ਦਿਲਜੀਤ ਦੋਸਾਂਝ ਦੇ ਸੱਕਸੈਸਫੁੱਲ ਸ਼ੋਅ ਤੋਂ ਨਿਊਜਰਸੀ ਦੇ ਗਵਰਨਰ ਨੇ ਕੀਤਾ ਧੰਨਵਾਦ | Diljit Dosanjh's 'success in US a big moment New Jersey Governor phill murphy tweeted full detail in punjabi Punjabi news - TV9 Punjabi

ਦਿਲਜੀਤ ਦੋਸਾਂਝ ਦੀ ਅਮਰੀਕਾ ‘ਚ ਸਫਲਤਾ ਬਹੁਤ ਵੱਡਾ ਪਲ: ਨਿਊਜਰਸੀ ਦੇ ਗਵਰਨਰ ਦਾ ਬਿਆਨ

Updated On: 

01 Jun 2024 13:43 PM

Diljit Dosanjh: ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਆਪਣੀ ਗਾਇਕੀ ਅਤੇ ਬੇਮਿਸਾਲ ਅਦਾਕਾਰੀ ਨਾਲ ਜਾਣੇ ਜਾਂਦੇ ਹਨ। ਇਸਤੋਂ ਇਲਾਵਾ ਉਹ ਲਾਈਵ ਮਿਊਜ਼ਿਕ ਸ਼ੋਅ ਵੀ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਹਰ ਸ਼ੋਅ ਵਿੱਚ ਹਜ਼ਾਰਾਂ ਚਾਹੁੰਣ ਵਾਲੇ ਪਹੁੰਚਦੇ ਹਨ ਤੇ ਉਨ੍ਹਾਂ ਦੇ ਹਰ ਇੱਕ ਗੀਤ ਤੇ ਦਿਲ ਖੋਲ੍ਹ ਕੇ ਨੱਚਦੇ-ਝੁੰਮਦੇ ਹਨ। ਹਾਲ ਹੀ ਵਿੱਚ ਅਮਰੀਕਾ ਦੇ ਨਿਊ ਜਰਸੀ ਵਿੱਚ ਹੋਇਆ ਉਨ੍ਹਾਂ ਦਾ ਸ਼ੋਅ ਵੀ ਬਹੁਤ ਹੀ ਸਕਸੈੱਸਫੁੱਲ ਰਿਹਾ ਹੈ।

ਦਿਲਜੀਤ ਦੋਸਾਂਝ ਦੀ ਅਮਰੀਕਾ ਚ ਸਫਲਤਾ ਬਹੁਤ ਵੱਡਾ ਪਲ: ਨਿਊਜਰਸੀ ਦੇ ਗਵਰਨਰ ਦਾ ਬਿਆਨ

ਦਿਲਜੀਤ ਦੋਸਾਂਝ ਦੇ ਸੱਕਸੈਸਫੁੱਲ ਸ਼ੋਅ ਤੋਂ ਨਿਊਜਰਸੀ ਦੇ ਗਵਰਨਰ ਨੇ ਕੀਤਾ ਧੰਨਵਾਦ

Follow Us On

ਪੰਜਾਬੀ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਤਾਰੀਫਾਂ ਦੇ ਪੁੱਲ ਬਣਦਿਆਂ ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਕਿਹਾ ਹੈ ਅਮਰੀਕਾ ਵਿੱਚ ਗਾਇਕ ਨੇ ਆਪਣੀ ਪਰਫਾਰਮੈਂਸ ਨਾਲ ਲੋਕਾਂ ਦੇ ਦਿੱਲ ਜਿੱਤ ਲਏ ਹਨ। ਉਨ੍ਹਾਂ ਦਾ ਸ਼ੋਅ ਵੇਖ ਕੇ ਆਏ ਲੋਕ ਖੁੱਲ੍ਹ ਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਮਰਫੀ ਨੇ ਇਸ ਨੂੰ ‘ਪੰਜਾਬੀ ਭਾਈਚਾਰੇ ਲਈ ਵੱਡਾ ਪਲ’ ਦੱਸਿਆ।

