ਨਸ਼ਾ ਮੁਕਤ ਪੰਜਾਬ ਮੁਹਿੰਮ ਨਾਲ ਜੁੜੇ ਕਪਿਲ ਸ਼ਰਮਾ, ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ | comedian kapil sharma joins punjab police nasha mukt punjab muhim Punjabi news - TV9 Punjabi

ਨਸ਼ਾ ਮੁਕਤ ਪੰਜਾਬ ਮੁਹਿੰਮ ਨਾਲ ਜੁੜੇ ਕਪਿਲ ਸ਼ਰਮਾ, ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ

Updated On: 

03 Oct 2024 23:59 PM

ਕਾਮੇਡੀਅਨ ਕਪਿਲ ਸ਼ਰਮਾ ਨੇ ਪੰਜਾਬ ਪੁਲਿਸ ਦੀ ਵੈੱਬਸਾਈਟ 'ਤੇ ਇਕ ਸੰਦੇਸ਼ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹ ਕੀ ਕਰ ਰਹੇ ਹਨ ਅਤੇ ਅੱਗੇ ਜਾ ਕੇ ਇਸ ਦਾ ਕੀ ਹਸ਼ਰ ਹੋਵੇਗਾ। ਇਸ ਲਈ ਸਾਰਿਆ ਦਾ ਫਰਜ਼ ਬਣਦਾ ਹੈ ਕਿ ਇਸ ਨਸ਼ੇ ਦਾ ਕਾਰੋਬਾਰ ਨੂੰ ਖ਼ਤਮ ਕੀਤਾ ਜਾਵੇ ਤੇ ਨੌਜਵਾਨਾਂ ਦੀ ਮਦਦ ਕੀਤੀ ਜਾਵੇ।

ਨਸ਼ਾ ਮੁਕਤ ਪੰਜਾਬ ਮੁਹਿੰਮ ਨਾਲ ਜੁੜੇ ਕਪਿਲ ਸ਼ਰਮਾ, ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ

ਨਸ਼ਾ ਮੁਕਤ ਪੰਜਾਬ ਮੁਹਿੰਮ ਨਾਲ ਜੁੜੇ ਕਪਿਲ ਸ਼ਰਮਾ, ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ

Follow Us On

ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁੰਹਿਮ ਨਾਲ ਕਾਮੇਡੀਅਨ ਕਲਾ ਕਪਿਲ ਸ਼ਰਮਾ ਵੀ ਜੁੜ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ ਦੇ ਜਾਲ ‘ਚ ਨਾ ਆਉਣ। ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਨਸ਼ਾ ਕਰਦੇ ਹਨ ਉਨ੍ਹਾਂ ਦੀ ਨਸ਼ਾ ਛਡਾਉਣ ਵਿੱਚ ਮਦਦ ਕੀਤੀ ਜਾਵੇ।

ਕਾਮੇਡੀਅਨ ਕਪਿਲ ਸ਼ਰਮਾ ਨੇ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਇਕ ਸੰਦੇਸ਼ ਸਾਂਝਾ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹ ਕੀ ਕਰ ਰਹੇ ਹਨ ਅਤੇ ਅੱਗੇ ਜਾ ਕੇ ਇਸ ਦਾ ਕੀ ਹਸ਼ਰ ਹੋਵੇਗਾ। ਇਸ ਲਈ ਸਾਰਿਆ ਦਾ ਫਰਜ਼ ਬਣਦਾ ਹੈ ਕਿ ਇਸ ਨਸ਼ੇ ਦਾ ਕਾਰੋਬਾਰ ਨੂੰ ਖ਼ਤਮ ਕੀਤਾ ਜਾਵੇ ਤੇ ਨੌਜਵਾਨਾਂ ਦੀ ਮਦਦ ਕੀਤੀ ਜਾਵੇ।

ਕਪਿਲ ਸ਼ਰਮਾ ਨੇ ਕਿਹਾ ਕਿ ਇਸ ਲਈ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਵੀ ਚਲਾ ਰੱਖੀ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਅੱਗੇ ਇਹੀ ਅਰਦਾਸ ਕੀਤੀ ਜਾਵੇ ਕਿ ਜੋ ਵੀ ਨੌਜਵਾਨ ਇਸ ਨਸ਼ੇ ਦੀ ਦਲਦਲ ‘ਚ ਪੈਰ ਰੱਖ ਚੁੱਕੇ ਹਨ, ਉਹ ਜ਼ਲਦੀ ਹੀ ਵਾਪਸ ਆਉਣ ਤੇ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਸਕੇ। ਉਹ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਪੁਲਸਿ ਗੌਰਵ ਯਾਦਵ ਤੇ ਸਮੂਹ ਪੁਲਿਸ ਅਧਿਕਾਰੀਆਂ ਨੂੰ ਇਸ ਮੁਹਿੰਮ ਲਈ ਮੁਬਾਰਕਬਾਦ ਦਿੰਦੇ ਹਨ ਤੇ ਉਮੀਦ ਕਰਦੇ ਹਨ ਕਿ ਜ਼ਲਦੀ ਹੀ ਪੰਜਾਬ ਨਸ਼ਾ ਮੁਕਤ ਹੋਵੇ।

