ਐਂਜਲੀਨਾ ਜੋਲੀ-ਬ੍ਰੈਡ ਪਿਟ ਦਾ ਤਲਾਕ, 8 ਸਾਲ ਬਾਅਦ ਖਤਮ ਹੋਈ ਕਾਨੂੰਨੀ ਲੜਾਈ
Angelina Jolie Brad Pitt Divorce: ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਦਾ ਤਲਾਕ ਹੋ ਗਿਆ ਹੈ। ਦੋਵੇਂ ਹੁਣ ਅਧਿਕਾਰਤ ਤੌਰ 'ਤੇ ਵੱਖ ਹੋ ਗਏ ਹਨ। ਇਸ ਵਿਆਹ ਤੋਂ ਦੋ ਵਾਂ ਦੇ 6 ਬੱਚੇ ਵੀ ਹਨ। ਐਂਜਲੀਨਾ ਅਤੇ ਬ੍ਰੈਡ ਨੇ ਸਾਲ 2014 ਵਿੱਚ ਵਿਆਹ ਕੀਤਾ ਸੀ। ਇਹ ਹਾਲੀਵੁੱਡ ਦੇ ਇਤਿਹਾਸ ਵਿੱਚ ਸਭ ਤੋਂ ਚਰਚਿਤ ਵਿਆਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਕਦੇ ਹਾਲੀਵੁੱਡ ਇੰਡਸਟਰੀ ਵਿੱਚ ਇੱਕ ਪਾਵਰ ਕਪਲ ਸਨ। ਦੋਹਾਂ ਦਾ ਵਿਆਹ ਸਾਲ 2014 ‘ਚ ਹੋਇਆ ਸੀ। ਪਰ ਵਿਆਹ ਦੇ ਦੋ ਸਾਲ ਬਾਅਦ ਹੀ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ। ਹਾਲਾਂਕਿ, ਬ੍ਰੈਡ ਪਿਟ ਨੇ ਐਂਜਲੀਨਾ ਦੇ ਆਰੋਪਾਂ ਦਾ ਖੰਡਨ ਕੀਤਾ ਸੀ। ਤਲਾਕ ਦੀ ਪ੍ਰਕਿਰਿਆ ਨੂੰ 8 ਸਾਲ ਲੱਗ ਗਏ ਅਤੇ ਹੁਣ ਦੋਵੇਂ ਇਕ ਦੂਜੇ ਤੋਂ ਵੱਖ ਹੋ ਗਏ ਹਨ। ਐਂਜਲੀਨਾ ਦੇ ਵਕੀਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਵਕੀਲ ਨੇ ਕੀ ਕਿਹਾ?
ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਦੇ ਤਲਾਕ ਬਾਰੇ ਗੱਲ ਕਰਦੇ ਹੋਏ ਵਕੀਲ ਜੇਮਜ਼ ਸਾਈਮਨ ਨੇ ਕਿਹਾ- 8 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਐਂਜਲੀਨਾ ਜੋਲੀ ਨੇ ਬ੍ਰੈਡ ਪਿਟ ਤੋਂ ਤਲਾਕ ਲਈ ਦਾਇਰ ਕੀਤੀ ਸੀ। ਇਹ ਉਸ ਸਮੇਂ ਤੋਂ ਸ਼ੁਰੂ ਹੋਈ ਲੰਬੀ ਪ੍ਰਕਿਰਿਆ ਦਾ ਹਿੱਸਾ ਹੈ। ਸੱਚ ਕਹਾਂ ਤਾਂ ਐਂਜਲੀਨਾ ਇਸ ਸਭ ਤੋਂ ਥੱਕ ਚੁੱਕੀ ਹੈ। ਪਰ ਹੁਣ ਉਨ੍ਹਾਂ ਨੂੰ ਰਾਹਤ ਮਿਲੀ ਹੈ ਕਿ ਆਖਰਕਾਰ ਇਹ ਸਭ ਖਤਮ ਹੋ ਗਿਆ ਹੈ। ਇਸ ਵਿੱਚ ਕਲਾਕਾਰਾਂ ਨੇ ਜਿਊਰੀ ਤੋਂ ਸੁਣਵਾਈ ਦੀ ਮੰਗ ਕੀਤੀ ਹੈ। ਸਮਝੌਤੇ ਨੂੰ ਲੈ ਕੇ ਜੋ ਵੀ ਭੰਬਲਭੂਸਾ ਹੈ, ਉਹ ਇਸ ਸੁਣਵਾਈ ਵਿੱਚ ਸਾਫ਼ ਹੋ ਜਾਵੇਗਾ।
ਕੀ ਸੀ ਮਾਮਲਾ?
