ਬਰਗਰ ਵੇਚੇ, ਕਾਲ ਸੈਂਟਰ ਵਿੱਚ ਕੀਤਾ ਕੰਮ... ਮਿਰਜ਼ਾਪੁਰ ਦੇ ਗੁੱਡੂ ਪੰਡਿਤ ਨੂੰ ਵੀ ਅਜਿਹੇ ਦੌਰ ਵਿੱਚੋਂ ਲੰਘਣਾ ਪਿਆ | ali fazal Guddu Pandit of Mirzapur Sold burgers worked in call centers in struggling days Punjabi news - TV9 Punjabi

ਬਰਗਰ ਵੇਚੇ, ਕਾਲ ਸੈਂਟਰ ਵਿੱਚ ਕੀਤਾ ਕੰਮ… ਮਿਰਜ਼ਾਪੁਰ ਦੇ ਗੁੱਡੂ ਪੰਡਿਤ ਨੂੰ ਵੀ ਅਜਿਹੇ ਦੌਰ ਵਿੱਚੋਂ ਲੰਘਣਾ ਪਿਆ

Updated On: 

29 Jun 2024 17:33 PM

ਅਲੀ ਫਜ਼ਲ ਇੱਕ ਵਾਰ ਫਿਰ ਮਿਰਜ਼ਾਪੁਰ ਦੇ ਤੀਜੇ ਸੀਜ਼ਨ ਨਾਲ ਹਲਚਲ ਮਚਾਉਣ ਆ ਰਹੇ ਹਨ। ਇਸ ਸੀਰੀਜ਼ ਵਿੱਚ ਉਨ੍ਹਾਂ ਨੇ ਗੁੱਡੂ ਪੰਡਿਤ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਉਹ ਸੀਰੀਜ਼ 'ਚ ਖੂਨ ਖਰਾਬਾ ਕਰਦੇ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਇੱਕ ਸਮੇਂ ਵਿੱਚ ਉਹ ਬਰਗਰ ਵੇਚਦੇ ਸੀ ਅਤੇ ਇੱਕ ਕਾਲ ਸੈਂਟਰ ਵਿੱਚ ਕੰਮ ਵੀ ਕਰਦੇ ਸੀ।

ਬਰਗਰ ਵੇਚੇ, ਕਾਲ ਸੈਂਟਰ ਵਿੱਚ ਕੀਤਾ ਕੰਮ... ਮਿਰਜ਼ਾਪੁਰ ਦੇ ਗੁੱਡੂ ਪੰਡਿਤ ਨੂੰ ਵੀ ਅਜਿਹੇ ਦੌਰ ਵਿੱਚੋਂ ਲੰਘਣਾ ਪਿਆ

ਅਲੀ ਫਜ਼ਲ

Follow Us On

ਅਦਾਕਾਰ ਅਲੀ ਫਜ਼ਲ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਉਨ੍ਹਾਂ ਦੀ ਮੋਸਟ ਅਵੇਟਿਡ ਵੈੱਬ ਸੀਰੀਜ਼ ਮਿਰਜ਼ਾਪੁਰ ਦਾ ਤੀਜਾ ਸੀਜ਼ਨ ਅਗਲੇ ਮਹੀਨੇ ਆਉਣ ਵਾਲਾ ਹੈ। ਇਹ ਸੀਰੀਜ਼ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ 5 ਜੁਲਾਈ ਨੂੰ ਰਿਲੀਜ਼ ਹੋਵੇਗੀ। ਸੀਰੀਜ਼ ਦੇ ਰਿਲੀਜ਼ ਹੋਣ ਤੋਂ ਪਹਿਲਾਂ ਮਿਰਜ਼ਾਪੁਰ ਦੇ ਗੁੱਡੂ ਪੰਡਿਤ ਨੇ ਹੁਣ ਇੰਟਰਵਿਊ ਦਿੱਤੀ ਹੈ। ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਕਾਲਜ ਦੌਰਾਨ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਸੀ।

ਅਲੀ ਫਜ਼ਲ ਨੇ ਰਾਜ ਸ਼ਮਾਨੀ ਦੇ ਪੋਡਕਾਸਟ ਵਿੱਚ ਆਪਣੇ ਕਾਲਜ ਦੇ ਦਿਨਾਂ ਬਾਰੇ ਗੱਲ ਕੀਤੀ। ਅਲੀ ਨੇ ਦੱਸਿਆ ਕਿ ਉਨ੍ਹਾਂ ਨੇ ਸੇਂਟ ਜ਼ੇਵੀਅਰਜ਼, ਮੁੰਬਈ ਤੋਂ ਪੜ੍ਹਾਈ ਕੀਤੀ ਹੈ। ਆਪਣੀ ਪਹਿਲੀ ਨੌਕਰੀ ਬਾਰੇ, ਅਲੀ ਕਹਿੰਦੇ ਹਨ, “ਮੇਰੀ ਪਹਿਲੀ ਨੌਕਰੀ ਇੱਕ ਕਾਲ ਸੈਂਟਰ ਵਿੱਚ ਸੀ।”

ਕਾਲ ਸੈਂਟਰ ਵਿੱਚ ਕਦੋਂ ਕੰਮ ਕੀਤਾ?

ਅਲੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਲ ਸੈਂਟਰ ਦੀ ਨੌਕਰੀ ਕੀਤੀ ਤਾਂ ਉਹ ਦੂਜੇ ਸਾਲ ਵਿੱਚ ਸੀ। ਫਿਰ ਉਹ ਹੋਰ ਦੂਰ ਚਲੇ ਗਏ ਅਤੇ ਮਰੀਨ ਡਰਾਈਵ ਦੇ ਨੇੜੇ ਰਹਿਣ ਲੱਗੇ। ਉਥੋਂ ਕੰਮ ਕਰਨ ਲਈ ਪਵਈ ਆਉਂਦੇ ਸੀ। ਉਨ੍ਹਾਂ ਨੇ ਕਿਹਾ, ਪਹਿਲਾਂ ਮੈਂ ਅੰਧੇਰੀ ਆਉਂਦਾ ਸੀ। ਫਿਰ ਉਥੋਂ ਉਨ੍ਹਾਂ ਦੇ (ਕਾਲ ਸੈਂਟਰ ਵਾਲਿਆਂ ਦੀ) ਕਵਾਲਿਸ ਚੱਲਦੇ ਸਨ। ਮੈਂ ਪਹਿਲੇ ਕੁਝ ਦਿਨ ਆਟੋ ਲੈ ਲਿਆ ਸੀ। ਫਿਰ ਸ਼ੇਅਰਿੰਗ ਅਤੇ ਫਿਰ ਮੈਂ ਨੌਕਰੀ ਛੱਡ ਦਿੱਤੀ।

ਅਲੀ ਫਜ਼ਲ ਨੇ ਕਿਹਾ ਕਿ ਮੈਂ ਕਰੀਬ ਇੱਕ ਮਹੀਨਾ ਹੀ ਕੰਮ ਕੀਤਾ ਸੀ। ਤਨਖਾਹ ਲੈ ਲਈ ਅਤੇ ਫਿਰ ਨੌਕਰੀ ਛੱਡ ਦਿੱਤੀ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਸੌਣ ‘ਚ ਪਰੇਸ਼ਾਨੀ ਹੋ ਰਹੀ ਸੀ। ਨਾਲੇ ਕਾਲਜ ਵਿਚ ਅਲੀ ਨੇ 75 ਫੀਸਦੀ ਹਾਜ਼ਰੀ ਪੂਰੀ ਕਰਨੀ ਸੀ, ਨਹੀਂ ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਣਾ ਸੀ।

ਇਹ ਵੀ ਪੜ੍ਹੋ: ਮਿਰਜ਼ਾਪੁਰ 3 ਦੇ ਕਾਲੀਨ ਭਈਆ ਦੀ ਇੱਕ ਉਹ ਗੱਲ, ਜਿਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਪੰਕਜ ਤ੍ਰਿਪਾਠੀ

ਇਸ ਦੌਰਾਨ ਅਲੀ ਨੇ ਖੁਲਾਸਾ ਕੀਤਾ ਕਿ ਉਹ ਬਰਗਰ ਵੀ ਵੇਚਦੇ ਸੀ। ਉਨ੍ਹਾਂ ਨੇ ਕੰਪਨੀ ਦਾ ਨਾਂ ਨਹੀਂ ਦੱਸਿਆ ਪਰ ਕਿਹਾ ਕਿ ਉਹ ਬਰਗਰ ਖਰੀਦਦੇ ਸਨ ਅਤੇ ਫਿਰ ਉਨ੍ਹਾਂ ਨੂੰ ਵੱਖਰੀ ਕੀਮਤ ‘ਤੇ ਵੇਚਦੇ ਸਨ। ਇਸ ਤੋਂ ਇਲਾਵਾ ਅਲੀ ਨੇ ਇਹ ਵੀ ਕਿਹਾ ਕਿ ਉਹ ਸੇਲਜ਼ ਦਾ ਕੰਮ ਵੀ ਕਰਦੇ ਸਨ। ਪਰ ਉਹ ਕੰਮ ਸਿਰਫ਼ ਇੱਕ-ਦੋ ਮਹੀਨੇ ਹੀ ਕੀਤਾ।

Exit mobile version