BIBI RAJNI: ਬੀਬੀ ਰਜਨੀ ਫਿਲਮ ਦੀ ਸਟਾਰ ਕਾਸਟ ਨੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਮੱਥਾ ਟੇਕਿਆ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਬੂਟੇ ਵੰਡੇ | Bibi Rajni Starcast visited Golden Temple also distributed plants read full news details in Punjabi Punjabi news - TV9 Punjabi

BIBI RAJNI: ‘ਬੀਬੀ ਰਜਨੀ’ ਦੀ ਸਟਾਰ ਕਾਸਟ ਨੇ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ, ਵੰਡੇ ਬੂਟੇ

Updated On: 

09 Aug 2024 19:21 PM

BIBI RAJNI: ਆਉਣ ਵਾਲੀ ਸਿੱਖ ਇਤਿਹਾਸ ਨਾਲ ਜੁੜੀ ਪੰਜਾਬੀ ਫਿਲਮ BIBI RAJNI ਦੀ ਸਟਾਰ ਕਾਸਟ ਰਿਲਿਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਜਿੱਥੇ ਉਨ੍ਹਾਂ ਨੇ ਨਾ ਸਿਰਫ਼ ਫਿਲਮ ਦੀ ਸਫ਼ਲਤਾ ਲਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸਗੋਂ ਬੁੱਟੇ ਵੀ ਵੰਡੇ।

BIBI RAJNI: ਬੀਬੀ ਰਜਨੀ ਦੀ ਸਟਾਰ ਕਾਸਟ ਨੇ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ, ਵੰਡੇ ਬੂਟੇ

ਬੀਬੀ ਰਜਨੀ ਫਿਲਮ ਦੀ ਸਟਾਰ ਕਾਸਟ ਹਰਿਮੰਦਰ ਸਾਹਿਬ ਹੋਏ ਨਤਮਸਤਕ, ਵੰਡੇ ਬੂਟੇ

Follow Us On

ਅੱਜ ਸਿੱਖ ਇਤਿਹਾਸ ਸੱਚਖੰਡ ਨਾਲ ਸਬੰਧਤ ਫਿਲਮ ਬੀਬੀ ਰਜਨੀ ਦੀ ਸਟਾਰ ਕਾਸਟ ਜਸ ਬਾਜਵਾ ਅਤੇ ਰੂਪੀ ਗਿੱਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਫਿਲਮ ਦੀ ਟੀਮ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਬੂਟੇ ਵੀ ਵੰਡੇ। ਸਟਾਰ ਕਾਸਟ ਨੇ ਦੱਸਿਆ ਕਿ ਸਾਡੇ ਸਿੱਖ ਇਤਿਹਾਸ ਨਾਲ ਸਬੰਧਤ ਬੀਬੀ ਰਜਨੀ ਦੀ ਫਿਲਮ ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਸਫਲਤਾ ਲਈ ਅਸੀਂ ਅਰਦਾਸ ਕਰਨ ਆਏ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਬੀਬੀ ਰਜਨੀ ਦੀ ਇਹ ਫਿਲਮ 30 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਇਤਿਹਾਸ ਨਾਲ ਸਬੰਧਤ ਹੈ ਫਿਲਮ

ਫਿਲਮ ਦੀ ਸਟਾਰ ਕਾਸਟ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਸਾਡਾ ਫਰਜ਼ ਹੈ, ਤਾਂ ਜੋ ਉਹ ਇਤਿਹਾਸ ਬਾਰੇ ਜਾਣ ਸਕਣ। ਇਸ ਦੇ ਨਾਲ ਹੀ ਜਸ ਬਾਜਵਾ ਅਤੇ ਰੂਪੀ ਗਿੱਲ ਨੇ ਕਿਹਾ ਕਿ ਅਸੀਂ ਆਪਣਾ ਫਰਜ਼ ਨਿਭਾਇਆ ਹੈ, ਪੂਰੀ ਟੀਮ ਨੇ ਇਸ ਫਿਲਮ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਤਿਆਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਦੇਸ਼-ਵਿਦੇਸ਼ ਵਿੱਚ ਵਸਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਫਿਲਮ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਤਾਂ ਜੋ ਉਹ ਆਪਣੇ ਇਤਿਹਾਸ ਬਾਰੇ ਜਾਣ ਸਕਣ।ਇਸ ਮੌਕੇ ਫਿਲਮ ਦੀ ਸਟਾਰ ਕਾਸਟ ਨੇ ਗੁਰੂ ਘਰ ਵਿੱਚ ਬੂਟੇ ਵੀ ਵੰਡੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸਿਹਤਮੰਦ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

