Dr Manmohan Singh: ਭਾਰਤੀ ਸਿਨੇਮਾ ਨੂੰ ਗਲੋਬਲ ਬਣਾਉਣ ‘ਚ ਸੀ ਮਨਮੋਹਨ ਸਿੰਘ ਦਾ ਵੱਡਾ ਯੋਗਦਾਨ ਮਾਹਿਰਾਂ ਤੋਂ ਜਾਣੋ

Published: 

27 Dec 2024 18:49 PM

Dr Manmohan Singh: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਦਿਹਾਂਤ ਹੋ ਗਿਆ ਹੈ। ਡਾ: ਮਨਮੋਹਨ ਸਿੰਘ ਨੇ 92 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਭਾਰਤੀ ਅਰਥਚਾਰੇ ਦਾ ਚਿਹਰਾ ਬਦਲਣ ਵਾਲੇ ਮਨਮੋਹਨ ਸਿੰਘ ਨੇ ਕੈਂਬਰਿਜ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ। ਆਓ ਦੇਖੀਏ ਕਿ ਫਿਲਮ ਇੰਡਸਟਰੀ ਨਾਲ ਉਨ੍ਹਾਂ ਦੇ ਕਿਹੋ ਜਿਹੇ ਰਿਸ਼ਤੇ ਸਨ। ਭਾਰਤੀ ਫਿਲਮ ਇੰਡਸਟਰੀ ਨੂੰ ਗਲੋਬਲ ਬਣਾਉਣ ਵਿੱਚ ਉਨ੍ਹਾਂ ਦੇ ਕੀ ਖਾਸ ਯੋਗਦਾਨ ਸਨ ਮਾਹਿਰਾਂ ਤੋਂ ਜਾਣੋ।

Dr Manmohan Singh: ਭਾਰਤੀ ਸਿਨੇਮਾ ਨੂੰ ਗਲੋਬਲ ਬਣਾਉਣ ਚ ਸੀ ਮਨਮੋਹਨ ਸਿੰਘ ਦਾ ਵੱਡਾ ਯੋਗਦਾਨ ਮਾਹਿਰਾਂ ਤੋਂ ਜਾਣੋ

Pic Credit: PTI

Follow Us On

2004 ਤੋਂ 2014 ਤੱਕ ਪ੍ਰਧਾਨ ਮੰਤਰੀ ਵਜੋਂ ਭਾਰਤ ਦੀ ਸੇਵਾ ਕਰਨ ਵਾਲੇ ਡਾ: ਮਨਮੋਹਨ ਸਿੰਘ 1991 ਤੋਂ 1996 ਤੱਕ ਦੇਸ਼ ਦੇ ਵਿੱਤ ਮੰਤਰੀ ਵੀ ਰਹੇ। ਭਾਰਤ ਨੂੰ ਗਲੋਬਲ ਬਿਜ਼ਨੈੱਸ ਦੀ ਦਿਸ਼ਾ ਦੇਣ ਵਾਲੇ ਮਨਮੋਹਨ ਸਿੰਘ ਦੇ ਬਾਲੀਵੁੱਡ ਨਾਲ ਸਬੰਧ ਕਿਵੇਂ ਰਹੇ? ਫਿਲਮ ਇੰਡਸਟਰੀ ਵਿੱਚ ਉਨ੍ਹਾਂ ਦਾ ਕੀ ਯੋਗਦਾਨ ਸੀ? ਅਸੀਂ ਇਸ ਬਾਰੇ ਫਿਲਮ ਇੰਡਸਟਰੀ ਦੇ ਕੁਝ ਮਾਹਰਾਂ ਨਾਲ ਗੱਲ ਕੀਤੀ। ਆਓ ਜਾਣਦੇ ਹਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਉਦਯੋਗ ਮਾਹਿਰ ਕੀ ਕਹਿੰਦੇ ਹਨ।

ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ ਦੇ ਸੀਈਓ ਨਿਤਿਨ ਤੇਜ ਆਹੂਜਾ ਦਾ ਕਹਿਣਾ ਹੈ ਕਿ ਭਾਰਤੀ ਅਰਥਵਿਵਸਥਾ ਦੇ ਜ਼ਿਆਦਾਤਰ ਉਦਯੋਗਾਂ ਵਾਂਗ, ਭਾਰਤੀ ਫਿਲਮ ਉਦਯੋਗ, ਮੀਡੀਆ ਅਤੇ ਮਨੋਰੰਜਨ ਖੇਤਰ ਨੂੰ ਵੀ ਡਾ: ਮਨਮੋਹਨ ਸਿੰਘ ਦੁਆਰਾ ਕੀਤੇ ਗਏ ‘ਬਿੱਗ ਬੈਂਗ Economic Reforms’ ਤੋਂ ਲਾਭ ਹੋਇਆ ਹੈ। ਉਨ੍ਹਾਂਦੇ ਵਿਸ਼ਵੀਕਰਨ ਅਤੇ ਉਦਾਰੀਕਰਨ ਕਾਰਨ ਭਾਰਤੀ ਸਿਨੇਮਾ ਸਾਡੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਵਧਿਆ-ਫੁੱਲਿਆ। ਉਨ੍ਹਾਂ ਨੇ ਭਾਰਤੀ ਫਿਲਮ ਉਦਯੋਗ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ।

ਫਿਲਮ ਉਦਯੋਗ ਦਾ ਵਿਕਾਸ ਹੋਇਆ

ਸੀਨੀਅਰ ਪੱਤਰਕਾਰ ਚੈਤਨਿਆ ਪਾਦੁਕੋਣ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਸਾਲ 1991 ਵਿੱਚ ਸਾਡੀ ਵਿੱਤੀ ਪ੍ਰਣਾਲੀ ਵਿੱਚ ਹੋਏ ਆਰਥਿਕ ਸੁਧਾਰਾਂ ਵਿੱਚ ਵਿਦੇਸ਼ੀ ਨਿਵੇਸ਼ ਦੇ ਸਬੰਧ ਵਿੱਚ ਵੱਡਾ ਬਦਲਾਅ ਕੀਤਾ ਗਿਆ ਸੀ ਅਤੇ ਮਨਮੋਹਨ ਸਿੰਘ ਦੁਆਰਾ ਦਰਾਮਦਾਂ ਉੱਤੇ ਪਾਬੰਦੀਆਂ ਘਟਾਈਆਂ ਗਈਆਂ ਸਨ। ਉਨ੍ਹਾਂ ਵੱਲੋਂ ਕੀਤੀ ਗਈ ਇਸ ਤਬਦੀਲੀ ਨਾਲ ਨਾ ਸਿਰਫ਼ ਬਾਲੀਵੁੱਡ ਸਗੋਂ ਖੇਤਰੀ ਫ਼ਿਲਮ ਇੰਡਸਟਰੀ ਨੂੰ ਵੀ ਫਾਇਦਾ ਹੋਇਆ। ਉਨ੍ਹਾਂ ਨੇ ਖੇਤਰੀ ਸਿਨੇਮਾ ਨੂੰ ਤਾਕਤ ਦਿੱਤੀ ਅਤੇ ਅੱਜ ਇਹ ਖੇਤਰੀ ਸਿਨੇਮਾ ਬਾਲੀਵੁੱਡ ਤੋਂ ਵੀ ਵੱਡਾ ਹੋ ਗਿਆ ਹੈ। 1990 ਵਿੱਚ, ਜ਼ਿਆਦਾਤਰ ਲੋਕ ਦੂਰਦਰਸ਼ਨ ਹੀ ਦੇਖਦੇ ਸਨ, ਪਰ ਮਨਮੋਹਨ ਸਿੰਘ ਦੁਆਰਾ ਕੀਤੇ ਵਿੱਤੀ ਬਦਲਾਅ ਤੋਂ ਬਾਅਦ, ਸਟਾਰ, ਸੋਨੀ ਵਰਗੇ ਕਈ ਵੱਡੇ ਮਨੋਰੰਜਨ ਦਿੱਗਜ ਭਾਰਤ ਆਏ। ਕਈ ਵਿਦੇਸ਼ੀ ਸਟੂਡੀਓਜ਼ ਨੇ ਸਾਡੀਆਂ ਫ਼ਿਲਮਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਸਮੇਂ ਵਿੱਚ ਮਲਟੀਪਲੈਕਸ ਵਧਣ ਲੱਗੇ। ਬਾਕਸ ਆਫਿਸ ਦਾ ਕਾਰੋਬਾਰ ਤੇਜ਼ੀ ਨਾਲ ਵਧਣ ਲੱਗਾ। ਮਿਸਾਲ ਦੇ ਤੌਰ ‘ਤੇ ਜੇਕਰ 1991 ਤੋਂ ਪਹਿਲਾਂ ਰਿਲੀਜ਼ ਹੋਈਆਂ ਕੁਝ ਫਿਲਮਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਸਲਮਾਨ ਖਾਨ ਦੀ ‘ਮੈਂ ਪਿਆਰ ਕੀਆ’ ਨੇ 28 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਜਦਕਿ 1994 ‘ਚ ਰਿਲੀਜ਼ ਹੋਈ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਨੇ 123 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਇੰਡਸਟਰੀ ਦੇ ਪਹਿਲੇ ‘ਖਾਨ’ ਦੇ ਫੈਨ ਸਨ ਮਨਮੋਹਨ ਸਿੰਘ

