Govinda Bullet Injury: ਗੋਲੀ ਲੱਗਣ ਤੋਂ ਬਾਅਦ ਪਹਿਲੀ ਵਾਰ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਕਿਹਾ- ਕੁਝ ਮਹੀਨਿਆਂ ਬਾਅਦ… | govinda-bullet-injury-wife-sunita-ahuja-shares-health-update first-time-after-incident-happened more detail in punjabi Punjabi news - TV9 Punjabi

Govinda Bullet Injury: ਗੋਲੀ ਲੱਗਣ ਤੋਂ ਬਾਅਦ ਪਹਿਲੀ ਵਾਰ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਕਿਹਾ- ਕੁਝ ਮਹੀਨਿਆਂ ਬਾਅਦ

Updated On: 

02 Oct 2024 12:51 PM

Govinda Health Update: ਗੋਵਿੰਦਾ ਦੇ ਪੈਰ 'ਚ ਗੋਲੀ ਲੱਗਣ ਦੀ ਖਬਰ ਨੇ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਹੈ। ਅਭਿਨੇਤਾ ਇਸ ਸਮੇਂ ਹਸਪਤਾਲ ਵਿੱਚ ਹਨ ਅਤੇ ਉਨ੍ਹਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਪਤਨੀ ਸੁਨੀਤਾ ਆਹੂਜਾ ਨੇ ਗੋਵਿੰਦਾ ਦੇ ਤੰਦਰੁਸਤ ਹੋਣ ਦੀ ਜਾਣਕਾਰੀ ਦਿੱਤੀ ਹੈ। ਗੋਵਿੰਦਾ ਨੂੰ ਗੋਲੀ ਲੱਗਣ ਤੋਂ ਬਾਅਦ ਪਹਿਲੀ ਵਾਰ ਸੁਨੀਤਾ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

Govinda Bullet Injury: ਗੋਲੀ ਲੱਗਣ ਤੋਂ ਬਾਅਦ ਪਹਿਲੀ ਵਾਰ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਕਿਹਾ- ਕੁਝ ਮਹੀਨਿਆਂ ਬਾਅਦ

ਗੋਵਿੰਦਾ ਦੀ ਸਿਹਤ ਨੂੰ ਲੈ ਕੇ ਪਤਨੀ ਸੁਨੀਤਾ ਨੇ ਤੋੜੀ ਚੁੱਪੀ

Follow Us On

1 ਅਕਤੂਬਰ ਦੀ ਸਵੇਰ ਨੂੰ ਗੋਵਿੰਦਾ ਦੇ ਪੈਰ ਦੇ ਅੰਗੂਠੇ ‘ਤੇ ਗੋਲੀ ਲੱਗੀ ਸੀ। ਗੋਵਿੰਦਾ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣਾ ਰਿਵਾਲਵਰ ਸਾਫ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਭਿਨੇਤਾ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਗੋਵਿੰਦਾ ਹੁਣ ਠੀਕ ਹਨ, ਪਰ ਉਨ੍ਹਾਂ ਨੂੰ 3 ਤੋਂ 4 ਹਫ਼ਤੇ ਤੱਕ ਬੈੱਡ ਰੈਸਟ ‘ਤੇ ਰਹਿਣਾ ਹੋਵੇਗਾ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਸਦਮੇ ‘ਚ ਹੈ। ਹੁਣ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਨੇ ਚੁੱਪੀ ਤੋੜੀ ਹੈ।

ਕਰੀਬੀਆਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕੋਈ ਗੋਵਿੰਦਾ ਦੀ ਹੈਲਥ ਅਪਡੇਟ ਦਾ ਇੰਤਜ਼ਾਰ ਕਰ ਰਿਹਾ ਸੀ। ਹੁਣ ਸੁਨੀਤਾ ਆਹੂਜਾ ਨੇ ਦੱਸਿਆ ਹੈ ਕਿ ਗੋਵਿੰਦਾ ਹੁਣ ਬਿਹਤਰ ਹਨ। 2 ਅਕਤੂਬਰ ਨੂੰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ANI ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਹੈ ਕਿ ਗੋਵਿੰਦਾ ਹੁਣ ਕੱਲ੍ਹ ਨਾਲੋਂ ਬਿਹਤਰ ਹੈ। ਉਨ੍ਹਾਂ ਨੂੰ ਅੱਜ ਆਮ ਵਾਰਡ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਇੱਕ-ਦੋ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਇੰਨਾ ਹੀ ਨਹੀਂ, ਸੁਨੀਤਾ ਨੇ ਗੋਵਿੰਦਾ ਦੇ ਸਾਰੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰਨ ਵਾਲੇ ਲੋਕਾਂ ਦਾ ਵੀ ਧੰਨਵਾਦ ਕੀਤਾ।

