ਪੰਜਾਬ ਦੀਆਂ 5 ਸੀਟਾਂ ਦੇ ਫਸਿਆ ਮਾਮਲ, ਕਾਂਗਰਸ ਦੀ ਕੇਂਦਰੀ ਕਮੇਟੀ ਨੇ ਮੰਗੇ ਨਾਂਅ | Punjab Congress five seat name mention lok sabha election 2024 know full details in punjabi Punjabi news - TV9 Punjabi

ਪੰਜਾਬ ਦੀਆਂ 5 ਸੀਟਾਂ ਦੇ ਫਸਿਆ ਪੇਚ, ਕਾਂਗਰਸ ਦੀ ਕੇਂਦਰੀ ਕਮੇਟੀ ਨੇ ਮੰਗੇ ਨਾਂਅ

Updated On: 

24 Apr 2024 15:53 PM

Punjab Congress: ਕੇਂਦਰੀ ਕਮੇਟੀ ਨੇ ਹੁਣ ਹਰ ਹਲਕੇ ਲਈ 2 ਦਾਅਵੇਦਾਰਾਂ ਦੇ ਨਾਂ ਮੰਗੇ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਨੂੰ ਫਾਈਨਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਪਿਛਲੇ ਦਿਨੀਂ ਕੀਤੇ ਗਏ ਸਰਵੇਖਣਾਂ ਨੂੰ ਵੀ ਆਧਾਰ ਬਣਾ ਕੇ ਰਣਨੀਤੀ ਬਣਾਉਣ ਦੀ ਕੋਸ਼ੀਸ਼ ਕਰ ਰਹੀ ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਪਾਰਟੀ ਦੇ ਸਥਾਨਕ ਤੇ ਮਜ਼ਬੂਤ ​​ਚਿਹਰਿਆਂ ਨੂੰ ਹੀ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ।

ਪੰਜਾਬ ਦੀਆਂ 5 ਸੀਟਾਂ ਦੇ ਫਸਿਆ ਪੇਚ, ਕਾਂਗਰਸ ਦੀ ਕੇਂਦਰੀ ਕਮੇਟੀ ਨੇ ਮੰਗੇ ਨਾਂਅ

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਦੇਵੇਂਦਰ ਯਾਦਵ

Follow Us On

Punjab Congress: ਪੰਜਾਬ ‘ਚ ਕਾਂਗਰਸ ਦੀਆਂ 5 ਸੀਟਾਂ ‘ਤੇ ਅਜੇ ਵੀ ਮਾਮਲਾ ਫਸਿਆ ਹੋਇਆ ਲੱਗ ਰਿਹਾ ਹੈ। ਪਾਰਟੀ ਵਿਚ ਇਸ ਨੂੰ ਲੈ ਕੇ ਲਗਾਤਾਰ ਵਿਚਾਰ ਵਟਾਂਦਰੇ ਚੱਲ ਰਿਹਾ ਹੈ। ਪਾਰਟੀ ਆਗੂਆਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੂਚੀ ਵੀ 27 ਅਪ੍ਰੈਲ ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ। ਕਾਂਗਰਸ ਦੀ ਸਕਰੀਨਿੰਗ ਕਮੇਟੀ ਵੱਲੋਂ ਹਰੇਕ ਹਲਕੇ ਤੋਂ ਚਾਰ ਦਾਅਵੇਦਾਰਾਂ ਦੇ ਨਾਂ ਹਾਈਕਮਾਨ ਨੂੰ ਭੇਜੇ ਗਏ ਸਨ।

ਸੂਤਰਾਂ ਦੀ ਮੰਨੀਏ ਤਾਂ ਪਤਾ ਲੱਗਾ ਹੈ ਕਿ ਕੇਂਦਰੀ ਕਮੇਟੀ ਨੇ ਹੁਣ ਹਰ ਹਲਕੇ ਲਈ 2 ਦਾਅਵੇਦਾਰਾਂ ਦੇ ਨਾਂ ਮੰਗੇ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਨੂੰ ਫਾਈਨਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਪਿਛਲੇ ਦਿਨੀਂ ਕੀਤੇ ਗਏ ਸਰਵੇਖਣਾਂ ਨੂੰ ਵੀ ਆਧਾਰ ਬਣਾ ਕੇ ਰਣਨੀਤੀ ਬਣਾਉਣ ਦੀ ਕੋਸ਼ੀਸ਼ ਕਰ ਰਹੀ ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਪਾਰਟੀ ਦੇ ਸਥਾਨਕ ਤੇ ਮਜ਼ਬੂਤ ​​ਚਿਹਰਿਆਂ ਨੂੰ ਹੀ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ।

ਹੁਣ ਤੱਕ 8 ਉਮੀਦਵਾਰ ਦਾ ਐਲਾਨ

ਕਾਂਗਰਸ ਨੇ ਹੁਣ ਤੱਕ ਕੁੱਲ੍ਹ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ‘ਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਅਤੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਦੋ ਦਿਨ ਪਹਿਲਾਂ ਜਾਰੀ ਕੀਤੀ ਗਈ ਦੂਜੀ ਸੂਚੀ ‘ਚ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Exit mobile version