ਅਦਾਕਾਰ ਰਜਨੀਕਾਂਤ ਦੀ ਸਿਹਤ ਵਿਗੜੀ, ਚੇਨਈ ਦੇ ਹਸਪਤਾਲ ‘ਚ ਭਰਤੀ, ਹਾਲਤ ਸਥਿਰ

Updated On: 

01 Oct 2024 10:57 AM

Rajinikanth Admitted In Hospital: ਦਿੱਗਜ ਅਭਿਨੇਤਾ ਰਜਨੀਕਾਂਤ ਨੂੰ ਸੋਮਵਾਰ ਦੇਰ ਰਾਤ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ, ਰਜਨੀਕਾਂਤ ਨੂੰ ਪੇਟ 'ਚ ਤੇਜ਼ ਦਰਦ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਅਦਾਕਾਰ ਰਜਨੀਕਾਂਤ ਦੀ ਸਿਹਤ ਵਿਗੜੀ, ਚੇਨਈ ਦੇ ਹਸਪਤਾਲ ਚ ਭਰਤੀ, ਹਾਲਤ ਸਥਿਰ
Follow Us On

Rajinikanth admitted: ਦੇਸ਼ ਦੇ ਦਿੱਗਜ ਅਭਿਨੇਤਾ ਰਜਨੀਕਾਂਤ (73) ਦੀ ਸਿਹਤ ਸੋਮਵਾਰ ਦੇਰ ਰਾਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਚੇਨਈ ਪੁਲਿਸ ਮੁਤਾਬਕ ਉਨ੍ਹਾਂ ਨੂੰ ਪੇਟ ਵਿਚ ਤੇਜ਼ ਦਰਦ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਜਨੀਕਾਂਤ ਦੀ ਹਾਲਤ ਸਥਿਰ ਹੈ।

ਤੁਹਾਨੂੰ ਦੱਸ ਦੇਈਏ ਕਿ ਰਜਨੀਕਾਂਤ ਅਤੇ ਅਮਿਤਾਭ ਬੱਚਨ ਦੀ ਫਿਲਮ ‘ਵੇਟਾਈਆਂ’ ਦਾ ਟ੍ਰੇਲਰ 2 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਫਿਲਮ 10 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਹਾਲ ਹੀ ‘ਚ ਰਜਨੀਕਾਂਤ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਸੀ, ਜਿਸ ‘ਚ ਉਹ ਬੇਹੱਦ ਸਟਾਈਲਿਸ਼ ਲੁੱਕ ‘ਚ ਨਜ਼ਰ ਆ ਰਹੇ ਹਨ।

ਰਿਲੀਜ਼ ਹੋਣ ਵਾਲੀ ਹੈ ਫਿਲਮ

ਫਿਲਮ ‘ਵੇਟਈਆਨ’ ‘ਚ ਰਜਨੀਕਾਂਤ ਇਕ ਐਨਕਾਊਂਟਰ ਸਪੈਸ਼ਲਿਸਟ ਦੀ ਭੂਮਿਕਾ ‘ਚ ਨਜ਼ਰ ਆਉਣਗੇ, ਜਦਕਿ ਅਮਿਤਾਭ ਬੱਚਨ ਦਾ ਕਿਰਦਾਰ ਐਨਕਾਊਂਟਰ ਸਪੈਸ਼ਲਿਸਟ ਦੇ ਖਿਲਾਫ ਹੈ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ‘ਚ ਸਾਨੂੰ ਇਕ ਵਾਰ ਫਿਰ ਦੋਹਾਂ ਦਿੱਗਜਾਂ ਦੀ ਦਮਦਾਰ ਅਦਾਕਾਰੀ ਦੇਖਣ ਦਾ ਮੌਕਾ ਮਿਲੇਗਾ।

