ਸ਼੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋਈ ਪੰਜਾਬੀ ਫਿਲਮ ‘ਚਿੜੀਆਂ ਦਾ ਚੰਬਾ’ ਦੀ ਸਟਾਰ ਕਾਸਟ, 13 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ

Published: 

03 Oct 2023 21:48 PM

ਚਿੜੀਆਂ ਦਾ ਚੰਬਾ ਪੰਜਾਬੀ ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਸ਼ਿਵਜੋਤ ਸਮੇਤ ਹੋ ਵੀ ਸਟਾਰ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ। ਇਸ ਮੌਕੇ ਫਿਲਮ ਨੂੰ ਸਿਨੇਮਾ ਘਰਾਂ ਚ ਜਾ ਕੇ ਦੇਖਣ ਦੀ ਅਪੀਲ ਕੀਤੀ ਹੈ।

ਸ਼੍ਰੀ ਦਰਬਾਰ ਸਾਹਿਬ ਚ ਨਤਮਸਤਕ ਹੋਈ ਪੰਜਾਬੀ ਫਿਲਮ ਚਿੜੀਆਂ ਦਾ ਚੰਬਾ ਦੀ ਸਟਾਰ ਕਾਸਟ, 13 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ
Follow Us On

ਪੰਜਾਬੀ ਫ਼ਿਲਮ ਚਿੜੀਆਂ ਦਾ ਚੰਬਾ ਦੀ ਸਟਾਰ ਕਾਸਟ ਅੱਜ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਸ਼੍ਰੀ ਹਰਮਿੰਦਰ ਸਾਹਿਬ ਪਹੁੰਚੀ ਸਮੁੱਚੀ ਸਟਾਰਕਾਸਟ ਨੇ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ। ਇੱਥੇ ਪਹੁੰਚੇ ਸ਼ਿਵਜੋਤ, ਸ਼ਰਨ ਕੌਰ, ਨੇਹਾ ਪਵਾਰ ਅਤੇ ਮਹਿਨਾਜ਼ ਕੌਰ ਨੇ ਫੈਨਜ਼ ਨੂੰ ਅਪੀਲ ਕੀਤੀ ਕਿ ਸਿਨੇਸ਼ਾ ਘਰਾਂ ‘ਚ ਫਿਲਮ ਨੂੰ ਜਰੂਰ ਦੇਖਣ ਜਾਣ । ਇਹ ਫਿਲਮ 13 ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਲਾਕਾਰਾਂ ਨੇ ਕਿਹਾ ਕਿ ਅੱਜ ਹਰਮਿੰਦਰ ਸਾਹਿਬ ਨਤਮਸਤਕ ਹੋਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਨੂੰ ਕਾਮਯਾਬੀ ਮਿਲੇ ਇਸ ਲਈ ਅਸੀਂ ਅੱਜ ਇੱਥੇ ਪਹੁੰਚੇ ਹਾਂ। ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਹਾਂ ਤਾਂ ਸਾਨੂੰ ਬਹੁਤ ਚੰਗਾ ਲਗਦਾ ਹੈ ਅਤੇ ਇੱਥੇ ਪਹੁੰਚ ਕੇ ਦਿਲ ਨੂੰ ਸਕੂਨ ਮਿਲਦਾ ਹੈ।

13 ਅਕਤੂਬਰ ਨੂੰ ਰਿਲੀਜ਼ ਹੋਵੇਗੀ ਫਿਲਮ

ਉਨ੍ਹਾਂ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ‘ਚਿੜੀਆਂ ਦਾ ਚੰਬਾ’ ਪੰਜਾਬੀ ਫ਼ਿਲਮ 13 ਅਕਤੂਬਰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਇੱਕ ਇਨਸਾਨ ਦੀ ਆਜ਼ਾਦੀ ‘ਤੇ ਅਧਾਰਿਤ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਸ ਫਿਲਮ ਨੂੰ ਸਿਨੇਮਾ ਘਰਾਂ ਚ ਜ਼ਰੂਰ ਦੇਖਣ। ਇਸ ਫਿਲਮ ਦੀ ਕਾਮਯਾਬੀ ਨਾਲ ਸਾਡੀ ਵੀ ਹੌਂਸਲਾ ਵਧਿਗਾ।

ਐਕਟਿੰਗ ਕਰੀਅਰ ‘ਚ ਸ਼ੁਰੂਆਤ ਕਰਣਗੇ ਸ਼ਿਵਜੋਤ

ਇਸ ਫਿਲਮ ਨੂੰ ਧਰਮ ਸਿੰਘ ਸਿੱਧੂ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ । ਇਹ ਫਿਲਮ ਪਹਿਲਾਂ 18 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਕਿਸੇ ਕਾਰਨ ਇਹ ਇਸ ਤਰੀਕ ਨੂੰ ਰਿਲੀਜ਼ ਨਹੀਂ ਹੋ ਸਕੀ। ਹੁਣ ਇਸ ਦੀ ਨਵੀਂ ਰਿਲੀਜ਼ਿੰਗ ਤਰੀਕ ਦਾ ਐਲਾਨ ਕੀਤਾ ਗਿਆ ਹੈ। ਇਸ ਫਿਲਮ ਰਾਹੀਂ ਗੀਤਕਾਰ ਅਤੇ ਗਾਇਕ ਸ਼ਿਵਜੋਤ ਐਕਟਿੰਗ ਕੈਰੀਅਰ ‘ਚ ਆਪਣੀ ਸ਼ੁਰੂਆਤ ਕਰਣਗੇ।

ਇਸ ਫਿਲਮ ਦੀ ਕਹਾਣੀ ਦੀ ਬਾਰੇ ਗੱਲ ਕਰਦਿਆਂ ਫਿਲਮ ਦੀ ਸਟਾਰ ਕਾਸਟ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਫਿਲਮ ਦੀ ਕਹਾਣੀ ਵਿਲੱਥਣ ਹੈ। ਇਹ ਪੁਰਸ਼ਵਾਦ ਤੋਂ ਪ੍ਰਭਾਵਿਤ ਨਹੀਂ ਹੈ। ਇਹ ਇੱਕ ਦ੍ਰਿੜ ਇਰਾਦੇ ਵਾਲੀ ਔਰਤ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ। ਇਸ ਦੀ ਕਹਾਣੀ ‘ਚ ਇੱਕ ਇਨਸਾਨ ਦੀ ਆਜ਼ਾਦੀ ‘ਤੇ ਅਧਾਰਿਤ ਹੈ। ਇਸ ਫਿਲਮ ਚ ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਣ ਦੀ ਉੱਮੀਦ ਕੀਤੀ ਜਾ ਰਹੀ ਹੈ।