ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਚੌਧਰੀ ਪਰਿਵਾਰ ‘ਤੇ ਕਸਿਆ ਤੰਜ਼, ਕਿਹਾ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਜਾਣ ਬਿਕਰਮ ਚੌਧਰੀ | punjab congress MLA pargat singh karamjit kaur chaudhary join bjp mla bikram chaudhary full in punjabi Punjabi news - TV9 Punjabi

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਕਸਿਆ ਤੰਜ਼, ਕਿਹਾ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਜਾਣ ਬਿਕਰਮ ਚੌਧਰੀ

Published: 

20 Apr 2024 20:45 PM

ਕਰਮਜੀਤ ਕੌਰ ਚੌਧਰੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਨਿਸ਼ਾਨਾ ਸਾਧਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਜਦੋਂ ਚੌਧਰੀ ਭਾਜਪਾ ਵੱਲੋਂ ਲੜਣਗੇ ਤਾਂ ਫਿਰ ਪਤਾ ਲੱਗੇਗਾ ਕਿ ਕਿਸ ਦੀ ਜ਼ਮਾਨਤ ਜ਼ਬਤ ਹੁੰਦੀ ਅਤੇ ਕਿਸ ਦੀ ਜ਼ਮਾਨਤ ਬਚਦੀ ਹੈ। ਆਪਣੇ ਪੂਰੇ ਪਰਿਵਾਰ ਨੂੰ ਭਾਜਪਾ 'ਚ ਭੇਜ ਕੇ ਵਿਕਰਮ ਖੁਦ ਕਾਂਗਰਸ ਦੇ ਵਿਧਾਇਕ ਬਣੇ ਹੋਏ ਹਨ।

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਚੌਧਰੀ ਪਰਿਵਾਰ ਤੇ ਕਸਿਆ ਤੰਜ਼, ਕਿਹਾ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਜਾਣ ਬਿਕਰਮ ਚੌਧਰੀ

ਕਾਂਗਰਸੀ ਵਿਧਾਇਕ ਪਰਗਟ ਸਿੰਘ

Follow Us On

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ‘ਚ ਸਿਆਸੀ ਪਾਰਟੀਆਂ ਦੀ ਹੇਰਾਫੇਰੀ ਜਾਰੀ ਹੈ। ਕਾਂਗਰਸ ਪਾਰਟੀ ਨੂੰ ਝਟਕਾ ਦਿੰਦੇ ਹੋਏ 2 ਲੀਡਰ ਭਾਜਪਾ ਵਿੱਚ ਸ਼ਾਮਿਲ ਹੋ ਗਏ। ਜਿਸ ਤੋਂ ਬਾਅਦ ਹੁਣ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਚੌਧਰੀ ਪਰਿਵਾਰ ‘ਤੇ ਨਿਸ਼ਾਨਾ ਸਾਧਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਜਦੋਂ ਪੂਰਾ ਪਰਿਵਾਰ ਭਾਜਪਾ ‘ਚ ਸ਼ਾਮਲ ਹੋ ਗਿਆ ਹੈ ਤਾਂ ਵਿਕਰਮ ਚੌਧਰੀ ਨੂੰ ਵੀ ਅਸਤੀਫਾ ਦੇ ਕੇ ਮੁੜ ਭਾਜਪਾ ਤੋਂ ਚੋਣ ਲੜਨੀ ਚਾਹੀਦੀ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਵਿਕਰਮ ਚੌਧਰੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਖਿਲਾਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਸਨ। ਜਿਸ ਤੋਂ ਬਾਅਦ ਪਰਗਟ ਸਿੰਘ ਨੇ ਉਹਨਾਂ ਨੂੰ ਆਪਣੇ ਨਿਸ਼ਾਨੇ ਤੇ ਲਿਆ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ‘ਚ ਆਪਸੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਚੌਧਰੀ ਪਰਿਵਾਰ ਤੇ ਤੰਜ਼ ਕਸਦਿਆਂ ਪਰਗਟ ਸਿੰਘ ਨੇ ਕਿਹਾ ਕਿ ਵਿਕਰਮ ਚੌਧਰੀ ਨੂੰ ਕਾਂਗਰਸ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ। ਕਿਉਂਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਭਾਜਪਾ ਵਿੱਚ ਚਲੇ ਗਏ ਹਨ।ਪਰਗਟ ਸਿੰਘ ਨੇ ਕਿਹਾ ਕਿ ਜਦੋਂ ਚੌਧਰੀ ਭਾਜਪਾ ਵੱਲੋਂ ਲੜਣਗੇ ਤਾਂ ਫਿਰ ਪਤਾ ਲੱਗੇਗਾ ਕਿ ਕਿਸ ਦੀ ਜ਼ਮਾਨਤ ਜ਼ਬਤ ਹੁੰਦੀ ਅਤੇ ਕਿਸ ਦੀ ਜ਼ਮਾਨਤ ਬਚਦੀ ਹੈ। ਆਪਣੇ ਪੂਰੇ ਪਰਿਵਾਰ ਨੂੰ ਭਾਜਪਾ ‘ਚ ਭੇਜ ਕੇ ਵਿਕਰਮ ਖੁਦ ਕਾਂਗਰਸ ਦੇ ਵਿਧਾਇਕ ਬਣੇ ਹੋਏ ਹਨ।

ਚੌਧਰੀ ਪਰਿਵਾਰ ਤੇ ਪਾਰਟੀ ਨੇ ਕੀਤਾ ਸੀ ਵਿਸਵਾਸ਼- ਪਰਗਟ

ਪਰਗਟ ਸਿੰਘ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ,ਉਹਨਾਂ ਤੇ ਆਪਣਾ ਭਰੋਸਾ ਕੀਤਾ ਸੀ ਪਰ ਉਹ ਚੋਣ ਜਿੱਤ ਨਹੀਂ ਸਕੇ ਸਨ। ਪਰ ਹੁਣ ਜਦੋਂ ਪਾਰਟੀ ਨੇ ਫੈਸਲਾ ਲਿਆ ਹੈ ਅਤੇ ਸਰਵੇਖਣ ਕਰਵਾ ਲਿਆ ਹੈ ਤਾਂ ਸਾਨੂੰ ਫਤਵਾ ਮੰਨ ਲੈਣਾ ਚਾਹੀਦਾ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਇਹ ਸੀਜ਼ਨ ਹੁਣ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਸਾਬਕਾ CM ਚੰਨੀ ਦਾ ਬਾਗੀ ਕਾਂਗਰਸੀਆਂ ਤੇ ਨਿਸ਼ਾਨਾ, ਕਰਮਜੀਤ ਕੌਰ ਤੇ ਤੇਜਿੰਦਰ ਬਿੱਟੂ ਬੀਜੇਪੀ ਚ ਹੋਏ ਸ਼ਾਮਲ

ਉਹ ਕਿਹਾ ਕਿ ਜਦੋਂ ਚੰਨੀ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਤਾਂ ਕਾਂਗਰਸੀ ਦੇ ਲੀਡਰਾਂ ਨੂੰ ਕਿਵੇਂ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ। ਚੰਨੀ ਪੰਜਾਬ ਦੇ ਰਹਿਣ ਵਾਲੇ ਹਨ ਉਹ ਪੰਜਾਬ ਨੂੰ ਸਮਝਦੇ ਹਨ ਅਤੇ ਉਹ ਕਿਸੇ ਵੀ ਸੀਟ ਤੋਂ ਚੋਣ ਲੜ ਸਕਦੇ ਹਨ।

Exit mobile version