‘ਟਰੱਕ ਵਾਲੇ ਨਾ ਹੋਣ ਤਾਂ ਬ੍ਰੇਡ ਨੂੰ ਤਰਸ ਜਾਵੋਗੇ’… ਨਸਲਭੇਦ ਦਾ ਸ਼ਿਕਾਰ ਹੋਏ ਦਿਲਜੀਤ ਦੋਸਾਂਝ ਦਾ ਟ੍ਰੋਲਰਸ ਨੂੰ ਕਰਾਰਾ ਜਵਾਬ

Updated On: 

31 Oct 2025 13:42 PM IST

Diljit Dosanjh Face Racism: ਵੀਡੀਓ ਦੇ ਅੰਤ ਵਿਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਗੁੱਸਾ ਨਹੀਂ ਆ ਰਿਹਾ, ਪਰ ਲੋਕ ਹਾਲੇ ਵੀ ਕਿੱਥੇ ਖੜ੍ਹੇ ਹਨ। ਚਲੋ ਪਰਮਾਤਮਾ ਖੁੱਦ ਹੀ ਸਭ ਕੁਝ ਸਹੀਂ ਕਰੇਗਾ। ਕਿਉਂਕਿ ਜਦੋਂ ਇੱਕ ਓਂਕਾਰ ਹੈ, ਤਾਂ ਉਹੀ ਸਭ ਕੁਝ ਕਰਾਉਂਦਾ ਹੈ। ਇਨਸਾਨ ਦੇ ਹੱਥ ਕੁਝ ਨਹੀਂ ਹੁੰਦਾ। ਦਰਅਸਲ ਸਿਡਨੀ ਕੰਸਰਟ ਦੌਰਾਨ ਕੁਝ ਲੋਕਾਂ ਨੇ ਦਿਲਜੀਤ ਤੇ ਨਸਲਭੇਦੀ ਟਿੱਪਣੀਆਂ ਕੀਤੀਆਂ ਸਨ, ਜਿਸਦਾ ਹੁਣ ਉਨ੍ਹਾਂ ਨੇ ਜਵਾਬ ਦਿੱਤਾ ਹੈ।

ਟਰੱਕ ਵਾਲੇ ਨਾ ਹੋਣ ਤਾਂ ਬ੍ਰੇਡ ਨੂੰ ਤਰਸ ਜਾਵੋਗੇ... ਨਸਲਭੇਦ ਦਾ ਸ਼ਿਕਾਰ ਹੋਏ ਦਿਲਜੀਤ ਦੋਸਾਂਝ ਦਾ ਟ੍ਰੋਲਰਸ ਨੂੰ ਕਰਾਰਾ ਜਵਾਬ

Photo: DiljitDosnajh/Instagram

Follow Us On

ਦਿਲਜੀਤ ਦੋਸਾਂਝ ਨੂੰ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਨਸਲਭੇਦ ਦਾ ਸਾਹਮਣਾ ਕਰਨਾ ਪਿਆਉਨ੍ਹਾਂ ਦੇ ਆਉਣ ਦੀ ਖ਼ਬਰ ਸੁਣ ਕੇ ਕੁਝ ਲੋਕਾਂ ਨੇ ਨਸਲੀ ਟਿੱਪਣੀ ਕੀਤੀ ਕਿ ਇੱਕ ਨਵਾਂ ਉਬਰ ਡਰਾਈਵਰ ਆਇਆ ਹੈ। ਕੁਝ ਨੇ ਹੋਰ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਦਿਲਜੀਤ ਨੇ ਹੁਣ ਇਨ੍ਹਾਂ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਬਰ ਅਤੇ ਟਰੱਕ ਡਰਾਈਵਰ ਨਾ ਹੋਣ ਤਾਂ ਤੁਹਾਡੀ ਜਿੰਦਗੀ ਰੁੱਕ ਜਾਵੇ। ਹਾਲਾਂਕਿ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹੁਣ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਗੁੱਸਾ ਨਹੀਂ ਆਉਂਂਦਾ।

ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ ਯੂਟਿਊਬ ਚੈਨਲ ਤੇ ਆਪਣੇ ਆਸਟ੍ਰੇਲੀਆ ਦੌਰੇ ਦੀ ਬਿਹਾਇੰਡ ਦਾ ਸੀਨ ਇੱਕ ਵੀਡਿਉ ਸ਼ੇਅਰ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਫਲਾਈਟ ਤੋਂ ਇੱਥੇਉਤਰੇ ਤਾਂ ਡੇਲ੍ਹੀ ਮੇਲ ਵਾਲੇ ਆਏ। ਉਨ੍ਹਾਂ ਨੇ ਇੱਕ ਖ਼ਬਰ ਪੋਸਟ ਕੀਤੀ ਸੀ, ਦਿਲਜੀਤ ਦੋਸਾਂਝ ਭਾਰਤ ਤੋਂ ਆਏ ਆਏ ਹਨ। ਮੈਨੂੰ ਕਿਸੇ ਨੇ ਪੋਸਟ ਭੇਜੀ, ਮੈਂ ਪੋਸਟ ਚੈੱਕ ਕੀਤੀ। ਮੈਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਉਹ ਅਪਲੋਡ ਕੀਤੀ ਹੈ। ਉਸ ਦੇ ਹੇਠਾਂ ਕਈ ਸਾਰੇ ਕਮੈਂਟ ਸਨ। ਜਿਵੇਂ ਕਿ ਨਵਾਂ ਉਬਰ ਡਰਾਈਵਰ ਆ ਗਿਆ, 7-11 ਤੱਕ ਕੰਮ ਕਰਨ ਵਾਲਾ ਆ ਗਿਆ। ਮਤਲਬ ਅਜਿਹੀਆਂ ਬਹੁਤ ਸਾਰੀਆਂ ਨਸਲ ਭੇਦੀ ਟਿੱਪਣੀਆਂ ਸਨ।

ਮੇਰੇ ਲਈ ਧਰਤੀ ਇੱਕ- ਦਿਲਜੀਤ

ਦਿਲਜੀਤ ਨੇ ਅੱਗੇ ਕਿਹਾ, “ਮੈਂ ਉੱਥੇ ਲੋਕਾਂ ਨੂੰ ਜਿੰਦਗੀ ਨਾਲ ਲੜਦੇ ਦੇਖਿਆ ਕਿਉਂਕਿ ਉਨ੍ਹਾਂ ਨੇ ਉੱਥੇ ਆਪਣੀ ਪਛਾਣ ਲਈ ਬਹੁਤ ਸੰਘਰਸ਼ ਕੀਤਾ। ਮੈਨੂੰ ਲੱਗਦਾ ਹੈ ਕਿ ਇਹ ਦੁਨੀਆਂ, ਇਸ ਧਰਤੀ ਦੀਆਂ ਕੋਈ ਸਰੱਹਦਾਂ ਨਹੀਂ ਹੋਣੀਆਂ ਚਾਹੀਦੀਆਂ। ਕੋਈ ਵੀ ਕਿਤੇ ਵੀ ਜਾ ਸਕਦਾ ਹੈ। ਪਰ ਲੋਕਾਂ ਨੇ ਆਪਣੀਆਂ ਸੀਮਾਵਾਂ ਬਣਾਈਆਂ ਹਨ, ਇਹ ਕਹਿੰਦੇ ,’ਇਹ ਸਾਡਾ ਹੈ, ਇਹ ਸਾਡਾ ਦੇਸ਼, ਇਹ ਸਾਡੀ ਧਰਤੀ ਹੈ, ਇਹ ਸਾਡਾ ਇਲਾਕਾ ਹੈ, ਇੱਥੇ ਨਾ ਆਓ, ਅਸੀਂ ਉੱਥੇ ਨਹੀਂ ਜਾਵਾਂਗੇ। ਮੇਰੇ ਲਈ ਧਰਤੀ ਇੱਕ ਹੈ ਜਿਨ੍ਹਾਂ ਨੇ ਇੱਥੇ ਆ ਕੇ ਮਿਹਨਤ ਕੀਤੀ, ਮੈਨੂੰ ਉਨ੍ਹਾਂ ‘ਤੇ ਗੁੱਸਾ ਨਹੀਂ ਆਉਂਦਾ।