ਪਦਮ ਪੁਰਸਕਾਰ ਨਾਲ ਹੋ ਚੁੱਕੇ ਹਨ ਸਨਮਾਨਿਤ

ਭਾਰਤ ਸਰਕਾਰ ਰਜਨੀਕਾਂਤ ਨੂੰ ਸਾਲ 2000 ਵਿੱਚ ਪਦਮ ਭੂਸ਼ਣ ਅਤੇ ਇਸ ਤੋਂ ਪਹਿਲਾਂ 2016 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰ ਚੁੱਕੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਭਾਰਤੀ ਸਿਨੇਮਾ ਵਿੱਚ ਉੱਤਮਤਾ ਲਈ ਸ਼ੈਵਲੀਅਰ ਸ਼ਿਵਾਜੀ ਗਣੇਸ਼ਨ ਪੁਰਸਕਾਰ ਮਿਲਿਆ ਹੈ। ਭਾਰਤ ਦੇ 45ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2014 ਵਿੱਚ, ਉਨ੍ਹਾਂਨੂੰ ਭਾਰਤੀ ਫਿਲਮ ਸ਼ਖਸੀਅਤ ਲਈ ਸ਼ਤਾਬਦੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਹੋ ਚੁੱਕੇ ਹਨ ਸਨਮਾਨਿਤ

ਉਨ੍ਹਾਂ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ 2019 ਦੇ 50ਵੇਂ ਐਡੀਸ਼ਨ ਵਿੱਚ ਆਈਕਨ ਆਫ ਗਲੋਬਲ ਜੁਬਲੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਐਮਜੀ ਰਾਮਚੰਦਰਨ ਤੋਂ ਬਾਅਦ ਤਮਿਲ ਸਿਨੇਮਾ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਭਿਨੇਤਾ ਹਨ। ਉਨ੍ਹਾਂ ਨੂੰ 67ਵੇਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਸਿਨੇਮਾ ਦੇ ਖੇਤਰ ਵਿੱਚ ਭਾਰਤ ਦਾ ਸਭ ਤੋਂ ਉੱਚਾ ਪੁਰਸਕਾਰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਰਜਨੀਕਾਂਤ ਦੀ ਦੁਨੀਆ ਭਰ ‘ਚ ਵੱਡੀ ਫੈਨ ਫਾਲੋਇੰਗ ਹੈ।

Related Stories
‘ਜਦੋਂ ਮੇਰਾ ਪਤੀ ਕਹਿੰਦਾ…’ ਵਿੱਕੀ ਕੌਸ਼ਲ ਨਾਲ ਆਪਣੇ ਰਿਸ਼ਤੇ ‘ਤੇ ਬੋਲੇ ​​ਕੈਟਰੀਨਾ ਕੈਫ, ਅਦਾਕਾਰਾ ਨੇ ਖੋਲ੍ਹੇ ਕਈ ਰਾਜ਼
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ: ਪੰਜਾਬੀ ਕਲਾਕਾਰਾਂ ‘ਤੇ ਹੋ ਸਕਦਾ ਹੈ ਹਮਲਾ; ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਹੈ AP ਢਿੱਲੋਂ ਦਾ ਸ਼ੋਅ
Diljit Dosanjh: ਮੁੰਬਈ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਤਾਂ ਦਿਲਜੀਤ ਦੋਸਾਂਝ ਨੇ ਦਿੱਤਾ ਠੋਕਵਾਂ ਜਵਾਬ
10ਵੀਂ ਜਮਾਤ ਦਾ ਪੇਪਰ ਛੱਡ ਕੇ ਦਿਲਜੀਤ ਦੁਸਾਂਝ ਦੇ ਕੰਸਰਟ ‘ਚ ਆਈ ਕੁੜੀ,ਮਾਂ ਨੇ ਕਿਹਾ – ‘ਪੇਪਰ ਤਾਂ ਆਉਂਦੇ ਰਹਿਣਗੇ…’
ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਇੰਗਲੈਂਡ ਦੀ ਪਾਰਲੀਮੈਂਟ ‘ਚ ਕੀਤਾ ਸਨਮਾਨਿਤ, 21 ਦਸੰਬਰ ਨੂੰ ਬਰਮਿੰਘਮ ਵਿੱਚ ਕਰਨਗੇ ਸ਼ੋਅ
ਪੁਲਿਸ ਦੀ ਫਾੜੀ ਵਰਦੀ, ਕੀਤੀ ਕੁੱਟਮਾਰ, Karan Aujla ਦੇ ਕੰਸਰਟ ‘ਚ ਹੋਈ ਵਾਇਲੈਂਸ ਮਾਮਲੇ ‘ਚ 4 ਡਾਕਟਰ ਗ੍ਰਿਫਤਾਰ
Exit mobile version