ਫਿਲਮ ਪੰਜਾਬ-95 'ਤੇ ਖਾਲੜਾ ਪਰਿਵਾਰ ਦਾ ਬਿਆਨ: ਜਸਵੰਤ ਦੀ ਪਤਨੀ ਨੇ ਕਿਹਾ- ਅਸਲੀ ਰੂਪ 'ਚ ਹੀ ਰਿਲੀਜ਼ ਕੀਤਾ ਜਾਵੇ; ਸੈਂਸਰ ਬੋਰਡ ਨੇ 120 ਕੱਟ ਲਗਾਏ | Jaswant Singh Khalra biopic Controversy Know details in Punjabi Punjabi news - TV9 Punjabi

ਫਿਲਮ ਪੰਜਾਬ-95 ‘ਤੇ ਖਾਲੜਾ ਪਰਿਵਾਰ ਦਾ ਬਿਆਨ: ਜਸਵੰਤ ਦੀ ਪਤਨੀ ਨੇ ਕਿਹਾ- ਅਸਲੀ ਰੂਪ ‘ਚ ਹੀ ਰਿਲੀਜ਼ ਕੀਤਾ ਜਾਵੇ; ਸੈਂਸਰ ਬੋਰਡ ਨੇ 120 ਕੱਟ ਲਗਾਏ

Published: 

04 Oct 2024 16:20 PM

ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵੱਲੋਂ ਜਾਰੀ ਬਿਆਨ ਵਿੱਚ ਸੀਬੀਐਫਸੀ ਨੂੰ ਅਪੀਲ ਕੀਤੀ ਗਈ ਹੈ ਕਿ ਸੈਂਸਰਸ਼ਿਪ ਦੇ ਨਾਂ ਤੇ ਫਿਲਮ ਵਿੱਚ ਦਿਖਾਏ ਗਏ ਇਤਿਹਾਸਕ ਤੱਥਾਂ ਨੂੰ ਨਾ ਬਦਲਿਆ ਜਾਵੇ। ਅਸੀਂ ਨਿਰਮਾਤਾਵਾਂ ਨੂੰ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੱਚਾਈ ਅਤੇ ਫਿਲਮ ਦੀ ਕਹਾਣੀ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕਰਦੇ ਹਾਂ।

ਫਿਲਮ ਪੰਜਾਬ-95 ਤੇ ਖਾਲੜਾ ਪਰਿਵਾਰ ਦਾ ਬਿਆਨ: ਜਸਵੰਤ ਦੀ ਪਤਨੀ ਨੇ ਕਿਹਾ- ਅਸਲੀ ਰੂਪ ਚ ਹੀ ਰਿਲੀਜ਼ ਕੀਤਾ ਜਾਵੇ; ਸੈਂਸਰ ਬੋਰਡ ਨੇ 120 ਕੱਟ ਲਗਾਏ

ਦਿਲਜੀਤ ਦੋਸਾਂਝ ਅਤੇ ਜਸਵੰਤ ਸਿੰਘ ਖਾਲੜਾ

Follow Us On

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਪੰਜਾਬ-95 ਲੰਬੇ ਸਮੇਂ ਤੋਂ ਵਿਵਾਦਾਂ ‘ਚ ਘਿਰੀ ਹੋਈ ਹੈ। ਫਿਲਮ ‘ਚ ਦਿਲਜੀਤ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਸੰਵੇਦਨਸ਼ੀਲ ਮੁੱਦੇ ਦੇ ਕਾਰਨ, ਸੈਂਸਰ ਬੋਰਡ ਨੇ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ, ਪਰ ਹੁਣ ਰਿਵਾਈਜ਼ਡ ਕਮੇਟੀ ਨੇ 85 ਨਹੀਂ ਬਲਕਿ 120 ਕੱਟਾਂ ਦੇ ਆਦੇਸ਼ ਦਿੱਤੇ ਹਨ। ਹੁਣ ਜਸਵੰਤ ਸਿੰਘ ਖਾਲੜਾ ਦੀ ਪਤਨੀ ਨੇ ਫਿਲਮ ਵਿੱਚ ਕੀਤੇ ਜਾ ਰਹੇ ਕੱਟਾਂ ਦਾ ਵਿਰੋਧ ਕੀਤਾ ਹੈ।

ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵੱਲੋਂ ਜਾਰੀ ਬਿਆਨ ਵਿੱਚ ਸੀਬੀਐਫਸੀ ਨੂੰ ਅਪੀਲ ਕੀਤੀ ਗਈ ਹੈ ਕਿ ਸੈਂਸਰਸ਼ਿਪ ਦੇ ਨਾਂ ਤੇ ਫਿਲਮ ਵਿੱਚ ਦਿਖਾਏ ਗਏ ਇਤਿਹਾਸਕ ਤੱਥਾਂ ਨੂੰ ਨਾ ਬਦਲਿਆ ਜਾਵੇ। ਅਸੀਂ ਨਿਰਮਾਤਾਵਾਂ ਨੂੰ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੱਚਾਈ ਅਤੇ ਫਿਲਮ ਦੀ ਕਹਾਣੀ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕਰਦੇ ਹਾਂ।

ਖਾਲੜਾ ਪਰਿਵਾਰ ਆਪਣੇ ਵਾਅਦੇ ‘ਤੇ ਕਾਇਮ ਹੈ ਕਿ ਸਾਨੂੰ ਫਿਲਮ ਨੂੰ ਸਕ੍ਰੀਨ ਜਾਂ ਔਨਲਾਈਨ ਰਿਲੀਜ਼ ਕਰਨ ਲਈ ਦੇਖਣ ਅਤੇ ਆਪਣੀ ਸਹਿਮਤੀ ਦੇਣ ਦਾ ਕਾਨੂੰਨੀ ਅਧਿਕਾਰ ਹੈ। ਜਿਵੇਂ ਕਿ “ਪੰਜਾਬ 95” ਪੰਜਾਬ ਦੇ ਸੰਵੇਦਨਸ਼ੀਲ ਇਤਿਹਾਸ ਨਾਲ ਸਬੰਧਤ ਤੱਥਾਂ ਨੂੰ ਦਰਸਾਉਂਦੀ ਹੈ। ਇਸ ਲਈ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਫਿਲਮ ਦੇਖ ਕੇ ਆਪਣਾ ਸੰਦੇਸ਼ ਦੇਣ। ਅਸੀਂ ਇਸ ਫਿਲਮ ਨੂੰ ਕਾਨੂੰਨੀ ਤੱਥਾਂ ਦੇ ਆਧਾਰ ‘ਤੇ ਫਿਲਮ ਨਿਰਦੇਸ਼ਕ ਦੁਆਰਾ ਬਣਾਈ ਹੈ ਅਤੇ ਦਿਲਜੀਤ ਦੋਸਾਂਝ ਦੁਆਰਾ ਨਿਭਾਈ ਗਈ ਖਾਲੜਾਦੀ ਭੂਮਿਕਾ ਨਾਲ ਮੈਨੂੰ ਉਮੀਦ ਹੈ ਕਿ ਇਹ ਫਿਲਮ ਆਪਣੇ ਅਸਲੀ ਰੂਪ ਵਿੱਚ ਰਿਲੀਜ਼ ਹੋਵੇਗੀ।

ਫਿਲਮ ‘ਚ ਇਹ ਵੱਡੇ ਬਦਲਾਅ ਹੋਣਗੇ

ਮਿਡ-ਡੇਅ ਦੀ ਤਾਜ਼ਾ ਰਿਪੋਰਟ ਮੁਤਾਬਕ ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਫਿਲਮ ਦੇ ਉਨ੍ਹਾਂ ਸਾਰੇ ਦ੍ਰਿਸ਼ਾਂ ‘ਚ ਬਦਲਾਅ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਪੰਜਾਬ ਅਤੇ ਇਸ ਦੇ ਜ਼ਿਲਾ ਤਰਨਤਾਰਨ ਸਾਹਿਬ ਦਾ ਜ਼ਿਕਰ ਕੀਤਾ ਗਿਆ ਹੈ। ਫਿਲਮ ਵਿੱਚ ਦਿਖਾਏ ਗਏ ਕੈਨੇਡਾ ਅਤੇ ਯੂਕੇ ਦੇ ਹਵਾਲੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ।

