੈਨਲਾਂ ਨੂੰ ਇੰਟਰਵਿਊ ਦੇ ਰਹੇ ਹਨ। ਪਰ ਸਭ ਤੋਂ ਜ਼ਿਆਦਾ ਚਰਚਾ ਜਿਸ ਪੋਡਕਾਸਟ ਦੀ ਹੋ ਰਹੀ ਹੈ ਉਹ ਹੈ ਗੁਰਬਾਜ਼ ਪੋਡਕਾਸਟ। ਦਰਅਸਲ ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਨੇ ਗੁਰਪ੍ਰੀਤ ਘੁੱਗੀ ਨਾਲ ਪੋਡਕਾਸਟ ਕੀਤਾ। ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਪੋਡਕਾਸਟ ਵਿੱਚ ਗੁਰਬਾਜ਼ ਬਹੁਤ ਕਿਊਟ ਅੰਦਾਜ਼ ਵਿੱਚ ਇੰਟਰਵਿਊ ਲੈ ਰਹੇ ਹਨ। ਛੋਟੀ ਉੱਮਰ ਵਿੱਚ ਵੀ ਕਾਫੀ ਵਧੀਆ ਹੋਸਟ ਬਣ ਕੇ ਗੁਰਬਾਜ਼ ਨੇ ਪੋਡਕਾਸਟ ਕੀਤਾ। ਸ਼ੁਰੂਆਤ ਤੋਂ ਲੈ ਕੇ ਅੰਤ ਤੱਰ ਦੋਵਾਂ ਨੇ ਖੂਬ ਮਸਤੀ ਕੀਤੀ।

7:19 ਮਿੰਟ ਦੇ ਪੋਡਕਾਸਟ ਨੂੰ Humble kids ਯੂਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਹੈ । ਜਿਸ ਨੂੰ ਖਬਰ ਲਿਖੇ ਜਾਣ ਤੱਕ 65,001 ਤੋਂ ਵੱਧ ਦੇਖਿਆ ਅਤੇ 5.2K ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਿਆ ਹੈ। ਪੋਡਕਾਸਟ ਦੌਰਾਨ ਘੁੱਗੀ ਗੁਰਬਾਜ਼ ਨੂੰ ਪੁੱਛਦੇ ਹਨ ਕਿ ਤੁਹਾਨੂੰ ਪਾਠ ਕਰਨਾ ਆਉਂਦਾ ਹੈ ਜਿਸ ਤੇ ਗੁਰਬਾਜ਼ ਬਹੁਤ ਪਿਆਰ ਨਾਲ ਪਾਠ ਕਰ ਕੇ ਦਿਖਾਉਂਦੇ ਹਨ। ਪੋਡਕਾਸਟ ਵਿੱਚ ਦੋਵੇਂ ਬਹੁਤ ਮਸਤੀ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਗੁਰਪ੍ਰੀਤ ਕਹਿੰਦੇ ਇਹ ਹੁਣ ਤੱਕ ਦਾ ਸਭ ਤੋਂ ਛੋਟਾ ਹੋਸਟ ਹੈ ਜਿਸ ਨੂੰ ਮੈਂ ਇੰਟਰਵਿਊ ਦਿੱਤਾ ਹੈ। ਗੁਰਬਾਜ਼ ਦੇ ਸ਼ੋਅ ਵਿੱਚ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ।

Exit mobile version