ਮਰਫੀ ਨੇ ਦੋਸਾਂਝ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਕਿ ਜਿਸ ਵਿੱਚ ਦਿਲਜੀਤ ਦੇ ਗੀਤ ਤੇ ਉੱਥੇ ਮੌਜੂਦ ਦਰਸ਼ਕ ਝੂਮਦੇ ਦਿਖਾਈ ਦੇ ਰਹੇ ਹਨ।ਮਰਫੀ ਨੇ ਲਿਖਿਆ, “ਧੰਨਵਾਦ, @diljitdosanjh ਬੀਤੀ ਰਾਤ @PruCenter ਵਿਖੇ ਆਪਣੀ ਪਰਫਾਰਮੈਂਸ ਨੇ ਸਮਾਂ ਬੰਣਨ ਲਈ। ਨਿਊ ਜਰਸੀ ਆਉਣ ਲਈ ਤੁਹਾਡਾ ਧੰਨਵਾਦ। ਦਿਲਜੀਤ ਦੀ US ਵਿੱਚ ਸਫਲਤਾ ਪੰਜਾਬੀ ਭਾਈਚਾਰੇ ਲਈ ਬਹੁਤ ਵੱਡਾ ਪਲ ਹੈ। ਇਸ ਸ਼ੌਅ ਵਿੱਚ ਨਿਊ ਜਰਸੀ ਦੇ ਉਹ ਵੀ ਹਜ਼ਾਰਾਂ ਲੋਕ ਵੀ ਸ਼ਾਮਲ ਹੋਏ ਹਨ ਜੋ ਉਨ੍ਹਾਂ ਦੇ ਸੰਗੀਤ ‘ਤੇ ਨੱਚਦੇ ਹੋਏ ਵੱਡੇ ਹੋਏ ਹਨ।”

ਉਨ੍ਹਾਂ ਨੇ ਆਪਣੀ ਪੋਸਟ ਦੇ ਕੈਪਸ਼ਨ ਦੇ ਆਖਿਰ ਪੰਜਾਬੀ ਵਿੱਚ ਇੱਕ ਲਾਈਨ ਲਿੱਖੀ – “ਪੰਜਾਬੀ ਆ ਗਏ!”। ਇਹ ਉਹੀ ਲਾਈਨ ਹੈ, ਜਿਸਨੂੰ ਦੁਸਾਂਝ ਇਸ ਤੋਂ ਪਹਿਲਾਂ ਆਪਣੇ ਕੋਚੇਲਾ ਮਿਊਜ਼ਿਕ ਕੌਂਸਰਟ ਵਿੱਚ ਕਹੀ ਸੀ। ਮਰਫੀ ਦੀ ਪੋਸਟ ਦਾ ਜਵਾਬ ਦਿਲਜੀਤ ਨੇ ਹੱਥ ਜੋੜਣ ਵਾਲੀ ਇਮੋਜੀ ਪੋਸਟ ਕਰਕੇ ਦਿੱਤਾ ਹੈ।

ਇਹ ਵੀ ਪੜ੍ਹੋ – ਸਿੱਧੂ ਮੂਸੇਵਾਲਾ ਹੀ ਨਹੀਂ, ਪੰਜਾਬ ਦੇ ਇਹ ਤਿੰਨ ਗਾਇਕ ਵੀ ਬਣੇ ਗੋਲੀ ਦਾ ਸ਼ਿਕਾਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੇ ਮਿਊਜ਼ਿਕ ਕੌਂਸਰਟ ਤੋਂ ਇਲਾਵਾ, ਦਿਲਜੀਤ ਨੂੰ ਹਾਲ ਹੀ ਵਿੱਚ ਇਮਤਿਆਜ਼ ਅਲੀ ਦੀ ਨੈੱਟਫਲਿਕਸ ਫਿਲਮ, ਅਮਰ ਸਿੰਘ ਚਮਕੀਲਾ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਅਭਿਨੈਅ ਵੀ ਕੀਤਾ ਸੀ। ਫਿਲਮ ਵਿੱਚ ਏਆਰ ਰਹਿਮਾਨ ਵੱਲੋਂ ਸੰਗੀਤ ਦਿੱਤਾ ਗਿਆ ਹੈ।

Exit mobile version