ਫਿਲਮ ਦੀ ਕਹਾਣੀ ਸਿੱਖ ਇਤਿਹਾਸ ਨਾਲ ਜੁੜੀ ਹੋਈ ਹੈ

ਸਟਾਰਕਾਸਟ ਜਸ ਬਾਜਵਾ ਅਤੇ ਰੂਪੀ ਗਿੱਲ ਨੇ ਕਿਹਾ ਕਿ ਇਹ ਫਿਲਮ ਸਿੱਖ ਇਤਿਹਾਸ ਨਾਲ ਸਬੰਧਤ ਹੈ ਅਤੇ ਹਰ ਸਿੱਖ ਬੀਬੀ ਰਜਨੀ ਦੇ ਇਤਿਹਾਸ ਨੂੰ ਜਾਣਦਾ ਹੈ, ਉਹ ਫਿਲਮ ਦੀ ਸਫਲਤਾ ਲਈ ਅਰਦਾਸ ਕਰਨ ਲਈ ਅੱਜ ਗੁਰੂ ਮਹਾਰਾਜ ਦੇ ਘਰ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਆਉਂਦੇ ਰਹੇ ਹਨ ਪਰ ਇਸ ਵਾਰ ਉਹ ਆਪਣੀ ਫਿਲਮ ਬੀਬੀ ਰਜਨੀ ਦੀ ਰਿਲੀਜ਼ ਤੋਂ ਪਹਿਲਾਂ ਹੀ ਆਏ ਹਨ।

ਇਸ ਫਿਲਮ ਦੀ ਕਹਾਣੀ ਜੋ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਹੋਰ ਧਾਰਮਿਕ ਸੰਸਥਾਵਾਂ ਰਾਹੀਂ ਪੜ੍ਹੀ ਗਈ, ਫਿਰ ਇਸ ਫਿਲਮ ‘ਤੇ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀ ਨਵੀਂ ਪੀੜ੍ਹੀ ਸਿੱਖ ਇਤਿਹਾਸ ਨਾਲ ਜੁੜੀ ਹੋਵੇ ਅਤੇ ਆਪਣੇ ਇਤਿਹਾਸ ਬਾਰੇ ਜਾਣੂ ਹੋਵੇ। ਉਨ੍ਹਾਂ ਕਿਹਾ ਕਿ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਕੰਮ ਕਰੇ।

ਇਹ ਵੀ ਪੜ੍ਹੋ- ਅਕਸ਼ੈ ਕੁਮਾਰ ਨੇ ਹਾਜੀ ਅਲੀ ਦਰਗਾਹ ਲਈ ਦਾਨ ਕੀਤੇ 1 ਕਰੋੜ 21 ਲੱਖ ਰੁਪਏ, ਚਾਦਰ ਵੀ ਚੜ੍ਹਾਈ

ਸੀਨੀਅਰ ਅਦਾਕਾਰ ਜਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਹੈ ਅਤੇ ਪੂਰੀ ਟੀਮ ਨਾਲ ਬਹੁਤ ਪਿਆਰ ਅਤੇ ਸਤਿਕਾਰ ਨਾਲ ਇਹ ਫਿਲਮ ਬਣਾਈ ਹੈ। ਇਸ ਫਿਲਮ ਨੂੰ ਪੀੜੀ ਨੂੰ ਦਿਖਾਓ ਤਾਂ ਜੋ ਉਹ ਆਪਣੇ ਇਤਿਹਾਸ ਬਾਰੇ ਜਾਣ ਸਕਣ।

Exit mobile version