ਮਾਮਲੇ ਦੀ ਗੱਲ ਕਰੀਏ ਤਾਂ ਸਾਲ 2016 ‘ਚ ਐਂਜਲੀਨਾ ਜੋਲੀ ਨੇ ਬ੍ਰੈਡ ਪਿਟ ‘ਤੇ ਉਨ੍ਹਾਂ ਨਾਲ ਅਤੇ ਬੱਚੇ ਨਾਲ ਬਦਸਲੂਕੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਐਂਜਲੀਨਾ ਨੇ ਇਸ ਦੌਰਾਨ ਪਿਟ ‘ਤੇ ਗੰਭੀਰ ਆਰੋਪ ਲਗਾਏ ਸਨ। ਉਨ੍ਹਾਂ ਦਾ ਮੰਣਨਾ ਸੀ ਕਿ ਬ੍ਰੈਡ ਪਿਟ ਨੇ ਕਥਿਤ ਤੌਰ ‘ਤੇ ਉਨ੍ਹਾਂਦੇ ਇੱਕ ਬੱਚੇ ਦਾ ਗਲਾ ਘੁੱਟਿਆ ਸੀ ਅਤੇ ਉਨ੍ਹਾਂਦੇ ਦੂਜੇ ਪੁੱਤਰ ਦੇ ਮੂੰਹ ‘ਤੇ ਥੱਪੜ ਮਾਰਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਹੋਰ ਡੂੰਘਾ ਹੁੰਦਾ ਗਿਆ। ਹੁਣ ਐਂਜਲੀਨਾ ਆਪਣੇ ਬੱਚਿਆਂ ਨਾਲ ਅਲੱਗ ਰਹਿਣਗੇ ਅਤੇ 8 ਸਾਲ ਤੱਕ ਚੱਲੀ ਤਲਾਕ ਦੀ ਇਹ ਕਾਨੂੰਨੀ ਲੜਾਈ ਹੁਣ ਖਤਮ ਹੋ ਗਈ ਹੈ।
ਐਂਜਲੀਨਾ ਦਾ ਤੀਜਾ ਟੁੱਟਿਆ ਵਿਆਹ
ਐਂਜਲੀਨਾ ਜੋਲੀ ਦੀ ਗੱਲ ਕਰੀਏ ਤਾਂ 49 ਸਾਲਾ ਅਦਾਕਾਰਾ ਦਾ ਇਹ ਤੀਜਾ ਵਿਆਹ ਸੀ। ਉਨ੍ਹਾਂ ਦਾ ਪਹਿਲਾ ਵਿਆਹ 1996 ਵਿੱਚ ਜੌਨੀ ਲੀ ਮਿਲਰ ਨਾਲ ਹੋਇਆ ਸੀ। ਇਹ ਵਿਆਹ 4 ਸਾਲ ਤੱਕ ਚੱਲਿਆ। ਅਭਿਨੇਤਰੀ ਨੇ ਬਿਲੀ ਬੌਬ ਥੌਰਟਨ ਨਾਲ ਦੂਜਾ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਸਿਰਫ 3 ਸਾਲ ਹੀ ਚੱਲ ਸਕਿਆ। ਅਦਾਕਾਰਾ ਦੇ ਤੀਜੇ ਵਿਆਹ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2014 ਵਿੱਚ ਬ੍ਰੈਡ ਪਿਟ ਨਾਲ ਕੀਤਾ ਸੀ। ਹੁਣ ਇਸ ਵਿਆਹ ਦਾ ਵੀ ਅੰਤ ਹੋ ਗਿਆ ਹੈ।