ਜਿਨ੍ਹਾਂ ਲੋਕਾਂ ਨੇ ਕਮੈਂਟ ਕੀਤੇ ਕਿ ਉਬਰ ਵਾਲਾ ਆ ਗਿਆ ਜਾਂ ਸਫਾਈ ਵਾਲਾ ਆ ਗਿਆ, ਉਹ ਭਰਾ ਜੇਕਰ ਤੈਨੂੰ ਉਬਰ ਵਾਲਾ ਸਹੀਂ ਸਮੇਂ ਤੇ ਮਿਲ ਜਾਵੇ ਤਾਂ ਉਹੀ ਸਭ ਤੋਂ ਵੱਡੀ ਰਾਹਤ ਹੈ। ਜੇਕਰ ਕੱਦੇ ਉਬਰ ਵਾਲਾ ਨਾ ਟਾਈਮ ਤੇ ਨਾ ਮਿਲੇ ਤਾਂ ਮੁਸ਼ਕਲ ਖੜੀ ਹੋ ਜਾਵੇਗੀ। ਕੋਈ ਕਹਿ ਰਿਹਾ ਹੈ ਨਵਾਂ ਟੱਰਕ ਡਰਾਈਵਰ ਆ ਗਿਆ, ਚਾਬੀ ਵਾਲਾ। ਜੇਕਰ ਟੱਰਕ ਚਲਾਉਣ ਵਾਲਾ ਨਾ ਹੋਵੇ ਤਾਂ ਤੁਹਾਡੇ ਘਰ ਤੱਕ ਬ੍ਰੇਡ ਵੀ ਨਹੀਂ ਪਹੁੰਚ ਸਕੇਗੀ।

ਮੈਨੂੰ ਗੁੱਸਾ ਨਹੀਂ ਆਉਂਦਾ- ਦਿਲਜੀਤ

ਵੀਡਿਉ ਦੇ ਅੰਤ ਵਿਚ ਉਨ੍ਹਾਂ ਨੇ ਕਿਹਾ, “ਮੈਨੂੰ ਗੁੱਸਾ ਨਹੀਂ ਆਉਂਦਾ, ਪਰ ਲੋਕ ਅੱਜ ਵੀ ਉੱਥੇ ਹੀ ਖੜ੍ਹੇ ਹਨ। ਚਲੋ ਪਰਮਾਤਮਾ ਖੁੱਦ ਹੀ ਸਭ ਕੁਝ ਸਹੀਂ ਕਰੇ। ਕਿਉਂਕਿ ਜਦੋਂ ਇੱਕ ਓਂਕਾਰ ਹੈ, ਤਾਂ ਉਹੀ ਸਭ ਕੁਝ ਕਰਾਉਂਦਾ ਹੈ। ਇਨਸਾਨ ਦੇ ਹੱਥ ਕੁਝ ਨਹੀਂ ਹੁੰਦਾ। ਇਸ ਲਈ ਪਰਮਾਤਮਾ ਹੀ ਸਭ ਕੁਝ ਸਹੀ ਕਰੇਗਾ। ਸਭ ਨੂੰ ਮੇਰੇ ਵਲੋਂ ਪਿਆਰ ਅਤੇ ਸਤਿਕਾਰ। ਜੋ ਵੀ ਬੂਰਾ ਬੋਲ ਦੇਵੇ, ਉਸ ਨੂੰ ਵੀ ਪਿਆਰ।”

ਜ਼ਿਕਰਯੋਹ ਹੈ ਕਿ ਦਿਲਜੀਤ ਦੋਸਾਂਝ ਇਨ੍ਹੀ ਦਿਨੀਂ ਆਸਟ੍ਰੇਲੀਆ ਦੌਰੇ ਤੇ ਹਨ। ਉਨ੍ਹਾਂ ਨੇ 26 ਅਕਤੂਬਰ ਨੂੰ ਆਸਟ੍ਰੇਲੀਆ ਦੇ ਸਿਡਨੀ ਦੇ ਕੂਮਬਸ ਸਟੇਡੀਅਮ ਵਿੱਚ ਪਰਫਾਰਮੈਂਸ ਦਿੱਤੀ। ਉਨ੍ਹਾਂ ਨੇ ਸਿਡਨੀ ਦੇ ਥੀਏਟਰ ਅਰੇਨਾ ਨਾਓ ਸਟੇਡੀਅਮ ਵਿੱਚ ਵੀ ਸ਼ਾਨਦਾਰ ਲਾਈਵ ਸ਼ੋਅ ਕੀਤਾ। ਹੁਣ 1 ਨਵੰਬਰ ਨੂੰ ਦਿਲਜੀਤ ਬ੍ਰਿਸਬੇਨ ਦੇ AAMI ਪਾਰਕ ਸਟੇਡੀਅਮ ਵਿੱਚ ਲਾਈਵ ਪਰਫਾਰਮੈਂਸ ਦੇਣ ਜਾ ਰਹੇ ਹਨ