ਹੋਰ ਕਲਾਕਾਰਾਂ ਨੇ ਵੀ ਦਿੱਤਾ ਸੰਦੇਸ਼

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਸਾਈਟ ‘ਤੇ ਹੋਰ ਕਲਾਕਾਰ ਜਿਵੇਂ ਕਿ ਗੁਰਚੇਤ ਚਿਤਰਕਾਰ, ਉਲੰਪਿਆਡ ਮੰਨੂ ਭਾਕਰ, ਪੰਜਾਬੀ ਐਕਟਰ ਬੀਨੂੰ ਢਿੱਲੋਂ ਤੇ ਜਸਬੀਰ ਜੱਸੀ ਵਰਗੇ ਹੋਈ ਕਈ ਕਲਾਕਾਰ ਨਸ਼ਾ ਛੱਡਣ ਦੀ ਮੁਹਿੰਮ ‘ਚ ਪੰਜਾਬ ਬਚਾਉਣ ਦੀ ਮੁਹਿੰਮ ਵਿੱਚ ਪੰਜਾਬ ਪੁਲਿਸ ਨਾਲ ਸੰਦੇਸ਼ ਦਿੰਦੇ ਨਜ਼ਰ ਆ ਚੁੱਕੇ ਹਨ।

Related Stories
Bigg Boss 18 House Exclusive: ਤੁਸੀਂ ਬੈੱਡਰੂਮ ਵਿੱਚ ਨਹੀਂ ਸੌਂ ਸਕੋਗੇ, ਜੇਲ੍ਹ ਉਡਾ ਦੇਵੇਗੀ ਤੁਹਾਡੇ ਚੈਨ… ਜਾਣੋ ਕਿਹੋ ਜਿਹਾ ਹੈ ਸਲਮਾਨ ਖਾਨ ਦਾ ਬਿੱਗ ਬੌਸ ਵਾਲਾ ਘਰ
Govinda: ਨਹੀਂ ਸੁਲਝਿਆ ਗੋਵਿੰਦਾ ਦਾ ਗੋਲੀ ਕਾਂਡ ! ਗੋਲੀਬਾਰੀ ਦੇ ਮਾਮਲੇ ਵਿੱਚ ਅਜੇ ਤੱਕ ਦਰਜ ਨਹੀਂ ਹੋਈ ਐਫਆਈਆਰ
ਫਿਲਮ ਪੰਜਾਬ-95 ‘ਤੇ ਖਾਲੜਾ ਪਰਿਵਾਰ ਦਾ ਬਿਆਨ: ਜਸਵੰਤ ਦੀ ਪਤਨੀ ਨੇ ਕਿਹਾ- ਅਸਲੀ ਰੂਪ ‘ਚ ਹੀ ਰਿਲੀਜ਼ ਕੀਤਾ ਜਾਵੇ; ਸੈਂਸਰ ਬੋਰਡ ਨੇ 120 ਕੱਟ ਲਗਾਏ
Govinda Firing Case: ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕੀ ਪੁਲਿਸ ਦੇ ਸਵਾਲਾਂ ਨਾਲ ਹੋਵੇਗਾ ਸਾਹਮਣਾ?
Govinda Friring Case: ਗੋਵਿੰਦਾ ਦੀ ਥਿਊਰੀ ਪੁਲਿਸ ਨੂੰ ਨਹੀਂ ਹੋ ਰਹੀ ਹਜ਼ਮ, ਇਸ ਕਾਰਨ ਹੋਇਆ ਸ਼ੱਕ
Govinda Bullet Injury: ਗੋਲੀ ਲੱਗਣ ਤੋਂ ਬਾਅਦ ਪਹਿਲੀ ਵਾਰ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਕਿਹਾ- ਕੁਝ ਮਹੀਨਿਆਂ ਬਾਅਦ
Exit mobile version