ਹਾਦਸੇ ਦੇ ਸਮੇਂ ਸੁਨੀਤਾ ਆਹੂਜਾ ਘਰ ‘ਚ ਨਹੀਂ ਸੀ

ਜਦੋਂ ਗੋਵਿੰਦਾ ਦੇ ਪੈਰ ਵਿੱਚ ਗੋਲੀ ਲੱਗੀ ਤਾਂ ਸੁਨੀਤਾ ਘਰ ਵਿੱਚ ਮੌਜੂਦ ਨਹੀਂ ਸਨ। ਅਦਾਕਾਰ ਦੀ ਪਤਨੀ ਸੁਨੀਤਾ ਬਾਬਾ ਖਾਟੂਸ਼ਿਆਮ ਦੇ ਦਰਸ਼ਨ ਕਰਨ ਗਈ ਹੋਈ ਸੀ। ਜਿਵੇਂ ਹੀ ਉਨ੍ਹਾਂ ਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੁੰਬਈ ਵਾਪਸ ਆ ਗਈ। ਸੁਨੀਤਾ ਆਹੂਜਾ ਨੇ ਦੱਸਿਆ, ‘ਸਰ ਦੀ ਸਿਹਤ ਹੁਣ ਠੀਕ ਹੈ। ਹੁਣ ਅਸੀਂ ਉਨ੍ਹਾਂ ਨੂੰ ਸਾਧਾਰਨ ਵਾਰਡ ਵਿੱਚ ਦਾਖਲ ਕਰਵਾਵਾਂਗੇ। ਸਿਹਤ ਕੱਲ੍ਹ ਨਾਲੋਂ ਬਹੁਤ ਬਿਹਤਰ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੱਲ ਜਾਂ ਪਰਸੋਂ ਡਿਸਚਾਰਜ ਕਰ ਦਿੱਤਾ ਜਾਵੇਗਾ।

ਸੁਨੀਤਾ ਆਹੂਜਾ ਨੇ ਸਾਰਿਆਂ ਦਾ ਧੰਨਵਾਦ ਕੀਤਾ

ਸੁਨੀਤਾ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਇਹ ਵੀ ਕਿਹਾ ਕਿ ਬਹੁਤ ਸਾਰੇ ਮੰਦਰਾਂ ਅਤੇ ਦਰਗਾਹਾਂ ‘ਚ ਪੂਜਾ ਹੋ ਰਹੀ ਹੈ, ਸਾਰਿਆਂ ਦਾ ਆਸ਼ੀਰਵਾਦ ਹੈ। ਕੁਝ ਮਹੀਨਿਆਂ ਬਾਅਦ ਸਰ ਮੁੜ ਡਾਂਸ-ਵਾਂਸ ਕਰਨ ਲੱਗ ਜਾਣਗੇ। ਗੋਵਿੰਦਾ ਦੀ ਬੇਟੀ ਨੇ ਵੀ ਆਪਣੇ ਪਿਤਾ ਦੀ ਸਿਹਤ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗੋਡੇ ਦੇ ਹੇਠਾਂ ਗੋਲੀ ਲੱਗੀ ਹੈ, ਉਦੋਂ ਤੋਂ ਉਹ ਆਈਸੀਯੂ ਵਿੱਚ ਹਨ, ਪਰ ਅੱਜ ਉਨ੍ਹਾਂ ਨੂੰ ਜਨਰਲ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਗੋਵਿੰਦਾ ਦਾ ਹਾਲਚਾਲ ਜਾਣਨ ਲਈ ਸ਼ਤਰੂਘਨ ਸਿਨਹਾ, ਡੇਵਿਡ ਧਵਨ, ਜੈਕੀ ਭਗਨਾਨੀ ਸਮੇਤ ਕਈ ਮਸ਼ਹੂਰ ਹਸਤੀਆਂ ਹਸਪਤਾਲ ਪਹੁੰਚੀਆਂ ਸਨ।

Exit mobile version