ਫਿਲਮ ਆਲੋਚਕ ਅਤੇ ਮਾਹਿਰ ਆਰਤੀ ਸਕਸੈਨਾ ਦਾ ਕਹਿਣਾ ਹੈ ਕਿ ਆਪਣੇ ਸਿਆਸੀ ਕਰੀਅਰ ਵਿੱਚ ਉਨ੍ਹਾਂ ਨੇ ਕਦੇ ਵੀ ਡਾ: ਮਨਮੋਹਨ ਸਿੰਘ ਨੂੰ ਕਿਸੇ ਫਿਲਮ ਦੇ ਪ੍ਰੀਮੀਅਰ ‘ਤੇ ਨਹੀਂ ਦੇਖਿਆ। ਨਾ ਹੀ ਉਨ੍ਹਾਂ ਦੀ ਕਿਸੇ ਅਦਾਕਾਰ ਨਾਲ ਕੋਈ ਖਾਸ ਦੋਸਤੀ ਸੀ ਪਰ ਉਹ ਅਦਾਕਾਰ ਦਿਲੀਪ ਕੁਮਾਰ ਨੂੰ ਬਹੁਤ ਪਸੰਦ ਕਰਦੇ ਸਨ। ਸਾਲ 2021 ‘ਚ ਜਦੋਂ ਦਿਲੀਪ ਕੁਮਾਰ ਦੀ ਮੌਤ ਹੋਈ ਤਾਂ ਮਨਮੋਹਨ ਸਿੰਘ ਨੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੂੰ ਚਿੱਠੀ ਲਿਖ ਕੇ ਕਿਹਾ ਕਿ ਇੰਡਸਟਰੀ ਨੇ ਆਪਣਾ ਪਹਿਲਾ ‘ਖਾਨ’ ਅਤੇ ਫਿਲਮਾਂ ਦਾ ‘ਟਰੈਜਡੀ ਕਿੰਗ’ ਗੁਆ ਦਿੱਤਾ ਹੈ।

ਇਹ ਵੀ ਪੜ੍ਹੋ- ਜਦੋਂ ਅਨੁਪਮ ਖੇਰ ਨੇ ਨਿਭਾਇਆ ਸੀ ਸਾਬਕਾ PM ਮਨਮੋਹਨ ਸਿੰਘ ਦਾ ਕਿਰਦਾਰ, ਜਾਣੋ ਫਿਲਮ ਨਾਲ ਜੁੜੇ ਕਿੱਸੇ

ਮਨਮੋਹਨ ਸਿੰਘ ਨੂੰ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਦੇਖਣੀਆਂ ਪਸੰਦ ਸਨ?

ਮਨਮੋਹਨ ਸਿੰਘ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਕੈਮਰੇ ਦੇ ਸਾਹਮਣੇ ਨਹੀਂ ਆਉਣ ਦਿੱਤਾ। ਇਸ ਬਾਰੇ ਗੱਲ ਕਰਦਿਆਂ ਇਕ ਮਾਹਿਰ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਕਦੇ ਵੀ ਫਿਲਮਾਂ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ, ਪਰ ਉਨ੍ਹਾਂ ਨੂੰ ਅਜਿਹੀਆਂ ਫਿਲਮਾਂ ਪਸੰਦ ਹਨ, ਜੋ ਸਾਹਮਣੇ ਵਾਲੇ ਨੂੰ ਸੋਚਣ ਲਈ ਮਜਬੂਰ ਕਰ ਦੇਣ, ਜਿਨ੍ਹਾਂ ਦੀਆਂ ਕਹਾਣੀਆਂ ਪ੍ਰਭਾਵਸ਼ਾਲੀ ਹੋਣ। ਉਸ ਨੂੰ ‘ਗਾਂਧੀ’, ‘ਮਦਰ ਇੰਡੀਆ’ ਅਤੇ ‘ਦਿ ਬ੍ਰਿਜ ਔਨ ਰਿਵਰ ਕਵਾਈ’ ਵਰਗੀਆਂ ਫਿਲਮਾਂ ਦੇਖਣਾ ਪਸੰਦ ਸੀ।

Exit mobile version