ਫਿਲਮ ਦਾ ਟਾਈਟਲ ਪੰਜਾਬ 95 ਰੱਖਿਆ ਗਿਆ ਹੈ। ਜਸਵੰਤ ਸਿੰਘ ਖਾਲੜਾ ਸਾਲ 1995 ਵਿੱਚ ਲਾਪਤਾ ਹੋ ਗਏ ਸੀ, ਇਸ ਲਈ ਸੈਂਸਰ ਬੋਰਡ ਕਮੇਟੀ ਨੇ ਸਿਰਲੇਖ ਬਦਲਣ ਦੀ ਮੰਗ ਕੀਤੀ ਸੀ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।ਕਮੇਟੀ ਮੰਗ ਕਰਦੀ ਹੈ ਕਿ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਵੀ ਬਦਲਿਆ ਜਾਵੇ। ਫਿਲਮ ‘ਚੋਂ ਗੁਰਬਾਣੀ ਦੇ ਦ੍ਰਿਸ਼ ਵੀ ਹਟਾ ਦਿੱਤੇ ਜਾਣੇ ਚਾਹੀਦੇ ਹਨ

ਫਿਲਮ ਮੇਕਰਸ ਬਦਲਾਅ ‘ਤੇ ਇਤਰਾਜ਼ ਕਰਦੇ ਹਨ

ਤੁਹਾਨੂੰ ਦੱਸ ਦੇਈਏ ਕਿ ਫਿਲਮ ਨਿਰਮਾਤਾਵਾਂ ਨੇ ਸੈਂਸਰ ਬੋਰਡ ਦੁਆਰਾ ਸੁਝਾਏ ਗਏ ਬਦਲਾਅ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਖਾਲੜਾ ਪੰਜਾਬ ਦੇ ਸਤਿਕਾਰਤ ਵਿਅਕਤੀ ਸਨ, ਜਿਨ੍ਹਾਂ ਤੇ ਫਿਲਮ ਬਣੀ ਹੈ। ਅਜਿਹੇ ‘ਚ ਉਨ੍ਹਾਂ ਦਾ ਨਾਂ ਫਿਲਮ ਤੋਂ ਹਟਾਉਣਾ ਗਲਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਲਮ ਪੰਜਾਬ 95 ਵਿੱਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ। ਫਿਲਮ ਰੋਨੀ ਸਕ੍ਰੂਵਾਲਾ ਦੁਆਰਾ ਨਿਰਮਿਤ ਹੈ ਅਤੇ ਹਨੀ ਤ੍ਰੇਹਨ ਦੁਆਰਾ ਨਿਰਦੇਸ਼ਿਤ ਹੈ।

ਜਦੋਂ ਫਿਲਮ ਸਰਟੀਫਿਕੇਸ਼ਨ ਲਈ CBFC (ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ) ਕੋਲ ਪਹੁੰਚੀ ਤਾਂ ਬੋਰਡ ਨੇ ਫਿਲਮ ਵਿੱਚ 85 ਕੱਟ ਲਗਾਉਣ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਨਿਰਮਾਤਾਵਾਂ ਨੇ ਬੋਲਣ ਦੀ ਆਜ਼ਾਦੀ ਦੀ ਮੰਗ ਕੀਤੀ ਅਤੇ ਇਸ ‘ਤੇ ਮੁੜ ਵਿਚਾਰ ਕੀਤਾ। ਫਿਲਮ ਨਿਰਮਾਤਾਵਾਂ ਦੀ ਮੰਗ ‘ਤੇ ਸੈਂਸਰ ਬੋਰਡ ਨੇ ਨਵੀਂ ਕਮੇਟੀ ਬਣਾਈ ਸੀ, ਹਾਲਾਂਕਿ ਨਵੀਂ ਕਮੇਟੀ ਨੇ ਇਸ ‘ਚ 35 ਹੋਰ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ।

Exit mobile version